tokāटोका
ਸੰਗ੍ਯਾ- ਖੇਤੀ ਟੁੱਕਣ ਵਾਲਾ ਇੱਕ ਕੀੜਾ। ੨. ਟੁੱਕਣ (ਵੱਢਣ) ਦਾ ਇੱਕ ਸੰਦ, ਜੋ ਛੋਟੇ ਦਸਤੇ ਵਾਲਾ ਗੰਡਾਸਾ ਹੈ। ੩. ਟੁੱਕਿਆ ਹੋਇਆ ਚਾਰਾ. ਖ਼ਵੀਦ ਚਰ੍ਹੀ ਆਦਿ ਦਾ ਕੁਤਰਾ। ੪. ਕਠਫੋੜੇ ਪੰਛੀ ਨੂੰ ਭੀ ਟੋਕਾ ਆਖਦੇ ਹਨ। ੫. ਦੇਖੋ, ਟੋਕਾਸਾਹਿਬ.
संग्या- खेती टुॱकण वाला इॱक कीड़ा। २. टुॱकण (वॱढण) दा इॱक संद, जो छोटे दसते वाला गंडासा है। ३. टुॱकिआ होइआ चारा. ख़वीद चर्ही आदि दा कुतरा। ४. कठफोड़े पंछी नूं भी टोका आखदे हन। ५. देखो, टोकासाहिब.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕੇਤ (ਕ੍ਸ਼ੇਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. "ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?" (ਵਾਰ ਸਾਰ ਮਃ ੧) ੨. ਕ੍ਰਿਸੀ. ਕਿਸਾਨੀ. ਕਾਸ਼ਤਕਾਰੀ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਕੀਟ. ਕੀਟੀ। ੨. ਸਿਉਂਕ. ਦੀਮਕ. "ਇਟ ਸਿਰਾਣੇ ਭੁਇ ਸਵਣ ਕੀੜਾ ਲੜਿਓ ਮਾਸ." (ਸ. ਫਰੀਦ) ੩. ਵਿ- ਅਦਨਾ. ਤੁੱਛ. "ਕੀੜਾ ਥਾਪਿ ਦੇਇ ਪਾਤਸਾਹੀ" (ਵਾਰ ਮਾਝ ਮਃ ੧)...
ਦੇਖੋ, ਸਦ ਅਤੇ ਸਦੁ। ੨. ਸ਼ਬਦ. ਧੁਨਿ. "ਭਯੋ ਸੱਦ ਏਵੰ, ਹੜ੍ਯੋ ਨੀਰਧੇਵੰ." (ਵਿਚਿਤ੍ਰ)...
ਸੰਗ੍ਯਾ- ਗੰਡਕ (ਤਲਵਾਰ) ਜੈਸਾ. ਗੰਡਕ ਸਾ. ਛਵੀ ਦੀ ਕ਼ਿਸਮ ਦਾ ਇੱਕ ਸੰਦ, ਜਿਸ ਨਾਲ ਚਾਰਾ ਕੁਤਰੀਦਾ ਹੈ....
ਸੰਗ੍ਯਾ- ਚਰ੍ਯਾ. ਆਚਾਰ. "ਮਹਾ ਨਿਰਮਲ ਚਾਰਾ." (ਸੂਹੀ ਛੰਤ ਮਃ ੫) ੨. ਚਰਨ (ਖਾਣ) ਯੋਗ੍ਯ ਪਦਾਰਥ। ੩. ਖ਼ਾਸ ਕਰਕੇ ਪਸ਼ੂਆਂ ਦੇ ਚਰਨ ਦੀ ਵਸਤੁ। ੪. ਫ਼ਾ. [چارہ] ਚਾਰਹ. ਸਹਾਇਤਾ। ੫. ਉਪਾਉ. ਯਤਨ. "ਜਿਉ ਤੁਮ ਰਾਖਹੁ ਤਿਉ ਰਹਾ ਅਵਰ ਨਹੀ ਚਾਰਾ." (ਬਿਲਾ ਮਃ ੪) ੬. ਵਸ਼. ਜ਼ੋਰ. "ਜਿਸੁ ਠਾਕੁਰ ਸਿਉ ਨਾਹੀ ਚਾਰਾ." (ਸੁਖਮਨੀ)...
ਫ਼ਾ. [خویِد] ਸੰਗ੍ਯਾ- ਜੌਂ ਅਥਵਾ ਕਣਕ ਦਾ ਬੂਟਾ, ਜਿਸ ਦੇ ਅਜੇ ਬੱਲੀ ਨਹੀਂ ਨਿਕਲੀ. ਖੁਇਦ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਬਾਰੀਕ ਟੋਕਾ. ਕੁਤਰਿਆ ਹੋਇਆ ਪਦਾਰਥ। ੨. ਇੱਕ ਕੀੜਾ, ਜੋ ਪੈਲੀ ਨੂੰ ਕੁਤਰਦਾ ਹੈ। ੩. ਕੁਤੂਰਾ. ਸੰ. ਕੁਕੁਰ. "ਦੇਖਤ ਕੁਤਰਾ ਲੈ ਗਈ ਬਿਲਾਈ." (ਆਸਾ ਕਬੀਰ) ਦੇਖੋ, ਪਹਿਲਾ ਪੂਤ। ੪. ਵਿ- ਕੁਤਾਰੂ. ਜੋ ਚੰਗਾ ਤਰਣ ਨਹੀਂ ਜਾਣਦਾ. ਦੇਖੋ, ਕੁਤਰੇ ਕਾਢੇ....
ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ....
ਸੰਗ੍ਯਾ- ਖੇਤੀ ਟੁੱਕਣ ਵਾਲਾ ਇੱਕ ਕੀੜਾ। ੨. ਟੁੱਕਣ (ਵੱਢਣ) ਦਾ ਇੱਕ ਸੰਦ, ਜੋ ਛੋਟੇ ਦਸਤੇ ਵਾਲਾ ਗੰਡਾਸਾ ਹੈ। ੩. ਟੁੱਕਿਆ ਹੋਇਆ ਚਾਰਾ. ਖ਼ਵੀਦ ਚਰ੍ਹੀ ਆਦਿ ਦਾ ਕੁਤਰਾ। ੪. ਕਠਫੋੜੇ ਪੰਛੀ ਨੂੰ ਭੀ ਟੋਕਾ ਆਖਦੇ ਹਨ। ੫. ਦੇਖੋ, ਟੋਕਾਸਾਹਿਬ....
ਜਿਲਾ ਅੰਬਾਲਾ, ਤਸੀਲ ਥਾਣਾ ਨਾਰਾਇਨਗੜ੍ਹ ਦਾ ਇੱਕ ਟੋਟਾ ਪਿੰਡ ਹੈ. ਇਸ ਤੋਂ ਇੱਕ ਪੱਛਮ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਟੋਕਾਸਾਹਿਬ ਹੈ, ਜੋ ਇਲਾਕੇ ਨਾਹਣ ਅੰਦਰ ਹੈ. ਦਸ਼ਮੇਸ਼ ਇੱਥੇ ਭੰਗਾਣੀ ਦੇ ਜੰਗ ਪਿੱਛੋਂ ੧੨. ਦਿਨ ਵਿਰਾਜੇ ਹਨ. ਇਸ ਥਾਂ ਲਾਹੇ ਪਿੰਡ ਦੇ ਰੰਘੜਾਂ ਨੇ ਗੁਰੂ ਸਾਹਿਬ ਦੇ ਲਸ਼ਕਰ ਦੇ ਊਠ ਚੁਰਾ ਲਏ ਸਨ, ਜਿਸ ਪੁਰ ਉਨ੍ਹਾਂ ਨੂੰ ਯੋਗ ਦੰਡ ਦਿੱਤਾ ਗਿਆ, ਅਰ ਲਾਹੇ ਪਿੰਡ ਦਾ ਨਾਉਂ ਟੋਟਾ ਰੱਖਿਆ.#ਟੋਕਾਸਾਹਿਬ ਨਾਲ ੧੦੦ ਵਿੱਘੇ ਜ਼ਮੀਨ ਰਿਆਸਤ ਨਾਹੁਣ ਵੱਲੋਂ ਹੈ ਅਤੇ ਡੇਢ ਸੋ ਵਿੱਘੇ ਮੀਰਪੁਰ ਵਿੱਚ ਆਹਲੂਵਾਲੀਏ ਜਾਗੀਰਦਾਰਾਂ ਵੱਲੋਂ ਹੈ. ਰਿਆਸਤ ਪਟਿਆਲੇ ੮੫ ਰੁਪਯੇ ਸਾਲਾਨਾ ਮਿਲਦੇ ਹਨ. ਰੇਲਵੇ ਸਟੇਸ਼ਨ ਬਰਾੜੇ ਤੋਂ ਤੀਹ ਮੀਲ ਉੱਤਰ ਹੈ ਅਤੇ ਨਾਹਣ ਤੋਂ ੮. ਕੋਹ ਹੈ. ਪੁਜਾਰੀ ਅਕਾਲੀ ਸਿੰਘ ਹੈ. ਜੇਠ ਸੁਦੀ ੧੦. ਨੂੰ ਮੇਲਾ ਲਗਦਾ ਹੈ....