ਠਗੀ

tdhagīठगी


ਸੰਗ੍ਯਾ- ਠਗਪੁਣਾ. ਠਗ ਦਾ ਕੰਮ. "ਕੂੜ ਠਗੀ ਗੁਝੀ ਨਾ ਰਹੈ." (ਵਾਰ ਗਉ ੧. ਮਃ ੪)੨. ਠਗਦਾ ਹਾਂ. "ਹਉ ਠਗਵਾੜਾ ਠਗੀ ਦੇਸ." (ਸ੍ਰੀ ਮਃ ੧) ੩. ਠਗੀਂ. ਠਗਾਂ ਨੇ. "ਏਨੀ ਠਗੀ ਜਗੁ ਠਗਿਆ." (ਵਾਰ ਮਲਾ ਮਃ ੪) ੪. ਠਗ ਦਾ ਇਸ੍‍ਤ੍ਰੀ ਲਿੰਗ. ਠਗਣੀ. ਦੇਖੋ, ਭਿਲਵਾ.


संग्या- ठगपुणा. ठग दा कंम. "कूड़ ठगी गुझी ना रहै." (वार गउ १.मः ४)२. ठगदा हां. "हउ ठगवाड़ा ठगी देस." (स्री मः १) ३. ठगीं. ठगां ने. "एनी ठगी जगु ठगिआ." (वार मला मः ४) ४. ठग दा इस्‍त्री लिंग. ठगणी. देखो, भिलवा.