jāpēजापे
ਜਪਦਾ ਹੈ. "ਆਠ ਪਹਿਰ ਤੁਧੁ ਜਾਪੇ ਪਵਨਾ." (ਮਾਝ ਮਃ ੫) ੨. ਸੰਗ੍ਯਾ- ਜਾਯ- ਆਪ. ਜਲਪ੍ਰਵਾਹ. ਨਾਲਾ. "ਜਾਪੇ ਚੱਲੇ ਰੱਤ ਦੇ." (ਚੰਡੀ ੩) ੩. ਵ੍ਯ- ਮਾਨੋ. ਜਾਣੀਓਂ. "ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ." (ਚੰਡੀ ੩) ੪. ਦੇਖੋ, ਜਾਪੈ.
जपदा है. "आठ पहिर तुधु जापे पवना." (माझ मः ५) २. संग्या- जाय- आप. जलप्रवाह. नाला. "जापे चॱले रॱत दे." (चंडी ३) ३. व्य- मानो. जाणीओं. "जापे दिॱती साई मारन सुंभ दी." (चंडी ३) ४. देखो, जापै.
ਦੇਖੋ, ਪਹਰ....
ਸਰਵ- ਤੁਝੇ. ਤੈਨੂੰ. ਤੇਰਾ. ਤੇਰੇ. "ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ." (ਸੋਦਰੁ) "ਤੁਧੁ ਜੇਵਡੁ ਅਵਰੁ ਨ ਭਾਲਿਆ." (ਸ੍ਰੀ ਮਃ ੫. ਪੈਪਾਇ)...
ਜਪਦਾ ਹੈ. "ਆਠ ਪਹਿਰ ਤੁਧੁ ਜਾਪੇ ਪਵਨਾ." (ਮਾਝ ਮਃ ੫) ੨. ਸੰਗ੍ਯਾ- ਜਾਯ- ਆਪ. ਜਲਪ੍ਰਵਾਹ. ਨਾਲਾ. "ਜਾਪੇ ਚੱਲੇ ਰੱਤ ਦੇ." (ਚੰਡੀ ੩) ੩. ਵ੍ਯ- ਮਾਨੋ. ਜਾਣੀਓਂ. "ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ." (ਚੰਡੀ ੩) ੪. ਦੇਖੋ, ਜਾਪੈ....
ਕ੍ਰਿ- ਪੜਨਾ. ਪੈਣਾ। ੨. ਪਵਨਰੂਪ. ਦੇਖੋ, ਪਵਨ. "ਆਪੋ ਪਾਵਕੁ ਆਪੇ ਪਵਨਾ." (ਗਉ ਕਬੀਰ)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਥਾਂ. ਦੇਖੋ, ਜਾਇ....
ਸੰਗ੍ਯਾ- ਪਾਣੀ ਦਾ ਛੋਟਾ ਪ੍ਰਵਾਹ. "ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ." (ਵਾਰ ਬਿਲਾ ਮਃ ੪) ੨. ਇਜ਼ਾਰਬੰਦ।#੩. ਨਾਲੂਆ, "ਜਿ ਦਿਹ ਨਾਲਾ ਕਪਿਆ." (ਸ. ਫ਼ਰੀਦ)#੪. ਸਿੰਧੀ, ਨਾਮਾ। ੫. ਫ਼ਾ. [نالہ] ਰੋਣਾ. ਰੁਦਨ। ੬. ਫਰਿਆਦ ਕਰਨਾ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਦੇਖੋ, ਮਾਨ. "ਕਿਆ ਕੀਚੈ ਕੂੜਾ ਮਾਨੋ." (ਸੂਹੀ ਛੰਤ ਮਃ ੫) ੨. ਮੰਨੋ. ਜਾਣੋ. ਤਸਲੀਮ ਕਰੋ. "ਮਾਨੋ ਸਭ ਸੁਖ ਨਉ ਨਿਧਿ ਤਾਂਕੈ." (ਬਿਲਾ ਕਬੀਰ) ੩. ਮਨ. ਅੰਤਹਕਰਣ. "ਅਵਿਗਤ ਸਿਉ ਮਾਨਿਆ ਮਾਨੋ." (ਮਾਰੂ ਮਃ ੫) ੪. ਕ੍ਰਿ. ਵਿ- ਜਾਣੀਓ. ਗੋਯਾ. ਜਨੁ. "ਮਾਨੋ ਮਹਾ ਪ੍ਰਿਥੁ ਲੈਕੈ ਕਮਾਨ, ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ." (ਚੰਡੀ ੧)...
ਸਰਵ- ਸੈਵ. ਵਹੀ. ਓਹੀ. "ਜੋ ਤੁਧ ਭਾਵੈ ਸਾਈ ਭਲੀ ਕਾਰ." (ਜਪੁ) ੨. ਸੰਗ੍ਯਾ- ਸ੍ਵਾਮੀ. ਸਾਈਂ. "ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈਂ." (ਵਾਰ ਬਿਲਾ ਮਃ ੪) ੩. ਕਿਸੇ ਸੌਦੇ ਦੇ ਪੱਕਾ ਕਰਨ ਲਈ ਪੇਸ਼ਗੀ ਦਿੱਤੀ ਰਕਮ. ਸੰ. ਸਤ੍ਯੰਕਾਰ। ੪. ਫ਼ਾ. [شائی] ਸ਼ਾਈ. ਪਰਮੇਸੁਰ। ੫. ਅ਼. [ساعی] ਸਾਈ਼. ਕੋਸ਼ਿਸ਼ (ਪ੍ਰਯਤਨ) ਕਰਨ ਵਾਲਾ....
ਸੰ. शुम्भ ਸ਼ੁੰਭ. ਸੰਗ੍ਯਾ- ਕਸ਼੍ਯਪ ਦੇ ਵੀਰਯ ਤੋਂ ਦਨੁ ਦੇ ਉਦਰੋਂ ਪੈਦਾ ਹੋਇਆ ਦਾਨਵ, ਜੋ ਨਿਸੁੰਭ ਦਾ ਭਾਈ ਸੀ. ਇਸ ਨੂੰ ਦੁਰਗਾ ਨੇ ਜੰਗ ਵਿੱਚ ਮਾਰਿਆ. "ਸੁੰਭ ਨਿਸੁੰਭ ਪਠਾਯਾ ਜਮ ਦੇ ਧਾਮ ਨੂੰ" (ਚੰਡੀ ੩) ਦੇਖੋ, ਨਮੁਚਿ ੨....
ਜਪਦਾ ਹੈ. ਜਾਪ ਕਰਦਾ ਹੈ। ੨. ਪ੍ਰਤੀਤ ਹੁੰਦਾ ਹੈ. "ਜਾਪੈ ਆਪਿ ਪ੍ਰਭੂ ਤਿਹ ਲੋਇ." (ਓਅੰਕਾਰ) "ਨਾਨਕ ਗਇਆ ਜਾਪੈ ਜਾਇ." (ਜਪੁ) ੩. ਜਾਣੀਏ. "ਕਿ ਜਾਪੈ ਸਾਹੁ ਆਵੈ, ਕਿ ਨ ਆਵੈ!" (ਬਿਹਾ ਛੰਤ ਮਃ ੪)...