jivaजिव
ਕ੍ਰਿ. ਵਿ- ਜੈਸੇ. ਜਿਸ ਪ੍ਰਕਾਰ. ਜਿਵੇਂ. "ਜਿਵ ਜਿਵ ਹੁਕਮੁ ਤਿਵੈ ਤਿਵ ਕਾਰ." (ਜਪੁ) "ਜਿਵ ਤੂ ਰਖਹਿ ਤਿਵ ਰਹਉ." (ਸਵੈਯੇ ਮਃ ੩. ਕੇ) ੨. ਜੀਵ. "ਜਪਤ ਜਿਵੈ." (ਅਕਾਲ) ੩. ਦੇਖੋ, ਜਿਹਵ.
क्रि. वि- जैसे. जिस प्रकार. जिवें. "जिव जिव हुकमु तिवै तिव कार." (जपु) "जिव तू रखहि तिव रहउ." (सवैये मः ३. के) २. जीव. "जपत जिवै." (अकाल) ३. देखो, जिहव.
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਕ੍ਰਿ. ਵਿ- ਜੈਸੇ. ਜਿਸ ਪ੍ਰਕਾਰ. ਜਿਵੇਂ. "ਜਿਵ ਜਿਵ ਹੁਕਮੁ ਤਿਵੈ ਤਿਵ ਕਾਰ." (ਜਪੁ) "ਜਿਵ ਤੂ ਰਖਹਿ ਤਿਵ ਰਹਉ." (ਸਵੈਯੇ ਮਃ ੩. ਕੇ) ੨. ਜੀਵ. "ਜਪਤ ਜਿਵੈ." (ਅਕਾਲ) ੩. ਦੇਖੋ, ਜਿਹਵ....
ਦੇਖੋ, ਹੁਕਮ. "ਹੁਕਮੁ ਤੇਰਾ ਖਰਾ ਭਾਰਾ." (ਆਸਾ ਛੰਤ ਮਃ ੩)...
ਕ੍ਰਿ. ਵਿ- ਤੈਸੇ. ਉਸੀ ਪ੍ਰਕਾਰ. "ਜਿਵ ਤੂ ਚਲਾਇਹਿ ਤਿਵੈ ਚਲਹ." (ਅਨੰਦੁ)...
ਕ੍ਰਿ. ਵਿ- ਤੈਸੇ. ਤਿਮਿ. ਉਸ ਤਰਾਂ. ਤਿਵੇਂ. "ਜਿਉ ਤੁਮ ਰਾਖਹੁ ਤਿਵ ਹੀ ਰਹਿਨਾ." (ਗਉ ਮਃ ੫) "ਜਿਵ ਫੁਰਮਾਏ ਤਿਵ ਤਿਵ ਪਾਹਿ." (ਜਪੁ)...
ਸੰਗ੍ਯਾ- ਕਾਰ੍ਯ. ਕੰਮ. ਕ੍ਰਿਯਾ. ਫ਼ਾ. [کار] "ਜੋ ਤੁਧੁ ਭਾਵੈ ਸਾਈ ਭਲੀ ਕਾਰ." (ਜਪੁ) ੨. ਵਿ- ਕਰਤਾ. ਕਰਨ ਵਾਲਾ. ਜੈਸੇ- ਚਰਮਕਾਰ, ਸੁਵਰਣਕਾਰ, ਲੋਹਕਾਰ ਆਦਿ. ਐਸੀ ਦਸ਼ਾ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. ਫ਼ਾਰਸੀ ਵਿੱਚ ਭੀ ਇਹ ਇਵੇਂ ਹੀ ਵਰਤਿਆ ਜਾਂਦਾ ਹੈ. ਜੈਸੇ ਮੀਨਾਕਾਰ। ੩. ਸੰਗ੍ਯਾ- ਕਰਨ ਯੋਗ ਕੰਮ. ਕਰਣੀਯ ਕਾਰਯ. "ਜਿਤਨੇ ਜੀਅਜੰਤੁ ਪ੍ਰਭੁ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ." (ਮਲਾ ਮਃ ੪) ੪. ਧਰਮ ਦਾ ਟੈਕਸ. ਦਸਵੰਧ ਆਦਿਕ. "ਕਾਰ ਭੇਟ ਗੁਰ ਕੀ ਸਿਖ ਲਾਵਹਿ." (ਗੁਪ੍ਰਸੂ) ੫. ਰੇਖਾ. ਲਕੀਰ. "ਦੇਕੈ ਚਉਕਾ ਕਢੀ ਕਾਰ."¹ (ਵਾਰ ਆਸਾ) ੬. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਵਿਧਿ ਨਾਲ ਰਖ੍ਯਾ ਲਈ ਕੀਤੀ ਹੋਈ ਲੀਕ. "ਚਉਗਿਰਦ ਹਮਾਰੈ ਰਾਮਕਾਰ ਦੁਖ ਲਗੈ ਨ ਭਾਈ." (ਬਿਲਾ ਮਃ ੫) ੭. ਕਾਲਸ. "ਤਿਨ ਅੰਤਰਿ ਕਾਰ ਕਰੀਠਾ." (ਗਉ ਮਃ ੪) ਦੇਖੋ, ਕਾਰ ਕਰੀਠਾ। ੮. ਅਹੰਕਾਰ ਦਾ ਸੰਖੇਪ. "ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਕਾਰ ਹੈ." (ਅਕਾਲ) ੯. ਅ਼. [قعر] ਕ਼ਅ਼ਰ. ਦਰਿਆ ਅਤੇ ਖੂਹ ਦੀ ਗਹਿਰਾਈ. ਖੂਹ ਅਤੇ ਤਾਲ ਦੀ ਗਾਰ. "ਖਨਤੇ ਕਾਰ ਸੁ ਵਹਿਰ ਨਿਕਰਹੀਂ." (ਗੁਪ੍ਰਸੂ) ੧੦. ਫ਼ਾ. [کار] ਜੰਗ. "ਖ਼ਸਮ ਰਾ ਚੁ ਕੋਰੋ ਕੁਨਦ ਵਕਤ ਕਾਰ." (ਜਫਰ) ੧੧. ਤੁ. [قار] ਕ਼ਾਰ. ਬਰਫ। ੧੨. ਅ਼. ਕਾਲਾ ਰੰਗ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਰਹੋ। ੨. ਰਹਉਂ. ਰਹਿਂਦਾ ਹਾਂ. "ਰਹਉ ਸਾਹਿਬ ਕੀ ਟੇਕ, ਨ ਮੋਹੈ ਮੋਹਣੀ." (ਸੂਹੀ ਅਃ ਮਃ ੧)...
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਜਾਪ ਕਰਤ. "ਜਪਤ ਜਪਤ ਭਏ ਦੀਨ ਦਇਆਲਾ." (ਆਸਾ ਮਃ ੫) ੨. ਦੇਖੋ, ਜਬਤ. "ਸੋ ਸਭ ਜਪਤ ਕਰੋਂ ਘਰ ਬਾਰਾ." (ਗੁਪ੍ਰਸੂ)...
ਕ੍ਰਿ. ਵਿ- ਜਿਸ ਪ੍ਰਕਾਰ. ਜਿਵੇਂ. "ਚਾਤ੍ਰਿਕ ਬੂੰਦ ਜਿਵੈ." (ਆਸਾ ਛੰਤ ਮਃ ੪)...
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਸੰ. ਜਿਹ੍ਵਾ. ਸੰਗ੍ਯਾ- ਜੀਭ. "ਰੇ ਜਿਹਬਾ! ਕਰਉ ਸੁਤ ਖੰਡ." (ਭੈਰ ਨਾਮਦੇਵ) "ਚਾਰ ਬੇਦ ਜਿਹਵ ਭਨੇ." (ਸਾਰ ਮਃ ੫. ਪੜਤਾਲ) "ਜਿਹਵਾ ਏਕੁ ਕਵਨੁ ਗੁਨ ਕਹੀਐ?" (ਧਨਾ ਮਃ ੫)...