ਝਾਕ, ਝਾਕੁ

jhāka, jhākuझाक, झाकु


ਸੰਗ੍ਯਾ- ਦ੍ਰਿਸ੍ਟਿ. ਨਜਰ। ੨. ਦਖਣ (ਤੱਕਣ) ਦੀ ਕ੍ਰਿਯਾ. ਝਾਖ. "ਬਿੰਦਕ ਨਦਰਿ ਝਾਕੁ." (ਵਾਰ ਰਾਮ ੨. ਮਃ ੫) ੩. ਆਸ. ਪ੍ਰਾਪਤੀ ਦੀ ਉਮੇਦ. "ਤਿਨਾ ਝਾਕ ਨ ਹੋਰੁ." (ਸ. ਫਰੀਦ) ੪. ਝਿਜਕ. "ਦੂਜਾ ਭਾਉ ਗਇਓ ਸਭ ਝਾਕ." (ਕਾਨ ਮਃ ੪) ਇਸ ਦਾ ਮੂਲ ਸੰਸਕ੍ਰਿਤ ਜਹਨ ਹੈ ਅਰ ਉਸ ਤੋਂ ਬਣਿਆ ਜਹਾਕ ਹੈ, ਜਿਸ ਦੀ ਪੰਜਾਬੀ ਵਿੱਚ ਸ਼ਕਲ ਝਾਕ ਹੈ.


संग्या- द्रिस्टि. नजर। २. दखण (तॱकण) दी क्रिया. झाख. "बिंदक नदरि झाकु." (वार राम २. मः ५) ३. आस.प्रापती दी उमेद. "तिना झाक न होरु." (स. फरीद) ४. झिजक. "दूजा भाउ गइओ सभ झाक." (कान मः ४) इस दा मूल संसक्रित जहन है अर उस तों बणिआ जहाक है, जिस दी पंजाबी विॱच शकल झाक है.