tapa, topāटप, टोपा
ਸੰਗ੍ਯਾ- ਕੁਲਾਹ. ਟੋਕਰੀ ਦੇ ਆਕਾਰ ਦਾ ਸਿਰ- ਤ੍ਰਾਣ ਵਸਤ੍ਰ. ਦੇਖੋ, ਪੰਚਭੂ। ੨. ਪਰਾਣੇ ਸਮੇਂ ਦਾ ਇੱਕ ਪੈਮਾਨਾ, ਜੋ ਤਿੰਨ ਅਥਵਾ ਦੋ ਸੇਰ ਦਾ ਹੋਇਆ ਕਰਦਾ ਸੀ। ੩. ਸੰ. ਟੋਪਰ. ਛੋਟਾ ਥੈਲਾ.
संग्या- कुलाह. टोकरी दे आकार दा सिर- त्राण वसत्र. देखो, पंचभू। २. पराणे समें दा इॱक पैमाना, जो तिंन अथवा दो सेर दा होइआ करदा सी। ३. सं. टोपर. छोटा थैला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕੁਲਹ। ੨. ਕੁ- ਲਾਭ. ਨਿੰਦਿਤ ਲਾਭ. ਦੁਖਦਾਈ ਨਫਾ. "ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ." (ਗਉ ਵਾਰ ੨. ਮਃ ੫)...
ਸੰਗ੍ਯਾ- ਤੂਤ ਦੀਆਂ ਛਟੀਆਂ ਅਥਵਾ ਬਾਂਸ ਆਦਿ ਦਾ ਬਣਿਆ ਬਰਤਨ, ਜਿਸ ਵਿੱਚ ਸਬਜ਼ੀ ਤਕਰਾਰੀ ਫਲ ਅਤੇ ਘਾਸ ਆਦਿ ਪਾਈਦਾ ਹੈ....
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰ. ਸੰਗ੍ਯਾ- ਰਖ੍ਯਾ (ਹ਼ਿਫ਼ਾਜਤ. "ਤ੍ਰਾਣ ਕਰੈਂ ਨਿਜ ਦਾਸਨ ਕੀ." (ਗੁਪ੍ਰਸੂ) ੨. ਕਵਚ. ਸੰਜੋਆ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
पञ्च भृतात्मन्- ਪੰਚਭੂਤਾਤਮਾ. ਪੰਚ ਭੂਤਾਂ ਦੀ ਸੂਖਮ ਸਤ੍ਵ ਅੰਸ਼ ਤੋਂ ਬਣਿਆ ਅੰਤਹਕਰਣ. ਮਨ. "ਬਚਨ ਗੁਰ ਰਿਦਿ ਧਰਹੁ ਪੰਚਭੂ ਬਸਿ ਕਰਹੁ." (ਸਵੈਯੇ ਮਃ ੪. ਕੇ)#"ਪੰਚਭੂਆਤਮਾ ਵਸਿ ਕਰਹਿ, ਤਾ ਤੀਰਥਿ ਕਰਹਿ ਨਿਵਾਸ" (ਗੂਜ ਮਃ ੩) ੨. ਪੰਜ ਤੱਤਾਂ ਦੇ ਖਿਮਾ ਆਦਿ ਪੰਜ ਗੁਣ. "ਪੰਚਭੂ ਟੋਪੀ." (ਸਿਧਗੋਸਟਿ) ਦੇਖੋ, ਪੰਜ ਤੱਤਾਂ ਦੇ ਗੁਣ....
ਫ਼ਾ. [پیمانہ] ਸੰਗ੍ਯਾ- ਮਾਪਣ ਦਾ ਪਾਤ੍ਰ ਅਥਵਾ ਦੰਡ. ਉਹ ਵਸਤੁ. ਜਿਸ ਨਾਲ ਕਿਸੇ ਪਦਾਰਥ ਨੂੰ ਮਿਣਿਆ ਜਾਵੇ....
ਵਿ- ਤੀਨ. ਤ੍ਰਯ (ਤ੍ਰੈ)....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰਗ੍ਯਾ- ਗੁਥਲਾ. ਬੋਰਾ....