dharamāmītaraथरमामीटर
ਅੰ. Thermometer. ਯੂ. ਥਰਮੋ (ਗਰਮੀ) ਮੀਟਰ (ਮਾਪ). ਸੰਗ੍ਯਾ- ਤਾਪਮਾਨ. ਗਰਮੀ ਮਿਣਨ ਦਾ ਇੱਕ ਯੰਤ੍ਰ, ਜੋ ਪਾਰੇ ਤੋਂ ਬਣਾਈਦਾ ਹੈ. ਪਾਰਾ ਗਰਮੀ ਨਾਲ ਫੈਲਦਾ ਅਤੇ ਸਰਦੀ ਨਾਲ ਸੁਕੜਦਾ ਹੈ. ਸਿਫ਼ਰ (zero) ਤੋਂ ਲੈਕੇ ਉਬਲਦੇ ਪਾਣੀ (boiling point) ਦੀ ਗਰਮੀ ਤਕ ਥਰਮਾਮੀਟਰ ਦੇ ਅੰਗ ਲਾਏ ਜਾਂਦੇ ਹਨ. ਦੇਖੋ, ਜਠਰਾਗਨਿ ਅਤੇ ਜਾਪਾਨ ਸ਼ਬਦ ਵਿੱਚ ਇਸ ਦਾ ਨਿਰਣਾ.#ਥਰਮਾਮੀਟਰ ਨਾਲ ਸ਼ਰੀਰ ਦੀ ਅਤੇ ਰੁੱਤ ਦੀ ਗਰਮੀ ਜਾਣੀ ਜਾਂਦੀ ਹੈ. ਗਰਮੀ ਦਾ ਦਰਜਾ (temperature) ਦੱਸਣ ਲਈ ਕਈ ਸ਼ਬਦ ਜੋ ਲਿਖਣ ਜਾਂ ਬੋਲਣ ਵਿੱਚ ਆਉਂਦੇ ਹਨ. ਉਹ ਇਹ ਹਨ-#Maximum. ਵੱਧ ਤੋਂ ਵੱਧ.#Minimum ਘੱਟ ਤੋਂ ਘੱਟ.#Mean. ਦਰਮਿਆਂਨੀ. ਮੁਤਵੱਸਿਤ.#Normal. ਨਿਯਮ ਅਨੁਸਾਰ ਠੀਕ, ਜਿਤਨਾ ਕਿ ਚਾਹੀਏ.#Sub- Normal. ਨਾਰਮਲ ਤੋਂ ਘੱਟ.
अं. Thermometer. यू. थरमो (गरमी) मीटर (माप). संग्या- तापमान. गरमी मिणन दा इॱक यंत्र,जो पारे तों बणाईदा है. पारा गरमी नाल फैलदा अते सरदी नाल सुकड़दा है. सिफ़र (zero) तों लैके उबलदे पाणी (boiling point) दी गरमी तक थरमामीटर दे अंग लाए जांदे हन. देखो, जठरागनि अते जापान शबद विॱच इस दा निरणा.#थरमामीटर नाल शरीर दी अते रुॱत दी गरमी जाणी जांदी है. गरमी दा दरजा (temperature) दॱसण लई कई शबद जो लिखण जां बोलण विॱच आउंदे हन. उह इह हन-#Maximum. वॱध तों वॱध.#Minimum घॱट तों घॱट.#Mean. दरमिआंनी. मुतवॱसित.#Normal. नियम अनुसार ठीक, जितना कि चाहीए.#Sub- Normal. नारमल तों घॱट.
ਦੇਖੋ, ਗਰਮਾਈ। ੨. ਗ੍ਰੀਖਮ ਰੁੱਤ....
ਸੰ. ਸੰਗ੍ਯਾ- ਮਿਣਤੀ. ਦੇਖੋ, ਮਿਣਤੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. यन्त्र्. ਧਾ- ਆਪਣੇ ਅਧੀਨ ਰੱਖਣਾ, ਸਿਕੋੜਨਾ। ੨. ਸੰਗ੍ਯਾ- ਕਲ. ਮਸ਼ੀਨ। ੩. ਬਾਜਾ। ੪. ਸ਼ਸਤ੍ਰ। ੫. ਜਿੰਦਾ. ਤਾਲਾ। ੬. ਤੰਤ੍ਰਸ਼ਾਸਤ੍ਰ ਅਨੁਸਾਰ ਦੇਵਤਾ ਗ੍ਰਹ ਆਦਿ ਦਾ ਲੀਕਾਂ ਖਿੱਚਕੇ ਬਣਾਇਆ, ਗੋਲ ਚੁਕੌਣਾ ਅੱਠ ਪਹਿਲੂ ਆਦਿ ਘੇਰਾ ਜਿਵੇਂ- ਜਨਮ ਕੁੰਡਲੀ ਦਾ ਬਾਰਾਂ ਖਾਨੇ ਦਾ ਯੰਤ੍ਰ ਹੁੰਦਾ ਹੈ....
ਸੰਗ੍ਯਾ- ਪਰਲਾ ਪਾਰ. ਅੰਤ. "ਜੋਗੀ ਖੋਜਤ ਹਾਰੇ, ਪਾਇਓ ਨਹਿ ਤਿਹ ਪਾਰਾ." (ਜੈਤ ਮਃ ੯) ੨. ਪਾਲਾ. ਸੀਤ. "ਪਾਰਾ ਪਰੈ ਜਗਤ ਅਧਿਕਾਈ." (ਗੁਪ੍ਰਸੂ) ੩. ਵਿ- ਪਾਰ ਦਾ. "ਅੰਤ ਨ ਪਾਰਾ ਕੀਮਤਿ ਨਹੀ ਪਾਈ." (ਮਾਰੂ ਸੋਲਹੇ ਮਃ ੩) ਤੇਰੇ ਪਾਰ ਦਾ ਅੰਤ ਨਹੀਂ। ੪. ਪਾਇਆ. "ਦੇਸ ਕਹੁੰ ਰਹੈ ਨ ਪਾਰਾ." (ਰਘੁਰਾਜ) ਦੇਸ਼ ਵਿੱਚ ਕਿਤੇ ਰਹਿਣਾ ਨਾ ਪਾਇਆ। ੫. ਪਾਰਦ. ਸੀਮਾਬ. "ਐਸੇ ਉਡੀ ਬਾਰਾ ਜੈਸੇ ਪਾਰਾ ਉਡ ਜਾਤ ਹੈ." (ਕ੍ਰਿਸਨਾਵ) ਬਾਲਾ ਪਾਰੇ ਵਾਂਙ ਉਡ ਗਈ. ਦੇਖੋ, ਪਾਰਦ। ੬. ਫ਼ਾ. [پارہ] ਪਾਰਹ. ਟੁਕੜਾ. ਖੰਡ। ੭. ਅਧ੍ਯਾਯ. ਬਾਬ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਠੰਢ. ਸੀਤਲਤਾ....
ਅ਼. [صِفر] ਸਿਫ਼ਰ. Cypher. ਖਾਲੀ। ੨. ਬਿੰਦੀ. ਸ਼ੂਨ੍ਯ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਅੰ. Thermometer. ਯੂ. ਥਰਮੋ (ਗਰਮੀ) ਮੀਟਰ (ਮਾਪ). ਸੰਗ੍ਯਾ- ਤਾਪਮਾਨ. ਗਰਮੀ ਮਿਣਨ ਦਾ ਇੱਕ ਯੰਤ੍ਰ, ਜੋ ਪਾਰੇ ਤੋਂ ਬਣਾਈਦਾ ਹੈ. ਪਾਰਾ ਗਰਮੀ ਨਾਲ ਫੈਲਦਾ ਅਤੇ ਸਰਦੀ ਨਾਲ ਸੁਕੜਦਾ ਹੈ. ਸਿਫ਼ਰ (zero) ਤੋਂ ਲੈਕੇ ਉਬਲਦੇ ਪਾਣੀ (boiling point) ਦੀ ਗਰਮੀ ਤਕ ਥਰਮਾਮੀਟਰ ਦੇ ਅੰਗ ਲਾਏ ਜਾਂਦੇ ਹਨ. ਦੇਖੋ, ਜਠਰਾਗਨਿ ਅਤੇ ਜਾਪਾਨ ਸ਼ਬਦ ਵਿੱਚ ਇਸ ਦਾ ਨਿਰਣਾ.#ਥਰਮਾਮੀਟਰ ਨਾਲ ਸ਼ਰੀਰ ਦੀ ਅਤੇ ਰੁੱਤ ਦੀ ਗਰਮੀ ਜਾਣੀ ਜਾਂਦੀ ਹੈ. ਗਰਮੀ ਦਾ ਦਰਜਾ (temperature) ਦੱਸਣ ਲਈ ਕਈ ਸ਼ਬਦ ਜੋ ਲਿਖਣ ਜਾਂ ਬੋਲਣ ਵਿੱਚ ਆਉਂਦੇ ਹਨ. ਉਹ ਇਹ ਹਨ-#Maximum. ਵੱਧ ਤੋਂ ਵੱਧ.#Minimum ਘੱਟ ਤੋਂ ਘੱਟ.#Mean. ਦਰਮਿਆਂਨੀ. ਮੁਤਵੱਸਿਤ.#Normal. ਨਿਯਮ ਅਨੁਸਾਰ ਠੀਕ, ਜਿਤਨਾ ਕਿ ਚਾਹੀਏ.#Sub- Normal. ਨਾਰਮਲ ਤੋਂ ਘੱਟ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਲਗਾਵੇ. "ਜੇ ਕੋ ਲਾਏ ਭਾਉ ਪਿਆਰਾ." (ਆਸਾ ਮਃ ੩) ੨. ਲਗਾਏ. "ਜਿਤੁ ਕਾਰੈ ਕੰਮਿ ਹਮ ਹਰਿ ਲਾਏ." (ਗੂਜ ਮਃ ੪) ੩. ਲਿਆਏ. "ਜਿ ਸਾਬਤੁ ਲਾਏ ਰਾਸਿ." (ਮਃ ੨. ਵਾਰ ਸਾਰ)...
ਸੰਗ੍ਯਾ- ਪੇਟ ਦਾ ਅਗ੍ਨਿ. ਮੇਦੇ (ਭਾਵ- ਸ਼ਰੀਰ) ਦੀ ਉਹ ਗਰਮੀ (blood heat), ਜਿਸ ਨਾਲ ਭੋਜਨ ਪਚਦਾ ਅਤੇ ਦੇਹਰੂਪ ਕਲ ਚਲਦੀ ਹੈ. ਇਹ ਲਹੂ ਦੀ ਹਰਕਤ ਤੋਂ ਪੈਦਾ ਹੋਈ ਹਰਾਰਤ ਹੈ, ਜੋ ੯੮- ੪ ਦਰਜੇ ਫਾਰਨਹਾਈਟ (Fahrn heit)¹ ਥਰਮਾਮੀਟਰ (Thermometer) ਦੀ ਹੈ.²...
ਇੱਕ ਪ੍ਰਸਿੱਧ ਦੇਸ਼, ਜੋ ਸ਼ਾਂਤ ਮਹਾਸਾਗਰ (Pacific Ocean) ਵਿੱਚ ਟਾਪੂਆਂ ਦੀ ਲੜੀ ਪੁਰ ਆਬਾਦ ਹੈ. ਇਸ ਨੂੰ ਜਾਪਾਨੀ "ਨਿੱਪਾਨ" ਆਖਦੇ ਹਨ, ਜਿਸ ਦਾ ਅਰਥ ਪੂਰਬੀ ਧਰਤੀ ਹੈ. ਇਸ ਦੀ ਸਤਹ ਬਹੁਤ ਕਰਕੇ ਪਹਾੜੀ ਹੈ, ਇਸ ਵਿੱਚ ਅਨੇਕਾਂ ਜੁਆਲਾਮੁਖੀ ਪਰਬਤ, ਪ੍ਰਜ੍ਵਲਿਤ ਅਰ ਬੁਝੇ ਹੋਏ ਮੌਜੂਦ ਹਨ. ਉੱਤਰ ਨੂੰ ਛੱਡਕੇ ਹਰ ਪਾਸੇ ਅਕਸਰ ਭੂਚਾਲ ਆਉਂਦੇ ਹਨ. ਰੋਗ ਦੂਰ ਕਰਨ ਵਾਲੇ ਚਸ਼ਮੇ, ਜਿਨ੍ਹਾਂ ਦੇ ਜਲ ਗਰਮ ਅਤੇ ਗੰਧਕ ਆਦਿਕ ਔਖਧਾਂ ਨਾਲ ਮਿਲਿਆ ਹੋਇਆ ਹੈ ਅਣਗਿਣਤ ਹਨ. ਸਾਰੇ ਦੇਸ਼ ਦਾ ਰਕਬਾ ੨੬੦, ੭੩੮ ਵਰਗਮੀਲ ਅਤੇ ਆਬਾਦੀ ੭੭, ੦੦੫, ੫੦੦ ਹੈ.¹ ਦਰਿਆ ਲੰਬਾਈ ਵਿੱਚ ਘੱਟ ਹਨ, ਪਰ ਵੇਗ ਵਿੱਚ ਅਤਿ ਪ੍ਰਬਲ ਹਨ. ਹੁਨ੍ਹਾਲ ਵਿੱਚ ਬਹੁਤਾ ਮੀਂਹ ਅਤੇ ਬਰਫ਼ਾਂ ਦੇ ਪਿਘਲਣ ਦੇ ਕਾਰਣ ਇਨ੍ਹਾਂ ਵਿੱਚ ਹੜ੍ਹ ਆ ਜਾਂਦੇ ਹਨ. ਇਹ (ਦਰਿਆ) ਆਬਪਾਸ਼ੀ ਲਈ ਲਾਭਦਾਇਕ ਹਨ ਪਰ ਜਹਾਜਰਾਨੀ ਲਈ ਉੱਤਮ ਨਹੀਂ. ਆਬੋਹਵਾ ਅਨੇਕ ਪ੍ਰਕਾਰ ਦੀ ਹੈ. ਪ੍ਰਸਿੱਧ ਉੱਤਰੀ ਹਿੱਸਿਆਂ ਵਿੱਚ (ਸਿਆਲ ਵਿੱਚ) ਹਰਾਰਤ ਘੱਟ ਤੋਂ ਘੱਟ ਪੰਜ ਦਰਜੇ (ਫ਼ਾਰਿਨਹਾਈਟ)²ਤਕ ਹੇਠਾਂ ਆ ਜਾਂਦੀ ਹੈ, ਅਰ ਹੁਨ੍ਹਾਲ ਵਿੱਚ ਮਸਾਂ ੮੦ ਤਕ ਚੜ੍ਹਦੀ ਹੈ. ਦੱਖਣ ਵਿੱਚ ੪੨ ਤੋਂ ਹੇਠਾਂ, ਅਰ ੯੮ ਤੋਂ ਉੱਪਰ ਨਹੀਂ ਹੁੰਦੀ. ਬਰਖਾ ਉੱਤਰ ਵਿੱਚ ੪੦ ਇੰਚ ਅਰ ਦੱਖਣ ਵਿੱਚ ੮੦ ਇੰਚ ਤੱਕ ਹੁੰਦੀ ਹੈ, ਪਰ ਕਈ ਥਾਈਂ ੧੫੦ ਇੰਚ ਤੱਕ ਭੀ ਅੱਪੜ ਪੈਂਦੀ ਹੈ.#ਜਾਪਾਨ ਦੀ ਮੁੱਖ ਤਿਜਾਰਤ ਖੇਤੀ, ਰੇਸ਼ਮ, ਜੰਗਲ ਅਤੇ ਮੱਛੀ ਸੰਬੰਧੀ ਹੈ. ਮੁਲਕ ਦਾ ਬਹੁਤ ਹਿੱਸਾ ਐਸਾ ਹੈ ਜਿੱਥੇ ਜ਼ਰਾਇਤ ਨਹੀਂ ਹੁੰਦੀ, ਕਿਉਂਕਿ ਉਨ੍ਹੀਂ ਥਾਈਂ ਲੋੜਵੰਦਾ ਸਾਮਾਨ ਬਹੱਮ ਨਹੀਂ ਪਹੁਚ ਸਕਦਾ.#ਇਸ ਦੇਸ਼ ਵਿੱਚ ਅਨੇਕ ਪ੍ਰਕਾਰ ਦੀਆਂ ਬੇਅੰਤ ਖਾਣਾਂ ਹਨ, ਜਿਨ੍ਹਾਂ ਤੋਂ ਅਪਾਰ ਲਾਭ ਹੋ ਰਿਹਾ ਹੈ. ਜਾਪਾਨ ਵਿੱਚ ਮਜ਼ਦੂਰੀ ਬਹੁਤ ਸਸਤੀ ਹੈ, ਜਿਸ ਕਰਕੇ ਕਾਰਖ਼ਾਨੇ ਛੇਤੀ ਕਾਮਯਾਬ ਹੁੰਦੇ ਹਨ, ਊਂਨੀ, ਸੂਤੀ, ਅਤੇ ਰੇਸ਼ਮੀ ਬਜਾਜੀ, ਰੌਗ਼ਨੀ ਲੱਕੜ ਅਰ ਲੋਹੇ ਦਾ ਕੰਮ, ਸੀਤਲਪਾਟੀ ਦੀਆਂ ਚਿਕਾਂ, ਚਟਾਈਆਂ ਅਤੇ ਪਰਦੇ, ਦਰੀਆਂ, ਗਲੀਚੇ, ਚੀਨੀ ਭਾਂਡੇ, ਬਾਂਸ ਅਤੇ ਬੈਤ ਦੇ ਸਾਮਾਨ, ਦੀਵਾਸਲਾਈਆਂ, ਕੱਚ, ਛਤਰੀਆਂ, ਪੱਖੇ, ਲੋਹੇ ਅਤੇ ਫੁਲਾਦ ਦੀਆਂ ਚੀਜ਼ਾਂ, ਅਤੇ ਖਿਡਾਉਣੇ ਜਾਪਾਨੀ ਬਣਾਉਂਦੇ ਅਰ ਪਰਦੇਸਾਂ ਵਿੱਚ ਘੱਲਦੇ ਹਨ.#ਜਾਪਾਨੀ ਮੰਗੋਲ ਜਾਤਿ ਵਿੱਚੋਂ ਹਨ. ਇਹ ਵਡੇ ਪ੍ਰਸੰਨਚਿੱਤ ਅਤੇ ਵਿਚਾਰਸ਼ੀਲ ਹਨ. ਇਨ੍ਹਾਂ ਵਿੱਚ ਸਹਨਸ਼ਕਤਿ ਕਮਾਲ ਦੀ ਹੈ, ਅਰ ਫ਼ਜ਼ੂਲਖ਼ਰਚੀ ਘੱਟ ਹੈ. ਸਭ੍ਯਤਾ ਦੇ ਨਿਯਮ ਪਾਲਣ ਵਿੱਚ ਵਡੇ ਪੱਕੇ ਹਨ. ਟੱਬਰਾਂ ਵਿੱਚ ਪੰਜਾਂ (ਮਨੁਖਾਂ) ਦਾ ਹੋਣਾ ਸਾਧਾਰਣ ਤੋਂ ਵੱਧ ਸਮਝਿਆ ਜਾਂਦਾ ਹੈ. ਜਾਪਾਨੀਆਂ ਦਾ ਪੂਰਾ ਕੱਦ, ਆਰਯ ਜਾਤੀਆਂ ਦੇ ਲੋਕਾਂ ਤੋਂ ਵਰ੍ਹਿਆਂ ਵਿੱਚ ਪਹਿਲਾਂ ਹੁੰਦਾ ਹੈ. ਆਦਮੀਆਂ ਦੀ ਸਾਧਾਰਣ ਲੰਬਾਈ ਪੰਜ ਫੁਟ ਤੋਂ ਇੱਕ ਯਾ ਦੋ ਇੰਚ ਉੱਪਰ ਹੁੰਦੀ ਹੈ. ਤੀਵੀਂਆਂ ਅਕਸਰ ੪. ਫੁਟ ਅੱਠ ਇੰਚ ਲੰਮੀਆਂ ਹੁੰਦੀਆਂ ਹਨ. ਤੀਵੀਆਂ ਦੀ ਕਾਠੀ (ਸ਼ਾਰੀਰਿਕ ਰਚਨਾ) ਕਮਜ਼ੋਰ ਹੁੰਦੀ ਹੈ.#ਜਾਪਾਨ ਵਿੱਚ ਘਰ ਨੀਵੇਂ ਹੁੰਦੇ ਹਨ, ਦੋ ਮੰਜ਼ਿਲਾਂ ਤੋਂ ਜਾਦਾ ਨਹੀਂ. ਕੁਰਸੀਆਂ ਮੇਜ਼ ਆਦਿਕ ਘੱਟ ਵਰਤਦੇ ਹਨ. ਭੁੰਜੇ ਹੀ ਤਸ਼ਤਰੀਆਂ ਵਿੱਚ ਖਾਣਾ ਖਾਂਦੇ ਹਨ. ਬਹੁਤ ਕਰਕੇ ਚਾਉਲ ਖਾਂਦੇ ਅਰ ਚਾਹ ਪੀਂਦੇ ਹਨ. ਸ਼ਾਰੀਰਿਕ ਨਿਰਮਲਤਾ ਵਿੱਚ ਜਾਪਾਨੀ, ਪ੍ਰਾਚੀਨ ਮਿਸਰੀਆਂ ਵਾਂਙ ਅਤਿ ਨਿਯਮਨਿਸ੍ਠ ਹਨ. ਖੁਲ੍ਹੀ ਹਵਾ ਵਿੱਚ ਬਾਹਰ ਉਬਲਦੇ ਹੋਏ ਜਲ ਦੇ ਖੁਲ੍ਹੇ ਗੁਸਲਖਾਨੇ ਹਨ, ਜਿੱਥੇ ਹਰ ਕੋਈ ਸਭ ਦੇ ਸਾਮ੍ਹਣੇ ਨ੍ਹਾਉਂਦਾ ਹੈ. ਇਹ ਵਿਸ਼ੇਸ ਰਸਮ ਹੀ ਭਾਵੇਂ ਤੁਚਾ ਦੇ ਰੋਗਾਂ ਦਾ ਕਾਰਣ ਹੋਵੇ ਜੋ ਜਾਪਾਨ ਵਿੱਚ ਜਾਦਾ ਹਨ. ਹੋਰ ਰੋਗ ਦਿਲ ਦੀ ਬੀਮਾਰੀ, ਬਦਹਜ਼ਮੀ, ਕੋੜ੍ਹ ਅਤੇ ਫੀਲਪਾਦ ਹਨ. ਖੇਲਾਂ ਅਤੇ ਵਰਜ਼ਿਸ਼ ਲਈ ਕੁਸ਼ਤੀ, ਜਾਦੂਗਰੀ ਅਤੇ ਕੁੱਦ ਭੱਜ ਦਾ ਰਿਵਾਜ ਹੈ. ਪਰ ਸਭ ਤੋਂ ਵਿਲਕ੍ਸ਼੍ਣ 'ਜੂ ਜਿਟਸੂ' (ਇੱਕ ਪ੍ਰਕਾਰ ਦੀ ਐਸੀ ਦਾਉਪੇਚ ਵਾਲੀ ਕੁਸ਼ਤੀ, ਜਿਸ ਵਿੱਚ ਵਿਰੋਧੀ ਦਾ ਸਾਰਾ ਤ੍ਰਾਣ ਤੇ ਜੋਰ ਆਪਣੇ ਹੀ ਘਾਤ ਲਈ ਖਰਚ ਹੋਵੇ) ਹੈ, ਜੋ ਮਸੀਹ ਦੇ ਜਨਮ ਤੋਂ ਭੀ ੨੫ ਸਾਲ ਪਹਿਲਾਂ ਆਰੰਭ ਹੋਈ ਦਸਦੇ ਹਨ.#ਤਾਲੀਮ, ਛੇ ਤੋਂ ਚੌਦਾਂ ਬਰਸ ਦੇ ਦਰਮਿਆਂਨ ਬੱਚਿਆਂ ਲਈ, ਆਵਸ਼੍ਯਕ ਹੈ. ਮੁੱਢਲੇ ਮਦਰਸਿਆਂ ਦੀ ਸੰਖਯਾ ਕਰੀਬਨ ਛੱਬੀ ਹਜ਼ਾਰ ਹੈ. ਹੁਨਰੀ ਮਦਰਸੇ ਸੱਤ ਹਜ਼ਾਰ ਛੇ ਸੌ ਹਨ. ਕਿੰਡਰਗਾਰਟਨ³ ਦੇ ਮਦਰਸੇ ਸੱਤ ਹਜ਼ਾਰ ਛੇ ਸੌ ਪੈਂਤੀ ਹਨ. ਮਿਡਲ ਸਕੂਲ ਤਿੰਨ ਸੋ ਵੀਹ ਹਨ. ਮੁੱਢਲੇ ਮਦਰਸਿਆਂ ਵਿੱਚ ਸਦਾਚਾਰ, ਜਾਪਾਨੀ ਭਾਸਾ, ਗਣਿਤ, ਭੂਗੋਲਵਿਦ੍ਯਾ, ਅਤੇ ਇਤਿਹਾਸ ਆਦਿਕ ਪੜ੍ਹਾਉਂਦੇ, ਅਰ ਵਰਜ਼ਸ਼ ਸਿਖਾਉਂਦੇ ਹਨ. ਉੱਚ ਮਦਰਸਿਆਂ ਦੀ ਪੜ੍ਹਾਈ ਵਿੱਚ ਉਪਰਲੇ ਮਜ਼ਮੂਨਾਂ ਤੋਂ ਛੁੱਟ, ਚੀਨੀ ਭਾਸਾ, ਅੰਗ੍ਰੇਜ਼ੀ, ਫਰਾਂਸੀਸੀ, ਜਰਮਨ, ਰੇਖਾਗਣਿਤ, ਪਦਾਰਥਵਿਦ੍ਯਾ, ਅਤੇ ਰਾਜਨੀਤੀ ਆਦਿਕ ਵਿਸੇ ਸ਼ਾਮਿਲ ਹਨ. ਕੁੜੀਆਂ ਲਈ ਸੌ ਤੋਂ ਉੱਪਰ ਉੱਚ (ਹਾਈ) ਸਕੂਲ ਹਨ. ਰਾਜਧਾਨੀ (ਟੋਕੀਓ) ਵਿੱਚ ਕੁੜੀਆਂ ਲਈ ਇੱਕ ਮਹਾਵਿਦ੍ਯਾਲਯ ਭੀ ਹੈ, ਜਿਸ ਵਿੱਚ ਉਸਤਾਨੀਆਂ ਤਿਆਰ ਹੁੰਦੀਆਂ ਹਨ. ਟੋਕੀਓ ਵਿੱਚ ਤੀਮੀਆਂ ਦਾ ਇੱਕ ਹੋਰ ਮਹਾਵਿਦ੍ਯਾਲਯ ਹੈ, ਜਿਸ ਨੂੰ "ਨਾਰੀ ਵਿਸ਼੍ਵਵਿਦ੍ਯਾਲਯ" ਆਖਦੇ ਹਨ. ਟੋਕੀਓ, ਕਿਓਟੋ, ਟੋਹੋਕੂ, ਹੱਕੇਡੋ, ਅਰ ਕਿਧੂਸ਼ੀਓ ਵਿੱਚ ਸਭ ਤੋਂ ਵਡੇ ਅਰ ਰਾਜਰਕ੍ਸ਼ਿਤ ਵਿਸ਼੍ਵਵਿਦ੍ਯਾਲਯ ਹਨ.#ਜਾਪਾਨ ਦਾ ਸਰਕਾਰੀ ਮਤ ਕੋਈ ਨਹੀਂ, ਸਭ ਧਰਮਾਂ ਨੂੰ ਸਮਦ੍ਰਿਸ੍ਟਿ ਨਾਲ ਵੇਖਿਆ ਜਾਂਦਾ ਹੈ. ਸ਼ਿੰਟੋ ਧਰਮ ਅਤੇ ਬੁੱਧਮਤ ਦੀ ਅਧਿਕਤਾ ਹੈ. ਇਨ੍ਹਾਂ ਦੋਹਾਂ ਦੀਆਂ ਬਾਰਾਂ ਬਾਰਾਂ ਸੰਪ੍ਰਦਾਵਾਂ ਹਨ. ਦੇਸ਼ ਦਾ ਪ੍ਰਾਚੀਨ ਮਤ ਸ਼ਿੰਟੋ ਹੈ, ਬੁੱਧਮਤ ਸਨ ੫੫੨ ਈਸਵੀ ਵਿੱਚ ਕੋਰੀਆ ਤੋਂ ਆਇਆ ਹੈ. ਧਾਰਮਿਕ ਉਤਸਵ ਮਨਾਉਣ ਵਿੱਚ ਜਾਪਾਨੀਆਂ ਦੀ ਪ੍ਰਸਿੱਧ ਵਿਸ਼ੇਸਤਾ ਹੈ.#ਸ਼ਿੰਟੋਮੰਦਿਰ ਗਿਣਤੀ ਵਿੱਚ ਕਾਫ਼ੀ ਹਨ, ਪਰ ਸਾੱਦਾ ਹਨ. ਬੌੱਧਮੰਦਿਰਾਂ ਦੀਆਂ ਇਮਾਰਤਾਂ ਅਤਿ ਸੁੰਦਰ ਤੇ ਵਿਸ਼ਾਲ ਹਨ. ਬੌੱਧ ਰੀਤੀਆਂ ਭੀ ਸ਼ਿੰਟੋਰੀਤੀਆਂ ਤੋਂ ਅਧਿਕ ਸ਼ੋਭਨੀਕ ਹਨ. ਵਡੇ ਲੋਕਾਂ ਵਿੱਚ ਅਨੇਕਾਂ ਹੀ ਕਨਫੂਸੀਮਤ (Confucianism) ਦੇ ਅਨੁਯਾਯੀ ਭੀ ਹਨ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰ. ਨਿਰ੍ਣਯ. ਸੰਗ੍ਯਾ- ਵਿਵੇਕ. ਵਿਚਾਰ. ਸਤ੍ਯ ਅਸਤ੍ਯ ਆਦਿ ਦਾ ਗ੍ਯਾਨ ਕਰਨ ਦੀ ਕ੍ਰਿਯਾ। ੨. ਫ਼ੈਸਲਾ. ਨਿਬੇੜਾ। ੩. ਨੀਰ- ਨਵ (ਨਯਾ). ਨਵੀਨ ਜਲ. ਨੌ ਨੀਰ. "ਖੇਤ ਮਿਆਲਾ ਉਚੀਆ ਘਰਉਚਾ ਨਿਰਣਉ." (ਵਾਰ ਗੂਜ ੧. ਮਃ ੩) ਜਿਸ ਖੇਤ ਦੀਆਂ ਵੱਟਾਂ ਉੱਚੀਆਂ ਹਨ, ਉਸ ਵਿੱਚ ਮੇਘ ਦਾ ਨਵੀਨ ਜਲ ਠਹਿਰਦਾ ਹੈ. ਭਾਵ- ਜਿਸ ਦੇ ਅੰਤਹਕਰਣ ਵਿੱਚ ਸ਼੍ਰੱਧਾ ਦਾ ਉੱਚਾ ਭਾਵ ਹੈ, ਉਸ ਅੰਦਰ ਗੁਰੂ ਦਾ ਉਪਦੇਸ਼ ਵਸਦਾ ਹੈ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਦੇਖੋ, ਰਿਤੁ ਅਤੇ ਰੁਤਿ....
ਵਿ- ਗ੍ਯਾਨੀ. ਜਾਣਨ ਵਾਲਾ. "ਸਭ ਜੀਆ ਕਾ ਹੈ ਜਾਣੀ." (ਵਾਰ ਬਿਹਾ ਮਃ ੪) "ਬਿਨੁ ਗੁਰ ਪੂਰੇ ਕੋਇ ਨ ਜਾਣੀ." (ਆਸਾ ਅਃ ਮਃ ੩) ੨. ਜਾਣ ਵਾਲਾ (ਵਾਲੀ). ੩. ਸਮਝੀ. ਮਾਲੂਮ ਕੀਤੀ....
ਅ਼. [درجہ] ਸੰਗ੍ਯਾ- ਪਦਵੀ. ਉਹਦਾ। ੨. ਉਚਾਣ ਨਿਵਾਣ ਦੇ ਲਿਹ਼ਾਜ ਸ਼੍ਰੇਣੀ....
ਸੰ. ਲਿਖਨ. ਸੰਗ੍ਯਾ- ਲਿਖਣਾ. "ਲਿਖਣ ਵਾਲਾ ਜਲਿ ਬਲਉ, ਜਿਨਿ ਲਿਖਿਆ ਦੂਜਾਭਾਉ." (ਮਃ ੩. ਵਾਰ ਸ੍ਰੀ) ੨. ਲੇਖ. ਲਿਪਿ. ਤਹਰੀਰ। ੩. ਸੰ. ਲੇਖਨੀ. ਲਿੱਖਣ. ਕਲਮ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਵਿ- ਅਧਿਕ. ਜ਼ਿਆਦਾ। ੨. ਦੇਖੋ, ਬੱਧ ੨....
ਵਿ- ਕਮ. ਨ੍ਯੂਨ। ੨. ਸੰ. घट्ट् ਧਾ- ਜਾਣਾ, ਫੈਲਾਉਣਾ, ਮਾਂਜਣਾ, ਵਿਗਾੜਨਾ। ੩. ਸੰਗ੍ਯਾ- ਘਾਟ. ਪਾਣੀ ਭਰਨ ਅਤੇ ਇਸਨਾਨ ਦਾ ਅਸਥਾਨ....
ਸੰ. ਸੰਗ੍ਯਾ- ਦਸ੍ਤੂਰ. ਕ਼ਾਇ਼ਦਾ। ੨. ਪ੍ਰਤਿਗ੍ਯਾ. ਪ੍ਰਣ। ੩. ਯੋਗ ਦਾ ਇੱਕ ਅੰਗ, ਅਰਥਾਤ- ਤਪ, ਸੰਤੋਖ, ਪਵਿਤ੍ਰਤਾ, ਵਿਦ੍ਯਾਅਭ੍ਯਾਸ, ਦਾਨ ਆਦਿ ਦਾ ਨਿਰੰਤਰ ਪਾਲਨ। ੪. ਫ਼ਾ. [نِیم] ਮੈ ਨਹੀਂ ਹਾਂ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਵਿ- ਸਹੀ. ਯਥਾਰਥ. ਦੁਰੁਸ੍ਤ। ੨. ਉਚਿਤ. ਯੋਗ੍ਯ. ਮਨਾਸਿਬ....
ਕ੍ਰਿ. ਵਿ- ਯਾਵਤ. ਦੇਖੋ, ਜਿਤਕੁ....
ਦੇਖੋ, ਚਾਹਿਏ....