tārikaतारिक
ਦੇਖੋ, ਤਾਰਕ ੯। ੨. ਤਾਰ- ਇਕ. ਇੱਕ ਤੰਤੁ (ਤੰਦ). "ਚੀਰ ਡਸਾਯੋ ਭੀਜ੍ਯੋ ਤਾਰਿਕ ਨਾਹੀ." (ਨਾਪ੍ਰ) ਜਲ ਪੁਰ ਵਸਤ੍ਰ ਵਿਛਾਇਆ, ਉਸ ਦਾ ਇੱਕ ਤੰਦ ਨਾ ਭਿੱਜਿਆ। ੩. ਸੰ. ਸੰਗ੍ਯਾ- ਨਦੀ ਪਾਰ ਉਤਾਰਨ ਦਾ ਭਾੜਾ. ਉਤਰਾਈ ਦੀ ਮਜ਼ਦੂਰੀ.
देखो, तारक ९। २. तार- इक. इॱक तंतु (तंद). "चीर डसायो भीज्यो तारिक नाही." (नाप्र) जल पुर वसत्र विछाइआ, उस दा इॱक तंद ना भिॱजिआ। ३. सं. संग्या- नदी पार उतारन दा भाड़ा. उतराई दी मज़दूरी.
ਸੰ. ਸੰਗ੍ਯਾ- ਤਾਰਾ. ਨਕ੍ਸ਼੍ਤ੍ਰ। ੨. ਅੱਖ ਦੀ ਪੁਤਲੀ। ੩. ਇੱਕ ਦੈਤ, ਜਿਸ ਨੂੰ ਸ਼ਿਵ ਦੇ ਪੁਤ੍ਰ ਕਾਰਤਿਕੇਯ ਨੇ ਮਾਰਿਆ। ੪. ਇੱਕ ਦੈਤ, ਜਿਸ ਨੂੰ ਵਿਸਨੁ ਨੇ ਇੰਦ੍ਰ ਦੀ ਸਹਾਇਤਾ ਲਈ ਮਾਰਿਆ। ੫. ਹਿੰਦੂਆਂ ਦੇ ਨਿਸ਼ਚੇ ਅਨੁਸਾਰ ਕਾਸ਼ੀ ਵਿੱਚ ਮਰਨ ਲੱਗੇ ਪ੍ਰਾਣੀ ਨੂੰ ਸ਼ਿਵ ਦਾ ਕੰਨ ਵਿੱਚ ਸੁਣਾਇਆ "ਰਾਮਤਾਰਕ" ਮੰਤ੍ਰ (ਰਾਂ ਰਾਮਾਯ ਨਮਃ). ੬. ਜਹਾਜ਼. ਬੇੜਾ. ਤੁਲਹਾ। ੭. ਮਲਾਹ. ਕਰਨਧਾਰ. "ਰਾਮ ਨਾਮੁ ਸਭ ਜਗ ਕਾ ਤਾਰਕ." (ਕਾਨ ਅਃ ਮਃ ੪) ੮. ਵਿ- ਤਾਰਨ ਵਾਲਾ। ੯. ਅ਼. [تارک] ਤਾਰਿਕ. ਤਰਕ ਕਰਨ ਵਾਲਾ. ਤ੍ਯਾਗੀ. "ਤਾਰਕ ਹਨਐ ਜਿਮ ਡਾਰਤ ਲੱਖਾਂ." (ਕ੍ਰਿਸਨਾਵ) ਲੱਖਾਂ ਰੁਪਯਾਂ ਨੂੰ ਸਿੱਟ ਦਿੰਦਾ ਹੈ। ੧੦. ਇੱਕ ਛੰਦ. ਦਸਮਗ੍ਰੰਥ ਵਿੱਚ ਇਹ "ਅਸਤਾ" ਅਤੇ "ਤੋਟਕ" ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਸਗਣ. , , , .#ਉਦਾਹਰਣ-#ਕਲਕੀ ਅਵਤਾਰ ਰਿਸਾਵਹਿਂਗੇ#ਭਟ ਓਘ ਪ੍ਰਯੋਘ ਗਿਰਾਵਹਿਂਗੇ. ××× (ਕਲਕੀ)#(ਅ) ਪਿੰਗਲ ਗ੍ਰੰਥਾਂ ਵਿੱਚ ਚਾਰ ਸਗਣਾਂ ਦੇ ਅੰਤ ਇੱਕ ਗੁਰੁ ਲਾਉਣ ਤੋਂ "ਤਾਰਕ" ਹੁੰਦਾ ਹੈ. ਦਸਮਗ੍ਰੰਥ ਵਿੱਚ ਇਸ ਭੇਦ ਦਾ ਨਾਮ "ਤਾਰਕਾ" ਹੈ. ਦੇਖੋ, ਤਾਰਕਾ ੩....
ਸੰਗ੍ਯਾ- ਤਾੜ ਬਿਰਛ. "ਤਾਰ ਪ੍ਰਮਾਨ¹ ਉਚਾਨ ਧੁਜਾ ਲਖ." (ਕਲਕੀ) ੨. ਸੰ. ਤੰਤੁ. ਡੋਰਾ। ੩. ਧਾਤੁ ਦਾ ਤੰਤੁ. ਸੁਵਰਣ ਚਾਂਦੀ ਲੋਹੇ ਆਦਿ ਦੀ ਤਾਰ। ੪. ਚਾਂਦੀ। ੫. ਓਅੰਕਾਰ. ਪ੍ਰਣਵ। ੬. ਸੁਗ੍ਰੀਵ ਦੀ ਫ਼ੌਜ ਦਾ ਇੱਕ ਸਰਦਾਰ। ੭. ਤਾਰਾ. ਨਕ੍ਸ਼੍ਤ੍ਰ। ੮. ਸ਼ਿਵ। ੯. ਵਿਸਨੁ। ੧੦. ਸੰਗੀਤ ਅਨੁਸਾਰ ਇੱਕ ਠਾਟ ਦੀ ਸਪਤਕ. ਸੱਤ ਸੁਰਾਂ ਦਾ ਸਮੁਦਾਯ। ੧੧. ਉੱਚਾ ਸ੍ਵਰ. ਟੀਪ. "ਤਾਰ ਘੋਰ ਬਾਜਿੰਤ੍ਰ ਤਹਿ." (ਵਾਰ ਮਲਾ ਮਃ ੧) ੧੨. ਅੱਖ ਦੀ ਪੁਤਲੀ। ੧੩. ਟਕ. ਨੀਝ. ਅਚਲਦ੍ਰਿਸ੍ਟਿ. "ਮਛੀ ਨੋ ਤਾਰ ਲਾਵੈ." (ਵਾਰ ਰਾਮ ੨. ਮਃ ੫) "ਲੋਚਨ ਤਾਰ ਲਾਗੀ." (ਕੇਦਾ ਮਃ ੫) ੧੪. ਵ੍ਰਿੱਤਿ ਦੀ ਏਕਾਗ੍ਰਤਾ. ਮਨ ਦੀ ਲਗਨ. "ਲਾਗੀ ਤੇਰੇ ਨਾਮ ਤਾਰ." (ਨਾਪ੍ਰ) ੧੫. ਵਿ- ਅਖੰਡ. ਇੱਕ ਰਸ. ਲਗਾਤਾਰ. "ਜੇ ਲਾਇ ਰਹਾ ਲਿਵ ਤਾਰ." (ਜਪੁ) ੧੬. ਦੇਖੋ, ਤਾਰਣਾ। ੧੭. ਵ੍ਯ- ਤਰਹਿ. ਵਾਂਙ, ਜੈਸੇ- "ਮਨ ਭੂਲਉ ਭਰਮਸਿ ਭਵਰ ਤਾਰ." (ਬਸੰ ਅਃ ਮਃ ੧) ੧੮. ਤਾਲ. ਦੋਹਾਂ ਹੱਥਾਂ ਦਾ ਪਰਸਪਰ ਪ੍ਰਹਾਰ. ਤਾੜੀ. "ਵਿਹੰਗ ਵਿਕਾਰਨ ਕੋ ਕਰਤਾਰ." (ਗੁਪ੍ਰਸੂ) ਵਿਕਾਰਰੂਪ ਪੰਛੀਆਂ ਦੇ ਉਡਾਉਣ ਨੂੰ ਹੱਥ ਦਾ ਤਾਲ (ਤਾੜੀ). ੧੯. ਫ਼ਾ. [تار] ਸੰਗ੍ਯਾ- ਸੂਤ. ਤੰਤੁ। ੨੦. ਵਿ- ਕਾਲਾ ਸ੍ਯਾਹ। ੨੧. ਦੇਖੋ, ਨਾਦ। ੨੨ ਦੇਖੋ, ਤਾਲ। ੨੩ ਹਿੰਦੁਸਤਾਨੀ ਵਿੱਚ ਤਾਰਬਰਕੀ (Telegraph) ਨੂੰ ਭੀ ਤਾਰ ਆਖਦੇ ਹਨ....
ਸੰ. तन्तु. ਸੰਗ੍ਯਾ- ਤਾਗਾ. "ਛੋਛੀ ਨਲੀ ਤੰਤੁ ਨਹੀ ਨਿਕਸੈ." (ਗਉ ਕਬੀਰ) ਇਸ ਥਾਂ ਤੰਤੁ ਤੋਂ ਭਾਵ ਪ੍ਰਾਣ ਹੈ। ੨. ਮੱਛੀ ਫੜਨ ਦਾ ਜਾਲ, ਦੇਖੋ, ਜਲਤੰਤੁ ੩. ਤਾਰ. "ਤੂਟੀ ਤੰਤੁ ਰਬਾਬ ਕੀ." (ਓਅੰਕਾਰ) ਰਬਾਬ ਦੇਹ, ਤੰਤੁ, ਪ੍ਰਾਣ। ੪. ਤੰਦੂਆ. ਗ੍ਰਾਹ। ੫. ਸੰਤਾਨ. ਔਲਾਦ। ੬. ਪੱਠੇ. Nerves । ੭. ਸੰ. ਤਤ੍ਵ. "ਤੰਤੈ ਕਉ ਪਰਮ ਤੰਤੁ ਮਿਲਾਇਆ." (ਸੋਰ ਮਃ ੧) ੮. ਜੀਵਾਤਮਾ. "ਆਪੇ ਤੰਤੁ ਪਰਮ ਤੰਤੁ ਸਭ ਆਪੇ." (ਵਾਰ ਬਿਹਾ ਮਃ ੪) ਜੀਵਾਤਮਾ ਅਤੇ ਬ੍ਰਹਮ ਆਪੇ। ੯. ਦੇਖੋ, ਤੰਤ੍ਰ. "ਤੰਤੁ ਮੰਤੁ ਪਾਖੰਡੁ ਨ ਕੋਈ." (ਮਾਰੂ ਸੋਲਹੇ ਮਃ ੧) "ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ." (ਆਸਾ ਮਃ ੫)...
ਸੰ. तन्द्. ਧਾ- ਨਰਮ ਹੋਣਾ, ਢਿੱਲਾ ਹੋਣਾ। ੨. ਸੰਗ੍ਯਾ- ਦੇਖੋ, ਤੰਤੁ ਅਥਵਾ ਤੰਤਿ। ੩. ਭੇਡ ਬਕਰੀ ਆਦਿ ਦੇ ਪੱਠਿਆਂ ਦੀ ਵੱਟੀ ਹੋਈ ਰੱਸੀ. ਤਾਂਤ. ਨਸਾਂ ਦੀ ਡੋਰੀ. Gut....
ਸੰਗ੍ਯਾ- ਚੀਰਨ ਦਾ ਚਿੰਨ੍ਹ। ੨. ਸੰ. ਵਸਤ੍ਰ. "ਕਾਇਆ ਕਚੀ, ਕਚਾ ਚੀਰ ਹੰਢਾਏ." (ਮਾਝ ਅਃ ਮਃ ੩) ੩. ਬਿਰਛ ਦੀ ਛਿੱਲ। ੪. ਗਊ ਦਾ ਥਣ। ੫. ਫ਼ਾ. [چیِر] ਵਿ- ਦਿਲੇਰ. ਦਿਲਾਵਰ। ੬. ਵਿਜਈ. ਜਿੱਤਣ ਵਾਲਾ। ੭. ਸੰਗ੍ਯਾ- ਜਿੱਤ. ਫ਼ਤਹ਼। ੮. ਬਜ਼ੁਰਗੀ. "ਜੈ ਚਿਦਰੂਪ ਚਿਰਜੀਵ ਸਦੈਵੀ ਚੀਰ ਨ ਜਾਨਤ ਕੋਇ ਤੁਮਾਰੀ." (ਸਲੋਹ)...
ਦੇਖੋ, ਤਾਰਕ ੯। ੨. ਤਾਰ- ਇਕ. ਇੱਕ ਤੰਤੁ (ਤੰਦ). "ਚੀਰ ਡਸਾਯੋ ਭੀਜ੍ਯੋ ਤਾਰਿਕ ਨਾਹੀ." (ਨਾਪ੍ਰ) ਜਲ ਪੁਰ ਵਸਤ੍ਰ ਵਿਛਾਇਆ, ਉਸ ਦਾ ਇੱਕ ਤੰਦ ਨਾ ਭਿੱਜਿਆ। ੩. ਸੰ. ਸੰਗ੍ਯਾ- ਨਦੀ ਪਾਰ ਉਤਾਰਨ ਦਾ ਭਾੜਾ. ਉਤਰਾਈ ਦੀ ਮਜ਼ਦੂਰੀ....
ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰਗ੍ਯਾ- ਪਾੜ. ਸੰਨ੍ਹ. ਨਕ਼ਬ. "ਇਸ ਕੋ ਪਾਰ ਦਯੋ ਦਰਸਾਵੈ." (ਗੁਪ੍ਰਸੂ) ੨. ਸੰ. पार्. ਧਾ- ਸਮਾਪਤ ਕਰਨਾ, ਪੂਰਾ ਕਰਨਾ। ੩. ਸੰਗ੍ਯਾ- ਦੂਜਾ ਕਿਨਾਰਾ. ਪਰਲਾ ਕਿਨਾਰਾ. ਅਪਰ ਤਟ. "ਪਾਰ ਪਰੇ ਜਗਸਾਗਰ ਤੇ." (ਗੁਪ੍ਰਸੂ) ੪. ਅੰਤ. ਹੱਦ. "ਪਾਰ ਨ ਪਾਇ ਸਕੈ ਪਦਮਾਪਤਿ." (ਅਕਾਲ) ੫. ਕ੍ਰਿ. ਵਿ- ਪਰਲੇ ਪਾਸੇ. ਦੂਜੀ ਵੱਲ। ੬. ਦੇਖੋ, ਪਾਰਿ. ਪਾੜਕੇ. "ਉਰ ਤੇ ਪਰਦਾ ਭ੍ਰਮ ਕੋ ਸਭ ਪਾਰ." (ਗੁਪ੍ਰਸੂ) ੭. ਫ਼ਾ. [پار] ਪਿਛਲਾ ਸਾਲ. ਵੀਤਿਆ ਵਰ੍ਹਾ। ੮. ਫ਼ਾ. [پارہ] ਪਾਰਹ. ਖੰਡ ਟੁਕੜਾ. ਟੂਕ. "ਸਿਰ ਕਰਵਤ ਸਹਿ ਤਰੁ ਪਾਰ ਪਾਰ ਹੈ." (ਭਾਗੁ ਕ) ਪਾਰਹ ਪਾਰਹ ਹੁੰਦਾ ਹੈ....
ਸੰ. ਭਾਟ. ਸੰਗ੍ਯਾ- ਕਿਰਾਇਆ। ੨. ਮਜੂਰੀ. "ਭਾੜੀ ਕਉ ਓਹੁ ਭਾੜਾ ਮਿਲਿਆ." (ਗੂਜ ਮਃ ੫)...
ਦੇਖੋ, ਮਜੂਰ ਅਤੇ ਮਜੂਰੀ....