darana, daranāडरण, डरणा
ਕ੍ਰਿ- ਭੈ ਕਰਨਾ. ਖ਼ੌਫ਼ ਖਾਣਾ. ਭਯਭੀਤ ਹੋਣਾ. ਦੇਖੋ, ਡਰ. "ਡਰਿ ਡਰਿ ਡਰਣਾ ਮਨ ਕਾ ਸੋਰੁ." (ਗਉ ਮਃ ੧) ੨. ਦੇਖੋ, ਡਰਨਾ.
क्रि- भै करना. ख़ौफ़ खाणा. भयभीत होणा. देखो, डर. "डरि डरि डरणा मन का सोरु." (गउ मः १) २. देखो, डरना.
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਦੇਖੋ. ਖਉਫ....
ਕ੍ਰਿ- ਖਾਦਨ. ਭੋਜਨ ਕਰਨਾ. ਭਕ੍ਸ਼ਣ. ਜੇਮਨਾ. "ਖਾਣਾ ਪੀਣਾ ਪਵਿਤ੍ਰ ਹੈ." (ਵਾਰ ਆਸਾ) ੨. ਸੰਗ੍ਯਾ- ਭੋਜਨ. ਖਾਣ ਯੋਗ੍ਯ ਪਦਾਰਥ. ਖਾਦ੍ਯ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਕ੍ਰਿ. ਵਿ- ਡਰ ਨਾਲ. ਖ਼ੌਫ਼ ਸੇ. "ਜਮ ਡਰਿ ਮਾਰੀਐ." (ਤੁਖਾ ਛੰਤ ਮਃ ੧) ੨. ਡਰਕੇ....
ਕ੍ਰਿ- ਭੈ ਕਰਨਾ. ਖ਼ੌਫ਼ ਖਾਣਾ. ਭਯਭੀਤ ਹੋਣਾ. ਦੇਖੋ, ਡਰ. "ਡਰਿ ਡਰਿ ਡਰਣਾ ਮਨ ਕਾ ਸੋਰੁ." (ਗਉ ਮਃ ੧) ੨. ਦੇਖੋ, ਡਰਨਾ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਕ੍ਰਿ- ਭੈ ਕਰਨਾ. ਖ਼ੌਫ਼ ਖਾਣਾ. "ਨਿਰਭਉ ਸੰਗਿ ਤੁਮਾਰੇ ਬਸਤੇ ਇਹੁ ਡਰਨ ਕਹਾਂ ਤੇ ਆਇਆ?" (ਗਉ ਮਃ ੫) ੨. ਸੰਗ੍ਯਾ- ਜਾਨਵਰਾਂ ਦੇ ਡਰਾਉਣ ਲਈ ਖੇਤ ਵਿੱਚ ਖੜਾ ਕੀਤਾ ਬਣਾਉਟੀ ਮਨੁੱਖ ਅਥਵਾ ਭਯੰਕਰ ਪਸ਼ੂ ਆਦਿ. "ਜਿਉ ਡਰਨਾ ਖੇਤ ਮਾਹਿ ਡਰਾਇਆ." (ਗਉ ਮਃ ੫)...