jugatāजुगता
ਵਿ- ਯੁਕ੍ਤ. ਜੁੜਿਆ ਹੋਇਆ. "ਜੁਗਤਾ ਜੀਉ ਜੁਗਹਜੁਗ ਜੋਗੀ." (ਆਸਾ ਮਃ ੧) "ਭਗਉਤੀ ਰਹਿਤ ਜੁਗਤਾ" (ਸ੍ਰੀ ਅਃ ਮਃ ੫) ਭਗਤੀਆ ਭਗਤੀ ਵਿੱਚ ਜੁੜਿਆ ਰਹਿੰਦਾ ਹੈ। ੨. ਬੱਧ. ਬੰਨ੍ਹਿਆ ਹੋਇਆ. "ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ." (ਮਾਝ ਅਃ ਮਃ ੫) ੩. ਸੰਗ੍ਯਾ- ਰਹਿਤ. ਧਾਰਣਾ. ਯੁਕ੍ਤਿ. ਤਦਬੀਰ. "ਬ੍ਰਹਮਗਿਆਨੀ ਕੀ ਨਿਰਮਲ ਜੁਗਤਾ." (ਸੁਖਮਨੀ) ੪. ਯੁਕ੍ਤਿ ਕਰਕੇ. ਯੁਕ੍ਤਿ ਸੇ. "ਨਹ ਮਿਲੀਐ ਇਹ ਜੁਗਤਾ." (ਸੋਰ ਅਃ ਮਃ ੫)
वि- युक्त. जुड़िआ होइआ. "जुगता जीउ जुगहजुग जोगी." (आसा मः १) "भगउती रहित जुगता" (स्री अः मः ५) भगतीआ भगती विॱच जुड़िआ रहिंदा है। २. बॱध. बंन्हिआ होइआ. "कउणु सु मुकता कउणु सु जुगता." (माझ अः मः ५) ३. संग्या- रहित. धारणा. युक्ति. तदबीर. "ब्रहमगिआनी की निरमल जुगता." (सुखमनी) ४. युक्ति करके. युक्ति से. "नह मिलीऐ इह जुगता." (सोर अः मः ५)
ਸੰ. ਵਿ- ਮਿਲਿਆ ਹੋਇਆ। ੨. ਜੁੜਿਆ ਹੋਇਆ। ੩. ਉਚਿਤ. ਮੁਨਾਸਿਬ। ੪. ਸੰਗ੍ਯਾ- ਯੋਗੀ. ਖ਼ਾਸ ਕਰਕੇ ਉਹ ਯੋਗੀ, ਜਿਸ ਨੂੰ ਯੋਗਾਭ੍ਯਾਸ ਦੇ ਬਲ ਦ੍ਵਾਰਾ ਸਰਵਗ੍ਯਤਾ ਪ੍ਰਾਪਤ ਹੋਈ ਹੈ. ਯੁਕ੍ਤ ਯੋਗੀ। ੫. ਦ੍ਵਿਤ੍ਹ ਅੱਖਰ. ਜੁੜਿਆ ਹੋਇਆ ਅੱਖਰ. ਦੁੱਤ....
ਵਿ- ਯੁਕ੍ਤ. ਜੁੜਿਆ ਹੋਇਆ. "ਜੁਗਤਾ ਜੀਉ ਜੁਗਹਜੁਗ ਜੋਗੀ." (ਆਸਾ ਮਃ ੧) "ਭਗਉਤੀ ਰਹਿਤ ਜੁਗਤਾ" (ਸ੍ਰੀ ਅਃ ਮਃ ੫) ਭਗਤੀਆ ਭਗਤੀ ਵਿੱਚ ਜੁੜਿਆ ਰਹਿੰਦਾ ਹੈ। ੨. ਬੱਧ. ਬੰਨ੍ਹਿਆ ਹੋਇਆ. "ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ." (ਮਾਝ ਅਃ ਮਃ ੫) ੩. ਸੰਗ੍ਯਾ- ਰਹਿਤ. ਧਾਰਣਾ. ਯੁਕ੍ਤਿ. ਤਦਬੀਰ. "ਬ੍ਰਹਮਗਿਆਨੀ ਕੀ ਨਿਰਮਲ ਜੁਗਤਾ." (ਸੁਖਮਨੀ) ੪. ਯੁਕ੍ਤਿ ਕਰਕੇ. ਯੁਕ੍ਤਿ ਸੇ. "ਨਹ ਮਿਲੀਐ ਇਹ ਜੁਗਤਾ." (ਸੋਰ ਅਃ ਮਃ ੫)...
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਸੰ. ਯੋਗਿਨ੍. ਵਿ- ਯੋਗਾਭ੍ਯਾਸੀ। ੨. ਸੰਗ੍ਯਾ- ਆਤਮਾ ਵਿਚ ਜੁੜਿਆ ਹੋਇਆ ਪੁਰੁਸ.#"ਐਸਾ ਜੋਗੀ ਵਡ ਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ." (ਗਉ ਮਃ ੫) "ਪਰਨਿੰਦਾ ਉਸਤਤਿ ਨਹਿ ਜਾਂਕੈ ਕੰਚਨ ਲੋਹ ਸਮਾਨੋ। ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ." (ਧਨਾ ਮਃ ੯) ਦੇਖੋ, ਯੋਗੀ। ੩. ਗੋਰਖਨਾਥ ਦੇ ਮਤ ਅਨੁਸਾਰ ਯੋਗਭੇਸ ਧਾਰਨ ਵਾਲਾ, ਅਤੇ ਹਠਯੋਗ ਦਾ ਅਭ੍ਯਾਸੀ. "ਜੋਗੀ ਜੰਗਮ ਭਗਵੇ ਭੇਖ." (ਬਸੰ ਮਃ ੧) ੪. ਵਿਸਕੁੰਭ ਆਦਿ ੨੭ ਯੋਗਾਂ ਦੇ ਜਾਣਨ ਵਾਲਾ, ਜ੍ਯੋਤਿਸੀ. "ਥਿਤਿਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ." (ਜਪੁ) ੫. ਵਿ- ਯੋਗ੍ਯਤਾ ਵਾਲੀ. ਲਾਇਕ਼. "ਅਸਾਂ ਵੇਖੇਜੋਗੀ ਵਸਤੁ ਨ ਕਾਈ." (ਭਾਗੁ) ੬. ਜਿਤਨੀ. ਜਿੰਨੀ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਭਗਵਤ- ਭਕ੍ਤ. ਕਰਤਾਰ ਦਾ ਉਪਸਾਕ. "ਸੋ ਭਗਉਤੀ, ਜੋ ਭਗਵੰਤੈ ਜਾਣੈ। ਗੁਰਪਰਸਾਦੀ ਆਪੁ ਪਛਾਣੈ। ਧਾਵਤੁ ਰਾਖੈ ਇਕਤੁ ਘਰਿ ਆਣੈ। ਜੀਵਤੁ ਮਰੈ ਹਰਿਨਾਮੁ ਵਖਾਣੈ। ਐਸਾ ਭਗਉਤੀ ਉਤਮੁ ਹੋਇ। ਨਾਨਕ ਸਚਿ ਸਮਾਵੈ ਸੋਇ।।" (ਮਃ ੩. ਵਾਰ ਸ੍ਰੀ) "ਸਾਧ ਸੰਗਿ ਪਾਪਾਂਮਲੁ ਧੋਵੈ। ਤਿਸ ਭਗਉਤੀ ਕੀ ਮਤਿ ਊਤਮ ਹੋਵੈ." (ਸੁਖਮਨੀ) ੨. ਭਗਵਤ ਦੀ. "ਭਗਉਤੀ ਮੁਦ੍ਰਾ. ਮਨੁ ਮੋਹਿਆ ਮਾਇਆ." (ਪ੍ਰਭਾ ਅਃ ਮਃ ੫) ਪਰਮੇਸ਼੍ਵਰ ਦੇ ਭੇਖ ਦੀ ਮੁਦ੍ਰਾ ਹੈ, ਪਰ ਮਨ ਮਾਇਆ ਮੋਹਿਆ। ੩. ਭਗਵਤੀ. ਦੁਰਗਾ. ਦੇਵੀ. "ਵਾਰ ਸ੍ਰੀ ਭਗਉਤੀ ਜੀ ਕੀ." (ਚੰਡੀ ੩) ੪. ਖੜਗ. ਸ਼੍ਰੀਸਾਹਿਬ, ਤਲਵਾਰ. "ਲਈ ਭਗਉਤੀ ਦੁਰਗਸਾਹ." (ਚੰਡੀ ੩) "ਲਏ ਭਗਉਤੀ ਨਿਕਸ ਹੈ ਆਪ ਕਲੰਕੀ ਹਾਥ." (ਸਨਾਮਾ) "ਨਾਉ ਭਗਉਤੀ ਲੋਹ ਘੜਾਇਆ." (ਭਾਗੁ) ੫. ਮਹਾਕਾਲ. "ਪ੍ਰਿਥਮ ਭਗਉਤੀ ਸਿਮਰਕੈ." (ਚੰਡੀ ੩) ੬. ਇੱਕ ਛੰਦ. ਕਈ ਥਾਂਈਂ "ਸ੍ਰੀ ਭਗਵਤੀ" ਭੀ ਇਸ ਛੰਦ ਦਾ ਨਾਮ ਹੈ. ਦਸਮਗ੍ਰੰਥ ਵਿੱਚ ਇਸ ਦੇ ਦੋ ਰੂਪ ਹਨ. ਇੱਕ ਸੋਮਰਾਜੀ ਅਥਵਾ ਸ਼ੰਖਨਾਰੀ ਦਾ ਹੈ, ਅਰਥਾਤ ਪ੍ਰਤਿ ਚਰਣ ਦੋ ਯਗਣ. . .#ਉਦਾਹਰਣ-#ਕਿ ਆਛਿੱਜ ਦੇਸੈ। ਕਿ ਆਭਿੱਜ ਭੇਸੈ। ×× (ਜਾਪੁ) ਇਹੀ ਰੂਪ ਕਲਕੀ ਅਵਤਾਰ ਵਿੱਚ ਹੈ, ਯਥਾ-#ਕਿ ਜੁੱਟੇਤ ਵੀਰੰ। ਕਿ ਛੁੱਟੇਤ ਤੀਰੰ।#ਜਹਾਂ ਬੀਰ ਜੁੱਟੈ। ਸਭੈ ਠਾਟ ਠੱਟੈ।#(ਅ) ਦੂਜਾ ਰੂਪ ਹੈ ਪ੍ਰਤਿ ਚਰਣ ਜ, ਸ, ਲ, ਗ, , , , .#ਉਦਾਹਰਣ#ਕਿ ਜਾਹਰ ਜਹੂਰ ਹੈਂ। ਕਿ ਹਾਜਰ ਹਜੂਰ ਹੈਂ।#ਹਮੇਸੁਲਸਲਾਮ ਹੈਂ। ਸਮਸ੍ਤੁਲਕਲਾਮ ਹੈਂ।#(ਜਾਪੁ)...
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਵਿ- ਭਕ੍ਤਿ ਕਰਨ ਵਾਲਾ। ੨. ਮੰਦਿਰਾਂ ਵਿੱਚ ਗਾਉਣ ਦੀ ਸੇਵਾ ਕਰਨ ਵਾਲਾ। ੩. ਭਗਤੀ ਫਿਰਕੇ ਦਾ ਸਾਧੁ. ਦੇਖੋ, ਭਗਤੀ ੩....
ਦੇਖੋ, ਭਗਤਿ. "ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ." (ਮਾਝ ਮਃ ੫) ੨. ਭਕ੍ਤਾ ਭਗਤਿ ਵਾਲੀ. "ਜਿਉ ਪੋਰਖੈ ਘਰਿ ਭਗਤੀ ਨਾਰਿ ਹੈ." (ਸਵਾ ਮਃ ੩) ੩. ਗੋਸਾਈਂ ਸਾਧਾਂ ਦਾ ਇੱਕ ਫਿਰਕਾ, ਜੋ ਕਾਸ਼ੀਰਾਮ ਤੋਂ ਚੱਲਿਆ ਹੈ, ਭਗਤੀਏ ਨਿਰਤਕਾਰੀ ਕਰਕੇ ਭਜਨ ਗਾਉਂਦੇ ਹਨ.¹ "ਭਗਤੀਆਂ ਗਈ ਭਗਤਿ ਭੁੱਲ." (ਭਾਗੁ) ੪. ਦੇਖੋ, ਭਗਤੀ....
ਵਿ- ਅਧਿਕ. ਵਾਧੂ. ਜਾਦਾ. ਵੱਧ। ੨. ਸੰ. ਬੱਧ बद्घ. ਬੰਨ੍ਹਿਆ ਹੋਇਆ. ਬੰਧਨ ਵਿੱਚ ਪਿਆ। ੩. ਸੰ. ਬਧ੍ਯ. ਮਾਰਨ ਯੋਗ੍ਯ. "ਬਧੇ ਬੱਧ" (ਚੰਡੀ ੨) ੪. ਸੰ. ਵਧ. ਸੰਗ੍ਯਾ- ਵਿਸ. ਜ਼ਹਿਰ. "ਬੱਧ ਨਾਸਨੀ ਬੀਰਹਾ." (ਸਨਾਮਾ)...
ਸਰਵ- ਇਹ ਪ੍ਰਸ਼ਨ ਬੋਧਕ ਹੈ. ਕਃ ਜਨ. ਕੋ ਜਨ. ਕਿਹੜਾ. "ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ." (ਸੋਰ ਮਃ ੩)#"ਕਉਣੁ ਸੁ ਗਿਆਨੀ ਕਉਣੁ ਸੁ ਬਕਤਾ." (ਮਾਝ ਅਃ ਮਃ ੫)...
ਵਿ- ਮੁਕ੍ਤ. ਬੰਧਨ ਰਹਿਤ. ਮੁਕ੍ਤਿ ਨੂੰ ਪ੍ਰਾਪਤ ਹੋਇਆ. ਭੇਦ ਅਤੇ ਭਰਮ ਦੀ ਗੱਠ ਜਿਸ ਦੇ ਦਿਲ ਵਿੱਚ ਨਹੀਂ. "ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ." (ਸਃ ਮਃ ੯) "ਮੁਕਤੇ ਸੇਵੇ, ਮੁਕਤਾ ਹੋਵੇ." (ਮਾਝ ਅਃ ਮਃ ੩) "ਹਿਰਦੇ ਕਾ ਮੁਕਤਾ ਮੁਖ ਕਾ ਸਤੀ." (ਰਤਨਮਾਲਾ ਬੰਨੋ) ੨. ਅਲਗ. ਕਿਨਾਰੇ. "ਹਰਖ ਸੋਗ ਦੁਹਾ ਤੇ ਮੁਕਤਾ." (ਧਨਾ ਛੰਤ ਮਃ ੪) ੩. ਅਲੇਪ. "ਸੂਰ ਮੁਕਤਾ ਸਸੀ ਮੁਕਤਾ." (ਮਾਰੂ ਮਃ ੫) ੪. ਖੁਲ੍ਹਾ. ਕੁਸ਼ਾਦਾ. "ਸਤਿਗੁਰਿ ਮਿਲਿਐ ਮਾਰਗੁ ਮੁਕਤਾ." (ਰਾਮ ਮਃ ੫) ੫. ਅਤੁੱਟ. ਜੋ ਮੁੱਕੇ ਨਾ. "ਮੁਕਤੇ ਭੰਡਾਰਾ." (ਮਾਰੂ ਅਃ ਮਃ ੧) ੬. ਸੰਗ੍ਯਾ- ਮਾਤ੍ਰਾ ਬਿਨਾ ਅੱਖਰ. ਜਿਸ ਅੱਖਰ ਨੂੰ ਕੋਈ ਲਗ ਨਹੀਂ। ੭. ਦੇਖੋ, ਮੁਕਤੇ। ੮. ਸੰ. ਮੁਕ੍ਤਾ ਮੋਤੀ. ਦੇਖੋ, ਗਜਮੁਕਤਾ। ੯. ਅ਼. [مُقطع] ਮੁਕ਼ਤ਼ਅ਼. ਵਿ- ਕ਼ਤਅ ਕੀਤਾ ਹੋਇਆ. ਕੱਟਿਆ ਹੋਇਆ। ੧੦. ਤ਼ਯ (ਤ਼ੈ) ਕੀਤਾ ਹੋਇਆ. ਫੈਸਲਾਸ਼ੁਦਾ. ਦੇਖੋ, ਮੁਕਾਤੀ। ੧੧. ਸਾਧੂਆਂ ਦੇ ਸੰਕੇਤ ਵਿੱਚ ਰੋਡੇ ਦੀ ਮੁਕਤਾ ਸੰਗ੍ਯਾ ਹੈ. "ਜਟਾਜੂਟ ਮੁਕਤ ਸਿਰ ਹੋਇ। ਮੁਕਤਾ ਫਿਰੈ ਬੰਧ ਨਹੀ ਕੋਇ." (ਮਾਤ੍ਰਾ ਬਾਬਾ ਸ੍ਰੀਚੰਦ ਜੀ ਦੀ)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਧਾਰਣ ਕਰਨ ਦੀ ਕ੍ਰਿਯਾ. "ਸਗਲ ਤੁਮਾਰੀ ਧਾਰਣਾ." (ਮਾਰੂ ਸੋਲਹੇ ਮਃ ੫) ੨. ਅੰਤਹਕਰਣ ਦੀ ਉਹ ਵ੍ਰਿੱਤਿ, ਜੋ ਬਾਤ ਨੂੰ ਧਾਰਣ ਕਰਦੀ ਹੈ. ਸਮਝ। ੩. ਦ੍ਰਿੜ੍ਹ ਨਿਸ਼ਚਾ। ੪. ਯੋਗਮਤ ਅਨੁਸਾਰ ਮਨ ਦੀ ਉਹ ਟਿਕੀ ਹੋਈ ਹਾਲਤ, ਜਿਸ ਵਿਚ ਹੋਰ ਸਾਰੇ ਭਾਵ ਭੁੱਲਕੇ ਕੇਵਲ ਬ੍ਰਹਮ ਦਾ ਧ੍ਯਾਨ ਰਹਿਂਦਾ ਹੈ। ੫. ਧਰਮ ਦੀ ਰਹਿਤ। ੬. ਛੰਦਪਾਠ ਅਤੇ ਗਾਉਣ ਦੀ ਰੀਤਿ....
ਸੰ. ਸੰਗ੍ਯਾ- ਅਨੁਮਾਨ। ੨. ਦਲੀਲ। ੩. ਮੇਲ. ਮਿਲਾਪ। ੪. ਯੋਗ੍ਯਤਾ। ੫. ਰੀਤਿ. ਢੰਗ। ੬. ਚਤੁਰਾਈ। ੭. ਇੱਕ ਅਰਥਾਲੰਕਾਰ. ਚਤੁਰਾਈ ਦੀ ਕ੍ਰਿਯਾ ਨਾਲ ਮਨ ਦਾ ਭਾਵ ਪ੍ਰਗਟ ਕੀਤਾ ਅਥਵਾ ਛੁਪਾਇਆ ਜਾਵੇ, ਇਹ "ਯੁਕ੍ਤਿ" ਅਲੰਕਾਰ ਦਾ ਰੂਪ ਹੈ.#ਮਰਮ ਛਪਾਵੈ ਕਰ ਕ੍ਰਿਯਾ ਸੰਗਿ ਸੁਮਤਿ ਵ੍ਯਾਪਾਰ,#ਅਲੰਕਾਰ ਤਹਿਂ ਯੁਕ੍ਤਿ ਵਰ ਵਰਣਤ ਰਸਅਵਤਾਰ. (ਰਾਮਚੰਦ੍ਰਭੂਸਣ)#ਉਦਾਹਰਣ-#ਪੁਤ੍ਰ ਮਰਣ ਪੰਡਿਤ ਸੁਨ੍ਯੋ ਬਹੀ ਨੈਨ ਜਲਧਾਰ,#ਗੋਪਨ ਹਿਤ ਵੈਰਾਗ ਕੇ ਕਰੇ ਸ਼ਲੋਕ ਉਚਾਰ.#ਪੰਡਿਤ ਨੇ ਇਹ ਜਾਣਕੇ ਕਿ ਲੋਕ ਮੈਨੂੰ ਆਗ੍ਯਾਨੀ ਨਾ ਜਾਣਨ, ਵੈਰਾਗਪੂਰਿਤ ਸ਼ਲੋਕ ਪੜ੍ਹਨੇ ਸ਼ੁਰੂ ਕੀਤੇ, ਜਿਸ ਤੋਂ ਸਭ ਨੇ ਜਾਣਿਆ ਕਿ ਪੰਡਿਤ ਕੈਸਾ ਆ਼ਮਿਲ ਹੈ ਕਿ ਵੈਰਾਗ ਦੇ ਵਾਕ ਪੜ੍ਹਦੇ ਹੀ ਨੇਤ੍ਰਾਂ ਤੋਂ ਜਲਧਾਰਾ ਬਹਿ ਚਲੀ.#(ਅ) ਕਿਸੀ ਬਾਤ ਨੂੰ ਦਲੀਲ ਨਾਲ ਖੰਡਨ ਮੰਡਨ ਕਰਨਾ, "ਯੁਕ੍ਤਿ" ਦਾ ਦੂਜਾ ਰੂਪ ਹੈ.#ਖੰਡਨ ਮੰਡਨ ਜਹਾਂ ਹ੍ਵੈ ਯੁਕ੍ਤਿ ਉਕ੍ਤਿ ਕੀ ਬਾਤ,#ਹਰਿਵ੍ਰਿਜੇਸ਼ ਭੂਸਣ ਤਹਾਂ ਯੁਕ੍ਤਿ ਅਹੈ ਵਿਖ੍ਯਾਤ.#ਉਦਾਹਰਣ-#ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੁਦ?#ਹਮ ਕਤ ਲੋਹੂ, ਤੁਮ ਕਤ ਦੂਧ? (ਗਉ ਕਬੀਰ)#ਜੇਕਰਿ ਸੂਤਕੁ ਮੰਨੀਐ ਸਭਤੈ ਸੂਤਕੁ ਹੋਇ,#ਗੋਹੇ ਅਤੇ ਲਕੜੀ ਅੰਦਰਿ ਕੀੜਾ ਹੋਇ,#ਜੇਤੇ ਦਾਣੇ ਅੰਨ ਕੇ ਜੀਆ ਬਾਝੂ ਨ ਕੋਇ,#ਪਹਿਲਾ ਪਾਣੀ ਜੀਉ ਹੈ ਜਿਤੁ ਹਾਰਿਆ ਸਭੁ ਕੋਇ,#ਸੂਤਕੁ ਕਿਉ ਕਰਿ ਰਖੀਐ? ਸੂਤਕੁ ਪਵੈ ਰਸੋਇ,#ਨਾਨਕ ਸੂਤਕੁ ਏਵ ਨ ਉਤਰੈ,#ਗਿਆਨੁ ਉਤਾਰੈ ਧੋਇ. (ਵਾਰ ਆਸਾ)#ਨਗਨ ਫਿਰਤ ਜੋ ਪਾਈਐ ਜੋਗੁ,#ਬਨ ਕਾ ਮਿਰਗੁ ਮੁਕਤਿ ਸਭੁ ਹੋਗੁ, ×××#ਮੂੰਡ ਮੁੰਡਾਏ ਜੋ ਸਿਧਿ ਪਾਈ,#ਮੁਕਤੀ ਭੇਡ ਨ ਗਈਆ ਕਾਈ,#ਬਿੰਦੁ ਰਾਖਿ ਜੋ ਤਰੀਐ ਭਾਈ,#ਖੁਸਰੈ ਕਿਉ ਨ ਪਰਮਗਤਿ ਪਾਈ? (ਗਉ ਕਬੀਰ)#ਮਿਲੈ ਨ ਤੀਰਥਨ੍ਹਾਤਿਆਂ ਡੱਡਾਂ ਜਲਵਾਸੀ,#ਵਾਲ ਵਧਾਇਐ ਪਾਈਐ ਵੜ ਜਟਾਂ ਪਲਾਸੀ,#ਨੰਗੇ ਰਹਿਆਂ ਜੇ ਮਿਲੈ ਵਣ ਮਿਰਗ ਉਦਾਸੀ,#ਭਸਮ ਲਾਇ ਜੇ ਪਾਈਐ ਖਰ ਖੇਹ ਨਿਵਾਸੀ,#ਜੇ ਪਾਈਏ ਚੁਪਕੀਤਿਆਂ ਪਸ਼ੂਆਂ ਜੜ੍ਹ ਹਾਸੀ,#ਵਿਣ ਗੁਰੁ ਮੁਕਤਿ ਨ ਹੋਵਈ, ਗੁਰੁ ਮਿਲੈ ਖਲਾਸੀ. (ਭਾਰੁ. )...
ਅ਼. [تدویِر] ਸੰਗ੍ਯਾ- ਯੁਕ੍ਤਿ. ਤਰਕੀਬ। ੨. ਯਤਨ. ਉਪਾਯ (ਉਪਾਉ)...
ਬ੍ਰਹ੍ਮਗ੍ਯਾਨੀ (ज्ञानिन्). ਬ੍ਰਹਮ ਦੇ ਜਾਣਨ ਵਾਲਾ. "ਬ੍ਰਹਮਗਿਆਨੀ ਸਦਾ ਸਮਦਰਸੀ." (ਸੁਖਮਨੀ)...
ਵਿ- ਨਿਰ੍ਮਲ. ਮੈਲ ਰਹਿਤ. ਸ਼ੁੱਧ. "ਨਿਰਮਲ ਉਦਕ ਗੋਬਿੰਦ ਕਾ ਨਾਮ." (ਗਉ ਮਃ ਪ) "ਨਿਰਮਲ ਤੇ, ਜੋ ਰਾਮਹਿ ਜਾਨ." (ਭੈਰ ਕਬੀਰ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ." (ਮਾਝ ਅਃ ਮਃ ੩) ੩. ਪ੍ਰਕਾਸ਼. ਉਜਾਲਾ. "ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ ?" (ਸਿਧਗੋਸਟਿ) ੪. ਵਿ- ਰੌਸ਼ਨ. ਦੇਖੋ, ਚਾਖੈ ੨....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....