sanigadhha, sanighadhhaसनिगध, सनिघध
ਸੰ. ਸ੍ਨਿਗਧ. ਵਿ- ਸਨੇਹ (ਚਿਕਨਾਈ) ਵਾਲਾ. ਚਿਕਨਾ. ਥੰਧਾ। ੨. ਕੋਮਲ. ਨਰਮ। ੩. ਖ਼ੈਰਖ਼੍ਵਾਹ. ਸ਼ੁਭਚਿੰਤਕ.
सं. स्निगध. वि- सनेह (चिकनाई) वाला. चिकना. थंधा। २. कोमल. नरम। ३. ख़ैरख़्वाह.शुभचिंतक.
ਦੇਖੋ, ਸਨਿਗਧ....
ਸੰ. ਸੇ੍ਨਹ. ਸੰਗ੍ਯਾ- ਪ੍ਰੇਮ. ਪਿਆਰ. ਮੁਹੱਬਤ। ੨. ਤੇਲ. "ਰਾਮ ਸਨੇਹ ਛੁਟੀ ਨ੍ਰਿਪ ਦੇਹ ਸੁ ਪਾਛੇਉ ਮੇਲ ਸਨੇਹ ਮੇ ਰਾਖੀ." (ਹਨੂ) ੩. ਨ੍ਯਾਯਮਤ ਅਨੁਸਾਰ ਪਾਣੀ ਵਿੱਚ ਰਹਿਣ ਵਾਲਾ ਇੱਕ ਗੁਣ, ਜਿਸ ਤੋਂ ਆਟੇ ਮਿੱਟੀ ਆਦਿਕ ਦਾ ਪੇੜਾ ਬੱਝਦਾ ਹੈ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਚਿਕਣਾ....
ਵਿ- ਚਿਕਣਾ. ਸਨਿਗਧ। ੨. ਸੰਗ੍ਯਾ- ਘੀ. ਘ੍ਰਿਤ। ੩. ਤੇਲ....
ਸੰ. ਵਿ- ਨਰਮ. ਮੁਲਾਯਮ. ਕਠੋਰਤਾ ਰਹਿਤ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਕਵੀਆਂ ਨੇ ਇਹ ਪਦਾਰਥ ਕੋਮਲ ਗਿਣੇ ਹਨ- ਸੰਤਮਨ, ਪ੍ਰੇਮ, ਫੁੱਲ, ਮੱਖਣ, ਰੇਸ਼ਮ। ੨. ਸੁੰਦਰ. ਮਨੋਹਰ। ੩. ਸੰਗ੍ਯਾ- ਜਲ। ੪. ਸੰਗੀਤ ਅਨੁਸਾਰ ਉਤਰਿਆ ਹੋਇਆ ਸੁਰ. ਰਿਖਭ (ਰਿਸਭ), ਗਾਂਧਾਰ, ਧੈਵਤ ਅਤੇ ਨਿਸਾਦ, ਇਹ ਚਾਰ ਸੁਰ ਕੋਮਲ ਹੋਇਆ ਕਰਦੇ ਹਨ....
ਫ਼ਾ. [نرم] ਵਿ- ਕੋਮਲ. ਮੁਲਾਇਮ। ੨. ਸੰ. नर्म. ਸੰਗ੍ਯਾ- ਖੇਲ (ਖੇਡ). ੩. ਹਾਸੀ। ੪. ਖ਼ੁਸ਼ੀ....
ਫ਼ਾ. [خیَرخواہ] ਵਿ- ਸ਼ੁਭਚਿੰਤਕ. ਭਲਾ ਚਾਹੁਣ ਵਾਲਾ. "ਖੈਰਖਾਹ ਹਮ ਦੋਨਹੁ ਕੇਰ." (ਗੁਪ੍ਰਸੂ)...
ਵਿ- ਸ਼ੁਭ (ਭਲਾ) ਚਿਤਵਨ ਵਾਲਾ. ਖ਼ੈਰਖ੍ਵਾਹ....