ਤ੍ਰਿਜਟਾ, ਤ੍ਰਿਜਟੀ

trijatā, trijatīत्रिजटा, त्रिजटी


त्रिजटा. ਸਿਰ ਪੁਰ ਤਿਹਰੀ ਜਟਾ ਧਾਰਨ ਵਾਲੀ ਵਿਭੀਸਣ ਦੀ ਭੈਣ, ਜੋ ਅਸ਼ੋਕਵਾਟਿਕਾ ਵਿੱਚ ਸੀਤਾ ਪਾਸ ਰਹਿਂਦੀ ਸੀ ਅਤੇ ਉਸ ਨੂੰ ਸਭ ਤਰਾਂ ਦੀ ਸਹਾਇਤਾ ਦਿੰਦੀ ਸੀ.¹ "ਤਬ ਕਹੇ ਬੈਣ ਤ੍ਰਿਜਟੀ ਬੁਲਾਇ." (ਰਾਮਾਵ) ਅਨੇਕ ਗ੍ਰੰਥਾਂ ਵਿੱਚ ਤ੍ਰਿਜਟਾ ਰਾਵਣ ਦੇ ਮਹਿਲਾਂ ਦੀ ਦਾਸੀ ਲਿਖੀ ਹੈ। ੨. ਬਿੱਲ ਦਾ ਬਿਰਛ ਭੀ ਤ੍ਰਿਜਟਾ ਹੈ ਜਿਸ ਦੇ ਤਿੰਨ ਪੱਤਿਆਂ ਵਿੱਚ ਬ੍ਰਹਮਾ ਵਿਸਨੁ ਅਤੇ ਸ਼ਿਵ ਰਹਿਂਦੇ ਹਨ।² ੩. ਸੰਸਕ੍ਰਿਤ ਗ੍ਰੰਥਾਂ ਵਿੱਚ ਤ੍ਰਿਜਟੀ ਨਾਮ ਸ਼ਿਵ ਦਾ ਭੀ ਹੈ.


त्रिजटा. सिर पुर तिहरी जटा धारन वाली विभीसण दी भैण, जो अशोकवाटिका विॱच सीता पास रहिंदी सी अते उस नूं सभ तरां दी सहाइता दिंदी सी.¹ "तब कहे बैण त्रिजटी बुलाइ." (रामाव) अनेक ग्रंथां विॱचत्रिजटा रावण दे महिलां दी दासी लिखी है। २. बिॱल दा बिरछ भी त्रिजटा है जिस दे तिंन पॱतिआं विॱच ब्रहमा विसनु अते शिव रहिंदे हन।² ३. संसक्रित ग्रंथां विॱच त्रिजटी नाम शिव दा भी है.