tabalā, tābalāतबला, त़बला
ਅ਼. [طبلہ] ਤ਼ਬਲਹ. ਸੰਗ੍ਯਾ- ਜੋੜੀ. ਤਾਲ ਦੇਣ ਦਾ ਇੱਕ ਵਾਜਾ, ਜਿਸ ਦਾ ਸੱਜਾ ਸਿਆਹੀਦਾਰ ਅਤੇ ਖੱਬਾ ਸਾਦਾ ਹੁੰਦਾ ਹੈ ਜਿਸ ਪੁਰ ਆਟਾ ਲਾਈਦਾ ਹੈ.
अ़. [طبلہ] त़बलह. संग्या- जोड़ी. ताल देण दा इॱक वाजा, जिस दा सॱजा सिआहीदार अते खॱबा सादा हुंदा है जिस पुर आटा लाईदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਮਿਲਾਈ. ਗੱਠੀ. "ਜੋੜੀ ਜੂੜੇ ਨ ਤੋੜੀ ਤੂਟੈ." (ਗਉ ਕਬੀਰ) ੨. ਸੰਗ੍ਯਾ- ਮੇਲੀ. ਮਿਲਾਪੀ. "ਹਰਿਨਾਮੇ ਕੋ ਹੋਵਹੁ ਜੋੜੀ" (ਬਸੰ ਮਃ ੫) ੩. ਸਾਂਝੀਵਾਲ। ੪. ਬਰਾਬਰ ਦਾ. ਤੁਲ੍ਯਤਾ ਵਾਲਾ। ੫. ਦੋ (ਨਰ ਮਦੀਨ ਆਦਿ) ਦਾ ਯੁਗ। ੬. ਪਖਾਵਜ. ਧਾਮਾ ਅਤੇ ਤਬਲਾ।...
ਸੰ. ਸੰਗ੍ਯਾ- ਹਥੇਲੀ. ਹੱਥ ਦਾ ਤਲ। ੨. ਸੰਗੀਤ ਅਨੁਸਾਰ ਸਮੇਂ ਅਤੇ ਲੈ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ਸੰਗੀਤਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਤਾਂਡਵ ਨ੍ਰਿਤ੍ਯ ਤੋਂ 'ਤਾ' ਅਤੇ ਪਾਰਵਤੀ ਦੀ ਲਾਸ੍ਯ ਨ੍ਰਿਤ੍ਯ ਤੋਂ "ਲ" ਲੈਕੇ 'ਤਾਲ' ਸ਼ਬਦ ਬਣਿਆ ਹੈ. ਦੇਖੋ, ਸੰਗੀਤਗ੍ਰੰਥਾਂ ਵਿੱਚ ਤਾਲਾਂ ਦੇ ਅਨੇਕ ਭੇਦ। ੩. ਝਾਂਜ. ਛੈਣੇ. "ਭਗਤਿ ਕਰਤ ਮੇਰੇ ਤਾਲ ਛਿਨਾਏ." (ਭੈਰ ਨਾਮਦੇਵ) "ਰਬਾਬ ਪਖਾਵਜ ਤਾਲ ਘੁੰਘਰੂ." (ਆਸਾ ਮਃ ੫) ੪. ਹਾਥੀ ਦੇ ਕੰਨਾਂ ਦੇ ਹਿੱਲਣ ਤੋਂ ਹੋਈ ਧੁਨਿ। ੫. ਇੱਕ ਗਿੱਠ ਦੀ ਲੰਬਾਈ ਗਜ਼ ਦਾ ਚੌਥਾ ਭਾਗ। ੬. ਤਾਲਾ. ਜਿੰਦਾ (ਜੰਦ੍ਰਾ). ੭. ਤਲਵਾਰ ਦੀ ਮੁੱਠ. ਕ਼ਬਜਾ। ੮. ਤਾਲ ਬਿਰਛ. Borassus Flabelliformis. "ਤਾਲ ਤਮਾਲ ਕਦੰਬਨ ਜਾਲ." (ਗੁਪ੍ਰਸੂ) ੯. ਤਲਾਉ. ਸਰ. "ਧਰਤਿ ਸੁਹਾਵੀ ਤਾਲ ਸੁਹਾਵਾ." (ਸੂਹੀ ਛੰਤ ਮਃ ੫) ੧੦. ਦੇਖੋ, ਤਾਲਿ ਅਤੇ ਤਾਲੁ। ੧੧. ਹਰਿਤਾਲ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਾਦ੍ਯ. ਸਾਜ. ਵਾਦਿਤ੍ਰ. "ਵਾਜਾ ਮਤਿ, ਪਖਾਵਜ ਭਾਉ." (ਆਸਾ ਮਃ ੧) ਦੇਖੋ, ਪੰਚ ਸਬਦ। ੨. ਸੰਗੀਤ ਵਿੱਚ ਛੀ ਪ੍ਰਕਾਰ ਦੇ ਵਾਜੇ ਇਹ ਭੀ ਲਿਖੇ ਹਨ-#ਏਕਹਸ੍ਤ- ਜੋ ਇੱਕ ਹੱਥ ਨਾਲ ਵਜਾਇਆ ਜਾਵੇ. ਇੱਕਤਾਰਾ ਤਾਨਪੂਰਾ ਆਦਿ.#ਦ੍ਵਿਹਸ੍ਤ- ਜੋ ਦੋ ਹੱਥਾਂ ਨਾਲ ਵਜਾਈਏ. ਮ੍ਰਿਦੰਗ ਪਖਾਵਜ ਵੀਣਾ ਆਦਿ.#ਕੁਡ੍ਯਾਘਾਤ- ਜੋ ਡੰਕੇ ਨਾਲ ਵਜਾਇਆ ਜਾਵੇ. ਨਗਾਰਾ ਢੋਲ ਆਦਿ.#ਧਨੁਰਾਘਰ੍ਸ- ਜੋ ਕਮਾਣ ਦੀ ਸ਼ਕਲ ਦੇ ਵਾਲਾਂ ਦੇ ਗੁਜ ਨਾਲ ਵਜਾਈਏ. ਸਾਰੰਗੀ ਸਰੰਦਾ ਤਾਊਸ ਆਦਿ.#ਹੂਤਕਾਰ- ਜੋ ਮੂੰਹ ਦੀ ਫੂਕ ਨਾਲ ਵਜਾਇਆ ਜਾਵੇ. ਨਫੀਰੀ ਮੁਰਲੀ ਆਦਿ.#ਬਹੁਰੰਗੀਕ- ਜੋ ਪਰਸਪਰ ਤਾੜਨ ਤੋਂ ਬੱਜੇ. ਝਾਂਝ ਖੜਤਾਲ ਆਦਿ. ਦੇਖੋ, ਸਾਜ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. सव्य ਸਵ੍ਯ. ਦਹਿਨਾ. ਦਕ੍ਸ਼ਿਣ। ੨. ਖੱਬਾ ਭੀ ਇਸ ਦਾ ਅਰਥ ਹੈ। ੩. ਸੰ. शय्या. ਸ਼ੱਯਾ. ਸੰਗ੍ਯਾ- ਸੇਜਾ. ਪਲੰਘ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸਵ੍ਯ. ਵਿ- ਬਾਇਆਂ. ਚਪ....
ਫ਼ਾ. [سادہ] ਸਾਦਹ. ਵਿ- ਸਾਫ਼. ਨਿਰਮਲ। ੨. ਨਿਰੋਲ. ਖਾਲਿਸ। ੩. ਮੂਰਖ. ਅਨਪੜ੍ਹ। ੪. ਸੰਗ੍ਯਾ- ਤੁਕਲਾਣੀ ਪਿੰਡ ਦਾ ਵਸਨੀਕ ਭਾਈ ਰੂਪਚੰਦ ਦਾ ਦਾਦਾ। ੫. ਬਲਖ਼ ਨਿਵਾਸੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪਰਮ ਪ੍ਰੇਮੀ ਸਿੱਖ. ਦਬਿਸ੍ਤਾਨ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਸਾਦਾ ਬਲਖ਼ ਤੋਂ ਇਰਾਕ ਵੱਲ ਗੁਰੂ ਜੀ ਲਈ ਘੋੜੇ ਲੈਣ ਚੱਲਿਆ, ਉਸ ਦਾ ਲੜਕਾ ਸਖਤ ਬੀਮਾਰ ਸੀ. ਲੋਕ ਵਰਜ ਰਹੇ ਪਰ ਸਾਦੇ ਨੇ ਗੁਰੂ ਦੀ ਸੇਵਾ ਮੁੱਖ ਸਮਝੀ. ਸਾਦਾ ਅਜੇ ਇੱਕ ਮੰਜ਼ਿਲ ਹੀ ਗਿਆ ਸੀ, ਕਿ ਲੜਕਾ ਮਰ ਗਿਆ ਪਰ ਉਹ ਵਾਪਿਸ ਘਰ ਨਹੀਂ ਆਇਆ. ਇਹ ਤਿੰਨ ਘੋੜੇ ਗੁਰੂ ਜੀ ਵਾਸਤੇ ਬਹੁਤ ਉਮਦਾ ਲਿਆਇਆ, ਜੋ ਸ਼ਾਹਜਹਾਂ ਦੇ ਮਨਸਬਦਾਰ ਖ਼ਲੀਲ ਖ਼ਾਂ ਨੇ ਉਸ ਤੋਂ ਖੋਹ ਲਏ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਆਰਦ. ਚੂਨ. ਪਿਸਾਨ. ਪੀਠਾ ਹੋਇਆ ਅਨਾਜ. "ਇਕਨਾ ਆਟਾ ਅਗਲਾ, ਇਕਨਾ ਨਾਹੀ ਲੋਣੁ." (ਸ. ਫਰੀਦ)...