khurīखुरी
ਸੰਗ੍ਯਾ- ਚੌਪਾਏ ਦਾ ਪੈਰ. ਦੇਖੋ, ਖੁਰ। ੨. ਖੁਰ ਦਾ ਚਿੰਨ੍ਹ. ਖੁਰ ਦਾ ਨਿਸ਼ਾਨ। ੩. ਜੋੜੇ ਦੀ ਅੱਡੀ। ੪. ਜੋੜੇ ਦੀ ਅੱਡੀ ਹੇਠ ਲਗੀ ਲੋਹੇ ਦੀ ਤਨਾਲ। ੫. ਤੇਜ਼ ਚਾਲ. ਦੌੜ. ਭਾਜ। ੬. ਨਦੀ ਦੀ ਤੇਜ਼ ਧਾਰਾ। ੭. ਸੰ खुरिन् ਖੁਰ ਵਾਲਾ ਪਸ਼ੂ.
संग्या- चौपाए दा पैर. देखो, खुर। २. खुर दा चिंन्ह. खुर दा निशान। ३. जोड़े दी अॱडी। ४. जोड़े दी अॱडी हेठ लगी लोहे दी तनाल। ५. तेज़ चाल. दौड़. भाज। ६. नदी दी तेज़ धारा। ७. सं खुरिन् खुर वाला पशू.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਸੰ. ਸੰਗ੍ਯਾ- ਪਸ਼ੂ ਦੇ ਪੈਰ ਦਾ ਉਹ ਭਾਗ, ਜੋ ਜ਼ਮੀਨ ਤੇ ਛੁਹਿੰਦਾ ਅਤੇ ਬਹੁਤ ਕਰੜਾ ਹੁੰਦਾ ਹੈ. ਸੁੰਮ. ਖੁਰੀ। ੨. ਭਾਵ- ਨਖ. ਨੌਂਹ "ਇਕਨਾ ਪੇਰਣ ਸਿਰ ਖੁਰ ਪਾਟੇ." (ਆਸਾ ਅਃ ਮਃ ੧) ਇਕਨਾ ਦੇ ਪੈਰਾਹਨ ਸਿਰ ਤੋਂ ਲੈ ਕੇ ਪੈਰਾਂ ਤੀਕ ਪਾਟ ਗਏ ਹਨ, ਭਾਵ- ਫੌਜੀਆਂ ਦੇ ਹੱਥੋਂ ਬੇਪਤੀ ਹੋਈ ਹੈ। ੩. ਉਸਤਰਾ. ਦੇਖੋ- ਕ੍ਸ਼ੁਰ. "ਬਚਨ ਕੀਓ ਕਰਤਾਰ ਖੁਰ ਨਹਿ ਲਾਈਐ." (ਗੁਰੁਸੋਭਾ) ੪. ਦੇਖੋ, ਖ਼ੁਰਸ਼ੀਦ....
ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍ਣ (ਲੱਛਣ)....
ਫ਼ਾ. [نِشان] ਸੰਗ੍ਯਾ- ਝੰਡਾ, ਧ੍ਵਜ, ਰਿਆਸਤਾਂ ਅਤੇ ਧਰਮਾਂ ਦੇ ਨਿਸ਼ਾਨ ਵੱਖ- ਵੱਖ ਹੋਇਆ ਕਰਦੇ ਹਨ, ਜਿਸ ਤੋਂ ਉਨ੍ਹਾਂ ਦੀ ਭਿੰਨਤਾ ਜਾਣੀ ਜਾਂਦੀ ਹੈ, ਸਿੰਘਾਂ (ਖਾਲਸੇ) ਦੇ ਨਿਸ਼ਾਨ ਦੇ ਸਿਰ ਖੜਗ (ਖੰਡੇ) ਦਾ ਚਿੰਨ੍ਹ ਹੋਇਆ ਕਰਦਾ ਹੈ ਅਤੇ ਫਰਹਰਾ ਬਸੰਤੀ ਰੰਗ ਦਾ ਹੁੰਦਾ ਹੈ। ੨. ਚਿੰਨ੍ਹ। ੩. ਲਕ੍ਸ਼੍ਣ (ਲੱਛਣ), ੪. ਸ਼ਾਹੀ ਫ਼ਰਮਾਨ। ੫. ਤਮਗ਼ਾ। ੬. ਸੰਗੀਤ ਅਨੁਸਾਰ ਲੰਮਾ ਨਗਾਰਾ, ਜਿਸ ਦਾ ਭਾਂਡਾ ਤਿੰਨ ਹੱਥ ਦਾ ਗਹਿਣਾ (ਡੂੰਘਾ) ਹੋਵੇ, ਪਰ ਹੁਣ ਨਿਸ਼ਾਨ ਸ਼ਬਦ ਨਗਾਰੇਮਾਤ੍ਰ ਵਾਸਤੇ ਵਰਤੀਦਾ ਹੈ, "ਲਘੁ ਨਿਸਾਨ ਅਰੁ ਬਜੀ ਨਫੀਰੀ," (ਗੁਪ੍ਰਸੂ) "ਬਜ੍ਯੋ ਨਿਸਾਨ ਇਹ ਜੰਬੁ ਦੀਪ,"(ਗ੍ਯਾਨ) ੭. ਸੰ. ਨਿਸ਼ਾਨ, ਤਿੱਖਾ (ਤੇਜ਼) ਕਰਨਾ....
ਸੰਗ੍ਯਾ- ਏਡੀ. ਖੁਰੀ. ਪੈਰ ਦਾ ਪਿਛਲਾ ਭਾਗ. ਸੰਸਕ੍ਰਿਤ ਵਿੱਚ ਏਡੂਕ ਉਸ ਦੀਵਾਰ (ਕੰਧ) ਨੂੰ ਆਖਦੇ ਹਨ ਜਿਸ ਅੰਦਰ ਹੱਡਾਂ ਦੀ ਚਿਣਾਈ ਹੋਵੇ. ਸੋ ਅੱਡੀ ਦੀ ਬਣਾਉਟ ਭੀ ਅਜੇਹੀ ਹੈ....
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਲਗਨ ਹੋਈ। ੨. ਸੰਗ੍ਯਾ- ਲੁਗਾਈ. ਪਤਿ ਨਾਲ ਲਗਨ ਹੋਈ. ਪਤਨੀ. "ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ। ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥" (ਸਵਾ ਮਃ ੧)...
ਅ਼. [تناوُل] ਤਨਾਵੁਲ. ਸੰਗ੍ਯਾ- ਪਕੜਨ ਦੀ ਕ੍ਰਿਯਾ. ਗਰਿਫ਼ਤ ਵਿੱਚ ਲਿਆਉਣਾ। ੨. ਤਲਵਾਰ ਦੇ ਮਿਆਨ ਪੁਰ ਲੱਗਿਆ ਚਾਂਦੀ ਸੁਇਨੇ ਆਦਿ ਦਾ ਉਹ ਸੰਮ, ਜਿਸ ਵਿੱਚ ਕੁੰਡੇ ਲਗੇ ਹੁੰਦੇ ਹਨ, ਜਿਨ੍ਹਾਂ ਵਿੱਚ ਤਸਮਾ ਪਾਕੇ ਤਲਵਾਰ ਪੇਟੀ ਨਾਲ ਬੰਨ੍ਹੀ ਜਾਂਦੀ ਹੈ. ਇਸ ਦੇ ਵਿਰੁੱਧ ਜੋ ਤਲਵਾਰ ਦੀ ਨੋਕ ਵੱਲ ਮਿਆਨ ਦੇ ਠੋਕਰ ਹੁੰਦੀ ਹੈ, ਉਹ 'ਮਨਾਲ' ਹੈ. ਸਿੰਧੀ ਵਿੱਚ ਇਸ ਦਾ ਨਾਉਂ 'ਤਹਨਾਲ' ਹੈ. "ਜਿਸ ਕੇ ਲਗੇ ਮਨਾਲ ਤਨਾਲਾ." (ਗੁਪ੍ਰਸੂ) ੩. [تنعُل] ਤਨਾਅ਼ਉਲ. ਜੁੱਤੀ ਦੀ ਖੁਰੀ। ੪. ਘੋੜੇ ਦੇ ਸੁੰਮ ਨੂੰ ਲੱਗਿਆ ਲੋਹਾ. ਨਾਲ. Horse- shoe....
ਸੰ. तिज्. ਧਾ- ਤਿੱਖਾ ਕਰਨਾ, ਚਮਕਣਾ। ੨. ਸੰਗ੍ਯਾ- ਚਮਕ. ਪ੍ਰਕਾਸ਼. "ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ." (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ) ੩. ਬਲ. ਸ਼ਕਤਿ। ੪. ਅਗਨਿ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੫. ਵੀਰਯ। ੬. ਮਿੰਜ। ੭. ਘੀ। ੮. ਕ੍ਰੋਧ. "ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ." (ਮਲਾ ਮਃ ੧) ੯. ਫ਼ਾ. [تیز] ਤੇਜ਼. ਵਿ- ਤਿੱਖਾ। ੧੦. ਚਾਲਾਕ....
ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ....
ਸੰ. ਦ੍ਰਵਣ. ਸੰਗ੍ਯਾ- ਭਾਜ, ਦਵਸ਼। ੨. ਧਾਵਾ....
ਸੰਗ੍ਯਾ- ਭੱਜਣ (ਨੱਠਣ) ਦੀ ਕ੍ਰਿਯਾ. ਦੌੜ। ੨. ਸੰ. भाज्ञ. ਧਾ- ਹਿੱਸਾ ਕਰਨਾ, ਵੰਡਣਾ, ਟੁਕੜੇ ਟੁਕੜੇ ਕਰਨਾ। ੩. ਸੰ. भ भ्राज्. ਭ੍ਰਾਜ- ਧਾ- ਚਮਕਣਾ. ਪ੍ਰਕਾਸ਼ਣਾ. "ਜਨਕ ਸ ਭਾਜਾ." (ਰਾਮਾਵ) ਰਾਜਾ ਜਨਕ ਪ੍ਰਕਾਸ਼ ਸਹਿਤ। ੪. ਦੇਖੋ, ਭਜ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰ. ਸੰਗ੍ਯਾ- ਜਲ ਆਦਿ ਦ੍ਰਵ ਪਦਾਰਥ ਦਾ ਵਹਾਉ, ਅਥਵਾ ਤਤੀਹਰੀ. "ਚਲੀ ਵਿਲੋਚਨ ਤੇ ਜਲਧਾਰਾ." (ਗੁਪ੍ਰਸੂ) ੨. ਸ਼ਸਤ੍ਰ ਦਾ ਤੇਜ਼ ਸਿਰਾ. ਧਾਰ. ਬਾਢ। ੩. ਫ਼ੌਜ ਦੀ ਪੰਕ੍ਤਿ. ਸਫ। ੪. ਸੰਤਾਨ. ਔਲਾਦ. ੫. ਲਕੀਰ. ਰੇਖਾ। ੬. ਪਹਾੜ ਦੀ ਸ਼੍ਰੇਣੀ (ਕਤਾਰ). Mountain Range. 7. ਸਮੁਦਾਯ. ਗਰੋਹ। ੮. ਪ੍ਰਕਰਣ ਅਥਵਾ ਦਫ਼ਹ. "ਆਵਣੁ ਜਾਣੁ ਨਹੀ ਜਮਧਾਰਾ." (ਮਾਰੂ ਸੋਲਹੇ ਮਃ ੧) ਯਮਰਾਜ ਦੇ ਕਾਨੂਨ ਦੀ ਦਫਹ ਅਨੁਸਾਰ ਆਵਣ ਜਾਣੁ ਨਹੀਂ। ੯. ਮਾਲਵਾ (ਮਧ੍ਯਭਾਰਤ) ਦੀ ਇੱਕ ਨਗਰੀ, ਜੋ ਭੋਜ ਦੇ ਸਮੇਂ ਪ੍ਰਸਿੱਧ ਸੀ. ਇਹ ਚੇਦਿ ਦੇ ਪੱਛਮ ਪ੍ਰਮਾਰ ਵੰਸ਼ ਦੀ ਰਾਜਧਾਨੀ ਰਹੀ ਹੈ. ਇੱਥੇ ਸੰਮਤ ੧੦੩੨ ਵਿੱਚ ਮੁੰਜ ਰਾਜ ਕਰਦਾ ਸੀ, ਅਤੇ ਉਸ ਦਾ ਭਤੀਜਾ ਭੋਜ ਸੰਮਤ ੧੦੬੮ ਵਿੱਚ ਇਸ ਦਾ ਸ੍ਵਾਮੀ ਸੀ. ਦਸਮਗ੍ਰੰਥ ਵਿੱਚ ਇੱਥੇ ਭਰਥਰੀ (ਭਰਿਰ੍ਤ੍ਰਹਰੀ) ਦਾ ਰਾਜ ਕਰਨਾ ਭੀ ਲਿਖਿਆ ਹੈ- "ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ." (ਚਰਿਤ੍ਰ ੨੦੯) ੧੦. ਦੇਖੋ, ਧਾੜਾ. "ਏਕ ਦਿਵਸ ਧਾਰਾ ਕੋ ਗਯੋ." (ਚਰਿਤ੍ਰ ੬੫) ੧੧. ਧਾਰਨ ਕੀਤਾ. ਦੇਖੋ, ਧਾਰਣ. "ਏਹੁ ਆਕਾਰੁ ਤੇਰਾ ਹੈ ਧਾਰਾ." (ਭੈਰ ਮਃ ੩)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਪਸੁ. "ਪਸੂ ਮਿਲਹਿ ਚੰਗਿਆਇਆ, ਖੜੁ ਖਾਵਹਿ ਅੰਮ੍ਰਿਤੁ ਦੇਹਿ." (ਗੂਜ ਮਃ੧) ਖੜ (ਸੁੱਕਾ ਘਾਹ) ਖਾਕੇ ਅਮ੍ਰਿਤ (ਦੁੱਧ) ਦਿੰਦੇ ਹਨ....