japiजपि
ਜਪਕੇ. ਜਪ ਕਰਕੇ. "ਜਪਿ ਪੂਰਨ ਹੋਏ ਕਾਮਾ." (ਸੋਰ ਮਃ ੫) ੨. ਜਪਨ ਕਰ. ਜਾਪ ਕਰ. "ਜਪਿ ਜਨ, ਸਦਾ ਸਦਾ ਦਿਨ ਰੈਣੀ." (ਸੁਖਮਨੀ) ੩. ਸੰ. ਜਪ੍ਯ. ਵਿ- ਜਪਨੇ ਯੋਗ੍ਯ. "ਜਪਿ ਜਗਦੀਸੁ ਜਪਉ ਮਨ ਮਾਹਾ." (ਜੈਤ ਮਃ ੪)
जपके. जप करके. "जपि पूरन होए कामा." (सोर मः ५) २. जपनकर. जाप कर. "जपि जन, सदा सदा दिन रैणी." (सुखमनी) ३. सं. जप्य. वि- जपने योग्य. "जपि जगदीसु जपउ मन माहा." (जैत मः ४)
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਜਪਕੇ. ਜਪ ਕਰਕੇ. "ਜਪਿ ਪੂਰਨ ਹੋਏ ਕਾਮਾ." (ਸੋਰ ਮਃ ੫) ੨. ਜਪਨ ਕਰ. ਜਾਪ ਕਰ. "ਜਪਿ ਜਨ, ਸਦਾ ਸਦਾ ਦਿਨ ਰੈਣੀ." (ਸੁਖਮਨੀ) ੩. ਸੰ. ਜਪ੍ਯ. ਵਿ- ਜਪਨੇ ਯੋਗ੍ਯ. "ਜਪਿ ਜਗਦੀਸੁ ਜਪਉ ਮਨ ਮਾਹਾ." (ਜੈਤ ਮਃ ੪)...
ਦੇਖੋ, ਪੂਰਣ. "ਪੂਰਨ ਆਸ ਕਰੀ ਖਿਨ ਭੀਤਰਿ." (ਮਾਝ ਮਃ ੫) ੨. ਸੰਗ੍ਯਾ- ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ, ਜੋ ਰਾਜ ਦੀ ਇੱਛਾ ਤਿਆਗ ਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆ ਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਸੀਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ....
ਵਿ- ਕੰਮ ਕਰਨ ਵਾਲਾ। ੨. ਕਮਾਊ. ਖੱਟੂ। ੩. ਕਾਮਿਨੀ. ਸੁੰਦਰ ਇਸਤ੍ਰੀ. "ਤਾ ਸਮ ਨਹੀ ਕਾਮ ਕੀ ਕਾਮਾ." (ਚਰਿਤ੍ਰ ੨੯੬) ੪. ਕਾਮਕੰਦਲਾ. ਮਾਧਵਾਨਲ ਦੀ ਪਿਆਰੀ. "ਕੰਚੁਕੀ ਕਾਮਾ ਕਸੀ ਬਨਾਇ." (ਚਰਿਤ੍ਰ ੯੧) ੫. ਕਾਮਨਾ. ਇੱਛਾ. "ਕਾਮਾ ਬ੍ਰਿੰਦ ਪੂਰੀ ਕਰੀ." (ਗੁਪ੍ਰਸੂ) "ਜਪਿ ਪੂਰਨ ਕਾਮਾ." (ਬਿਹਾ ਛੰਤ ਮਃ ੫)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. ਸੰਗ੍ਯਾ- ਜਪਣ ਦਾ ਕੰਮ. ਜਪ. "ਮਨ ਹਰਿ ਹਰਿ ਜਪਨ ਕਰੇ." (ਸ੍ਰੀ ਮਃ ੪. ਵਣਜਾਰਾ) ੨. ਕ੍ਰਿ- ਜਾਪ ਕਰਨਾ। ੩. ਵਿ- ਜਪਨੀਯ. ਜਪ ਕਰਨ ਯੋਗ੍ਯ. "ਨਾਨਕ ਜਾਪ ਜਪੈ ਹਰਿ ਜਪਨਾ." (ਗਉ ਮਃ ੫)...
ਸੰ. ਸੰਗ੍ਯਾ- ਵਾਹਗੁਰੂ ਦੇ ਨਾਮ ਅਥਵਾ ਕਿਸੇ ਮੰਤ੍ਰ ਦਾ ਜਪਣਾ. ਜਪ। ੨. ਭਾਈ ਗੁਰਦਾਸ ਜੀ ਨੇ ਜਪੁਜੀ ਦੇ ਥਾਂ ਭੀ ਜਾਪ ਸ਼ਬਦ ਵਰਤਿਆ ਹੈ. "ਅੰਮ੍ਰਿਤ ਵੇਲੇ ਜਾਪ ਉਚਾਰਾ." (ਵਾਰ ੧) ੩. ਗ੍ਯਾਨ. ਦੇਖੋ, ਗ੍ਯਪ ਧਾ। ੪. ਦੇਖੋ, ਜਾਪਜੀ. "ਜਪ ਜਾਪ ਜਪੇ ਬਿਨਾ ਜੋ ਜੇਵੈ ਪਰਸਾਦ। ਸੋ ਵਿਸਟਾ ਕਾ ਕਿਰਮ ਹੁਇ." xxx (ਰਹਿਤ) ੫. ਦੇਖੋ, ਜਾਪਿ। ੬. ਦੇਖੋ, ਜਾਪਨ। ੭. ਦੇਖੋ, ਜਾਪੇ ੨....
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸੰਗ੍ਯਾ- ਰੰਗਣ ਦੀ ਮੱਟੀ. ਉਹ ਬਰਤਨ, ਜਿਸ ਵਿੱਚ ਰੰਗ ਤਿਆਰ ਕਰਕੇ ਰੱਖਿਆ ਜਾਵੇ। ੨. ਸੋਨੇ ਦਾ ਪਾਸਾ. ਸੋਧੇ ਹੋਏ ਸੋਨੇ ਦਾ ਡਲਾ। ੩. ਰਜਨਿ. ਰਾਤ੍ਰਿ. "ਆਪੇ ਦਿਨਸੁ, ਆਪੇ ਹੀ ਰੈਣੀ." (ਮਾਰੂ ਸੋਲਹੇ ਮਃ ੧) ੪. ਭਾਵ- ਉਮਰ. "ਮੈ ਸੁਖ ਵਿਹਾਣੀ ਰੈਣੀ." (ਗਉ ਮਃ ੪)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਦੇਖੋ, ਜਪਨੀਯ. "ਹਰਿ ਕਾ ਜਾਪੁ ਜਪਹੁ ਜਪੁ ਜਪਨੇ." (ਮਾਰੂ ਸੋਲਹੇ ਮਃ ੫) ਹਰਿਨਾਮ ਦਾ ਜਾਪ ਜਪੋ, ਜੋ ਜਪਨੀਯ ਜਪ ਹੈ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਵਿ- ਮਹਾਨ. ਵਡਾ. "ਮਾਹਾ ਸੁਖ ਪਾਇਆ ਬਰਨਿ ਨ ਸਾਕਉ." (ਮਲਾ ਮਃ ੫) ੨. ਕ੍ਰਿ. ਵਿ- ਮਧ੍ਯ. ਵਿੱਚ. ਅੰਦਰ. "ਜਗਦੀਸ ਜਪਉ ਮਨ ਮਾਹਾ." (ਜੈਤ ਮਃ ੪) ੩. ਸੰ. ਸੰਗ੍ਯਾ- ਗਊ....
ਸੰ. ਜਯਤਿ. ਸੰਗ੍ਯਾ- ਵਿਜਯ. ਜੀਤ. ਫ਼ਤੇ। ੨. ਗੁਰੂ ਅਰਜਨ ਸਾਹਿਬ ਦਾ ਸਿੱਖ, ਜੋ ਸਿੰਗਾਰੂ ਦਾ ਭਾਈ ਸੀ. ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿੱਚ ਭਰਤੀ ਹੋਕੇ ਵਡੀ ਵੀਰਤਾ ਦਿਖਾਈ। ੩. ਜੈਤ ਸੇਠ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ. ਜਗਤ ਸੇਠ ਇਸ ਤੋਂ ਭਿੰਨ ਹੈ। ੪. ਦੇਖੋ, ਨਾਰਾਯਣਾ। ੫. ਦੇਖੋ, ਪਟਨਾ....