tāīताई
ਸੰਗ੍ਯਾ- ਤਾਏ ਦੀ ਵਹੁਟੀ। ੨. ਵ੍ਯ- ਤੀਕ. ਤੋੜੀ. ਤਕ. "ਭਰਿਆ ਗਲ ਤਾਈ." (ਗਉ ਛੰਤ ਮਃ ੩) ੩. ਲਈ. ਵਾਸਤੇ. ਨਿਮਿੱਤ. "ਕੀਓ ਸੀਗਾਰੁ ਮਿਲਨ ਕੈ ਤਾਈ." (ਬਿਲਾ ਅਃ ਮਃ ੪) ੪. ਵਿ- ਤਅ਼ੱਲੁਕ਼. ਅਧੀਨ. "ਜੀਵਣੁ ਮਰਣਾ ਸਭੁ ਤੁਧੈ ਤਾਈ." (ਮਾਝ ਅਃ ਮਃ ੩) ੫. ਤਾਉ (ਆਂਚ) ਵਿੱਚ. "ਦਝਹਿ ਮਨਮੁਖ ਤਾਈ ਹੇ." (ਮਾਰੂ ਸੋਲਹੇ ਮਃ ੧)
संग्या- ताए दी वहुटी। २. व्य- तीक. तोड़ी. तक. "भरिआ गल ताई." (गउ छंत मः ३) ३. लई. वासते. निमिॱत. "कीओ सीगारु मिलन कै ताई." (बिला अः मः ४) ४. वि- तअ़ॱलुक़. अधीन. "जीवणु मरणा सभु तुधै ताई." (माझ अः मः ३) ५. ताउ (आंच) विॱच. "दझहि मनमुख ताई हे." (मारू सोलहे मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਧੂਟੀ. ਬਹੂ. ਲਾੜੀ. "ਜਿੰਦੁ ਵਹੁਟੀ, ਮਰਣੁ ਵਰੁ." (ਸ. ਫਰੀਦ)...
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਪੂਰਿਆ ਹੋਇਆ. ਭਰਿਆ ਹੋਇਆ. "ਜਿਸੁ ਮਾਨੁਖ ਪਹਿ ਕਰਉ ਬੇਨਤੀ, ਸੋ ਅਪਨੈ ਦੁਖਿ ਭਰਿਆ." (ਗੂਜ ਮਃ ੫) ੨. ਲਿਬੜਿਆ. ਆਲੂਦਾ ਹੋਇਆ. ਦੇਖੋ, ਭਰਣਾ ੨. ਅਤੇ ਭਰਿ ੩....
ਸੰਗ੍ਯਾ- ਤਾਏ ਦੀ ਵਹੁਟੀ। ੨. ਵ੍ਯ- ਤੀਕ. ਤੋੜੀ. ਤਕ. "ਭਰਿਆ ਗਲ ਤਾਈ." (ਗਉ ਛੰਤ ਮਃ ੩) ੩. ਲਈ. ਵਾਸਤੇ. ਨਿਮਿੱਤ. "ਕੀਓ ਸੀਗਾਰੁ ਮਿਲਨ ਕੈ ਤਾਈ." (ਬਿਲਾ ਅਃ ਮਃ ੪) ੪. ਵਿ- ਤਅ਼ੱਲੁਕ਼. ਅਧੀਨ. "ਜੀਵਣੁ ਮਰਣਾ ਸਭੁ ਤੁਧੈ ਤਾਈ." (ਮਾਝ ਅਃ ਮਃ ੩) ੫. ਤਾਉ (ਆਂਚ) ਵਿੱਚ. "ਦਝਹਿ ਮਨਮੁਖ ਤਾਈ ਹੇ." (ਮਾਰੂ ਸੋਲਹੇ ਮਃ ੧)...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਕ੍ਰਿ. ਵਿ- ਲਿਯੇ, ਲਈ. ਖ਼ਾਤਰ. ਸਦਕੇ....
ਸੰਗ੍ਯਾ- ਕਾਰਣ. ਹੇਤੁ. ਸਬਬ। ੨. ਚਿੰਨ੍ਹ. ਨਿਸ਼ਾਨ। ੩. ਸ਼ਕੁਨ (ਸਗਨ)....
ਕੀਤਾ. ਕਰਿਆ. "ਬੰਧਪ ਹਰਿ ਏਕ, ਨਾਨਕ ਕੀਉ." (ਮਾਰੂ ਮਃ ੫) "ਕੀਓ ਸੀਗਾਰੁ ਮਿਲਣ ਕੈ ਤਾਈ." (ਬਿਲਾ ਅਃ ਮਃ ੪) "ਗੁਰੁ ਰਾਮਦਾਸ ਘਰਿ ਕੀਅਉ ਪ੍ਰਗਾਸਾ." (ਸੈਵੇਯ ਮਃ ੫. ਕੇ)...
ਸੰ. ਸੰਗ੍ਯਾ- ਮਿਲਾਪ. ਮੁਲਾਕਾਤ। ੨. ਇਕੱਠਾ ਹੋਣ ਦੀ ਕ੍ਰਿਯਾ. ਸੰਗਮ. ਦੇਖੋ, ਮਿਲ ਧਾ. "ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਇ। ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਈ." (ਮਃ ੨. ਵਾਰ ਸੂਹੀ) ਸ਼ਰੀਰ ਦ੍ਵਾਰਾ ਮਿਲਣ ਤੋਂ ਮਿਲਿਆ ਹੋਇਆ ਨਹੀਂ ਸਮਝਿਆ ਜਾਂਦਾ, ਜੇ ਦਿਲੋਂ ਮਿਲੇ, ਤਦ ਮਿਲਿਆ ਹੋਇਆ ਜਾਣੀਦਾ ਹੈ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਵਿ- ਮਾਤਹਤ. ਆਗ੍ਯਾਕਾਰੀ। ੨. ਵਸ਼ੀਭੂਤ। ੩. ਦੀਨ. ਨਿਰਅਭਿਮਾਨ. "ਅਜਯਾ ਅਧੀਨ ਤਾਂਤੇ ਪਰਮ ਪਵਿਤ੍ਰ ਭਈ." (ਭਾਗੁ ਕ)¹ ਅਜਾ (ਬਕਰੀ) ਦੀਨ ਹੋਣ ਕਰਕੇ ਪਵਿਤ੍ਰ ਹੋਈ....
ਦੇਖੋ, ਜੀਵਣ. "ਜੀਵਣੁ ਮਰਣਾ ਸਭ ਤੁਧੈ ਤਾਈ." (ਮਾਝ ਅਃ ਮਃ ੩)...
ਦੇਖੋ, ਮਰਣ ੧। ੨. ਮਰਗਏ ਪ੍ਰਾਣੀ ਨਿਮਿੱਤ ਯਗ੍ਯ ਆਦਿ ਕਰਮ। ੩. ਮਾਜਰਤ. ਕਾਣ. ਮੁਕਾਣ. "ਝੁੰਡੀ ਪਾਇ ਬਹਨਿ ਨਿਤਿ ਮਰਣੇ." (ਮਃ ੧. ਵਾਰ ਮਾਝ)...
ਸਰਵ. ਤਮਾਮ. ਦੇਖੋ, ਸਬ ਅਤੇ ਸਭ. "ਸਭੁ ਜਗ ਆਪਿ ਉਪਾਇਓਨੁ." (ਵਡ ਮਃ ੩)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰਗ੍ਯਾ- ਤਾਪ. ਸੇਕ. ਆਂਚ. "ਭਉ ਖਲਾ ਅਗਨਿ ਤਪ ਤਾਉ." (ਜਪੁ) "ਬਹੁੜਿ ਨ ਪਾਵੈ ਤਾਉ." (ਸ੍ਰੀ ਮਃ ੧) ੨. ਤਪਨ. ਤਪ ਕਰਣ ਦੀ ਕ੍ਰਿਯਾ. "ਅਸੰਖ ਤਪ ਤਾਉ." (ਜਪੁ) ੩. ਕਸ੍ਟ. ਖੇਦ. "ਤਾਉ ਦੈ ਬੂਝ ਦੁਹੂੰ ਕਹਿਂ ਭੂਪਤਿ." (ਕ੍ਰਿਸਨਾਵ) ੪. ਕਾਗ਼ਜ ਦਾ ਤਖ਼ਤਾ....
ਸੰ. ਅਰ੍ਚਿ. ਸੰਗ੍ਯਾ- ਅੱਗ ਦੀ ਲਾਟ। ੨. ਸੇਕ. ਤਾਉ. "ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀਂ." (ਆਸਾ ਛੰਤ ਮਃ ੫) "ਆਂਚ ਨ ਲਾਗੈ ਅਗਨਿਸਾਗਰ ਤੇ." (ਦੇਵ ਮਃ ੫)...
ਮਨ (ਨਾ) ਮੁਖ. ਵਿਮੁਖ. ਗੁਰਮਤ ਤੋਂ ਉਲਟ. "ਸੇ ਮਨਮੁਖੁ ਜੋ ਸ਼ਬਦੁ ਨਾ ਪਛਾਣਹਿ। ਗੁਰ ਕੇ ਭੈ ਕੀ ਸਾਰ ਨ ਜਾਣਹਿ।।" (ਮਾਰੂ ਸੋਲਹੇ ਮਃ ੩) ੨. ਜਿਸ ਨੇ ਆਪਣੇ ਮਨ (ਸੰਕਲਪ) ਨੂੰ ਹੀ ਮੁੱਖ ਜਾਣਿਆ ਹੈ. ਮਨਮਤ ਧਾਰਨ ਵਾਲਾ. "ਮਨਮੁਖ ਅਗਿਆਨੁ, ਦੁਰਮਤਿ ਅਹੰਕਾਰੀ." (ਮਃ ੩. ਵਾਰ ਗਉ ੧)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....