tasalīmaतसलीम
ਅ਼. [تسلیِم] ਸੰਗ੍ਯਾ- ਪ੍ਰਣਾਮ. ਸਲਾਮ। ੨. ਸ੍ਵੀਕਾਰ. ਅੰਗੀਕਾਰ. ਹਾਮੀ. ਇਸ ਦਾ ਮੂਲ ਸਲਮ (ਅੰਗੀਕਾਰ) ਹੈ.
अ़. [تسلیِم] संग्या- प्रणाम. सलाम। २. स्वीकार. अंगीकार. हामी. इस दा मूल सलम (अंगीकार) है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚੰਗੀ ਤਰਾਂ ਝੁਕਣ ਦੀ ਕ੍ਰਿਯਾ. ਨਮਸਕਾਰ। ੨. ਦੇਖੋ, ਪਰਿਣਾਮ....
ਅ਼. [سلام] ਸੰਗ੍ਯਾ- ਸ਼ਾਂਤਿ. ਕੁਸ਼ਲ। ੨. ਆਸ਼ੀਰਵਾਦ. ਦੁਆ਼। ੩. . ਕੁਰਾਨ ਵਿੱਚ ਪਰਮੇਸ਼੍ਵਰ ਦਾ ਨਾਉਂ ਕੁਸ਼ਲਰੂਪ ਹੋਣ ਕਰਕੇ "ਸਲਾਮ" ਭੀ ਆਇਆ ਹੈ। ੪. ਅੱਸਲਾਮੁੱਅ਼ਲੈਕੁਮ [اسلامٰ علیکم] ਦਾ ਸੰਖੇਪ. ਮੁਸਲਮਾਨਾਂ ਵਿੱਚ ਰੀਤਿ ਹੈ ਕਿ ਆਪੋ ਵਿੱਚੀ ਮਿਲਣ ਸਮੇਂ ਪਹਿਲਾ ਆਖਦਾ ਹੈ- ਅਸਲਾਮੁੱਅ਼ਲੈਕੁਮ. ਅਰਥਾਤ ਆਪ ਪੁਰ ਕੁਸ਼ਲ ਹੋਵੇ. ਦੂਜਾ ਉੱਤਰ ਵਿੱਚ ਆਖਦਾ ਹੈ- ਵ ਅ਼ਲੈਕੁਮੱਸਲਾਮ [وعلیکم اسلام] ਅਰਥਾਤ ਆਪ ਪੁਰ ਭੀ ਕੁਸ਼ਲ ਹੋਵੇ. ੫. ਪ੍ਰਣਾਮ. ਤਾਜੀਮ. "ਸਲਾਮ ਜਵਾਬ ਦੋਵੈ ਕਰੈ." (ਵਾਰ ਆਸਾ) ੬. ਭਾਵ- ਅਦਬ. ਰੋਬਦਾਬ. "ਕਿਆ ਸੁਲਤਾਨ ਸਲਾਮ ਵਿਹੂਣਾ." (ਆਸਾ ਮਃ ੧)...
ਸੰ. ਸੰਗ੍ਯਾ- ਅੰਗੀਕਾਰ। ੨. ਅਪਣਾਉਣਾ। ੩. ਜੋ ਆਪਣਾ ਨਹੀਂ ਉਸ ਨੂੰ ਅਪਨਾ ਬਣਾਉਣਾ....
ਸੰ. अङ्गीकार. ਸੰਗ੍ਯਾ- ਕਬੂਲ. ਗ੍ਰਹਣ. ਸ੍ਵੀਕਾਰ. "ਅੰਗੀਕਾਰ ਕੀਓ ਮੇਰੈ ਕਰਤੈ." (ਗੂਜ ਮਃ ੫)...
ਅ਼. [حامی] ਹ਼ਾਮੀ. ਹਿਮਾਯਤ (ਸਹਾਇਤਾ) ਕਰਨ ਵਾਲਾ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....