tolīतोली
ਵਿ- ਤੋਲਣ ਵਾਲਾ। ੨. ਤੋਲੀਂ. ਤੋਲਦਾ ਹਾਂ. "ਘਟ ਹੀ ਭੀਤਰਿ ਸੋ ਸਹੁ ਤੋਲੀ." (ਸੂਹੀ ਮਃ ੧) ੩. ਸੰਗ੍ਯਾ- ਤੋਪ ਦਾ ਵਜ਼ਨ ਠੀਕ ਕਰਕੇ ਨਿਸ਼ਾਨੇ ਪੁਰ ਸ਼ਿਸਤ ਬੰਨ੍ਹਣ ਵਾਲਾ ਤੋਪਚੀ.
वि- तोलण वाला। २. तोलीं. तोलदा हां. "घट ही भीतरि सो सहु तोली." (सूही मः १) ३. संग्या- तोप दा वज़न ठीक करके निशाने पुर शिसत बंन्हण वाला तोपची.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵ੍ਯ- ਅੰਗੀਕਾਰ ਅਤੇ ਸੰਮਤੀ ਬੋਧਕ ਸ਼ਬਦ। ੨. ਠੀਕ, ਸਹੀ, ਆਦਿਕ ਦੀ ਥਾਂ ਵਰਤੀਦਾ ਹੈ। ੩. ਸਿਮ੍ਰਿਤੀ (ਚੇਤਾ) ਬੋਧਕ ਭੀ ਹੈ। ੪. ਫ਼ਾ. [ہاں] ਖ਼ਬਰਦਾਰ!...
ਕ੍ਰਿ. ਵਿ- ਅਭ੍ਯੰਤਰ. ਅੰਦਰ. ਵਿੱਚ. "ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ." (ਮਲਾ ਮਃ ੧) ੨. ਸੰ. ਭੂਤੇਸ਼੍ਵਰ. ਸੰਗ੍ਯਾ- ਸਾਰੇ ਜੀਵਾਂ ਦਾ ਸ੍ਵਾਮੀ ਕਰਤਾਰ. "ਜਹ ਭੀਤਰਿ ਘਟਿ ਭੀਤਰਿ ਵਸਿਆ, ਬਾਹਰਿ ਕਾਹੇ ਨਾਹੀ?" (ਰਾਮ ਮਃ ੧) ਜਦ ਮਨ ਅੰਦਰ ਕਰਤਾਰ ਦਾ ਨਿਵਾਸ ਹੈ, ਫੇਰ (ਮੁਕਤਿ ਲਈ) ਸ਼ਰੀਰ ਧੋਣ ਦੀ ਕੀ ਲੋੜ ਹੈ?...
ਦੇਖੋ, ਸਹ। ੨. ਸ਼ੌ. ਪਤੀ. ਦੇਖੋ, ਸਹ ੨. "ਸਹੁ ਕਹੈ ਸੁ ਕੀਜੈ." (ਤਿਲੰ ਮਃ ੧) ੩. ਦੇਖੋ, ਸਹਨ. "ਸਹੁ ਵੇ ਜੀਆ, ਅਪਣਾ ਕੀਆ." (ਵਾਰ ਆਸਾ)...
ਵਿ- ਤੋਲਣ ਵਾਲਾ। ੨. ਤੋਲੀਂ. ਤੋਲਦਾ ਹਾਂ. "ਘਟ ਹੀ ਭੀਤਰਿ ਸੋ ਸਹੁ ਤੋਲੀ." (ਸੂਹੀ ਮਃ ੧) ੩. ਸੰਗ੍ਯਾ- ਤੋਪ ਦਾ ਵਜ਼ਨ ਠੀਕ ਕਰਕੇ ਨਿਸ਼ਾਨੇ ਪੁਰ ਸ਼ਿਸਤ ਬੰਨ੍ਹਣ ਵਾਲਾ ਤੋਪਚੀ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਤੁ. [توپ] ਸੰਗ੍ਯਾ- ਬਾਰੂਦ ਨਾਲ ਚਲਾਉਣ ਦਾ ਇੱਕ ਅਸਤ੍ਰ ਜਿਸ ਨਾਲ ਗੋਲਾ ਦੂਰ ਫੈਂਕਿਆ ਜਾਂਦਾ ਹੈ. Cannon. ਦੇਖੋ, ਅਗਿਨ ਅਸਤ੍ਰ। ੨. ਫ਼ੌਜ. ਸੈਨਾ....
ਅ਼. [وزن] ਸੰਗ੍ਯਾ- ਤੋਲ. ਪ੍ਰਮਾਣ. ਬੋਝ. ਭਾਰ। ੨. ਭਾਵ- ਮਾਨ ਪਤਿਸ੍ਟਾ....
ਵਿ- ਸਹੀ. ਯਥਾਰਥ. ਦੁਰੁਸ੍ਤ। ੨. ਉਚਿਤ. ਯੋਗ੍ਯ. ਮਨਾਸਿਬ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਫ਼ਾ [ثست] ਸ਼ਿਸ੍ਤ. ਸੰਗ੍ਯਾ- ਨਿਸ਼ਸ੍ਤ. ਬੈਠਕ। ੨. ਨਿਸ਼ਾਨਾ ਬੈਠਾਉਣ ਦੀ ਕ੍ਰਿਯਾ। ੩. ਸੰਧਾਨ. ਸਿੰਨ੍ਹਣਾ....
ਸੰਗ੍ਯਾ- ਤੋਪ ਚਲਾਉਣ ਵਾਲਾ. ਗੋਲੰਦਾਜ਼....