tdhagavālā, tdhagavārhāठगवाला, ठगवाड़ा
ਵਿ- ਠਗਣ ਵਾਲਾ. "ਹਉ ਠਗਵਾੜਾ ਠਗੀ ਦੇਸ." (ਸ੍ਰੀ ਮਃ ੧)
वि- ठगण वाला. "हउ ठगवाड़ा ठगी देस." (स्री मः १)
ਇਕ ਮਾਤ੍ਰਿਕਰਾਣ, ਜੋ ਪੰਜ ਮਾਤ੍ਰਾ ਦਾ ਹੁੰਦਾ ਹੈ. ਠਗਣ ਦੇ ਇਹ ਸਰੂਪ ਹਨ:-#, , , , , , , .#੨. ਕ੍ਰਿ- ਠਗਣਾ. ਧੋਖੇ ਨਾਲ ਧਨ ਹਰਨਾ. "ਅਖੀ ਤ ਮੀਟਹਿ ਨਾਕੁ ਪਕੜਹਿ ਠਗਣ ਕਉ ਸੰਸਾਰੁ." (ਧਨਾ ਮਃ ੧)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਠਗਣ ਵਾਲਾ. "ਹਉ ਠਗਵਾੜਾ ਠਗੀ ਦੇਸ." (ਸ੍ਰੀ ਮਃ ੧)...
ਸੰਗ੍ਯਾ- ਠਗਪੁਣਾ. ਠਗ ਦਾ ਕੰਮ. "ਕੂੜ ਠਗੀ ਗੁਝੀ ਨਾ ਰਹੈ." (ਵਾਰ ਗਉ ੧. ਮਃ ੪)੨. ਠਗਦਾ ਹਾਂ. "ਹਉ ਠਗਵਾੜਾ ਠਗੀ ਦੇਸ." (ਸ੍ਰੀ ਮਃ ੧) ੩. ਠਗੀਂ. ਠਗਾਂ ਨੇ. "ਏਨੀ ਠਗੀ ਜਗੁ ਠਗਿਆ." (ਵਾਰ ਮਲਾ ਮਃ ੪) ੪. ਠਗ ਦਾ ਇਸ੍ਤ੍ਰੀ ਲਿੰਗ. ਠਗਣੀ. ਦੇਖੋ, ਭਿਲਵਾ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....