kurasīकुरसी
ਅ਼. [کُرسی] ਸੰਗ੍ਯਾ- ਚੌਕੀ। ੨. ਮਕਾਨ ਦੀ ਨਿਉਂ ਤੋਂ ਉੱਪਰ ਦਾ ਚੌਤਰਾ, ਜੋ ਫ਼ਰਸ਼ ਤੀਕ ਹੁੰਦਾ ਹੈ. Plinth. "ਹਰਿਮੰਦਿਰ ਕੀ ਕੁਰਸੀ ਭਈ." (ਗੁਪ੍ਰਸੂ) ੩. ਪੀੜ੍ਹੀ. ਵੰਸ਼. ਨਸਲ. "ਕੁਰਸੀ ਅਪਰ ਬਕੁਰਸੀ ਤਾਂਈ। ਭੋਗਹਿਂ ਪਤਸਾਹੀ ਸੁਖ ਪਾਈ." (ਨਾਪ੍ਰ)
अ़. [کُرسی] संग्या- चौकी। २. मकान दी निउं तों उॱपर दा चौतरा, जो फ़रश तीक हुंदा है. Plinth. "हरिमंदिर की कुरसी भई." (गुप्रसू) ३. पीड़्ही. वंश. नसल. "कुरसी अपर बकुरसी तांई। भोगहिं पतसाही सुख पाई." (नाप्र)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਚਉਕੀ....
ਦੇਖੋ, ਚਉਤਰਾ....
ਫ਼ਾ. [فرش] ਫ਼ਰਸ਼. ਸੰਗ੍ਯਾ- ਵਿਛਾਈ ਦਾ ਵਸਤ੍ਰ. ਵਿਛਾਉਣਾ। ੨. ਅ਼. [فرس] ਫ਼ਰਸ. ਘੋੜਾ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਵਾਹਗੁਰੂ ਦਾ ਮਹਲ. ਜਗਤ. "ਹਰਿਮੰਦਰ ਏਹੁ ਜਗਤ ਹੈ." (ਪ੍ਰਭਾ ਅਃ ਮਃ ੩) ੨. ਮਾਨੁਸ ਦੇਹ. "ਹਰਿਮੰਦਰੁ ਏਹੁ ਸਰੀਰ ਹੈ." (ਪ੍ਰਭਾ ਅਃ ਮਃ ੩) ੩. ਸਤਸੰਗ. "ਹਰਿਮੰਦਰ ਸੋਈ ਆਖੀਐ ਜਿਥਹੁ ਹਰਿ ਜਾਤਾ." (ਵਾਰ ਰਾਮ ੧. ਮਃ ੩) ੪. ਗੁਰੂ ਅਰਜਨ ਸਾਹਿਬ ਜੀ ਦਾ ਰਚਿਆ ਅਮ੍ਰਿਤ ਸਰੋਵਰ ਦੇ ਵਿਚਕਾਰ ਕਰਤਾਰ ਦਾ ਮੰਦਿਰ. "ਹਰਿ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ." (ਸੂਹੀ ਛੰਤ ਮਃ ੫) ਦੇਖੋ, ਅਮ੍ਰਿਤਸਰ। ੫. ਕੀਰਤਪੁਰ ਵਿੱਚ ਛੀਵੇਂ ਸਤਿਗੁਰੂ ਜੀ ਦਾ ਨਿਵਾਸ ਅਸਥਾਨ। ੬. ਪਟਨੇ ਦਾ ਉਹ ਮੰਦਿਰ ਜਿੱਥੇ ਸ਼੍ਰੀ ਦਸ਼ਮੇਸ਼ ਜੀ ਨੇ ਜਨਮ ਲਿਆ। ੭. ਠਾਕੁਰਦ੍ਵਾਰਾ. ਦੇਵਾਲਯ. "ਕਾਹੁਁ ਕਹ੍ਯੋ ਹਰਿਮੰਦਰ ਮੇ ਹਰਿ, ਕਾਹੁਁ ਮਸੀਤ ਕੇ ਬੀਚ ਪ੍ਰਮਾਨ੍ਯੋ." (੩੩ ਸਵੈਯੇ)...
ਅ਼. [کُرسی] ਸੰਗ੍ਯਾ- ਚੌਕੀ। ੨. ਮਕਾਨ ਦੀ ਨਿਉਂ ਤੋਂ ਉੱਪਰ ਦਾ ਚੌਤਰਾ, ਜੋ ਫ਼ਰਸ਼ ਤੀਕ ਹੁੰਦਾ ਹੈ. Plinth. "ਹਰਿਮੰਦਿਰ ਕੀ ਕੁਰਸੀ ਭਈ." (ਗੁਪ੍ਰਸੂ) ੩. ਪੀੜ੍ਹੀ. ਵੰਸ਼. ਨਸਲ. "ਕੁਰਸੀ ਅਪਰ ਬਕੁਰਸੀ ਤਾਂਈ। ਭੋਗਹਿਂ ਪਤਸਾਹੀ ਸੁਖ ਪਾਈ." (ਨਾਪ੍ਰ)...
ਸੰਗ੍ਯਾ- ਪੀਠਿਕਾ. ਛੋਟਾ ਪੀੜ੍ਹਾ। ੨. ਵੰਸ਼ ਦਾ ਸਿਲਸਿਲਾ. ਵੰਸ਼ਾਵਲੀ. "ਚੱਲੀ ਪੀੜ੍ਹੀ ਸੋਢੀਆਂ." (ਭਾਗੁ) ਦੇਖੋ, ਪੀੜੀ ੩....
ਦੇਖੋ, ਬੰਸ....
ਸੰ. ਵਿ- ਪਹਿਲਾ। ੨. ਪਿਛਲਾ। ੩. ਦੂਸਰਾ. ਦੂਜਾ। ੪. ਭਿੰਨ. ਅਲਗ. ਵੱਖ। ੫. ਅਪਾਰ ਦੀ ਥਾਂ ਭੀ ਅਪਰ ਸ਼ਬਦ ਆਇਆ ਹੈ. "ਸਮਝ ਨ ਪਰੈ ਅਪਰ ਮਾਇਆ." (ਸੋਰ ਰਵਿਦਾਸ)...
ਦੇਖੋ, ਪਾਤਸਾਹੀ, "ਏਕੋ ਅਮਰ, ਏਕਾ ਪਤਸਾਹੀ." (ਮਾਰੂ ਸੋਲਹੇ ਮਃ ੩)...
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....