jhorarha, jhorarhīझोरड़, झोरड़ी
ਇੱਕ ਪਿੰਡ, ਜੋ ਜਿਲਾ ਹਿਸਾਰ, ਤਸੀਲ ਸਰਸਾ, ਥਾਣਾ ਰੋੜੀ ਵਿੱਚ, ਰੇਲਵੇ ਸਟੇਸ਼ਨ ਬੜਾ ਗੁੜਹ (Bara- Gudah) ਤੋਂ ਪੂਰਬ ਦੇ ਪਾਸੇ ਚਾਰ ਮੀਲ ਹੈ. ਇਸ ਪਿੰਡ ਸ਼੍ਰੀ ਦਸ਼ਮੇਸ਼ ਜੀ ਦੱਖਣ ਜਾਂਦੇ ਪਧਾਰੇ ਹਨ. ਜਿਸ ਜੰਡ ਬਿਰਛ ਨਾਲ ਘੋੜਾ ਬੱਧਾ ਸੀ, ਉਹ ਮੌਜੂਦ ਹੈ. ਇੱਥੇ ਗੁਰਦ੍ਵਾਰਾ ਨਹੀਂ ਬਣਾਇਆ ਗਿਆ.
इॱक पिंड, जो जिला हिसार, तसील सरसा, थाणा रोड़ी विॱच, रेलवे सटेशन बड़ा गुड़ह (Bara- Gudah) तों पूरब दे पासे चार मील है. इस पिंड श्री दशमेश जी दॱखण जांदे पधारे हन. जिस जंड बिरछ नाल घोड़ा बॱधा सी, उह मौजूद है. इॱथे गुरद्वारा नहीं बणाइआ गिआ.
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਦੇਖੋ, ਤਹਸੀਲ....
ਜਿਲਾ ਹਿਸਾਰ ਵਿੱਚ ਸਾਰਸ ਰਾਜਪੂਤ ਦਾ ਈਸਵੀ ਛੀਵੀਂ ਸਦੀ ਵਿੱਚ ਵਸਾਇਆ ਨਗਰ, ਜਿਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਪੀਰਾਂ ਦੇ ਮਕਾਨ ਪਾਸ ਗੁਰੁਦ੍ਵਾਰਾ ਹੈ, ਅਤੇ ਦਸ਼ਮੇਸ਼ ਜੀ ਦਾ ਇੱਕ ਪ੍ਰਸਿੱਧ ਅਸਥਾਨ ਹੈ, ਜਿੱਥੇ ਮਾਲਵੇ ਤੋਂ ਦੱਖਣ ਨੂੰ ਜਾਂਦੇ ਵਿਰਾਜੇ ਹਨ. ਨਾਭਾਪਤੀ ਮਹਾਰਾਜਾ ਸਰ ਹੀਰਾ ਸਿੰਘ ਸਾਹਿਬ ਨੇ ਬਹੁਤ ਰੁਪਯਾ ਲਗਾਕੇ ਇਸ ਥਾਂ ਸੁੰਦਰ ਮੰਦਿਰ ਬਣਵਾਇਆ ਹੈ. ਗੁਰੁਦ੍ਵਾਰੇ ਨੂੰ ੩੨੫) ਰੁਪਯੇ ਪਟਿਆਲੇ ਤੋਂ ਅਤੇ ੨੬) ਰੁਪਯੇ ਨਾਭੇ ਤੋਂ ਸਾਲਾਨਾ ਮਿਲਦੇ ਹਨ. ਕਈ ਪਿੰਡਾਂ ਵਿੱਚ ਪ੍ਰੇਮੀਆਂ ਦੀ ਅਰਪਨ ਕੀਤੀ ਬਾਰਾਨੀ ਜ਼ਮੀਨ ਭੀ ਹੈ. ਸਰਸਾ ਬੰਬੇ ਬਰੋਦਾ ਸੇਂਟ੍ਰਲ ਇੰਡੀਆ ਰੇਵਲੇ ਦਾ ਸਟੇਸ਼ਨ ਹੈ। ੨. ਇੱਕ ਪਾਣੀ ਦਾ ਨਾਲਾ, ਜੋ ਆਨੰਦਪੁਰ ਅਤੇ ਚਮਕੌਰ ਦੇ ਵਿੱਚ ਹੈ. ਜਦ ਦਸ਼ਮੇਸ਼ ਆਨੰਦਪੁਰ ਛੱਡਕੇ ਚਮਕੌਰ ਨੂੰ ਗਏ ਹਨ, ਤਦ ਇਸ ਨਾਲੇ ਵਿੱਚ ਬਹੁਤ ਸਿੱਖ ਰੁੜ ਗਏ ਅਤੇ ਜੰਗ ਦਾ ਬਹੁਤ ਸਾਮਾਨ ਵਹਿ ਗਿਆ. ਸਿੱਖਾਂ ਵਿੱਚ ਇਸ ਦਾ ਨਾਉਂ "ਗੁਰੁਮਾਰਿਆ" ਪ੍ਰਸਿੱਧ ਹੈ....
ਅਸਥਾਨ. ਥਾਂ. ਜਗਾ. ਠਹਿਰਨ ਦਾ ਠਿਕਾਣਾ। ੨. ਪੋਲੀਸ (Police) ਦੇ ਠਹਿਰਨ ਦੀ ਵਡੀ ਚੌਕੀ, ਜਿੱਥੇ ਥਾਣੇਦਾਰ ਰਹਿਂਦਾ ਹੈ....
ਸੰਗ੍ਯਾ- ਗੁੜ ਸ਼ੱਕਰ ਆਦਿ ਦੀ ਡਲੀ। ੨. ਰੋੜਾਂ ਵਾਲੀ ਜ਼ਮੀਨ। ੩. ਫੂਕੇ ਹੋਏ ਰੋੜ ਅਥਵਾ ਪੱਥਰ ਤੋਂ ਨਿਕਲੀ ਹੋਈ ਅਣਜਲੀ ਡਲੀ। ੪. ਰੋੜਾ ਜਾਤਿ ਦੀ ਇਸਤ੍ਰੀ ਅਰੋੜੀ। ੫. ਦੇਖੋ, ਰੋੜੀਸਾਹਿਬ...
ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ....
ਦੇਖੋ, ਬਰਾ ੨....
ਵਿ- ਪੂਰਵ. ਪਹਿਲਾ. ਪ੍ਰਥਮ. "ਪੂਰਬ ਜਨਮ ਕੇ ਮਿਲੇ ਸੰਜੋਗੀ." (ਜੈਤ ਮਃ ੫) ੨. ਸੰਗ੍ਯਾ- ਪੂਰਵ ਦਿਸ਼ਾ। ੩. ਦੇਖੋ, ਪੂਰਵ....
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਦੇਖੋ, ਦਕ੍ਸ਼ਿਣ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਇੱਕ ਜੰਗਲੀ ਬਿਰਛ, ਜਿਸ ਦੀਆਂ ਫਲੀਆਂ ਦਾ ਅਚਾਰ ਪੈਂਦਾ ਹੈ, ਅਤੇ ਪੱਕੀਆਂ ਹੋਈਆਂ ਮਿੱਠੀਆਂ ਹੁੰਦੀਆਂ ਹਨ. ਮਾਲਵੇ ਵਿੱਚ ਇਸ ਦੀਆਂ ਕੱਚੀਆਂ ਫਲੀਆਂ ਦਾ ਰਾਇਤਾ ਪੇਚਿਸ਼ (ਮਰੋੜੇ) ਲਈ ਬਹੁਤ ਗੁਣਕਾਰੀ ਮੰਨਿਆ ਗਿਆ ਹੈ. ਸੰ. ਸ਼ਮੀ. L. Prosopis Spicigera....
ਦੇਖੋ, ਬਿਰਖ ੧....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਘੋਟ. ਘੋਟਕ. ਅਸ਼੍ਵ. ਤੁਰਗ. "ਘੋੜਾ ਕੀਤੋ ਸਹਜ ਦਾ." (ਵਾਰ ਰਾਮ ੩)#ਰਾਜਪੂਤਾਨੇ ਵਿੱਚ ਰੰਗਾਂ ਅਨੁਸਾਰ ਘੋੜਿਆਂ ਦੇ ਇਹ ਨਾਉਂ ਹਨ-#ਚਿੱਟਾ- ਕਰਕ.#ਚਿੱਟਾ ਪੀਲਾ- ਖੋਂਗਾ.#ਪੀਲਾ- ਹਰਿਯ.#ਦੂਧੀਆ- ਸੇਰਾਹ.#ਕਾਲਾ- ਖੁੰਗਾਹ.#ਲਾਲ- ਕਿਯਾਹ.#ਕਾਲੀ ਪਿੰਜਣੀਆਂ ਵਾਲਾ ਚਿੱਟਾ- ਉਗਾਹ.#ਕਬਰਾ- ਹਲਾਹ.#ਪਿਲੱਤਣ ਨਾਲ ਕਾਲਾ- ਤ੍ਰਿਯੂਹ.#ਕਾਲੇ ਗੋਡਿਆਂ ਵਾਲਾ ਪੀਲਾ- ਕੁਲਾਹ.#ਲਾਲੀ ਦੀ ਝਲਕ ਨਾਲ ਪੀਲਾ- ਉਕਨਾਹ.#ਨੀਲਾ- ਨੀਲਕ.#ਗੁਲਾਬੀ- ਰੇਵੰਤ.#ਹਰੀ ਝਲਕ ਨਾਲ ਪੀਲਾ- ਹਾਲਕ.#ਛਾਤੀ ਖੁਰ ਮੁਖ ਅਯਾਲ ਪੂਛ ਜਿਸ ਦੇ ਚਿੱਟੇ ਹੋਣ- ਅਸ੍ਟਮੰਗਲ.#ਪੂਛ ਛਾਤੀ ਸਿਰ ਦੋਵੇਂ ਪਸਵਾੜੇ ਜਿਸ ਦੇ ਚਿੱਟੇ ਹੋਣ- ਪੰਚਭਦ੍ਰ.#(ਡਿੰਗਲਕੋਸ਼)...
ਸੰਗ੍ਯਾ- ਦੇਖੋ, ਬੰਧ। ੨. ਰੋਕ. ਪ੍ਰਤਿਬੰਧ। ੩. ਧੀਰਯ. ਸਹਾਰਾ. "ਜੇ ਲਖ ਕਰਮ ਕਮਾਈਅਹਿ, ਕਿਛੁ ਪਵੈ ਨ ਬੰਧਾ." (ਆਸਾ ਮਃ ੫)...
ਅ਼. [موَجوُد] ਵਿ- ਵਜੂਦ ਕੀਤਾ ਗਿਆ. ਹਸ੍ਤੀ ਵਿੱਚ ਆਇਆ। ੨. ਉਪਿਸ੍ਥਤ. ਹ਼ਾਜਿਰ....
ਕ੍ਰਿ. ਵਿ- ਇਸ ਥਾਂ. ਯਹਾਂ....
ਦੇਖੋ, ਗੁਰਦੁਆਰਾ ੩....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....