tātāताता
ਵਿ- ਤਪ੍ਤ. ਤੱਤਾ. "ਤੁਝੈ ਨ ਲਾਗੈ ਤਾਤਾ ਝੋਲਾ." (ਗਉ ਮਃ ੫) ੨. ਸੰ. ਤਿਕ੍ਤ. ਕੌੜਾ. ਤੀਤਾ. "ਬਿਖੁਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ." (ਆਸਾ ਛੰਤ ਮਃ ੧) ੩. ਫ਼ਾ. [تاتا] ਸੰਗ੍ਯਾ- ਜ਼ੁਬਾਨ ਦੇ ਰੁਕਣ ਦੀ ਕ੍ਰਿਯਾ. ਥਥਲਾਪਨ. ਲੁਕਨਤ. "ਲਖ ਲਖ ਨਉਤਨ ਨਾਉਂ ਲੈ ਲਖ ਲਖ ਸੇਖ ਵਿਸੇਖਨ ਤਾਤਾ." (ਭਾਗੁ) ਸ਼ੇਸਨਾਗ ਲੱਖਾਂ ਨਾਉਂ ਅਤੇ ਲੱਖਾਂ ਵਿਸ਼ੇਸਣ ਲੈਕੇ ਥਕ ਜਾਂਦਾ ਹੈ, ਉਸ ਦੀ ਜ਼ੁਬਾਨ ਰੁਕ ਜਾਂਦੀ ਹੈ। ੪. ਤਪ੍ਤਤਾ. ਦਾਹ. ਜਲਨ. ਈਰਖਾ. "ਵਿਸਰੀ ਤਿਸੈ ਪਰਾਈ ਤਾਤਾ." (ਗਉ ਮਃ ੫)
वि- तप्त. तॱता. "तुझै न लागै ताता झोला." (गउ मः ५) २. सं. तिक्त. कौड़ा. तीता. "बिखुफलु मीठा चारि दिन फिरि होवै ताता." (आसा छंत मः १) ३. फ़ा. [تاتا] संग्या- ज़ुबान दे रुकण दी क्रिया. थथलापन. लुकनत. "लख लख नउतन नाउं लै लख लख सेख विसेखन ताता." (भागु) शेसनाग लॱखां नाउं अते लॱखां विशेसण लैके थक जांदा है, उस दी ज़ुबान रुक जांदी है। ४. तप्तता. दाह. जलन. ईरखा. "विसरी तिसै पराई ताता." (गउ मः ५)
ਸਰਵ- ਤੈਨੂੰ. ਤੇਰੇ ਕੋ. "ਤੁਝੈ ਨ ਲਾਗੈ ਤਾਤਾ ਝੋਲਾ." (ਗਉ ਮਃ ੫) ੨. ਤੁਝ ਮੇਂ. ਤੇਰੇ ਵਿੱਚ. "ਗੁਰਮੁਖਿ ਨਾਮ ਧਿਆਇ ਤੁਝੈ ਸਮਾਇਆ." (ਵਾਰ ਮਲਾ ਮਃ ੧) ੩. ਤੇਥੋਂ. ਤੇਰੇ. "ਤੁਝੈ ਬਿਨਾ ਹਉ ਕਿਤਹੀ ਨ ਲੇਖੈ." (ਮਾਰੂ ਸੋਲਹੇ ਮਃ ੫)...
ਵਿ- ਤਪ੍ਤ. ਤੱਤਾ. "ਤੁਝੈ ਨ ਲਾਗੈ ਤਾਤਾ ਝੋਲਾ." (ਗਉ ਮਃ ੫) ੨. ਸੰ. ਤਿਕ੍ਤ. ਕੌੜਾ. ਤੀਤਾ. "ਬਿਖੁਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ." (ਆਸਾ ਛੰਤ ਮਃ ੧) ੩. ਫ਼ਾ. [تاتا] ਸੰਗ੍ਯਾ- ਜ਼ੁਬਾਨ ਦੇ ਰੁਕਣ ਦੀ ਕ੍ਰਿਯਾ. ਥਥਲਾਪਨ. ਲੁਕਨਤ. "ਲਖ ਲਖ ਨਉਤਨ ਨਾਉਂ ਲੈ ਲਖ ਲਖ ਸੇਖ ਵਿਸੇਖਨ ਤਾਤਾ." (ਭਾਗੁ) ਸ਼ੇਸਨਾਗ ਲੱਖਾਂ ਨਾਉਂ ਅਤੇ ਲੱਖਾਂ ਵਿਸ਼ੇਸਣ ਲੈਕੇ ਥਕ ਜਾਂਦਾ ਹੈ, ਉਸ ਦੀ ਜ਼ੁਬਾਨ ਰੁਕ ਜਾਂਦੀ ਹੈ। ੪. ਤਪ੍ਤਤਾ. ਦਾਹ. ਜਲਨ. ਈਰਖਾ. "ਵਿਸਰੀ ਤਿਸੈ ਪਰਾਈ ਤਾਤਾ." (ਗਉ ਮਃ ੫)...
ਸੰਗ੍ਯਾ- ਹਵਾ ਦਾ ਝੋਕਾ. ਬੁੱਲਾ. "ਤੁਝੈ ਨ ਲਾਗੈ ਤਾਤਾ ਝੋਲਾ." (ਗਉਃ ੫) ੨. ਥੈਲਾ। ੩. ਪੱਠਿਆਂ ਦੀ ਇੱਕ ਬੀਮਾਰੀ, ਜਿਸ ਤੋਂ ਸ਼ਰੀਰ ਹਰ ਵੇਲੇ ਕੰਬਦਾ ਰਹਿੰਦਾ ਹੈ. ਫੇਟਾ. ਸੰ. ਕਲਾਯਖੰਜ. [ثلّ] ਸ਼ਲ. Palsy. ਇਹ ਵਾਤਦੋਸ ਤੋਂ ਪੱਠਿਆਂ ਦਾ ਰੋਗ ਹੈ. ਆਦਮੀ ਚਲਦਾ ਹੋਇਆ ਕੰਬਦਾ ਹੈ, ਪੈਰ ਠਿਕਾਣੇ ਤੇ ਨਹੀਂ ਟਿਕਦੇ, ਜੋੜ ਢਿੱਲੇ ਪੈ ਜਾਂਦੇ ਹਨ. ਇਸ ਦੇ ਕਾਰਣ ਹਨ- ਰੁੱਖਾ ਬਾਸੀ ਖਾਣਾ, ਬਹੁਤ ਸ਼ਰਾਬ ਪੀਣੀ, ਜਾਦਾ ਭੋਗ ਕਰਨਾ, ਬਹੁਤ ਜਗਾਣਾ, ਸ਼ਰੀਰ ਦੀ ਧਾਤੁ ਨਾਸ਼ ਹੋਣੀ, ਫਾਕੇ ਕੱਟਣੇ, ਪੱਠਿਆਂ ਤੇ ਸੱਟ ਵੱਜਣੀ, ਬਹੁਤ ਅਸਵਾਰੀ ਕਰਨੀ ਆਦਿ.#ਇਸ ਦਾ ਸਾਧਾਰਣ ਇਲਾਜ ਹੈ- ਇਰੰਡ ਦੇ ਬੀਜਾਂ ਦੀ ਗਿਰੂ ਪੀਸਕੇ ਗਊ ਦੇ ਦੁੱਧ ਵਿੱਚ ਰਿੰਨ੍ਹਕੇ ਖਾਣੀ.#ਰਾਇਸਨ (ਝੰਜਣ) ਦੇ ਬੀਜ ਚਾਰ ਤੋਲੇ, ਗੁੱਗਲ ਪੰਜ ਤੋਲੇ ਘੀ ਵਿੱਚ ਕੁੱਟਕੇ ਮਾਸ਼ੇ ਮਾਸ਼ੇ ਦੀਆਂ ਗੋਲੀਆਂ ਬਣਾਕੇ ਇੱਕ ਜਾਂ ਦੋ ਗਊ ਦੇ ਗਰਮ ਦੁੱਧ ਨਾਲ ਖਾਣੀਆਂ. ਨਾਰਾਯਣੀ ਤੇਲ ਦੀ ਮਾਲਿਸ਼ ਕਰਨੀ। ੪. ਵਿ- ਛਿੜਕਿਆ. ਦੇਖੋ, ਝੋਲਨਾ ੪. "ਚਰਣ ਧੋਇ ਚਰਣੋਦਕ ਝੋਲਾ." (ਭਾਗੁ)...
ਸੰ. ਵਿ- ਕੌੜਾ. ਤੀਤਾ। ੨. ਸੰਗ੍ਯਾ- ਪਿੱਤਪਾਪੜਾ। ੩. ਚਿਰਾਇਤਾ....
ਵਿ- ਕਟੁ. ਕੜਵਾ ੨. ਕ੍ਰੋਧੀ. ਤੁੰਦ ਸੁਭਾਉ ਵਾਲਾ। ੩. ਸੰਗ੍ਯਾ- ਬਹੁਜਾਈਆਂ ਵਿਚੋਂ ਇੱਕ ਖਤ੍ਰੀ ਗੋਤ੍ਰ। ੪. ਇੱਕ ਜੱਟ ਗੋਤ੍ਰ, ਜੋ ਬੈਰਾੜਾਂ ਦ ਤਾਕਤ ਵਧਣ ਤੋਂ ਪਹਿਲਾਂ ਮਾਲਵੇ ਵਿੱਚ ਵਡਾ ਪ੍ਰਬਲ ਸੀ....
ਦੇਖੋ, ਤਿਕ੍ਤ....
ਮਿਸ੍ਟ. ਪ੍ਰਿਯ. "ਮੀਠਾ ਬੋਲੇ ਅੰਮ੍ਰਿਤਬਾਣੀ." (ਮਃ ੩. ਵਾਰ ਬਿਲਾ) ੨. ਮਿੱਠਾ ਨਿੰਬੂ. L. Citrus Limetta ਇਸ ਦਾ ਰਸ ਪਿੱਤ ਦੇ ਤਾਪ ਅਤੇ ਯਰਕਾਨ ਨੂੰ ਹਟਾਉਂਦਾ ਹੈ. "ਨਾਰੰਜੀ ਮੀਠਾ ਬਹੁ ਲਗੇ." (ਚਰਿਤ੍ਰ ੨੫੬)...
ਚਾਰੋਂ. ਚਾਰੇ. "ਜੇ ਵੇਦ ਪੜਹਿ ਜੁਗ ਚਾਰਿ." (ਵਾਰ ਸੋਰ ਮਃ ੩) ੨. ਚਹਾਰ. ਚਤ੍ਵਾਰ. "ਚਾਰਿ ਪੁਕਾਰਹਿ ਨਾ ਤੂ ਮਾਨਹਿ." (ਰਾਮ ਮਃ ੫)...
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਕ੍ਰਿ. ਵਿ- ਫੇਰ. ਪੁਨਹ. ਮੁੜਕੇ. "ਫਿਰਿ ਹੋਇ ਨ ਫੇਰਾ." (ਵਡ ਛੰਤ ਮਃ ੩) "ਫਿਰਿ ਏਹ ਵੇਲਾ ਹਥਿ ਨ ਆਵੈ." (ਕਾਨ ਅਃ ਮਃ ੪)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਰਸਨਾ ਅਤੇ ਬੋਲੀ (ਭਾਸਾ). ਦੇਖੋ, ਜਬਾਂ ਅਤੇ ਜਬਾਨ. "ਸਮਸਤੁਲ ਜੁਬਾਂ ਹੈ." (ਜਾਪੁ)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਅ਼. [لُکنت] ਸੰਗ੍ਯਾ- ਥਥਲਾਪਨ. ਹੱਕ. ਬੋਲਣ ਵੇਲੇ ਜੁਬਾਨ ਦਾ ਰੁਕਣਾ....
ਸੰ. ਨੁਤਨ. ਵਿ- ਨਵਾਂ. ਨਵੀਨ. ਨਯਾ. "ਤੂੰ ਸਤਿਗੁਰੁ ਹਉ ਨਉਤਨੁ ਚੇਲਾ." (ਗਉ ਕਬੀਰ) ੨. ਜਵਾਨ. ਯੁਵਨ. "ਪਿਰੁ ਰੀਸਾਲੂ ਨਉਤਨੋ." (ਸ੍ਰੀ ਅਃ ਮਃ ੧)...
ਅ਼. [شیخ] ਸ਼ੇਖ਼. ਸੰਗ੍ਯਾ- ਬੁੱਢਾ। ੨. ਬਜ਼ੁਰਗ। ੩. ਵਿਦ੍ਵਾਨ। ੪. ਮੁਸਲਮਾਨਾਂ ਦੀ ਇੱਕ ਖਾਸ ਜਾਤੀ. "ਕਹੁੰ ਸੇਖ ਬ੍ਰਹਮ ਸੂਰੂਪ." (ਅਕਾਲ)¹੫. ਸੰ. ਸ਼ੇਸ. ਸ਼ੇਸ ਨਾਗ. "ਮੁਨਿ ਜਨ ਮੇਖ ਨ ਲਹਹਿ ਭੇਵ." (ਬਸੰ ਮਃ ੫) ੬. ਸੰ. ਸ਼ੈਖ. ਜਾਤੀ ਤੋਂ ਪਤਿਤ ਹੋਏ ਬ੍ਰਾਹਮਣ ਦੀ ਔਲਾਦ। ੭. ਸ਼ਿਖਾ (ਚੋਟੀ) ਲਈ ਭੀ ਇਹ ਸ਼ਬਦ ਵਰਤਿਆ ਹੈ. ਦੇਖੋ, ਪੂਆਰੇ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਜਿਸ ਨਾਲ ਖ਼ਸੂਸਿਯਤ ਕੀਤੀ ਜਾਵੇ. ਭੇਦ ਕਰਨ ਵਾਲਾ ਧਰਮ (ਗੁਣ). ਦੂਸਰੀ ਵਸ੍ਤੁ ਤੋਂ ਭਿੰਨ ਕਰਨ ਵਾਲੀ ਖ਼ਾਸ ਸਿਫ਼ਤ. adjective....
ਸੰ. ਸੰਗ੍ਯਾ- ਦਗਧ ਕਰਨ ਦੀ ਕ੍ਰਿਯਾ. ਜਲਾਣਾ. ਦੇਖੋ, ਪਿਤ੍ਰਿਮੇਧ। ੨. ਜਲਨ. ਤਾਪ। ੩. ਇੱਕ ਰੋਗ, ਜਿਸ ਤੋਂ ਬਹੁਤ ਪਿਆਸ ਲਗਦੀ ਅਤੇ ਗਲ ਸੁਕਦਾ ਹੈ. ਜਲਨ. ਸੜਨ. ਦਾਝ. ਵੈਦਕ ਅਨੁਸਾਰ ਪਿੱਤ ਦਾਹ, ਮਦ੍ਯ ਦਾਹ ਆਦਿ ਇਸ ਦੇ ਸੱਤ ਭੇਦ ਹਨ. ਸ਼ਰੀਰ ਵਿੱਚ ਗਰਮੀ ਬਹੁਤ ਵਧਣ, ਖ਼ੂਨ ਦੇ ਜੋਸ਼ ਮਾਰਨ, ਤ੍ਰਿਖਾ ਰੋਕਣ, ਬਹੁਤ ਸ਼ਰਾਬ ਪੀਣ, ਬਹੁਤ ਭੋਗ ਕਰਨ, ਬਹੁਤ ਮਿਹਨਤ ਕਰਨ, ਨਿਰਾਹਾਰ ਵ੍ਰਤ ਰੱਖਣ, ਨਰਮ ਅਸਥਾਨ ਤੇ ਸੱਟ ਵੱਜਣ ਆਦਿ ਕਾਰਣਾਂ ਤੋਂ ਦਾਹ ਰੋਗ ਹੁੰਦਾ ਹੈ.#ਦਾਹ ਤੋਂ ਦਿਲ ਅਤੇ ਸ਼ਰੀਰ ਸੜਦਾ ਪ੍ਰਤੀਤ ਹੁੰਦਾ ਹੈ, ਜੀ ਘਬਰਾਉਂਦਾ ਹੈ, ਸਿਰ ਚਕਰਾਉਂਦਾ ਹੈ, ਖਾਣਾ ਪੀਣਾ ਨਹੀਂ ਭਾਉਂਦਾ.#ਇਸ ਦੇ ਸਾਧਾਰਣ ਇਲਾਜ ਇਹ ਹਨ- ਜਿਨ੍ਹਾਂ ਕਾਰਣਾਂ ਤੋਂ ਦਾਹ ਹੋਈ ਹੋਵੇ ਉਨ੍ਹਾਂ ਦਾ ਤਿਆਗ ਕਰਨਾ, ਤਿੱਖੇ ਰੁੱਖੇ ਬੋਝਲ ਖਾਣੇ ਛੱਡਕੇ ਨਰਮ ਅਤੇ ਸਾਂਤਕੀ ਭੋਜਨ ਵਰਤਣੇ. ਸ਼ਰੀਰ ਉੱਤੇ ਆਉਲੇ, ਬੇਰ ਦੀ ਛਿੱਲ, ਅਥਵਾ ਸੀਤਲ ਜਲ ਵਿੱਚ ਚੰਦਨ ਘਸਾਕੇ ਲੇਪ ਕਰਨਾ. ਕੌਲ ਫੁੱਲ ਅਤੇ ਕੇਲੇ ਦੇ ਪੱਤਿਆਂ ਤੇ ਲੇਟਣਾ. ਅਰਕ ਗੁਲਾਬ ਕੇਉੜਾ ਬੇਦਮੁਸ਼ਕ ਚੰਦਨ ਦੇ ਮੂੰਹ ਤੇ ਛਿੱਟੇ ਮਾਰਨੇ ਅਤੇ ਪੀਣਾ. ਨਹਿਰ ਨਦੀ ਫੁਹਾਰੇ ਪਾਸ ਬੈਠਣਾ. ਗੁਲਾਬ ਆਦਿ ਇ਼ਤਰ (ਅਤਰ) ਸੁੰਘਣੇ. ਸ਼ਰਬਤ ਸੰਦਲ, ਸੰਗਤਰਾ, ਨਿੰਬੂ, ਅਨਾਰ ਆਦਿ ਦਾ ਵਰਤਣਾ. ਬਹੁਤ ਨਰਮ ਅਤੇ ਸੀਤਲ ਜੁਲਾਬ ਦੀਆਂ ਦਵਾਈਆਂ ਦਾ ਸੇਵਨ ਕਰਨਾ, ਜਿਨ੍ਹਾਂ ਤੋਂ ਅੰਤੜੀ ਵਿੱਚ ਮਲ ਨਾ ਰਹੇ....
ਦੇਖੋ, ਜ੍ਵਲਨ. ਦਾਹ. ਤਪਤ। ੨. ਜਲਾਂ ਵਿੱਚ. ਜਲੋਂ ਮੇਂ. "ਜਲਨ ਥਲਨ ਬਸੁਧ ਗਗਨ." (ਰਾਮ ਮਃ ੫. ਪੜਤਾਲ)...
ਸੰ. (ईर. ਧਾ- ਈਰਖਾ ਕਰਨਾ) ईर्षा ਈਸਾ. ਸੰਗ੍ਯਾ- ਡਾਹ. ਹਸਦ. ਦ੍ਵੇਸ. "ਸੁਆਦ ਬਾਦ ਈਰਖ ਮਦ ਮਾਇਆ." (ਸੂਹੀ ਮਃ ੫)...
ਸਰਵ- ਉਸੇ ਨੂੰ. ਉਸੀ ਕੋ. "ਤਿਸੈ ਸਰੇਵਹੁ ਪ੍ਰਾਣੀਹੋ!" (ਵਾਰ ਗਉ ੨. ਮਃ ੫)...
ਵਿ- ਓਪਰੀ. ਦੂਸਰੇ ਦੀ. "ਪਰਾਈ ਅਮਾਣ ਕਿਉ ਰਖੀਐ?" (ਵਾਰ ਸਾਰ ਮਃ ੩) ੨. ਪਲਾਈ. ਦੇਖੋ, ਪਲਾਯਨ. "ਬਡੇ ਗੁਨ ਲੋਭ ਤੇ ਜਾਤ ਪਰਾਈ." (ਚੰਡੀ ੧)਼...