julakāजुलका
ਛੋਟੇ ਸਰੀਣਾਂ ਵਿੱਚੋਂ ਖਤ੍ਰੀ ਗੋਤ੍ਰ. "ਪਾਰੋ ਜੁਲਕਾ ਪਰਮਹੰਸ." (ਭਾਗੁ)
छोटे सरीणां विॱचों खत्री गोत्र. "पारो जुलका परमहंस." (भागु)
ਸੰ. क्षत्रिय ਕ੍ਸ਼ਤ੍ਰਿਯ. ਹਿੰਦੂਆਂ ਦੇ ਚਾਰ ਵਰਣਾਂ ਵਿੱਚੋਂ ਦੂਜਾ ਵਰਣ. "ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ." (ਗਉ ਥਿਤੀ ਮਃ ੫) ੨. ਯੋਧਾ. ਪ੍ਰਜਾ ਨੂੰ ਭੈ ਤੋਂ ਬਚਾਉਣ ਵਾਲਾ. "ਖਤ੍ਰੀ ਸੋ ਜੁ ਕਰਮਾ ਕਾ ਸੂਰੁ." (ਸਵਾ ਮਃ ੧) ੩. ਬਹੁਤ ਖ਼ਿਆਲ ਕਰਦੇ ਹਨ ਕਿ ਛਤ੍ਰੀ ਅਤੇ ਖਤ੍ਰੀ ਸ਼ਬਦ ਦੇ ਭਿੰਨ ਅਰਥ ਹਨ, ਪਰੰਤੂ ਐਸਾ ਨਹੀਂ. ਦੋਹਾਂ ਦਾ ਮੂਲ ਕ੍ਸ਼ਤ੍ਰਿਯ ਸ਼ਬਦ ਹੈ. ਪੁਰਾਣਾਂ ਵਿੱਚ ਕ੍ਸ਼ਤ੍ਰੀਆਂ ਦੇ ਮੁੱਖ ਦੋ ਵੰਸ਼ ਲਿਖੇ ਹਨ, ਇੱਕ ਸੂਰਜਵੰਸ਼, ਜਿਸ ਵਿੱਚ ਰਾਮਚੰਦ੍ਰ ਜੀ ਹੋਏ ਹਨ, ਦੂਜਾ ਚੰਦ੍ਰਵੰਸ਼, ਜਿਸ ਵਿੱਚ ਕ੍ਰਿਸ੍ਨ ਜੀ ਪ੍ਰਗਟੇ ਹਨ.#ਵਰਤਮਾਨ ਕਾਲ ਵਿੱਚ ਖਤ੍ਰੀ ਚਾਰ ਭਾਗਾਂ ਵਿੱਚ ਵੰਡੇ ਹੋਏ ਹਨ- ਬਾਰ੍ਹੀ, ਖੁਖਰਾਣ, ਬੁੰਜਾਹੀ ਅਤੇ ਸਰੀਨ.#ਬਾਰ੍ਹੀ ਬਾਰਾਂ ਗੋਤਾਂ ਵਿੱਚ, ਖੁਖਰਾਣ ਅੱਠ ਗੋਤਾਂ ਵਿੱਚ,¹ ਬੁੰਜਾਹੀ ਬਵੰਜਾ ਅਤੇ ਸਰੀਨ ਵੀਹ ਗੋਤ੍ਰਾਂ ਵਿੱਚ ਵੰਡੇ ਹੋਏ (ਵਿਭਕ੍ਤ) ਹਨ. ਖਤ੍ਰੀਆਂ ਵਿੱਚ ਢਾਈ ਘਰ ਦੇ ਖਤ੍ਰੀ- ਸੇਠ, ਮੇਹਰਾ, ਕਪੂਰ ਅਤੇ ਖੰਨਾ ਹਨ. ਛੀ ਜਾਤੀ ਵਿੱਚ- ਬਹਲ, ਧੌਨ, ਚੋਪੜਾ, ਸਹਗਲ, ਤਲਵਾੜ ਅਤੇ ਪੁਰੀ ਹਨ. ਪੰਜ ਜਾਤੀ ਵਿੱਚ- ਬਹਲ, ਬੇਰੀ ਸਹਗਲ, ਵਾਹੀ ਅਤੇ ਵਿੱਜ ਹਨ.#ਸ਼੍ਰੀ ਗੁਰੂ ਨਾਨਕ ਦੇਵ ਦੇ ਜਨਮ ਨਾਲ ਵੇਦੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਨਾਲ ਤ੍ਰੇਹਣ (ਅਥਵਾ ਤੇਹਣ), ਸ਼੍ਰੀ ਗੁਰੂ ਅਮਰ ਦੇਵ ਜੀ ਦੇ ਜਨਮ ਕਰਕੇ ਭੱਲੇ ਅਤੇ ਸ਼੍ਰੀ ਗਰੂ ਰਾਮਦਾਸ ਸਾਹਿਬ ਦੇ ਪ੍ਰਗਟਣ ਕਰਕੇ ਸੋਢੀ ਗੋਤ੍ਰ ਜੋ ਮਾਨ ਯੋਗ੍ਯ ਹੋਏ ਹਨ, ਇਹ ਸਰੀਨ ਜਾਤਿ ਦੇ ਅੰਦਰ ਹਨ.#ਖਤ੍ਰੀਆਂ ਵਿੱਚ ਇਹ ਕਥਾ ਚਲੀ ਆਈ ਹੈ ਕਿ ਦਿੱਲੀਪਤਿ ਅਲਾਉੱਦੀਨ ਖ਼ਲਜੀ ਦੇ ਸਮੇਂ ਜਦ ਬਹੁਤ ਖਤ੍ਰੀਸਿਪਾਹੀ ਜੰਗ ਵਿੱਚ ਮਾਰੇ ਗਏ, ਤਦ ਉਨ੍ਹਾਂ ਦੀਆਂ ਵਿਧਵਾ ਇਸਤ੍ਰੀਆਂ ਦਾ ਪੁਨਰਵਿਵਾਹ ਕਰਾਉਣ ਲਈ ਬਾਦਸ਼ਾਹ ਨੇ ਯਤਨ ਕੀਤਾ. ਜਿਨ੍ਹਾਂ ਖਤ੍ਰੀਆਂ ਨੇ ਸ਼ਾਹੀ ਹੁਕਮ ਮੰਨਿਆ ਉਨ੍ਹਾਂ ਦਾ ਨਾਉਂ ਸਰੀਨ (ਸ਼ਰਹ- ਆਈਨ ਮੰਨਣ ਵਾਲੇ) ਹੋਇਆ. ਵਿਧਵਾ- ਵਿਵਾਹ ਦੇ ਵਿਰੁੱਧ ਕਜਨੰਦ ਗ੍ਰਾਮ ਦੇ ਨਿਵਾਸੀ ਧੰਨਾ ਮਿਹਰਾ ਆਦਿ ਖਤ੍ਰੀ, ਜੋ ਬਾਦਸ਼ਾਹ ਪਾਸ ਅਪੀਲ ਕਰਨ ਲਈ ਤੁਰੇ, ਉਨ੍ਹਾਂ ਨਾਲ ਸ਼ਾਮਿਲ ਹੋਣ ਵਾਲੇ ਖਤ੍ਰੀ ਜੋ ਢਾਈ ਕੋਹ ਪੁਰ ਜਾ ਮਿਲੇ ਉਹ ਢਾਈ ਘਰ, ਬਾਰਾਂ ਕੋਹ ਪੁਰ ਮਿਲਣ ਵਾਲੇ ਬਾਰ੍ਹੀ ਪ੍ਰਸਿੱਧ ਹੋਏ. ਇਸ ਪਿੱਛੋਂ ਜੋ ਬਹੁਤ ਜਗਾ ਦੇ ਖਤ੍ਰੀ ਭਿੰਨ ਭਿੰਨ ਦੂਰੀ ਤੇ ਮਿਲੇ ਉਨ੍ਹਾਂ ਦੀ ਸੰਗ੍ਯਾ ਬਹੁਜਾਈ (ਬੁੰਜਾਹੀ) ਹੋਈ....
ਸੰ. ਸੰਗ੍ਯਾ- ਜੋ ਗੋ (ਪ੍ਰਿਥਿਵੀ) ਦੀ ਤ੍ਰ (ਰਖ੍ਯਾ) ਕਰੇ. ਪਰ੍ਵਤ. ਪਹਾੜ। ੨. ਸੰਤਾਨ. ਔਲਾਦ। ੩. ਕੁਲ. ਖ਼ਾਨਦਾਨ। ੪. ਸਮੂਹ. ਸਮੁਦਾਯ. ਝੁੰਡ। ੫. ਨਾਮ। ੬. ਸੰਪੱਤਿ. ਵਿਭੂਤਿ। ੭. ਵਨ. ਜੰਗਲ। ੮. ਰਸਤਾ. ਮਾਰਗ....
ਪਾਲਾ. ਸ਼ੀਤ। ੨. ਦੇਖੋ, ਪਾਰੋ ਭਾਈ। ੩. ਪਾਲਨ ਕਰੋ. ਪਾਲੇ....
ਛੋਟੇ ਸਰੀਣਾਂ ਵਿੱਚੋਂ ਖਤ੍ਰੀ ਗੋਤ੍ਰ. "ਪਾਰੋ ਜੁਲਕਾ ਪਰਮਹੰਸ." (ਭਾਗੁ)...
ਸੰਗ੍ਯਾ- ਪਰਬ੍ਰਹਮ. ਨਿਰਗੁਣ ਬ੍ਰਹਮ. "ਪਰਮਹੰਸੁ ਸਚ ਜੋਤਿ ਅਪਾਰ." (ਗਉ ਅਃ ਮਃ ੧) ੨. ਬ੍ਰਹਮਗ੍ਯਾਨੀ, ਜੋ ਸਤ੍ਯ ਅਸਤ੍ਯ ਦਾ ਨਿਰਣਾ ਕਰਦਾ ਹੈ. "ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮਹੰਸਹਿ ਰੀਤਿ." (ਗੂਜ ਅਃ ਮਃ ੫) ੩. ਹਿੰਦੂਮਤ ਦੇ ਗ੍ਰੰਥਾਂ ਅਨੁਸਾਰ ਚਾਰ ਪ੍ਰਕਾਰ ਦੇ ਸੰਨ੍ਯਾਸੀਆਂ ਵਿਚੋਂ ਇੱਕ ਭੇਦ. ਦੇਖੋ, ਸੰਨਿਆਸੀ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...