ਪੰਚਭੂ, ਪੰਚਭੂਆਤਮਾ

panchabhū, panchabhūātamāपंचभू, पंचभूआतमा


पञ्च भृतात्मन्- ਪੰਚਭੂਤਾਤਮਾ. ਪੰਚ ਭੂਤਾਂ ਦੀ ਸੂਖਮ ਸਤ੍ਵ ਅੰਸ਼ ਤੋਂ ਬਣਿਆ ਅੰਤਹਕਰਣ. ਮਨ. "ਬਚਨ ਗੁਰ ਰਿਦਿ ਧਰਹੁ ਪੰਚਭੂ ਬਸਿ ਕਰਹੁ." (ਸਵੈਯੇ ਮਃ ੪. ਕੇ)#"ਪੰਚਭੂਆਤਮਾ ਵਸਿ ਕਰਹਿ, ਤਾ ਤੀਰਥਿ ਕਰਹਿ ਨਿਵਾਸ" (ਗੂਜ ਮਃ ੩) ੨. ਪੰਜ ਤੱਤਾਂ ਦੇ ਖਿਮਾ ਆਦਿ ਪੰਜ ਗੁਣ. "ਪੰਚਭੂ ਟੋਪੀ." (ਸਿਧਗੋਸਟਿ) ਦੇਖੋ, ਪੰਜ ਤੱਤਾਂ ਦੇ ਗੁਣ.


पञ्च भृतात्मन्- पंचभूतातमा. पंच भूतां दी सूखम सत्व अंश तों बणिआ अंतहकरण. मन. "बचन गुर रिदि धरहु पंचभू बसि करहु." (सवैये मः ४. के)#"पंचभूआतमा वसि करहि, ता तीरथि करहि निवास" (गूज मः ३) २. पंज तॱतां दे खिमा आदि पंज गुण. "पंचभू टोपी." (सिधगोसटि) देखो, पंज तॱतां दे गुण.