ḍhoīढोई
ਸੰਗ੍ਯਾ- ਓਟ. ਪਨਾਹ. "ਜਾਕਉ ਮੁਸਕਲ ਅਤਿ ਬਣੈ, ਢੋਈ ਕੋਇ ਨ ਦੇਇ." (ਸ੍ਰੀ ਅਃ ਮਃ ੫) ੨. ਦਾਖ਼ਲ. ਪ੍ਰਵੇਸ਼. "ਹਰਿਦਰਗਹ ਢੋਈ ਨਾ ਲਹਨਿ." (ਬਿਹਾ ਛੰਤ ਮਃ ੪) ੩. ਹੱਲਾ. ਧਾਵਾ. "ਕਰੋਂ ਕ੍ਯੋਂ ਨ ਢੋਈ?" (ਗੁਪ੍ਰਸੂ) ੪. ਦੇਖੋ, ਢੋਣਾ.
संग्या- ओट. पनाह. "जाकउ मुसकल अति बणै, ढोई कोइ न देइ." (स्री अः मः ५) २. दाख़ल. प्रवेश. "हरिदरगह ढोईना लहनि." (बिहा छंत मः ४) ३. हॱला. धावा. "करों क्यों न ढोई?" (गुप्रसू) ४. देखो, ढोणा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [پناہ] ਸੰਗ੍ਯਾ ਰਖ੍ਯਾ ਪਾਉਣ ਦਾ ਥਾਉਂ. ਓਟ। ੨. ਤ੍ਰਾਣ. ਬਚਾਉ....
ਦੇਖੋ, ਜਾ ਅਤੇ ਕਉ. ਸ਼ਰਵ- ਜਿਸ ਨੂੰ, ਜਿਸ ਦਾ, ਜਿਸ ਦੀ, ਜਿਸ ਦੇ. ਜਾਕਉ ਅਪਨੀ ਕਰੈ ਬਖਸੀਸ." (ਸੁਖਮਨੀ) "ਜਾਕਾ ਕੀਆ ਸਭੁਕਿਛੁ ਹੋਇ." (ਭੈਰ ਮਃ ੫)...
ਅ਼. [مُشکل] ਮੁਸ਼ਕਿਲ. ਸ਼ਕਲ (ਪੈਰ ਬੰਨ੍ਹਣ) ਦਾ ਭਾਵ. ਜਕੜਨ ਦੀ ਕ੍ਰਿਯਾ। ੨. ਔਖ. ਕਠਿਨਾਈ. "ਜਹਿ ਮੁਸਕਲ ਹੋਵੈ ਅਤਿ ਭਾਰੀ." (ਸੁਖਮਨੀ)...
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਸੰਗ੍ਯਾ- ਓਟ. ਪਨਾਹ. "ਜਾਕਉ ਮੁਸਕਲ ਅਤਿ ਬਣੈ, ਢੋਈ ਕੋਇ ਨ ਦੇਇ." (ਸ੍ਰੀ ਅਃ ਮਃ ੫) ੨. ਦਾਖ਼ਲ. ਪ੍ਰਵੇਸ਼. "ਹਰਿਦਰਗਹ ਢੋਈ ਨਾ ਲਹਨਿ." (ਬਿਹਾ ਛੰਤ ਮਃ ੪) ੩. ਹੱਲਾ. ਧਾਵਾ. "ਕਰੋਂ ਕ੍ਯੋਂ ਨ ਢੋਈ?" (ਗੁਪ੍ਰਸੂ) ੪. ਦੇਖੋ, ਢੋਣਾ....
ਸਰਵ- ਕੋਈ. "ਕੋਇ ਨ ਕਿਸਹੀ ਜੇਹਾ." (ਮਾਰੂ ਸੋਲਹੇ ਮਃ ੩)...
ਦੇਕੇ. "ਦੇਇ ਅਹਾਰੁ ਅਗਨਿ ਮਹਿ ਰਾਖੈ." (ਆਸਾ ਧੰਨਾ) ੨. ਦਿੰਦਾ ਹੈ. "ਤਿਨਾ ਭੀ ਰੋਜੀ ਦੇਇ." (ਵਾਰ ਰਾਮ ੧. ਮਃ ੨) ੩. ਦੇਵੀ. ਦੇਈ. "ਦੇਇਵਿਚਿਤ੍ਰ ਪਾਂਚ ਨ੍ਰਿਪ ਮਾਰੇ." (ਚਰਿਤ੍ਰ ੫੨) ਵਿਚਿਤ੍ਰਦੇਵੀ ਨੇ ਪੰਜ ਰਾਜੇ ਮਾਰੇ। ੪. ਦੇਖੋ, ਦੇਯ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਪ੍ਰ- ਵਿਸ਼. ਸੰਗ੍ਯਾ- ਅੰਦਰ ਨਿਵੇਸ਼ (ਦਖ਼ਲ). "ਸਤਿ ਤੇ ਜਨ ਜਾਕੈ ਰਿਦੈ ਪ੍ਰਵੇਸ਼." (ਸੁਖਮਨੀ) ੨. ਗਤਿ. ਪਹੁੱਚ....
ਲਭਨਿ. ਪ੍ਰਾਪਤ ਕਰਦੀਆਂ ਹਨ. ਲਭਦੇ. ਪ੍ਰਾਪਤ ਕਰਦੇ. "ਇਕੁ ਲਖੁ ਲਹਨਿ ਬਹਿਠੀਆਂ." (ਆਸਾ ਅਃ ਮਃ ੧) "ਦਰਿ ਢੋਅ ਨ ਲਹਨਿ ਧਾਵਦੇ." (ਵਾਰ ਆਸਾ)...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰਗ੍ਯਾ- ਦੌੜ, ਭਾਜ। ੨. ਹੱਲਾ. ਹ਼ਮਲਾ ਦੇਖੋ, ਧਾਵ। ੩. ਸੰ. ਧਵ. ਮਹੂਆ L. Bassia latifolia. ਇਸ ਦੇ ਫੁੱਲਾਂ ਦਾ ਰਸ ਨਸ਼ੀਲਾ ਹੁੰਦਾ ਹੈ. ਇਹ ਸ਼ਰਾਬ ਦਾ ਇੱਕ ਪ੍ਰਸਿੱਧ ਮਸਾਲਾ ਹੈ. "ਗੁੜ ਕਰਿ ਗਿਆਨੁ ਧਿਆਨੁ ਕਰਿ ਧਾਵੈ." (ਆਸਾ ਮਃ ੧)...
ਕ੍ਰਿ. ਵਿ- ਕਿਸ ਵਾਸਤੇ. ਕਿਸ ਲਈ। ੨. ਕੈਸੇ. ਕਿਵੇਂ....
(ਦੇਖੋ, ਢੌਕ ਧਾ). ਕ੍ਰਿ- ਭਾਰੀ ਵਸਤੁ ਨੂੰ ਇੱਕ ਥਾਂ ਤੋਂ ਦੂਜੇ ਥਾਂ ਸਿਰ ਪੁਰ ਚੁੱਕ ਕੇ ਜਾਂ ਲੱਦ ਕੇ ਲੈ ਜਾਣਾ. ਵਹਨ ਕਰਨਾ. ਲੈ ਜਾਣਾ। ੨. ਸਾਮ੍ਹਣੇ ਕਰਨਾ. ਪੇਸ਼ ਕਰਨਾ. "ਓਥੈ ਪਕੜਿ ਓਹ ਢੋਇਆ." (ਵਾਰ ਗਊ ੧. ਮਃ ੪) ੩. ਭੇੜਨਾ. ਬੰਦ ਕਰਨਾ. ਦੇਖੋ, ਢੋ ੨....