tāriतारि
ਤਾਰਕੇ. ਉੱਧਾਰ ਕਰਕੇ. "ਤਾਰਿ ਪਾਰ ਕੀਨੇ." (ਸਲੋਹ) ੨. ਸੰ. ਤਾੜੀ. ਸੰਗ੍ਯਾ- ਛੋਟੀ ਕ਼ਿਸਮ ਦਾ ਤਾੜ. "ਤਰੁ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ." (ਮਲਾ ਰਵਿਦਾਸ) ਤਾੜੀ ਵਿੱਚੋਂ ਨਸ਼ੇ ਵਾਲਾ ਰਸ ਨਿਕਲਦਾ ਹੈ. ਦੇਖੋ, ਤਾੜੀ। ੩. ਸੰ. तारिन. ਵਿ- ਤਾਰਨ ਵਾਲਾ. ਉੱਧਾਰ ਕਰਨ ਵਾਲਾ. "ਬੂਡਤ ਪਾਹਨ ਤਾਰਹਿ ਤਾਰਿ." (ਆਸਾ ਮਃ ੧) ੪. ਦੇਖੋ, ਤਾਰੀ। ੫. ਤਾਰਣਾ ਕ੍ਰਿਯਾ ਦਾ ਅਮਰ. ਤਾਰਣ ਕਰ. "ਜਿਉ ਜਾਨਹਿ ਤਿਉ ਤਾਰਿ ਸੁਆਮੀ." (ਕਾਨ ਮਃ ੫)
तारके. उॱधार करके. "तारि पार कीने." (सलोह) २. सं. ताड़ी. संग्या- छोटी क़िसम दा ताड़. "तरु तारि अपवित्र करि मानीऐ रे." (मला रविदास) ताड़ी विॱचों नशे वाला रस निकलदा है. देखो, ताड़ी। ३. सं. तारिन. वि- तारन वाला. उॱधार करन वाला. "बूडत पाहन तारहि तारि." (आसा मः १) ४. देखो, तारी। ५. तारणा क्रिया दा अमर. तारण कर. "जिउ जानहि तिउ तारि सुआमी." (कान मः ५)
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਤਾਰਕੇ. ਉੱਧਾਰ ਕਰਕੇ. "ਤਾਰਿ ਪਾਰ ਕੀਨੇ." (ਸਲੋਹ) ੨. ਸੰ. ਤਾੜੀ. ਸੰਗ੍ਯਾ- ਛੋਟੀ ਕ਼ਿਸਮ ਦਾ ਤਾੜ. "ਤਰੁ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ." (ਮਲਾ ਰਵਿਦਾਸ) ਤਾੜੀ ਵਿੱਚੋਂ ਨਸ਼ੇ ਵਾਲਾ ਰਸ ਨਿਕਲਦਾ ਹੈ. ਦੇਖੋ, ਤਾੜੀ। ੩. ਸੰ. तारिन. ਵਿ- ਤਾਰਨ ਵਾਲਾ. ਉੱਧਾਰ ਕਰਨ ਵਾਲਾ. "ਬੂਡਤ ਪਾਹਨ ਤਾਰਹਿ ਤਾਰਿ." (ਆਸਾ ਮਃ ੧) ੪. ਦੇਖੋ, ਤਾਰੀ। ੫. ਤਾਰਣਾ ਕ੍ਰਿਯਾ ਦਾ ਅਮਰ. ਤਾਰਣ ਕਰ. "ਜਿਉ ਜਾਨਹਿ ਤਿਉ ਤਾਰਿ ਸੁਆਮੀ." (ਕਾਨ ਮਃ ੫)...
ਸੰਗ੍ਯਾ- ਪਾੜ. ਸੰਨ੍ਹ. ਨਕ਼ਬ. "ਇਸ ਕੋ ਪਾਰ ਦਯੋ ਦਰਸਾਵੈ." (ਗੁਪ੍ਰਸੂ) ੨. ਸੰ. पार्. ਧਾ- ਸਮਾਪਤ ਕਰਨਾ, ਪੂਰਾ ਕਰਨਾ। ੩. ਸੰਗ੍ਯਾ- ਦੂਜਾ ਕਿਨਾਰਾ. ਪਰਲਾ ਕਿਨਾਰਾ. ਅਪਰ ਤਟ. "ਪਾਰ ਪਰੇ ਜਗਸਾਗਰ ਤੇ." (ਗੁਪ੍ਰਸੂ) ੪. ਅੰਤ. ਹੱਦ. "ਪਾਰ ਨ ਪਾਇ ਸਕੈ ਪਦਮਾਪਤਿ." (ਅਕਾਲ) ੫. ਕ੍ਰਿ. ਵਿ- ਪਰਲੇ ਪਾਸੇ. ਦੂਜੀ ਵੱਲ। ੬. ਦੇਖੋ, ਪਾਰਿ. ਪਾੜਕੇ. "ਉਰ ਤੇ ਪਰਦਾ ਭ੍ਰਮ ਕੋ ਸਭ ਪਾਰ." (ਗੁਪ੍ਰਸੂ) ੭. ਫ਼ਾ. [پار] ਪਿਛਲਾ ਸਾਲ. ਵੀਤਿਆ ਵਰ੍ਹਾ। ੮. ਫ਼ਾ. [پارہ] ਪਾਰਹ. ਖੰਡ ਟੁਕੜਾ. ਟੂਕ. "ਸਿਰ ਕਰਵਤ ਸਹਿ ਤਰੁ ਪਾਰ ਪਾਰ ਹੈ." (ਭਾਗੁ ਕ) ਪਾਰਹ ਪਾਰਹ ਹੁੰਦਾ ਹੈ....
ਸੰਗ੍ਯਾ- ਤਾਲ. ਤਾਲੀ. ਦੋਹਾਂ ਹੱਥਾਂ ਦੇ ਵਜਾਉਣ ਦੀ ਕ੍ਰਿਯਾ। ੨. ਆਸਨ. ਚੌਕੜੀ. ਚਪਲੀ। ੩. ਸਮਾਧਿ. "ਨਿਜਘਰਿ ਤਾੜੀ ਲਾਵਣਿਆ." (ਮਾਝ ਅਃ ਮਃ ੩) "ਨਿਰਭੈ ਤਾੜੀ ਲਾਈ." (ਸੋਰ ਮਃ ੫) ੪. ਤਲਵਾਰ ਦੇ ਕ਼ਬਜੇ ਪੁਰ ਹੱਥ ਨੂੰ ਬਚਾਉਣ ਲਈ ਓਟ। ੫. ਸੰ. ਤਾੜ ਦੀ ਸ਼ਰਾਬ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਅ਼. [قِسم] ਸੰਗ੍ਯਾ- ਭੇਦ. ਜਾਤਿ। ੨. ਪ੍ਰਕਾਰ. ਢੰਗ. ਭਾਂਤਿ....
ਸੰਗ੍ਯਾ- ਖੋਜ ਦ੍ਰਿਸ੍ਟਿ. ਕਿਸੇ ਵਸਤੁ ਦਾ ਭੇਤ ਜਾਣਨ ਲਈ ਗਹਿਰੀ ਨਜਰ. ਨੀਝ। ੨. ਸੰ. ਤਾਡ. ਤਾੜਨ ਦਾ ਭਾਵ. ਕੁੱਟਣਾ। ੩. ਖਜੂਰ ਦੀ ਕ਼ਿਸਮ ਦਾ ਇੱਕ ਬਿਰਛ. ਤਾਲ L. Sabal Palmetta. ਇਸ ਦੇ ਰਸ ਤੋਂ ਤਾੜੀ ਸ਼ਰਾਬ ਬਣਦੀ ਹੈ. ਪੱਤਿਆਂ ਦੇ ਪੱਖੇ ਬਣਾਉਂਦੇ ਹਨ. ਪੁਰਾਣੇ ਸਮੇਂ ਤਾੜਪਤ੍ਰ ਲਿਖਣ ਲਈ ਕਾਗਜ ਦੀ ਥਾਂ ਵਰਤੇ ਜਾਂਦੇ ਸਨ. ਦੇਖੋ, ਤਾਰਿ। ੪. ਤਿੰਨ ਸੌ ਹੱਥ ਦੀ ਲੰਬਾਈ. ਡੇਢ ਸੌ ਗਜ਼ ਭਰ ਮਿਣਤੀ. "ਤਾੜ ਪ੍ਰਮਾਣ ਕਰ ਅਸਿ ਉਤੰਗ ×××× ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ." (ਕਲਕੀ)...
ਸੰ. ਸੰਗ੍ਯਾ- ਬਿਰਛ. ਦਰਖ਼ਤ। ੨. ਗੂੰਦ. ਗੋਂਦ। ੩. ਵਿ- ਤਾਰਨ ਵਾਲਾ। ੪. ਦੇਖੋ, ਤੁਰ ਅਤੇ ਗਜਨਵ। ੫. ਤਰਣਾ ਕ੍ਰਿਯਾ ਦਾ ਅਮਰ. "ਤਰੁ ਭਉਜਲੁ." (ਗਉ ਮਃ ੪)...
ਵਿ- ਜੋ ਪਵਿਤ੍ਰ ਨਹੀਂ. ਮੈਲਾ. ਨਾਪਾਕ. "ਸੰਤ ਕਾ ਦੋਖੀ ਸਦਾ ਅਪਵਿਤੁ." (ਸੁਖਮਨੀ) "ਅਪਵਿਤ੍ਰ ਪਵਿਤ੍ਰ ਜਿਨਿ ਤੂ ਕਰਿਆ." (ਰਾਮ ਅਃ ਮਃ ੫)...
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਤਾਰਣ। ੨. ਤਾੜਨ. "ਬਿਹੰਗ ਵਿਕਾਰਨ ਕੋ ਕਰਤਾਰਨ." (ਨਾਪ੍ਰ) ਪੰਛੀਰੂਪ ਵਿਕਾਰਾਂ ਦੇ ਉਡਾਉਣ ਲਈ ਹੱਥਾਂ ਦਾ ਪਰਸਪਰ ਤਾੜਨਾ (ਤਾਲੀ ਬਜਾਉਣੀ) ਹੈ। ੩. ਜਹਾਜ "ਦਾਸ ਉਧਾਰਨ ਜ੍ਯੋਂ ਕਰ ਤਾਰਨ." (ਨਾਪ੍ਰ) ੪. ਤਾਰਿਆਂ ਨੂੰ. "ਗਨ ਦੰਭ ਛਪੇ ਸਵਿਤਾ ਕਰ ਤਾਰਨ." (ਨਾਪ੍ਰ)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਪਾਸਾਣ. ਸਿੰਧੀ. ਪਾਹਣੁ. ਸੰਗ੍ਯਾ ਪੱਥਰ. "ਗਲ ਮਹਿ ਪਾਹਣੁ ਲੈ ਲਟਕਾਵੈ." (ਸੂਹੀ ਮਃ ੫) "ਜਿਸ ਪਾਹਨ ਕਉ ਪਾਤੀ ਤੋਰੈ. ਸੋ ਪਾਹਨ ਨਿਰਜੀਉ." (ਆਸਾ ਕਬੀਰ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਤਰਨ ਦੀ ਕ੍ਰਿਯਾ. "ਹਰਿ ਕੀਰਤਿ ਤਰੁ ਤਾਰੀ." (ਗੂਜ ਮਃ ੪) "ਨਾਨਕ ਗੁਰਮੁਖਿ ਤਾਰੀ." (ਗੂਜ ਮਃ ੫) ੨. ਟਕ. ਟਕਟਕੀ. "ਨੈਨੀ ਹਰਿ ਹਰਿ ਲਾਗੀ ਤਾਰੀ." (ਮਲਾ ਮਃ ੪) ੩. ਤਾਲੀ. ਚਾਬੀ. ਕੁੰਜੀ. "ਬਿਨ ਤਾਰੀ ਤਾਰੋ ਭਿਰ੍ਯੋ ਖੁਲੇ ਨ ਕਰੈ ਉਪਾਯ." (ਨਾਪ੍ਰ) ੪. ਯੋਗਾਭ੍ਯਾਸ ਦਾ ਆਸਨ. ਚੌਕੜੀ. ਪਲਥੀ (ਪਥਲੀ). ਪੰਥੀ. "ਹੋਇ ਅਉਧੂਤ ਬੈਠੇ ਲਾਇ ਤਾਰੀ." (ਮਾਰੂ ਮਃ ੫) ੫. ਸਮਾਧਿ. "ਛੁਟੀ ਬ੍ਰਹਮ੍ ਤਾਰੀ, ਮਹਾਰੁਦ੍ਰ ਨਚ੍ਯੋ." (ਗ੍ਯਾਨ) ੬. ਤਾਲੀ. ਤਾੜੀ. ਦੋਹਾਂ ਹੱਥਾਂ ਦੇ ਪਰਸਪਰ ਤਾੜਨ ਤੋਂ ਉਪਜੀ ਧੁਨਿ. ਦੇਖੋ, ਕਰਤਾਰੀ। ੭. ਤਾੜ ਦੀ ਸ਼ਰਾਬ. ਤਾੜੀ। ੮. ਨਦੀ। ੯. ਨੌਕਾ. ਕਿਸ਼ਤੀ। ੧੦. ਵਿ- ਤਾਰਕ. ਤਾਰਨ ਵਾਲਾ. "ਰਾਮਨਾਮ ਭਉਜਲ ਬਿਖੁ ਤਾਰੀ." (ਵਾਰ ਵਡ ਮਃ ੪) ੧੧. ਸਿੰਧੀ- ਕ੍ਰਿਪਾ। ੧੨. ਸਹਾਇਤਾ. ਇਮਦਾਦ....
ਕ੍ਰਿ- ਪਾਰ ਕਰਨਾ. ਤੈਰਾਨਾ. ਉੱਧਾਰ ਕਰਨਾ. ਦੂਜੇ ਕਿਨਾਰੇ ਪੁਚਾਉਂਣਾ. "ਚਲੁ ਰੇ! ਬੈਕੁੰਠ ਤੁਝਹਿ ਲੇ ਤਾਰਉ." (ਗਉ ਕਬੀਰ)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਸੰਗ੍ਯਾ- ਦੇਵਤਾ, ਜੋ ਮਰਣ ਵਾਲਾ ਨਹੀਂ. "ਅਮਰ ਸਿਮਰਕਰ ਜਾਂਹਿ ਸਮਰ ਜਯ ਪਾਵਹਿ ਅਰਿ ਹਰ." (ਗੁਪ੍ਰਸੂ) ੨. ਵਿ- ਮਰਣ ਰਹਿਤ. ਬਿਨਾ ਮੌਤ. "ਅੰਮ੍ਰਿਤ ਪੀਵੈ ਅਮਰੁ ਸੁ ਹੋਇ." (ਸੁਖਮਨੀ) "ਅਮਰ ਗਹੁ ਮਾਰਿਲੈ." (ਮਾਰੂ ਮਃ ੧) ਮਨ ਜੋ ਮਰਣ ਵਿੱਚ ਨਹੀਂ ਆਉਂਦਾ ਉਸ ਨੂੰ ਫੜਕੇ ਮਾਰਲੈ. ਭਾਵ ਅਜਿਤ ਮਨ ਨੂੰ ਵਸ਼ ਕਰਲੈ। ੩. ਅਚਲ. ਅਟਲ. ਅਮੇਟ. "ਤੇਰੀ ਅਮਰੁ ਰਜਾਇ." (ਆਸਾ ਛੰਤ ਮਃ ੫. ਬਿਰਹੜੇ) ੪. ਗੁਰੂ ਅਮਰਦਾਸ ਜੀ ਦਾ ਸੰਖੇਪ ਨਾਉਂ "ਸਚੁ ਸਚਾ ਸਤਿਗੁਰੁ ਅਮਰੁ ਹੈ." (ਵਾਰ ਗਉ ੧. ਮਃ ੪) "ਲਹਿਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ." (ਵਾਰ ਰਾਮ ੩) ਦੇਖੋ, ਅਮਰਦਾਸ ਸਤਿਗੁਰੂ। ੫. ਅ਼. ਸੰਗ੍ਯਾ- ਆਗ੍ਯਾ. ਹੁਕਮ. "ਅਮਰ ਹੀਣੰ ਜਥਾ ਰਾਜਨਹ." (ਸਹਸ ਮਃ ੫) "ਸਿਰ ਊਪਰਿ ਅਮਰੁ ਕਰਾਰਾ" (ਮਾਰੂ ਮਃ ੫) ੬. ਸਿੱਕਹ. ਰਾਜਮੁਦ੍ਰਾ. "ਅਮਰ ਚਲਾਵੈ ਚੰਮ ਦੇ." (ਭਾਗੁ) ੭. [عامر] ਆਮਿਰ. ਅਮਰ (ਹੁਕਮ) ਕਰਣ ਵਾਲਾ. ਹਾਕਿਮ. "ਅਮਰੁ ਵੇਪਰਵਾਹੁ ਹੈ." (ਵਾਰ ਸਾਰ ਮਃ ੩)...
ਸੰ. ਸੰਗ੍ਯਾ- ਪਾਰ ਕਰਨ ਦਾ ਕਰਮ। ੨. ਉੱਧਾਰ. ਨਿਸਤਾਰ। ੩. ਜਹਾਜ਼. "ਨਾ ਤਰਨਾ ਤੁਲਹਾ ਹਮ ਬੂਡਸਿ, ਤਾਰ ਲੇਹਿ ਤਾਰਣ ਰਾਇਆ!" (ਆਸਾ ਪਟੀ ਮਃ ੧) ਨਾ ਤਰਨਾ ਆਉਂਦਾ ਹੈ, ਨਾ ਤੁਲਹਾ ਹੈ, ਹੇ ਜਹਾਜ਼ਰੂਪ ਸ੍ਵਾਮੀ! ਤਾਰਲੈ। ੪. ਸੰ. ਤਾਰ੍ਣ. ਵਿ- ਤ੍ਰਿਣ (ਕੱਖਾਂ) ਦਾ ਬਣਿਆ ਹੋਇਆ। ੫. ਸੰਗ੍ਯਾ- ਫੂਸ ਦੀ ਅੱਗ। ੬. ਘਾਸ (ਕੱਖਾਂ) ਦਾ ਮਹ਼ਿਸੂਲ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਕ੍ਰਿ. ਵਿ- ਤਿਉਂ. ਤਿਵੇਂ. ਤੈਸੇ. ਵੈਸੇ. ਉਸ ਤਰਾਂ. "ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ." (ਵਾਰ ਗੂਜ ੨. ਮਃ ੫)...
ਸੰ स्वामिन- ਸ੍ਵਾਮੀ. ਸੰਗ੍ਯਾ- ਪਤਿ. ਭਰਤਾ। ੨. ਮਾਲਿਕ. ਆਕ਼ਾ. "ਮਾਤ ਪਿਤਾ ਸੁਆਮਿ ਸਜਣੁ." (ਵਡ ਮਃ ੫) "ਸੁਆਮੀ ਕੋ ਗ੍ਰਿਹ ਜਿਉ ਸਦਾ ਸੁਆਨ ਤਜਤ ਨਹਿ." (ਸਃ ਮਃ ੯)...
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....