tunaतुण
ਸੰ. ਕੁਣਿ ਅਤੇ ਤੁਣਿ. ਸੰਗ੍ਯਾ- ਇੱਕ ਪਹਾੜੀ ਬਿਰਛ, ਜੋ ਮੈਦਾਨ ਵਿੱਚ ਭੀ ਹੁੰਦਾ ਹੈ. ਇਸ ਦੇ ਨਿੰਮ ਜੇਹੇ ਪੱਤੇ ਅਤੇ ਆਕਾਰ ਭੀ ਨਿੰਮ ਜੇਡਾ ਹੁੰਦਾ ਹੈ. ਇਸ ਦੇ ਫੁੱਲਾਂ ਤੋਂ ਬਸੰਤੀ ਰੰਗ ਬਣਦਾ ਹੈ. ਲਕੜੀ ਆਲਮਾਰੀ, ਮੇਜ਼, ਕੁਰਸੀ ਆਦਿ ਲਈ ਵਰਤੀਦੀ ਹੈ. L. Cedrela Toona.
सं. कुणि अते तुणि. संग्या- इॱक पहाड़ी बिरछ, जो मैदान विॱच भी हुंदा है. इस दे निंम जेहे पॱते अते आकार भी निंम जेडा हुंदा है. इस दे फुॱलां तों बसंती रंग बणदा है. लकड़ी आलमारी, मेज़, कुरसी आदि लई वरतीदी है. L. Cedrela Toona.
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਦੇਖੋ, ਬਿਰਖ ੧....
ਫ਼ਾ. [میدان] ਸੰਗ੍ਯਾ- ਜ਼ਮੀਨ ਦੀ ਸਾਫ ਪੱਧਰ ਸਤ਼ਹ਼. "ਮਨ ਮੈਦਾਨ ਕਰਿ, ਟੋਏ ਟਿਬੇ ਲਾਹ." (ਸ. ਫਰੀਦ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ. ਨਿੰਬ ਅਤੇ ਨਿੰਮੁ....
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਕ੍ਰਿ. ਵਿ- ਜਿਤਨਾ ਵਡਾ. ਜੇਵਡ. ਸਿੰਧੀ- ਜੇਡੋ. "ਖਾਕੂ ਜੇਡੁ ਨ ਕੋਇ." (ਸ. ਫਰੀਦ)...
ਵਿ- ਵਸੰਤ ਨਾਲ ਹੈ ਜਿਸ ਦਾ ਸੰਬੰਧ। ੨. ਵਸੰਤ ਦਾ। ੩. ਪੀਲਾ. ਜ਼ਰਦ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਲਗੁਡ. ਦੇਖੋ, ਲਕਰਾ, ਲਕਰੀ....
ਮਿੰਜ. ਮੱਜਾ. "ਕਢਾ ਮੇਜ ਜੋਰੰ." (ਵਿਚਿਤ੍ਰ)#੨. ਫ਼ਾ. [میز] ਮੇਜ਼. ਪਾਵਿਆਂ ਵਾਲਾ ਤਖਤਾ, ਜਿਸ ਉੱਪਰ ਭੋਜਨ ਪਰੋਸਿਆ ਜਾਂਦਾ ਅਤੇ ਲਿਖੀਦਾ ਹੈ (table)...
ਅ਼. [کُرسی] ਸੰਗ੍ਯਾ- ਚੌਕੀ। ੨. ਮਕਾਨ ਦੀ ਨਿਉਂ ਤੋਂ ਉੱਪਰ ਦਾ ਚੌਤਰਾ, ਜੋ ਫ਼ਰਸ਼ ਤੀਕ ਹੁੰਦਾ ਹੈ. Plinth. "ਹਰਿਮੰਦਿਰ ਕੀ ਕੁਰਸੀ ਭਈ." (ਗੁਪ੍ਰਸੂ) ੩. ਪੀੜ੍ਹੀ. ਵੰਸ਼. ਨਸਲ. "ਕੁਰਸੀ ਅਪਰ ਬਕੁਰਸੀ ਤਾਂਈ। ਭੋਗਹਿਂ ਪਤਸਾਹੀ ਸੁਖ ਪਾਈ." (ਨਾਪ੍ਰ)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...