tanālaतनाल
ਅ਼. [تناوُل] ਤਨਾਵੁਲ. ਸੰਗ੍ਯਾ- ਪਕੜਨ ਦੀ ਕ੍ਰਿਯਾ. ਗਰਿਫ਼ਤ ਵਿੱਚ ਲਿਆਉਣਾ। ੨. ਤਲਵਾਰ ਦੇ ਮਿਆਨ ਪੁਰ ਲੱਗਿਆ ਚਾਂਦੀ ਸੁਇਨੇ ਆਦਿ ਦਾ ਉਹ ਸੰਮ, ਜਿਸ ਵਿੱਚ ਕੁੰਡੇ ਲਗੇ ਹੁੰਦੇ ਹਨ, ਜਿਨ੍ਹਾਂ ਵਿੱਚ ਤਸਮਾ ਪਾਕੇ ਤਲਵਾਰ ਪੇਟੀ ਨਾਲ ਬੰਨ੍ਹੀ ਜਾਂਦੀ ਹੈ. ਇਸ ਦੇ ਵਿਰੁੱਧ ਜੋ ਤਲਵਾਰ ਦੀ ਨੋਕ ਵੱਲ ਮਿਆਨ ਦੇ ਠੋਕਰ ਹੁੰਦੀ ਹੈ, ਉਹ 'ਮਨਾਲ' ਹੈ. ਸਿੰਧੀ ਵਿੱਚ ਇਸ ਦਾ ਨਾਉਂ 'ਤਹਨਾਲ' ਹੈ. "ਜਿਸ ਕੇ ਲਗੇ ਮਨਾਲ ਤਨਾਲਾ." (ਗੁਪ੍ਰਸੂ) ੩. [تنعُل] ਤਨਾਅ਼ਉਲ. ਜੁੱਤੀ ਦੀ ਖੁਰੀ। ੪. ਘੋੜੇ ਦੇ ਸੁੰਮ ਨੂੰ ਲੱਗਿਆ ਲੋਹਾ. ਨਾਲ. Horse- shoe.
अ़. [تناوُل] तनावुल. संग्या- पकड़न दी क्रिया. गरिफ़त विॱच लिआउणा। २. तलवार दे मिआन पुर लॱगिआ चांदी सुइने आदि दा उह संम, जिस विॱच कुंडे लगे हुंदे हन, जिन्हां विॱच तसमा पाके तलवार पेटी नाल बंन्ही जांदी है. इस दे विरुॱध जो तलवार दी नोक वॱल मिआन दे ठोकर हुंदी है, उह 'मनाल' है. सिंधी विॱच इस दा नाउं 'तहनाल' है. "जिस के लगे मनाल तनाला."(गुप्रसू) ३. [تنعُل] तनाअ़उल. जुॱती दी खुरी। ४. घोड़े दे सुंम नूं लॱगिआ लोहा. नाल. Horse- shoe.
ਅ਼. ਤਨਾਵੁਲ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਗ੍ਰਾਸ ਫੜਕੇ ਮੂੰਹ ਵਿੱਚ ਪਾਉਣ ਦਾ ਕਰਮ. ਭੋਜਨ ਕਰਨਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਫ਼ਾ. [گرِفت] ਸੰਗ੍ਯਾ- ਪਕੜ....
ਦੇਖੋ, ਤਰਵਾਰ....
ਫ਼ਾ. [معِان] ਕ੍ਰਿ. ਵਿ- ਭੀਤਰ. ਅੰਦਰ। ੨. ਸੰਗ੍ਯਾ- ਵਿਚਕਾਰਲਾ ਭਾਗ. "ਆਪੇ ਨੇੜੈ ਦੂਰਿ ਆਪੇ ਹੀ, ਆਪੇ ਮੰਝਿ ਮਿਆਨੋ." (ਸ੍ਰੀ ਮਃ ੧) ਦੂਰ ਨੇੜੇ ਅਤੇ ਮਧ੍ਯ ਦੇ ਮੰਝ (ਵਿੱਚ) ਆਪ ਹੀ ਹੈ। ੩. ਪੇਟ. ਉਦਰ। ੪. ਕੋਸ਼. ਗਿਲਾਫ। ੫. ਕਮਰ. ਲੱਕ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਰਜਤ. ਰੂਪਾ. ਰੁੱਪਾ. ਇੱਕ ਚਿੱਟੀ ਧਾਤੁ, ਜਿਸ ਦੇ ਰੁਪਯੇ ਅਤੇ ਭੂਖਣ ਬਣਦੇ ਹਨ। ੨. ਸਿਰ ਦੀ ਟੱਟਰੀ. ਕੇਸ਼ਾਂ ਬਿਨਾ ਚਮਕਦੀ ਹੋਈ ਖੋਪਰੀ. "ਜਲ ਢੋਵਤ ਸਿਰ ਚਾਂਦੀ ਪਰੀ." (ਗੁਪ੍ਰਸੂ)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦੇਖੋ, ਸੰਬ। ੨. ਸ੍ਵਪਨ. ਸ਼ਯਨ. ਦੇਖੋ, ਸੰਮਿ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [تسمہ] ਸੰਗ੍ਯਾ- ਚੰਮ ਦੀ ਰੱਸੀ. ਬੱਧਰੀ....
ਸੰਗ੍ਯਾ- ਦੇਖੋ, ਪੇਟਿਕਾ। ੨. ਪੇਟ ਪੁਰ ਬੰਨ੍ਹਣ ਦਾ ਚੌੜਾ ਤਸਮਾ ਅਥਵਾ ਵਸਤ੍ਰ। ੩. ਛਾਤੀ ਅਤੇ ਪੇਟ ਦੇ ਮੱਧ ਦਾ ਅਸਥਾਨ। ੪. ਡਿੰਗ. ਰਸਦ. ਪੇਟ ਭਰਨ ਦੀ ਸਾਮਗ੍ਰੀ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਬੰਨ੍ਹ (ਬਾਂਧ) ਕੇ, "ਬੰਨ੍ਹਿ ਉਠਾਈ ਪੋਟਲੀ." (ਸ. ਫਰੀਦ) ੨. ਸੰ. वन्हि- ਵਹ੍ਨਿ. ਸੰਗ੍ਯਾ- ਅਗਨਿ. "ਖੰ ਪੌਨ ਬੰਨ੍ਹਿ ਪਾਣੀ." (ਨਾਪ੍ਰ) ੩. ਭਿਲਾਵਾ। ੪. ਦੇਖੋ, ਚਿਤ੍ਰਕ ੩....
ਦੇਖੋ, ਬਿਰੁੱਧ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਸੰਗ੍ਯਾ- ਚੋਟ. ਸੱਟ. ਧੱਕਾ। ੨. ਜ਼ਮੀਨ ਦੀ ਸਤ਼ਹ਼ ਤੋਂ ਉਭਰਿਆ ਹੋਇਆ ਕੰਕਰ, ਇੱਟ ਅਥਵਾ ਪੱਥਰ। ੩. ਤਲਵਾਰ ਦੇ ਮਿਆਨ (ਨਯਾਮ) ਦੇ ਸਿਰੇ ਤੇ ਧਾਤੁ ਦਾ ਸੰਮ....
ਦੇਖੋ, ਤਨਾਲ। ੨. ਇੱਕ ਪ੍ਰਕਾਰ ਦਾ ਪਹਾੜੀ ਮੁਰਗਾ. Pheasant...
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰਗ੍ਯਾ- ਚੌਪਾਏ ਦਾ ਪੈਰ. ਦੇਖੋ, ਖੁਰ। ੨. ਖੁਰ ਦਾ ਚਿੰਨ੍ਹ. ਖੁਰ ਦਾ ਨਿਸ਼ਾਨ। ੩. ਜੋੜੇ ਦੀ ਅੱਡੀ। ੪. ਜੋੜੇ ਦੀ ਅੱਡੀ ਹੇਠ ਲਗੀ ਲੋਹੇ ਦੀ ਤਨਾਲ। ੫. ਤੇਜ਼ ਚਾਲ. ਦੌੜ. ਭਾਜ। ੬. ਨਦੀ ਦੀ ਤੇਜ਼ ਧਾਰਾ। ੭. ਸੰ खुरिन् ਖੁਰ ਵਾਲਾ ਪਸ਼ੂ....
ਦੇਖੋ, ਸੁਮ ੨....
ਦੇਖੋ, ਲੋਹ. "ਲੋਹਾ ਪਾਰਸਿ ਭੇਟੀਐ." (ਮਃ ੪. ਵਾਰ ਸਾਰ) ੨. ਸ਼ਸਤ੍ਰ ਲਈ ਭੀ ਲੋਹਾ ਸ਼ਬਦ ਆਉਂਦਾ ਹੈ. ਦੇਖੋ, ਲੋਹਾ ਖੜਕਾਉਣਾ ਅਤੇ ਲੋਹਾ ਲੈਣਾ....