dhandhhāथंधा
ਵਿ- ਚਿਕਣਾ. ਸਨਿਗਧ। ੨. ਸੰਗ੍ਯਾ- ਘੀ. ਘ੍ਰਿਤ। ੩. ਤੇਲ.
वि- चिकणा. सनिगध। २. संग्या- घी. घ्रित। ३. तेल.
ਸੰ. ਚਿਕ੍ਵਣ. ਵਿ- ਚਿਕਨ. ਥੰਧਾ. ਕੋਮਲ. ਸ੍ਨਿਗਧ. ਸਾਫ਼....
ਸੰ. ਸ੍ਨਿਗਧ. ਵਿ- ਸਨੇਹ (ਚਿਕਨਾਈ) ਵਾਲਾ. ਚਿਕਨਾ. ਥੰਧਾ। ੨. ਕੋਮਲ. ਨਰਮ। ੩. ਖ਼ੈਰਖ਼੍ਵਾਹ. ਸ਼ੁਭਚਿੰਤਕ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਘੀ. ਘਿਉ. "ਕਾਗਦੁ ਲੂਣੁ ਰਹੈ ਘ੍ਰਿਤ ਸੰਗੇ." (ਰਾਮ ਮਃ ੧) ੨. ਨਿਰੁਕ੍ਤ ਵਿੱਚ ਜਲ ਦਾ ਨਾਉਂ ਭੀ ਘ੍ਰਿਤ ਹੈ। ੩. ਵਿ- ਛਿੜਕਿਆ ਹੋਇਆ। ੪. ਚੋਪੜਿਆ ਹੋਇਆ। ੫. ਚਮਕੀਲਾ....
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....