jāpūजापू
ਧੁੱਟਾ ਗੋਤ ਦਾ ਗੁਰੂ ਅਰਜਨ ਦੇਵ ਦਾ ਪ੍ਰੇਮੀ ਸਿੱਖ। ੨. ਬਸੀ (ਵਸੀ) ਗੋਤ ਦਾ ਖਤ੍ਰੀ, ਜੋ ਗੁਰੂ ਅਰਜਨਦੇਵ ਦਾ ਅਨੰਨ ਸਿੱਖ ਹੋਇਆ. "ਜਾਪੂ ਵੱਸੀ ਸੇਵ ਕਮਾਵੈ." (ਭਾਗੁ)
धुॱटा गोत दा गुरू अरजन देव दा प्रेमी सिॱख। २. बसी (वसी) गोत दा खत्री, जो गुरू अरजनदेव दा अनंन सिॱख होइआ. "जापू वॱसी सेव कमावै." (भागु)
ਸ਼੍ਰੀ ਗੁਰੁ ਅਰਜਨਦੇਵ ਦਾ ਸਿੱਖ, ਜਿਸ ਨੇ ਅਮ੍ਰਿਤ ਸਰੋਵਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰਗ੍ਯਾ- ਗੋਤਾ. ਟੁੱਬੀ। ੨. ਗੁਤਾਵਾ. ਪਸ਼ੂ ਦੇ ਚਾਰਨ ਲਈ ਤੂੜੀ ਆਦਿਕ ਪੱਠਿਆਂ ਵਿੱਚ ਮਿਲਾਇਆ ਅੰਨ. "ਜੈਸੇ ਗਊ ਕਉ ਗੋਤ ਖਵਾਈਦਾ ਹੈ." (ਜਸਭਾਮ) ੩. ਸੰ. ਗੋਤ੍ਰ. ਕੁਲ. ਵੰਸ਼. ਖ਼ਾਨਦਾਨ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਅਰ੍ਜਨ. ਸੰਗ੍ਯਾ- ਕਮਾਉਣਾ. ਖੱਟਣਾ. ਦੇਖੋ, ਅਜ੍ਸ ਧਾ। ੨. ਸੰਗ੍ਰਹ (ਜਮਾ) ਕਰਨਾ. "ਸ੍ਰੀ ਅਰਜਨ ਅਰਜਨ ਕਰੀ ਅਰਜਨ ਬਾਨੀ ਜੈਸ" (ਪੰਪ੍ਰ) ੩. ਸੰ. ਅਜੁਨ. ਇੱਕ ਬਿਰਛ, ਜਿਸ ਨੂੰ ਜਮਲਾ ਭੀ ਆਖਦੇ ਹਨ. ਇਹ ਸਦਾਬਹਾਰ ਜਾਤੀ ਵਿੱਚੋਂ ਹੈ. ਚੇਤ ਵੈਸਾਖ ਵਿੱਚ ਇਸ ਨੂੰ ਫੁੱਲ ਆਉਂਦੇ ਹਨ. ਇਸ ਦੀ ਲੱਕੜ ਬਹੁਤ ਮਜਬੂਤ ਹੁੰਦੀ ਹੈ. L. Terminalia- Arjuna. ੪. ਪਾਂਡਵਾਂ ਵਿੱਚੋਂ ਮੰਝਲਾ ਭਾਈ, ਜੋ ਧਨੁਖਵਿਦ੍ਯਾ ਵਿੱਚ ਆਪਣੇ ਸਮੇਂ ਅਦੁਤੀ ਸੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਕੁੰਤੀ ਦੇ ਉਦਰ ਤੋਂ ਇਹ ਇੰਦ੍ਰ ਦੇ ਸੰਜੋਗ ਨਾਲ ਜਨਮਿਆ ਸੀ. ਵਿਰਾਟ ਪਰਬ ਦੇ ਚੌਤਾਲੀਸਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਅਜੁਨ (ਉੱਜਲ) ਕਰਮ ਕਰਨ ਤੋਂ ਨਾਉਂ ਅਜੁਨ ਹੋਇਆ. ਦਸਮਗ੍ਰੰਥ ਵਿੱਚ ਅਰਜੁਨ ਬਾਈਸਵਾਂ ਅਵਤਾਰ ਲਿਖਿਆ ਹੈ:-#ਕਥਾ ਬ੍ਰਿੱਧ ਕਸ ਕਰੋਂ ਵਿਚਾਰਾ?#ਬਾਇਸਵੋਂ ਅਰਜਨ ਅਵਤਾਰਾ. (ਨਰਾਵ) ੫. ਕ੍ਰਿਤਵੀਰਯ ਦਾ ਪੁਤ੍ਰ ਸਹਸ੍ਰਵਾਹੁ, ਜਿਸ ਦਾ ਨਾਉਂ ਸਹਸ੍ਰਾਜੁਨ ਭੀ ਹੈ. ਇਹ ਹੈਹਯ ਵੰਸ਼ ਦਾ ਪ੍ਰਤਾਪੀ ਰਾਜਾ ਸੀ. ਦੇਖੋ, ਸਹਸ੍ਰਵਾਹੁ ਅਤੇ ਰੇਣੁਕਾ। ੬. ਚਿੱਟੇ ਰੰਗ ਦੀ ਕਨੇਰ। ੭. ਮੋਰ। ੮. ਇੰਦ੍ਰ।#੯. ਸਿੱਖ ਕੌਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ, ਜਿਨ੍ਹਾਂ ਦਾ ਜਨਮ ਵੈਸਾਖ ਪ੍ਰਵਿਸ੍ਠਾ ੧੯. (ਵੈਸਾਖ ਵਦੀ ੭) ਸੰਮਤ ੧੬੨੦ (੧੫ ਏਪ੍ਰਿਲ ਸਨ ੧੫੬੩) ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੇ ਉਦਰ ਤੋਂ ਗੋਇੰਦਵਾਲ ਹੋਇਆ. ੨੩ ਹਾੜ ਸੰਮਤ ੧੬੩੬ ਨੂੰ ਕ੍ਰਿਸਨ ਚੰਦ ਦੀ ਸੁਪੁਤ੍ਰੀ ਗੰਗਾ ਦੇਵੀ ਜੀ ਨਾਲ ਮਉ ਪਿੰਡ ਵਿਆਹ ਹੋਇਆ, ਜਿਸ ਦੇ ਉਦਰ ਤੋਂ ਮਹਾਂਵੀਰ ਸੁਪੁਤ੍ਰ ਗੁਰੂ ਹਰਗੋਬਿੰਦ ਜੀ ਜਨਮੇ.#ਗੁਰੂ ਅਰਜਨ ਸਾਹਿਬ ੨. ਅੱਸੂ ਸੰਮਤ ੧੬੩੮ (੧ ਸਤੰਬਰ ਸਨ ੧੫੮੧) ਨੂੰ ਗੁਰੁ ਗੱਦੀ ਤੇ ਵਿਰਾਜੇ ਅਤੇ ਉੱਤਮ ਰੀਤੀ ਨਾਲ ਸਿੱਖ ਧਰਮ ਦਾ ਪ੍ਰਚਾਰ ਕੀਤਾ. ਕੌਮੀ ਕਾਰਜਾਂ ਦੇ ਨਿਰਵਾਹ ਲਈ ਸਿੱਖਾਂ ਦੀ ਧਰਮਕਿਰਤ ਵਿੱਚੋਂ ਦਸਵੰਧ (ਦਸ਼ਮਾਂਸ਼) ਲੈਣ ਦੀ ਮਰਜਾਦਾ ਬੰਨ੍ਹੀ. ਸੰਮਤ ੧੬੪੫ ਵਿੱਚ ਸੰਤੋਖਸਰ ਤਾਲ ਪੱਕਾ ਕਰਵਾਇਆ ਅਰ ਸੰਮਤ ੧੬੪੫ ਵਿੱਚ ਹੀ ਹਰਿਮੰਦਿਰ ਦੀ ਨਿਉਂ ਰੱਖੀ, ਸੰਮਤ ੧੬੪੭ ਵਿੱਚ ਤਰਨਤਾਰਨ ਤਾਲ ਰਚਿਆ. ਸੰਮਤ ੧੬੫੧ ਵਿੱਚ ਕਰਤਾਰਪੁਰ ਨਗਰ (ਜਿਲਾ ਜਾਲੰਧਰ ਵਿੱਚ) ਵਸਾਇਆ, ਸੰਮਤ ੧੬੫੯- ੬੦ ਵਿੱਚ ਰਾਮਸਰ ਅਤੇ ਸੰਮਤ ੧੬੬੧ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ. ਇਸੇ ਸਾਲ ਸਿੱਖ ਧਰਮ ਦੇ ਪੁਸਤਕ ਨੂੰ ਹਰਿਮੰਦਿਰ ਅੰਦਰ ਥਾਪਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਠਹਿਰਾਇਆ.#ਗੁਰੁਮਤ ਦੇ ਨਿਯਮਾਂ ਦੀ ਰਾਖੀ ਕਰਦੇ ਹੋਏ ਅਤੇ ਸਤ੍ਯਪ੍ਰਤਿਗ੍ਯਾ ਦੀ ਕਸੌਟੀ ਉੱਤੇ ਸਿੱਖਾਂ ਨੂੰ ਅਚਲ ਰਹਿਣ ਦਾ ਸਬਕ ਦੱਸਣ ਲਈ ਜੇਠ ਸੁਦੀ ੪. (੨ ਹਾੜ੍ਹ) ਸੰਮਤ ੧੬੬੩ (੩੦ ਮਈ ਸਨ ੧੬੦੬) ਨੂੰ ਰਾਵੀ ਦੇ ਕਿਨਾਰੇ ਲਹੌਰ ਜੋਤੀ ਜੋਤਿ ਸਮਾਏ. ਆਪ ਦਾ ਪਵਿਤ੍ਰ ਦੇਹਰਾ ਕਿਲੇ ਪਾਸ ਇਸ ਸਮੇਂ ਸਿੱਖਾਂ ਦਾ ਯਾਤ੍ਰਾ ਅਸਥਾਨ ਹੈ.#ਪੰਜਵੇਂ ਸਤਿਗੁਰੂ ਨੇ ੨੪ ਵਰ੍ਹੇ ੯. ਮਹੀਨੇ ਗੁਰਿਆਈ ਕੀਤੀ ਅਤੇ ੪੩ ਵਰ੍ਹੇ ੧. ਮਹੀਨਾ ੧੫. ਦਿਨ ਸਾਰੀ ਉਮਰ ਭੋਗੀ.#"ਗੁਰੁਅਰਜੁਨ ਸਿਰਿ ਛਤ੍ਰ ਆਪਿ ਪਰਮੇਸਰਿ ਦੀਅਉ."#ਅਤੇ- "ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ." (ਸਵੈਯੇ ਮਃ ੫. ਕੇ)#੧੦ ਵਿ- ਚਿੱਟਾ. ਉੱਜਲ। ੧੧. ਨਿਰਮਲ. ਸ਼ੁੱਧ.#ਭਾਈ ਸੰਤੋਖ ਸਿੰਘ ਜੀ ਨੇ ਅਰਜਨ ਅਤੇ ਅਰਜੁਨ ਸ਼ਬਦ ਇਕੱਠੇ ਕਰ ਦਿੱਤੇ ਹਨ, ਇਸ ਲਈ ਅਸੀਂ ਭੀ ਦੋਵੇਂ ਸ਼ਬਦ ਇੱਕੇ ਥਾਂ ਲਿਖੇ ਹਨ.#ਅਰਜਨ¹ ਸੁਨਤ ਸੁ ਦਾਸਨ ਕੋ ਦਾਨ ਦੇਤ#ਮੋਹ ਕੇ ਵਿਦਾਰਬੇ ਕੋ ਵਾਕ ਸਰ ਅਰਜਨ,²#ਅਰਜਨ³ ਯਸ ਵਿਸਤੀਰਨ ਸੰਤੋਖ ਸਿੰਘ#ਜਹਾਂ ਤਹਾਂ ਜਾਨਿਯਤ ਮਾਨੋ ਤਰੁ ਅਰਜਨ,⁴#ਅਰਜਨ⁵ ਭਏ ਗਨ ਮੋਖਪਦ ਲਏ ਤਿਨ#ਸ੍ਯਾਮਘਨ ਤਨ ਹੋਯ ਤੋਰੇ ਯਮਲਾਰਜਨ,⁶#ਅਰਜ⁷ਨ ਜਾਨ੍ਯੋਜਾਇ ਕੇਤੋ ਹੈ ਵਿਥਾਰ ਤੇਰੋ#ਐਸੋ ਰੂਪ ਧਾਰ ਆਇ ਰਾਜੈਂ ਗੁਰੁ ਅਰਜਨ.#(ਗੁਪ੍ਰਸੂ)...
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਰਿਆਸਤ ਪਟਿਆਲਾ, ਨਜਾਮਤ ਫਤੇਗੜ੍ਹ ਦੀ ਇੱਕ ਪੁਰਾਣੀ ਨਗਰੀ, ਜਿਸ ਦਾ ਨਾਮ "ਬਸਤੀ ਮਲਿਕ ਹੈਦਰ" ਸੀ। ੨. ਰਿਆਸਤ ਕਲਸੀਆ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ ਭੀ ਬਸੀ ਹੈ। ੩. ਜਿਲਾ ਹੁਸ਼ਿਆਰਪੁਰ, ਤਸੀਲ ਉਨ੍ਹਾਂ, ਥਾਣਾ ਨੂਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਨਵਾਂਸ਼ਹਿਰ ਤੋਂ ੨੮ ਮੀਲ ਦੱਖਣ ਪੂਰਵ ਹੈ. ਇਸ ਪਿੰਡ ਤੋਂ ਦੱਖਣ ਵੱਲ ਪਾਸ ਹੀ, ਅਤੇ ਕੀਰਤਪੁਰ ਤੋਂ ਦੱਖਣ ਪੱਛਮ ਦੋ ਮੀਲ ਦੇ ਕਰੀਬ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਦਾ ਇੱਥੇ ੫੦੦ ਘੋੜਾ ਰਹਿਂਦਾ ਹੁੰਦਾ ਸੀ. ਮਹਾਰਾਜ ਕਈ ਵਾਰ ਇੱਥੇ ਆਕੇ ਘੋੜੇ ਦੇਖਦੇ ਅਤੇ ਦਾਣਾ ਚਰਵਾਉਂਦੇ. ਮੰਜੀ ਸਾਹਿਬ ਬਣਿਆ ਹੋਇਆ ਹੈ. ਨਿਹੰਗਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨਾਲ ਜਾਗੀਰ ਜ਼ਮੀਨ ਕੁਝ ਨਹੀਂ ਹੈ. ੪. ਸੰ. वशिन. ਵਿ- ਕਾਬੂ ਰੱਖਣ ਵਾਲਾ। ੫. ਸ੍ਵਤੰਤ੍ਰ....
ਆਬਾਦ ਹੋਈ. ਵਸਦੀ ਰਹੀ. "ਜਿਚਰੁ ਵਸੀ ਪਿਤਾ ਕੈ ਸਾਥਿ." (ਆਸਾ ਮਃ ੫) ੨. ਵਸਦਾ ਹੈ. "ਵਸੀ ਰਬੁ ਹਿਆਲੀਐ." (ਸ. ਫਰੀਦ) ੩. ਸੰ. वशिन्. ਕਾਬੂ ਰੱਖਣ ਵਾਲਾ. ਜਿਤੇਂਦ੍ਰਿਯ। ੪. ਸ੍ਵਾਧੀਨ. ਸ੍ਵਤੰਤ੍ਰ....
ਸੰ. क्षत्रिय ਕ੍ਸ਼ਤ੍ਰਿਯ. ਹਿੰਦੂਆਂ ਦੇ ਚਾਰ ਵਰਣਾਂ ਵਿੱਚੋਂ ਦੂਜਾ ਵਰਣ. "ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ." (ਗਉ ਥਿਤੀ ਮਃ ੫) ੨. ਯੋਧਾ. ਪ੍ਰਜਾ ਨੂੰ ਭੈ ਤੋਂ ਬਚਾਉਣ ਵਾਲਾ. "ਖਤ੍ਰੀ ਸੋ ਜੁ ਕਰਮਾ ਕਾ ਸੂਰੁ." (ਸਵਾ ਮਃ ੧) ੩. ਬਹੁਤ ਖ਼ਿਆਲ ਕਰਦੇ ਹਨ ਕਿ ਛਤ੍ਰੀ ਅਤੇ ਖਤ੍ਰੀ ਸ਼ਬਦ ਦੇ ਭਿੰਨ ਅਰਥ ਹਨ, ਪਰੰਤੂ ਐਸਾ ਨਹੀਂ. ਦੋਹਾਂ ਦਾ ਮੂਲ ਕ੍ਸ਼ਤ੍ਰਿਯ ਸ਼ਬਦ ਹੈ. ਪੁਰਾਣਾਂ ਵਿੱਚ ਕ੍ਸ਼ਤ੍ਰੀਆਂ ਦੇ ਮੁੱਖ ਦੋ ਵੰਸ਼ ਲਿਖੇ ਹਨ, ਇੱਕ ਸੂਰਜਵੰਸ਼, ਜਿਸ ਵਿੱਚ ਰਾਮਚੰਦ੍ਰ ਜੀ ਹੋਏ ਹਨ, ਦੂਜਾ ਚੰਦ੍ਰਵੰਸ਼, ਜਿਸ ਵਿੱਚ ਕ੍ਰਿਸ੍ਨ ਜੀ ਪ੍ਰਗਟੇ ਹਨ.#ਵਰਤਮਾਨ ਕਾਲ ਵਿੱਚ ਖਤ੍ਰੀ ਚਾਰ ਭਾਗਾਂ ਵਿੱਚ ਵੰਡੇ ਹੋਏ ਹਨ- ਬਾਰ੍ਹੀ, ਖੁਖਰਾਣ, ਬੁੰਜਾਹੀ ਅਤੇ ਸਰੀਨ.#ਬਾਰ੍ਹੀ ਬਾਰਾਂ ਗੋਤਾਂ ਵਿੱਚ, ਖੁਖਰਾਣ ਅੱਠ ਗੋਤਾਂ ਵਿੱਚ,¹ ਬੁੰਜਾਹੀ ਬਵੰਜਾ ਅਤੇ ਸਰੀਨ ਵੀਹ ਗੋਤ੍ਰਾਂ ਵਿੱਚ ਵੰਡੇ ਹੋਏ (ਵਿਭਕ੍ਤ) ਹਨ. ਖਤ੍ਰੀਆਂ ਵਿੱਚ ਢਾਈ ਘਰ ਦੇ ਖਤ੍ਰੀ- ਸੇਠ, ਮੇਹਰਾ, ਕਪੂਰ ਅਤੇ ਖੰਨਾ ਹਨ. ਛੀ ਜਾਤੀ ਵਿੱਚ- ਬਹਲ, ਧੌਨ, ਚੋਪੜਾ, ਸਹਗਲ, ਤਲਵਾੜ ਅਤੇ ਪੁਰੀ ਹਨ. ਪੰਜ ਜਾਤੀ ਵਿੱਚ- ਬਹਲ, ਬੇਰੀ ਸਹਗਲ, ਵਾਹੀ ਅਤੇ ਵਿੱਜ ਹਨ.#ਸ਼੍ਰੀ ਗੁਰੂ ਨਾਨਕ ਦੇਵ ਦੇ ਜਨਮ ਨਾਲ ਵੇਦੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਨਾਲ ਤ੍ਰੇਹਣ (ਅਥਵਾ ਤੇਹਣ), ਸ਼੍ਰੀ ਗੁਰੂ ਅਮਰ ਦੇਵ ਜੀ ਦੇ ਜਨਮ ਕਰਕੇ ਭੱਲੇ ਅਤੇ ਸ਼੍ਰੀ ਗਰੂ ਰਾਮਦਾਸ ਸਾਹਿਬ ਦੇ ਪ੍ਰਗਟਣ ਕਰਕੇ ਸੋਢੀ ਗੋਤ੍ਰ ਜੋ ਮਾਨ ਯੋਗ੍ਯ ਹੋਏ ਹਨ, ਇਹ ਸਰੀਨ ਜਾਤਿ ਦੇ ਅੰਦਰ ਹਨ.#ਖਤ੍ਰੀਆਂ ਵਿੱਚ ਇਹ ਕਥਾ ਚਲੀ ਆਈ ਹੈ ਕਿ ਦਿੱਲੀਪਤਿ ਅਲਾਉੱਦੀਨ ਖ਼ਲਜੀ ਦੇ ਸਮੇਂ ਜਦ ਬਹੁਤ ਖਤ੍ਰੀਸਿਪਾਹੀ ਜੰਗ ਵਿੱਚ ਮਾਰੇ ਗਏ, ਤਦ ਉਨ੍ਹਾਂ ਦੀਆਂ ਵਿਧਵਾ ਇਸਤ੍ਰੀਆਂ ਦਾ ਪੁਨਰਵਿਵਾਹ ਕਰਾਉਣ ਲਈ ਬਾਦਸ਼ਾਹ ਨੇ ਯਤਨ ਕੀਤਾ. ਜਿਨ੍ਹਾਂ ਖਤ੍ਰੀਆਂ ਨੇ ਸ਼ਾਹੀ ਹੁਕਮ ਮੰਨਿਆ ਉਨ੍ਹਾਂ ਦਾ ਨਾਉਂ ਸਰੀਨ (ਸ਼ਰਹ- ਆਈਨ ਮੰਨਣ ਵਾਲੇ) ਹੋਇਆ. ਵਿਧਵਾ- ਵਿਵਾਹ ਦੇ ਵਿਰੁੱਧ ਕਜਨੰਦ ਗ੍ਰਾਮ ਦੇ ਨਿਵਾਸੀ ਧੰਨਾ ਮਿਹਰਾ ਆਦਿ ਖਤ੍ਰੀ, ਜੋ ਬਾਦਸ਼ਾਹ ਪਾਸ ਅਪੀਲ ਕਰਨ ਲਈ ਤੁਰੇ, ਉਨ੍ਹਾਂ ਨਾਲ ਸ਼ਾਮਿਲ ਹੋਣ ਵਾਲੇ ਖਤ੍ਰੀ ਜੋ ਢਾਈ ਕੋਹ ਪੁਰ ਜਾ ਮਿਲੇ ਉਹ ਢਾਈ ਘਰ, ਬਾਰਾਂ ਕੋਹ ਪੁਰ ਮਿਲਣ ਵਾਲੇ ਬਾਰ੍ਹੀ ਪ੍ਰਸਿੱਧ ਹੋਏ. ਇਸ ਪਿੱਛੋਂ ਜੋ ਬਹੁਤ ਜਗਾ ਦੇ ਖਤ੍ਰੀ ਭਿੰਨ ਭਿੰਨ ਦੂਰੀ ਤੇ ਮਿਲੇ ਉਨ੍ਹਾਂ ਦੀ ਸੰਗ੍ਯਾ ਬਹੁਜਾਈ (ਬੁੰਜਾਹੀ) ਹੋਈ....
ਜੋ ਅਨ੍ਯ (ਦੂਜੇ) ਨੂੰ ਨਾ ਮੰਨੇ. ਦੇਖੋ, ਅਨਨ੍ਯ. "ਬੈਸਨੋ ਅਨੰਨ ਬ੍ਰਹਮੰਨ ਸਾਲਿਗ੍ਰਾਮ ਸੇਵਾ." (ਭਾਗੁ ਕ) "ਸਿਖ ਅਨੰਨ ਪੰਡਿਤ ਦਿਖ ਐਸੇ। ਗ੍ਰਹ ਤਿਥਿ ਵਾਰ ਨ ਜਾਨੈ ਕੈਸੇ। ਏਕ ਭਰੋਸਾ ਪ੍ਰਭੁ ਕਾ ਪਾਏ। ਤ੍ਯਾਗ ਲਗਨ ਅਰਦਾਸ ਕਰਾਏ॥" (ਗੁਵਿ ੬)...
ਧੁੱਟਾ ਗੋਤ ਦਾ ਗੁਰੂ ਅਰਜਨ ਦੇਵ ਦਾ ਪ੍ਰੇਮੀ ਸਿੱਖ। ੨. ਬਸੀ (ਵਸੀ) ਗੋਤ ਦਾ ਖਤ੍ਰੀ, ਜੋ ਗੁਰੂ ਅਰਜਨਦੇਵ ਦਾ ਅਨੰਨ ਸਿੱਖ ਹੋਇਆ. "ਜਾਪੂ ਵੱਸੀ ਸੇਵ ਕਮਾਵੈ." (ਭਾਗੁ)...
ਦੇਖੋ, ਬੰਸੀ....
ਦੇਖੋ, ਸੇਉ ਅਤੇ ਸੇਬ। ੨. ਸੰ. शेव ਪਿਆਰਾ. ਪ੍ਰਿਯ. "ਹਰਿ ਸੇਵ ਸੇਵਕ ਸੇਵਕੀ." (ਵਡ ਮਃ ੪. ਘੋੜੀਆਂ) ਹਰਿਪ੍ਰਿਯ ਸੇਵਕ ਦੀ ਸੇਵਕੀ। ੩. ਨਿਧਿ. ਖਜਾਨਾ। ੪. ਨਿਰੁਕ੍ਤ ਵਿੱਚ ਸ਼ੇਵ ਦਾ ਅਰਥ ਸੁਖ ਹੈ। ੫. ਸੰ. ਸੇਵ੍ਯ. ਵਿ- ਸੇਵਾ ਕਰਨ ਯੋਗ. ਉਪਾਸਨਾ ਯੋਗ. "ਆਖਹਿ ਸੁਰਿ ਨਰ ਮੁਨਿ ਜਨ ਸੇਵ." (ਜਪੁ) ੬. ਦੇਖੋ, ਸ਼ੈਵ। ੭. ਸੇਵਕ (ਉਪਾਸਕ) ਦਾ ਸੰਖੇਪ। ੮. ਸੰ सेव् ਧਾ- ਸੇਵਾ ਕਰਨਾ. ਚਾਕਰੀ ਕਰਨਾ. ਭਰੋਸਾ ਰੱਖਣਾ. ਪੂਜਾ ਕਰਨਾ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...