jairāmaजैराम
ਸੁਲਤਾਨਪੁਰ ਨਿਵਾਸੀ ਖਤ੍ਰੀ, ਜੋ ਸਤਿਗੁਰੂ ਨਾਨਕਦੇਵ ਦੀ ਭੈਣ ਬੀਬੀ ਨਾਨਕੀ ਜੀ ਦਾ ਪਤਿ, ਅਤੇ ਸੁਲਤਾਨਪੁਰ ਦੇ ਹਾਕਮ ਦੌਲਤਖ਼ਾਨ ਲੋਦੀ ਦਾ ਆਮਿਲ ਸੀ. ਇਸੇ ਦੀ ਪ੍ਰੇਰਣਾ ਨਾਲ ਗੁਰੂ ਸਾਹਿਬ ਨੇ ਦੌਲਤਖ਼ਾਂ ਦਾ ਮੋਦੀ ਹੋਣਾ ਅੰਗੀਕਾਰ ਕੀਤਾ ਸੀ. ਦੇਖੋ, ਨਾਨਕੀ ਬੀਬੀ.
सुलतानपुर निवासी खत्री, जो सतिगुरू नानकदेव दी भैण बीबी नानकी जी दा पति, अते सुलतानपुर दे हाकम दौलतख़ान लोदी दा आमिल सी. इसे दी प्रेरणा नाल गुरू साहिब ने दौलतख़ां दा मोदी होणा अंगीकार कीता सी. देखो, नानकी बीबी.
ਕਪੂਰਥਲਾ ਰਾਜ ਵਿੱਚ ਸਫੇਦ ਵੇਂਈ ਨਦੀ ਦੇ ਕਿਨਾਰੇ ਇੱਕ ਨਗਰ, ਜੋ ਰਾਜਧਾਨੀ ਤੋਂ ੧੬. ਮੀਲ ਦੱਖਣ ਹੈ. ਇਹ ਈਸਵੀ ਗ੍ਯਾਰਵੀਂ ਸਦੀ ਵਿੱਚ ਸੁਲਤਾਨ ਖ਼ਾਨ ਲੋਦੀ ਨੇ (ਜੋ ਮਹਮੂਦ ਗਜ਼ਨਵੀ ਦਾ ਫੌਜਦਾਰ ਸੀ) ਵਸਾਇਆ ਹੈ.¹ ਇਸ ਥਾਂ ਬੀਬੀ ਨਾਨਕੀ ਜੀ ਜੈਰਾਮ ਦਾਸ ਨੂੰ ਵਿਆਹੀ ਗਈ ਸੀ. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ- "ਤੇਰਾ ਹਾਂ! ਤੇਰਾ ਹਾਂ!"- ਕਹਿਕੇ ਤਰਾਜੂ ਨਾਲ ਤੋਲਦੇ ਹੋਏ ਦੌਲਤ ਖਾਂ ਲੋਦੀ ਦੇ ਮੋਦੀਖਾਨੇ ਦਾ ਕੰਮ ਕੀਤਾ ਹੈ.² ਹੁਣ ਸੁਲਤਾਨਪੁਰ ਨਾਰਥ ਵੈਸਟਰਨ ਰੇਲਵੇ ਦਾ ਸਟੇਸ਼ਨ ਹੈ. ਇਸ ਪਵਿਤ੍ਰ ਨਗਰ ਵਿੱਚ ਹੇਠ ਲਿਖੇ ਗੁਰੁਦ੍ਵਾਰੇ ਹਨ-#(੧) ਸੰਤਘਾਟ. ਬੇਈਂ ਦਾ ਉਹ ਘਾਟ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਟੁੱਬੀ ਮਾਰਕੇ ਲੋਪ ਹੋ ਗਏ ਸਨ, ਅਰ ਤੀਜੇ ਦਿਨ ਨਿਕਲਕੇ ਉਦਾਸੀ ਭੇਸ ਧਾਰਨ ਕੀਤਾ ਸੀ. ਰਿਆਸਤ ਵੱਲੋਂ ਪੰਜ ਘੁਮਾਉਂ ਜ਼ਮੀਨ ਇਸ ਗੁਰੁਦ੍ਵਾਰੇ ਦੇ ਨਾਉਂ ਹੈ.#(੨) ਹੱਟ ਸਾਹਿਬ. ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਰਕਾਰੀ ਮੋਦੀਖਾਨੇ ਦੀ ਦੁਕਾਨ ਖੋਲ੍ਹੀ ਹੋਈ ਸੀ, ਜਿਸ ਤੋਂ ਅਨੇਕ ਲੋਕ ਲਾਭ ਪ੍ਰਾਪਤ ਕਰਦੇ ਸਨ. ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਸ੍ਵਾਮੀ ਦੇ ੧੧. ਵੱਟੇ ਪੱਥਰ ਦੇ ਵਡੇ ਛੋਟੇ ਹਨ. ੨੦. ਘੁਮਾਉਂ ਜ਼ਮੀਨ ਅਤੇ ੮੧ ਰੁਪਯੇ ਨਕਦ ਰਿਆਸਤ ਕਪੂਰਥਲੇ ਵੱਲੋਂ ਇਸ ਗੁਰੁਦ੍ਵਾਰੇ ਦੇ ਨਾਉਂ ਹਨ.#(੩) ਕੋਠੜੀ ਸਾਹਿਬ. ਇਹ ਉਹ ਥਾਂ ਹੈ ਜਿੱਥੇ ਨਵਾਬ ਦੇ ਮੁਨਸ਼ੀਆਂ ਨੇ ਗੁਰੂ ਸਾਹਿਬ ਤੋਂ ਲੇਖਾ ਲਿਆ ਸੀ. ਰਿਆਸਤ ਵੱਲੋਂ ਤਿੰਨ ਘੁਮਾਉਂ ਜ਼ਮੀਨ ਇਸ ਗੁਰੁਦ੍ਵਾਰੇ ਦੇ ਨਾਉਂ ਹੈ.#(੪) ਗੁਰੂ ਕਾ ਬਾਗ. ਇਹ ਅਸਥਾਨ ਬੀਬੀ ਨਾਨਕੀ ਜੀ ਦਾ ਘਰ ਅਤੇ ਗੁਰੂ ਨਾਨਕ ਦੇਵ ਜੀ ਦਾ ਰਹਾਇਸ਼ੀ ਮਕਾਨ ਸੀ. ਇਸੇ ਥਾਂ ਬਾਬਾ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਜਨਮੇ ਹਨ. ਇਸ ਗੁਰੁਦ੍ਵਾਰੇ ਦੇ ਨਾਉਂ ਤੇਰਾਂ ਘੁਮਾਉਂ ਜ਼ਮੀਨ ਕਪੂਰਥਲੇ ਵੱਲੋਂ ਹੈ. ਇਸ ਥਾਂ ਬਾਬਾ ਸ਼੍ਰੀ ਚੰਦ ਜੀ ਦੀ ਇੱਕ ਬੈਰਾਗਣ ਹੈ.#(੫) ਜਨਮ ਅਸਥਾਨ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਦਾ. ਦੇਖੋ, ਨੰਃ ੪.#(੬) ਧਰਮਸਾਲ ਗੁਰੂ ਅਰਜਨ ਸਾਹਿਬ ਜੀ. ਗੁਰੁਦ੍ਵਾਰਾ ਕੋਠੜੀ ਸਾਹਿਬ ਦੇ ਪਾਸ ਇਹ ਅਸਥਾਨ ਹੈ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਡੱਲੇ ਪਿੰਡ ਕਰਨ ਜਾਂਦੇ ਹੋਏ ਸ਼੍ਰੀ ਗੁਰੂ ਅਰਜਨ ਦੇਵ ਜੀ ਇੱਥੇ ਵਿਰਾਜੇ ਹਨ. ਰਿਆਸਤ ਕਪੂਰਥਲੇ ਵੱਲੋਂ ਗੁਰੁਦ੍ਵਾਰੇ ਦੇ ਨਾਉਂ ਬਾਰਾਂ ਘੁਮਾਉਂ ਜ਼ਮੀਨ ਹੈ.#(੭) ਬੇਰ ਸਾਹਿਬ. ਸ਼ਹਿਰ ਤੋਂ ਪੱਛਮ ਕਰੀਬ ਅੱਧ ਮੀਲ ਉਹ ਅਸਥਾਨ, ਜਿੱਥੇ ਬੇਈਂ ਵਿੱਚ ਨਿੱਤ ਇਸ਼ਨਾਨ ਕਰਨ ਗੁਰੂ ਸਾਹਿਬ ਜਾਇਆ ਕਰਦੇ ਸਨ. ਗੁਰੂ ਸਾਹਿਬ ਦੇ ਵੇਲੇ ਦੀ ਬੇਰੀ ਹੁਣ ਮੌਜੂਦ ਹੈ. ਇਸ ਗੁਰੁਧਾਮ ਨੂੰ ਤੇਰਾਂ ਸੌ ਸੱਠ ਰੁਪਯੇ ਸਾਲਾਨਾ ਜਾਗੀਰ ਰਿਆਸਤ ਕਪੂਰਥਲੇ ਵੱਲੋਂ, ਸਵਾ ਸੌ ਰੁਪੈਯਾ ਰਿਆਸਤ ਪਟਿਆਲੇ ਤੋਂ, ਇਕਵੰਜਾ ਰੁਪੈਯੇ ਨਾਭੇ ਵੱਲੋਂ ਹੈ, ਤੀਸ ਘੁਮਾਉਂ ਜਮੀਨ ਗੁਰੁਦ੍ਵਾਰੇ ਦੇ ਨਾਉਂ ਪਿੰਡ ਮਾਣਕ ਅਤੇ ਪਿੰਡ ਮਾਛੀਜੋਇਆ ਵਿੱਚ ਹੈ....
ਸੰ. क्षत्रिय ਕ੍ਸ਼ਤ੍ਰਿਯ. ਹਿੰਦੂਆਂ ਦੇ ਚਾਰ ਵਰਣਾਂ ਵਿੱਚੋਂ ਦੂਜਾ ਵਰਣ. "ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ." (ਗਉ ਥਿਤੀ ਮਃ ੫) ੨. ਯੋਧਾ. ਪ੍ਰਜਾ ਨੂੰ ਭੈ ਤੋਂ ਬਚਾਉਣ ਵਾਲਾ. "ਖਤ੍ਰੀ ਸੋ ਜੁ ਕਰਮਾ ਕਾ ਸੂਰੁ." (ਸਵਾ ਮਃ ੧) ੩. ਬਹੁਤ ਖ਼ਿਆਲ ਕਰਦੇ ਹਨ ਕਿ ਛਤ੍ਰੀ ਅਤੇ ਖਤ੍ਰੀ ਸ਼ਬਦ ਦੇ ਭਿੰਨ ਅਰਥ ਹਨ, ਪਰੰਤੂ ਐਸਾ ਨਹੀਂ. ਦੋਹਾਂ ਦਾ ਮੂਲ ਕ੍ਸ਼ਤ੍ਰਿਯ ਸ਼ਬਦ ਹੈ. ਪੁਰਾਣਾਂ ਵਿੱਚ ਕ੍ਸ਼ਤ੍ਰੀਆਂ ਦੇ ਮੁੱਖ ਦੋ ਵੰਸ਼ ਲਿਖੇ ਹਨ, ਇੱਕ ਸੂਰਜਵੰਸ਼, ਜਿਸ ਵਿੱਚ ਰਾਮਚੰਦ੍ਰ ਜੀ ਹੋਏ ਹਨ, ਦੂਜਾ ਚੰਦ੍ਰਵੰਸ਼, ਜਿਸ ਵਿੱਚ ਕ੍ਰਿਸ੍ਨ ਜੀ ਪ੍ਰਗਟੇ ਹਨ.#ਵਰਤਮਾਨ ਕਾਲ ਵਿੱਚ ਖਤ੍ਰੀ ਚਾਰ ਭਾਗਾਂ ਵਿੱਚ ਵੰਡੇ ਹੋਏ ਹਨ- ਬਾਰ੍ਹੀ, ਖੁਖਰਾਣ, ਬੁੰਜਾਹੀ ਅਤੇ ਸਰੀਨ.#ਬਾਰ੍ਹੀ ਬਾਰਾਂ ਗੋਤਾਂ ਵਿੱਚ, ਖੁਖਰਾਣ ਅੱਠ ਗੋਤਾਂ ਵਿੱਚ,¹ ਬੁੰਜਾਹੀ ਬਵੰਜਾ ਅਤੇ ਸਰੀਨ ਵੀਹ ਗੋਤ੍ਰਾਂ ਵਿੱਚ ਵੰਡੇ ਹੋਏ (ਵਿਭਕ੍ਤ) ਹਨ. ਖਤ੍ਰੀਆਂ ਵਿੱਚ ਢਾਈ ਘਰ ਦੇ ਖਤ੍ਰੀ- ਸੇਠ, ਮੇਹਰਾ, ਕਪੂਰ ਅਤੇ ਖੰਨਾ ਹਨ. ਛੀ ਜਾਤੀ ਵਿੱਚ- ਬਹਲ, ਧੌਨ, ਚੋਪੜਾ, ਸਹਗਲ, ਤਲਵਾੜ ਅਤੇ ਪੁਰੀ ਹਨ. ਪੰਜ ਜਾਤੀ ਵਿੱਚ- ਬਹਲ, ਬੇਰੀ ਸਹਗਲ, ਵਾਹੀ ਅਤੇ ਵਿੱਜ ਹਨ.#ਸ਼੍ਰੀ ਗੁਰੂ ਨਾਨਕ ਦੇਵ ਦੇ ਜਨਮ ਨਾਲ ਵੇਦੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਨਾਲ ਤ੍ਰੇਹਣ (ਅਥਵਾ ਤੇਹਣ), ਸ਼੍ਰੀ ਗੁਰੂ ਅਮਰ ਦੇਵ ਜੀ ਦੇ ਜਨਮ ਕਰਕੇ ਭੱਲੇ ਅਤੇ ਸ਼੍ਰੀ ਗਰੂ ਰਾਮਦਾਸ ਸਾਹਿਬ ਦੇ ਪ੍ਰਗਟਣ ਕਰਕੇ ਸੋਢੀ ਗੋਤ੍ਰ ਜੋ ਮਾਨ ਯੋਗ੍ਯ ਹੋਏ ਹਨ, ਇਹ ਸਰੀਨ ਜਾਤਿ ਦੇ ਅੰਦਰ ਹਨ.#ਖਤ੍ਰੀਆਂ ਵਿੱਚ ਇਹ ਕਥਾ ਚਲੀ ਆਈ ਹੈ ਕਿ ਦਿੱਲੀਪਤਿ ਅਲਾਉੱਦੀਨ ਖ਼ਲਜੀ ਦੇ ਸਮੇਂ ਜਦ ਬਹੁਤ ਖਤ੍ਰੀਸਿਪਾਹੀ ਜੰਗ ਵਿੱਚ ਮਾਰੇ ਗਏ, ਤਦ ਉਨ੍ਹਾਂ ਦੀਆਂ ਵਿਧਵਾ ਇਸਤ੍ਰੀਆਂ ਦਾ ਪੁਨਰਵਿਵਾਹ ਕਰਾਉਣ ਲਈ ਬਾਦਸ਼ਾਹ ਨੇ ਯਤਨ ਕੀਤਾ. ਜਿਨ੍ਹਾਂ ਖਤ੍ਰੀਆਂ ਨੇ ਸ਼ਾਹੀ ਹੁਕਮ ਮੰਨਿਆ ਉਨ੍ਹਾਂ ਦਾ ਨਾਉਂ ਸਰੀਨ (ਸ਼ਰਹ- ਆਈਨ ਮੰਨਣ ਵਾਲੇ) ਹੋਇਆ. ਵਿਧਵਾ- ਵਿਵਾਹ ਦੇ ਵਿਰੁੱਧ ਕਜਨੰਦ ਗ੍ਰਾਮ ਦੇ ਨਿਵਾਸੀ ਧੰਨਾ ਮਿਹਰਾ ਆਦਿ ਖਤ੍ਰੀ, ਜੋ ਬਾਦਸ਼ਾਹ ਪਾਸ ਅਪੀਲ ਕਰਨ ਲਈ ਤੁਰੇ, ਉਨ੍ਹਾਂ ਨਾਲ ਸ਼ਾਮਿਲ ਹੋਣ ਵਾਲੇ ਖਤ੍ਰੀ ਜੋ ਢਾਈ ਕੋਹ ਪੁਰ ਜਾ ਮਿਲੇ ਉਹ ਢਾਈ ਘਰ, ਬਾਰਾਂ ਕੋਹ ਪੁਰ ਮਿਲਣ ਵਾਲੇ ਬਾਰ੍ਹੀ ਪ੍ਰਸਿੱਧ ਹੋਏ. ਇਸ ਪਿੱਛੋਂ ਜੋ ਬਹੁਤ ਜਗਾ ਦੇ ਖਤ੍ਰੀ ਭਿੰਨ ਭਿੰਨ ਦੂਰੀ ਤੇ ਮਿਲੇ ਉਨ੍ਹਾਂ ਦੀ ਸੰਗ੍ਯਾ ਬਹੁਜਾਈ (ਬੁੰਜਾਹੀ) ਹੋਈ....
ਸੰ. ਭਗਿਨੀ. "ਭੈਣ ਭਾਈ ਸਭਿ ਸਜਣਾ." (ਸ੍ਰੀ ਮਃ ੫. ਪੈਪਾਇ) ੨. ਸੰ. ਭ੍ਰਮਣ. ਚੌਰਾਸੀ ਦਾ ਗੇੜਾ. "ਜਿਸਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ." (ਵਾਰ ਰਾਮ ੨. ਮਃ ੫) ੩. ਸੰ. ਭੁਵਨ. ਜਗਤ। ੪. ਮਰਾ. ਭੇਣੇ. ਡਰ. ਖ਼ੌਫ਼....
ਫ਼ਾ. [بیبی] ਸੰਗ੍ਯਾ- ਕੁਲੀਨ ਨਾਰੀ। ੨. ਇਸਤ੍ਰੀਆਂ ਲਈ ਸਨਮਾਨ ਬੋਧਕ ਸ਼ਬਦ। ੩. ਕੰਨ੍ਯਾ. "ਸੁਨ ਬੀਬੀ! ਮੈ ਤੁਝੈ ਸੁਨਾਊ." (ਗੁਵਿ ੬) ੪. ਭਾਰਯਾ. ਵਹੁਟੀ. "ਕੂੜ ਮੀਆ ਕੂੜ ਬੀਬੀ." (ਵਾਰ ਆਸਾ) "ਪਾਸਿ ਬੈਠੀ ਬੀਬੀ ਕਮਲਾ ਦਾਸੀ." (ਆਸਾ ਕਬੀਰ)...
ਦੇਖੋ, ਨਾਨਕੀ ਬੀਬੀ। ੨. ਦੇਖੋ, ਨਾਨਕੀ ਮਾਤਾ। ੩. ਸਰਦਾਰ ਸ਼ਾਮ ਸਿੰਘ ਅਟਾਰੀ ਦੇ ਰਈਸ ਦੀ ਸੁਪੁਤ੍ਰੀ, ਜਿਸ ਨਾਲ ਮਾਰਚ ਸਨ ੧੮੩੭ ਵਿੱਚ ਕੌਰ ਨੋਨਿਹਾਲਸਿੰਘ, ਮਹਾਰਾਜ ਰਣਜੀਤ ਸਿੰਘ ਦੇ ਪੋਤੇ, ਦੀ ਸ਼ਾਦੀ ਵਡੀ ਧੂਮਧਾਮ ਨਾਲ ਹੋਈ. ਨਾਨਕੀ ਦਾ ਦੇਹਾਂਤ ਨਵੰਬਰ ਸਨ ੧੮੫੬ ਵਿੱਚ ਹੋਇਆ. ਦੇਖੋ, ਅਟਾਰੀ ਅਤੇ ਨੋਨਿਹਾਲਸਿੰਘ....
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [حاکِم] ਹ਼ਾਕਿਮ. ਵਿ- ਹੁਕਮ ਕਰਨ ਵਾਲਾ....
[لودی] ਪਠਾਣਾਂ ਦੀ ਮਤੀ ਸ਼ਾਖ਼ ਦੀ ਇੱਕ ਕੁਲ. ਇਸ ਨੇ ਦਿੱਲੀ ਵਿੱਚ ਸਨ ੧੪੫੦ ਤੋਂ ਸਨ ੧੫੨੬ ਤੀਕ ਰਾਜ ਕੀਤਾ ਹੈ. ਦੇਖੋ, ਇਬਰਾਹੀਮ ਲੋਦੀ ਅਤੇ ਦੌਲਤਖ਼ਾਂ....
ਅ਼. [عامِل] ਆ਼ਮਿਲ. ਅ਼ਮਲ ਕਰਨ ਵਾਲਾ. ਅਭ੍ਯਾਸੀ. ਕਰਣੀ ਵਾਲਾ। ੨. ਸੰਗ੍ਯਾ- ਅਹਿਲਕਾਰ. ਕਰਮਚਾਰੀ. "ਆਮਿਲ ਮੁਲਕਨ ਕੇ ਜਿਸ ਥਾਈਂ." (ਗੁਪ੍ਰਸੂ) ੩. ਪੁਰਾਣੇ ਸਮੇਂ ਦਾ ਇੱਕ ਮਾਲੀ ਅਹੁਦਾ. ਇਸ ਅਹੁਦੇ ਵਾਲਿਆਂ ਦੇ ਖ਼ਾਨਦਾਨ ਦੀ ਅੱਲ ਭੀ ਹੁਣ ਆਮਿਲ ਹੋ ਗਈ ਹੈ ਜੋ ਸਿੰਧ ਵਿੱਚ ਦੇਖੇ ਜਾਂਦੇ ਹਨ। ੪. ਕਾਰੀਗਰ....
ਸੰ. ਸੰਗ੍ਯਾ- ਕਾਰਜ ਵਿੱਚ ਲਾਉਣ ਦੀ ਕ੍ਰਿਯਾ. "ਜਿਉ ਪ੍ਰੇਰੇ ਤਿਉ ਕਰਨਾ." (ਬਿਲਾ ਮਃ ੪) ੨. ਧਕੇਲਣਾ। ੩. ਭੜਕਾਉਣਾ. "ਉਰਝਿ ਰਹਿਓ ਇੰਦ੍ਰੀਰਸ ਪ੍ਰੇਰਿਓ." (ਬਿਲਾ ਮਃ ੫)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰ. मोदिन्. ਵਿ- ਆਨੰਦ ਦੇਣ ਵਾਲਾ। ੨. ਖ਼ੁਸ਼ ਹੋਇਆ. ਪ੍ਰਸੰਨ। ੩. ਅ਼. [مودی] ਅਦਾ ਕਰਨ ਵਾਲਾ. ਪਹੁਚਾਉਣ ਵਾਲਾ. ਜੋ ਰਸਦ ਆਦਿ ਸਾਮਾਨ ਪਹੁਚਾਉਣ ਵਾਲਾ. ਜੋ ਰਸਦ ਆਦਿ ਸਾਮਾਨ ਪਹੁਚਾਉਂਦਾ ਹੈ, ਉਸ ਦਾ ਇਸੇ ਅਰਥ ਨੂੰ ਲੈਕੇ ਨਾਮ ਮੋਦੀ ਹੋ ਗਿਆ ਹੈ. ੪. ਅ਼. [موُدی] ਮੂਦੀ. ਮਿਹਰਬਾਨ. "ਮੋਦੀ ਕੇ ਘਰਿ ਖਾਣਾ ਪਾਕਾ, ਵਾਕ੍ਰਾ ਲੜਕਾ ਮਾਰਿਆ ਥਾ." (ਗੌਡ ਨਾਮਦੇਵ) ਕ੍ਰਿਪਾਲੁ ਪਾਰਵਤੀ ਦੇ ਘਰ ਜਦ ਕਿ ਪ੍ਰਸਾਦ ਤਿਆਰ ਸੀ, ਉਸ ਵੇਲੇ ਸ਼ਿਵ ਨੇ ਲੜਕਾ ਮਾਰ ਦਿੱਤਾ. ਦੇਖੋ, ਗਣੇਸ਼....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. अङ्गीकार. ਸੰਗ੍ਯਾ- ਕਬੂਲ. ਗ੍ਰਹਣ. ਸ੍ਵੀਕਾਰ. "ਅੰਗੀਕਾਰ ਕੀਓ ਮੇਰੈ ਕਰਤੈ." (ਗੂਜ ਮਃ ੫)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...