tēlīतेली
ਦੇਖੋ, ਤੇਲਕ. "ਤੇਲੀ ਕੇ ਘਰੁ ਤੇਲੁ ਆਛੈ." (ਟੋਡੀ ਨਾਮਦੇਵ)
देखो, तेलक. "तेली के घरु तेलु आछै." (टोडी नामदेव)
ਸੰ. ਤੈਲਿਕ. ਸੰਗ੍ਯਾ- ਤੇਲ ਬਣਾਉਣ ਵਾਲਾ, ਤੇਲੀ. "ਭ੍ਰਮਤ ਫਿਰਤ ਤੇਲ ਦੇ ਕਪਿ ਜਿਉ." (ਗੂਜ ਕਬੀਰ)...
ਦੇਖੋ, ਤੇਲਕ. "ਤੇਲੀ ਕੇ ਘਰੁ ਤੇਲੁ ਆਛੈ." (ਟੋਡੀ ਨਾਮਦੇਵ)...
ਸੰਗ੍ਯਾ- ਗ੍ਰਿਹ. ਨਿਵਾਸ ਦਾ ਥਾਂ. "ਘਰ ਮਹਿ ਸੂਖ ਬਾਹਰਿ ਫੁਨਿ ਸੂਖਾ." (ਆਸਾ ਮਃ ੫) ੨. ਦੇਹ. ਸ਼ਰੀਰ. "ਘਰ ਮਹਿ ਪੰਚ ਵਰਤਦੇ." (ਆਸਾ ਅਃ ਮਃ ੩) ਸ਼ਰੀਰ ਵਿੱਚ ਪੰਜ ਕਾਮ ਆਦਿ ਵਿਕਾਰ ਵਰਤ ਰਹੇ ਹਨ। ੩. ਸ਼ਾਸਤ੍ਰ. ਉਹ ਸ਼ਾਸਤ੍ਰ, ਜਿਸ ਵਿੱਚ ਕਿਸੇ ਮਤ ਦੇ ਨਿਯਮ ਹਨ, ਦਰ੍ਸ਼ਨ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਖਟਸ਼ਾਸਤ੍ਰ ਅਤੇ ਛਿਅ ਉਪਦੇਸ। ੪. ਰੁਤਬਾ. ਪਦਵੀ. "ਸੋ ਘਰੁ ਗੁਰਿ ਨਾਨਕ ਕਉ ਦੀਆ." (ਗਉ ਮਃ ੫) ਉਹ ਰੁਤਬਾ ਗੁਰੂ (ਕਰਤਾਰ) ਨੇ ਗੁਰੂ ਨਾਨਕ ਨੂੰ ਦਿੱਤਾ ਹੈ। ੫. ਗੁਰਮਤ ਸੰਗੀਤ ਅਨੁਸਾਰ ਘਰ ਦੇ ਦੋ ਅਰਥ ਹਨ ਇੱਕ ਤਾਲ, ਦੂਜਾ ਸ੍ਵਰ ਹੈ ਅਤੇ ਮੂਰਛਨਾ ਦੇ ਭੇਦ ਕਰਕੇ ਇੱਕ ਹੀ ਰਾਗ ਦੇ ਸਰਗਮਪ੍ਰਸ੍ਤਾਰ ਅਨੁਸਾਰ ਗਾਉਣ ਦੇ ਪ੍ਰਕਾਰ. ਸ੍ਰੀ ਗੁਰੂ ਗ੍ਰੰਥਸਾਹਿਬ ਵਿੱਚ ੧. ਤੋਂ ੧੭. ਤੀਕ ਘਰ ਲਿਖੇ ਹਨ. ਇਸ ਤੋਂ ਗਵੈਯੇ ਨੂੰ ਸੂਚਨਾ ਹੈ ਕਿ ਇਸ ਸ਼ਬਦ ਨੂੰ ਇਸ ਰਾਗ ਦੇ ਇਤਨਵੇਂ ਨੰਬਰ ਦੇ ਸ੍ਵਰਪ੍ਰਸ੍ਤਾਰ ਅਨੁਸਾਰ ਗਾਓ। ੬. ਮਨ. ਦਿਲ. ਅੰਤਹਕਰਣ. "ਘਰ ਭੀਤਰਿ ਘਰੁ ਗੁਰੂ ਦਿਖਾਇਆ." (ਸੋਰ ਅਃ ਮਃ ੧) ੭. ਘਰ ਵਾਲੀ. ਵਹੁਟੀ. ਜੋਰੂ. "ਘਰ ਕਾ ਮਾਸੁ ਚੰਗੇਰਾ." (ਮਃ ੧. ਵਾਰ ਮਲਾਰ) ੮. ਸ਼ਰੀਰ ਦੇ ਪ੍ਰਧਾਨ ਅੰਗ ਅਤੇ ਨਾੜਾਂ. "ਬਹਤਰਿ ਘਰ ਇਕੁ ਪੁਰਖੁ ਸਮਾਇਆ." (ਸੂਹੀ ਕਬੀਰ) ੯. ਛੰਦ ਦਾ ਚਰਣ. ਤੁਕ. "ਦਸ ਦੁਇ ਲਘੁ ਵਸ ਘਰ ਘਰ." (ਰੂਪਦੀਪ) "ਬਾਰਾਂ ਲਘੁ ਪ੍ਰਤਿਚਰਣ ਹੋਣ। ੧੦. ਕੁਲ. ਵੰਸ਼. ਖ਼ਾਨਦਾਨ. "ਉਹ ਆਦਮੀ ਵਡੇ ਘਰ ਦਾ ਹੈ." (ਲੋਕੋ) ੧੧. ਜਨਮਕੁੰਡਲੀ ਦਾ ਖ਼ਾਨਾ. "ਉਸ ਦੇ ਤੀਜੇ ਘਰ ਬਹੁਤ ਚੰਗੇ ਗ੍ਰਹ ਪਏ ਹਨ." (ਲੋਕੋ) ੧੨. ਦੇਖੋ, ਘੜਨਾ. "ਕੇਤਕ ਆਨਹਿ ਤਾਲ ਨਜੀਕੇ." ਕੋ ਘਰ ਘਰ ਲਾਵਤ ਹੈਂ ਨੀਕੇ." (ਗੁਪ੍ਰਸੂ) ਘੜ ਘੜਕੇ ਲਾਂਉਂਦੇ ਹਨ....
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....
ਦੇਖੋ, ਆਛ ਅਤੇ ਆਛਾ. "ਆਛੈ. ਕਮਲ ਅਨੂਪ." (ਬਿਲਾ ਕਬੀਰ) ੨. ਅਕ੍ਸ਼੍ਯ. ਅਖੈ. "ਸਚ ਮਹਿ ਆਛੈ ਸਾਚਿ ਰਹੈ." (ਵਾਰ ਆਸਾ) ੩. ਚਾਹੁੰਦਾ ਹੈ. ਇੱਛਾ ਕਰਦਾ ਹੈ. "ਦਰਸਨ ਨਾਮ ਕਉ ਮਨ ਆਛੈ." (ਦੇਵ ਮਃ ੫) ੪. ਹੈ. ਅਸ੍ਤਿ. "ਭੂ- ਮੰਡਲ ਖੰਡਲ ਪ੍ਰਭੁ ਤੁਮ ਹੀ ਆਛੈ." (ਮਾਰੂ ਮਃ ੫)...
ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ....
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...