jājamaजाजम
ਫ਼ਾ. [جاجم] ਜਾਜਿਮ. ਸੰਗ੍ਯਾ- ਬੇਲਬੂਟੇਦਾਰ ਫ਼ਰਸ਼ ਦੀ ਚਾਦਰ. "ਜਾਜਮ ਅਰੁ ਸਤਰੰਜੀ ਸੰਗ." (ਗੁਪ੍ਰਸੂ)
फ़ा. [جاجم] जाजिम. संग्या- बेलबूटेदार फ़रश दी चादर. "जाजम अरु सतरंजी संग." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [فرش] ਫ਼ਰਸ਼. ਸੰਗ੍ਯਾ- ਵਿਛਾਈ ਦਾ ਵਸਤ੍ਰ. ਵਿਛਾਉਣਾ। ੨. ਅ਼. [فرس] ਫ਼ਰਸ. ਘੋੜਾ....
ਫ਼ਾ. [چادر] ਸੰਗ੍ਯਾ- ਚੱਦਰ. ਸ਼ਰੀਰ ਪੁਰ ਓਢਣ ਦਾ ਵਸਤ੍ਰ. ਸੰਵ੍ਯਾਨ। ੨. ਜਲਜੰਤ੍ਰ (ਫੁਹਾਰੇ) ਅੱਗੇ ਲਹਿਰੀਏਦਾਰ ਪੱਥਰ ਆਦਿ ਦਾ ਤਖ਼ਤਾ, ਜਿਸ ਉੱਪਰਦੀਂ ਪਾਣੀ ਡਿਗਦਾ ਸੁੰਦਰ ਪ੍ਰਤੀਤ ਹੁੰਦਾ ਹੈ. ਆਬਸ਼ਾਰ. "ਨੀਰ ਝਰੈ ਕਹੁਁ ਚਾਦਰ." (ਕ੍ਰਿਸਨਾਵ) ੩. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ, ਜਿਸ ਦੇ ਫੁੱਲ ਖਿੜਕੇ ਚਾਦਰ ਵਾਂਙ ਫੈਲ ਜਾਂਦੇ ਹਨ. "ਚਾਦਰ ਝਾਰ ਛੁਟਤ ਫੁਲਵਾਰੀ." (ਗੁਪ੍ਰਸੂ)...
ਫ਼ਾ. [جاجم] ਜਾਜਿਮ. ਸੰਗ੍ਯਾ- ਬੇਲਬੂਟੇਦਾਰ ਫ਼ਰਸ਼ ਦੀ ਚਾਦਰ. "ਜਾਜਮ ਅਰੁ ਸਤਰੰਜੀ ਸੰਗ." (ਗੁਪ੍ਰਸੂ)...
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਫ਼ਾ. [شطرنجی] ਸੰਗ੍ਯਾ- ਉਹ ਬਿਛਾਉਣਾ, ਜਿਸ ਉੱਪਰ ਸ਼ਤ਼ਰੰਜ ਦੇ ਖਾਨੇ ਬਣੇ ਹੋਣ। ੨. ਹੁਣ ਦਰੀਮਾਤ੍ਰ ਦੀ ਸ਼ਤਰੰਜੀ ਸੰਗ੍ਯਾ ਹੋ ਗਈ ਹੈ. "ਜਾਜਮ ਅਰੁ ਸਤਰੰਜੀ ਸੰਗ." (ਗੁਪ੍ਰਸੂ)...
ਵ੍ਯ- ਸਾਥ. ਨਾਲ. "ਜਿਸ ਕੇ ਸੰਗ ਨ ਕਛੂ ਅਲਾਈ." (ਨਾਪ੍ਰ) ੨. ਸੰਗ੍ਯਾ- ਮਿਲਾਪ. ਸੰਬੰਧ. "ਹਰਿ ਇਕ ਸੈ ਨਾਲਿ ਮੈ ਸੰਗ." (ਵਾਰ ਰਾਮ ੨. ਮਃ ੫) ੩. ਸਾਥੀਆਂ ਦਾ ਗਰੋਹ. ਮੰਡਲੀ. ਟੋਲਾ. "ਸੰਗ ਚਲਤ ਹੈ ਹਮ ਭੀ ਚਲਨਾ." (ਸੂਹੀ ਰਵਿਦਾਸ) "ਘਰ ਤੇ ਚਲ੍ਯੋ ਸੰਗ ਕੇ ਸੰਗ" (ਗੁਪ੍ਰਸੂ) ੪. ਸ਼ੰਕਾ. ਲੱਜਾ. ਸੰਕੋਚ. "ਮਨ ਪਾਪ ਕਰਤ ਤੂੰ ਸਦਾ ਸੰਗ." (ਬਸੰ ਮਃ ੫) ੫. ਸੰਸਾ. ਸ਼ੱਕ. "ਸਾਧੁ ਸੰਗਿ ਬਿਨਸੈ ਸਭ ਸੰਗ." (ਸੁਖਮਨੀ) ੬. ਫ਼ਾ. [سنگ] ਪੱਥਰ. "ਹਮ ਪਾਪੀ ਸੰਗ ਤਰਾਹ." (ਵਾਰ ਕਾਨ ਮਃ ੪) ੭. ਫ਼ਾ. [شنگ] ਸ਼ੰਗ. ਡਾਕੂ. ਫੰਧਕ. "ਜਮ ਸੰਗ ਨ ਫਾਸਹਿ." (ਮਾਰੂ ਸੋਲਹੇ ਮਃ ੫) ਜਮ ਫੰਧਕ ਫਸਾਊਗਾ ਨਹੀਂ....