chhita, chhitāछिॱट, छिॱटा
ਸੰਗ੍ਯਾ- ਤੁਬਕਾ. ਬੂੰਦ. ਕ਼ਤ਼ਰਾ। ੨. ਚਿੱਕੜ ਦਾ ਕਣਕਾ। ੩. ਚਿੰਗਾਰੀ. ਚਿਨਗ. "ਲੋਹ ਕੀ ਛਿੱਟ ਛੁੱਟੇ." (ਰਾਮਾਵ) ੪. ਵਿ- ਦਾਗੀ ਕਰਨ ਵਾਲਾ. ਕਲੰਕਿਤ ਕਰ ਦੇਣ ਵਾਲਾ.
संग्या- तुबका. बूंद. क़त़रा। २. चिॱकड़ दा कणका। ३. चिंगारी. चिनग. "लोह की छिॱट छुॱटे." (रामाव) ४. वि- दागी करन वाला. कलंकित कर देण वाला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਬਿੰਦੁ. ਤੁਬਕਾ. ਕ਼ਤ਼ਰਾ. ਕਣੀ. "ਬੂੰਦ ਵਿਹੂਣਾ ਚਾਤ੍ਰਿਕੋ ਕਿਉਕਰਿ ਤ੍ਰਿਪਤਾਵੈ?" (ਵਾਰ ਜੈਤ) ੨. ਭਾਵ- ਵੀਰਯ. ਮਣੀ. ਸ਼ੁਕ੍ਰ. "ਰਕਤ ਬੂੰਦ ਕਾ ਗਾਰਾ." (ਸੋਰ ਰਵਿਦਾਸ)...
ਅ਼. [قطرہ] ਸੰਗ੍ਯਾ- ਬੂੰਦ. ਤੁਬਕਾ. ਫੂਹ। ੨. ਦੌੜਨਾ. ਨੱਠਣਾ....
ਸੰਗ੍ਯਾ- ਛੋਟਾ ਟੁਕੜਾ. ਕਨਿਕਾ. ਜ਼ਰ੍ਰਾ ਦੇਖੋ, ਕਣਿਕ....
ਦੇਖੋ, ਚਿਨਗਾਰੀ....
ਸੰਗ੍ਯਾ- ਚਿਨਗਾਰੀ. ਪ੍ਰਜ੍ਵਲਿਤ ਅਗਨੀ ਦਾ ਕਣ. ਸ੍ਫੁਲਿੰਗ। ੨. ਇੱਕ ਮੂਤ੍ਰਰੋਗ. "ਚਿਨਗ ਪ੍ਰਮੇਹ ਭਗਿੰਦ੍ਰ ਦਖੂਤ੍ਰਾ." (ਚਰਿਤ੍ਰ ੪੦੫)#ਇਹ ਦੁਖਮੂਤ੍ਰੇ ਦਾ ਹੀ ਭੇਦ ਹੈ. ਵੈਦਕ ਵਿੱਚ ਇਸ ਦਾ ਨਾਉਂ "ਮੁਤ੍ਰਾਘਾਤ" ਹੈ. [عُسراُلبول] ਉਸਰੁਲਬੋਲ. Dyasuria. ਇਹ ਰੋਗ ਗਰਮਖ਼ੁਸ਼ਕ ਅਤੇ ਮਿਰਚ ਆਦਿਕ ਤੇਜ ਚੀਜਾਂ ਖਾਣ, ਬਹੁਤ ਸ਼ਰਾਬ ਪੀਣ, ਪੇਸ਼ਾਬ ਦੀ ਹਾਜਤ ਰੋਕਣ, ਰਿਤੁ ਵਾਲੀ ਇਸਤ੍ਰੀ ਨਾਲ ਮੈਥੁਨ ਕਰਨ ਤੋਂ ਹੁੰਦਾ ਹੈ. ਪੇਸ਼ਾਬ ਦੀ ਨਾਲੀ ਵਿੱਚ ਸੋਜ ਹੋ ਕੇ ਮੂਤ੍ਰ ਆਉਣ ਵੇਲੇ ਚਿਨਗ ਲਗਦੀ ਹੈ, ਕਦੇ ਕਦੇ ਪੀਪ ਆਉਣ ਲਗ ਜਾਂਦੀ ਹੈ.#ਇਸ ਦਾ ਸਾਧਾਰਣ ਇਲਾਜ ਇਹ ਹੈ-#(੧) ਭੱਖੜਾ, ਖਰਬੂਜੇ ਦੇ ਬੀਜ, ਕਾਸਨੀ, ਚਿੱਟਾ ਜੀਰਾ, ਬਹੁਫਲੀ ਅਤੇ ਇਲਾਇਚੀਆਂ ਦੀ ਸਰਦਾਈ ਘੋਟਕੇ ਪੀਣੀ. ਜੇ ਸਰਦ ਰੁੱਤ ਹੋਵੇ ਤਾਂ ਇਨ੍ਹਾਂ ਔਖਦਾ ਦਾ ਕਾੜ੍ਹਾ ਦੇਣਾ.#(੨) ਵੰਸਲੋਚਨ, ਇਲਾਇਚੀਆਂ, ਸਰਦਚੀਨੀ, ਸਤਬਰੋਜਾ, ਕੱਥ, ਇਹ ਸਭ ਸਮ ਵਜਨ ਪੀਸਕੇ ਡੇਢ ਡੇਢ ਮਾਸ਼ੇ ਦੀਆਂ ਪੁੜੀਆਂ ਕਰਨੀਆਂ, ਦੋ ਜਾਂ ਤਿੰਨ ਪੁੜੀਆਂ ਬੱਕਰੀ ਦੇ ਦੁੱਧ ਜਾਂ ਕੱਚੀ ਲੱਸੀ ਨਾਲ ਦਿਨ ਵਿੱਚ ਦੇਣੀਆਂ.#(੩) ਸੰਦਲ ਜਾਂ ਬਰੋਜੇ ਦਾ ਤੇਲ ਮਿਸ਼ਰੀ ਦੇ ਸ਼ਰਬਤ ਜਾਂ ਦੁੱਧ ਉੱਪਰ ਪੰਜ ਪੰਜ ਬੂੰਦਾਂ ਪਾ ਕੇ ਦਿਨ ਵਿੱਚ ਤਿੰਨ ਵਾਰ ਪਿਆਉਂਣਾ.#(੪) ਕੁਸ਼ਤਾ ਸੰਗਯਹੂਦ (ਪੱਥਰਬੇਰ) ਇੱਕ ਇੱਕ ਮਾਸ਼ਾ ਦਿਨ ਵਿੱਚ ਦੋ ਵਾਰ ਦੁੱਧ ਨਾਲ ਦੇਣਾ.#(੫) ਖਾਣ ਲਈ ਚਾਉਲ ਦੁੱਧ ਮੂੰਗੀ ਪਾਲਕ ਖਿਚੜੀ ਕੱਦੂ ਆਦਿ ਦੇਣਾ.#(ਅ) ਖੱਟੇ ਚਰਪਰੇ ਪਦਾਰਥ ਬਹੁਤ ਖਾਣ ਤੋਂ ਪਿੱਤ ਵਿਕਾਰੀ ਹੋ ਜਾਂਦਾ ਹੈ ਅਤੇ ਸਰੀਰ ਵਿੱਚੋਂ ਚਿਣਗਾਂ ਫੁੱਟਣ ਲਗਦੀਆਂ ਹਨ. ਸਿਰ ਪਿੱਠ ਅਤੇ ਪਸਲੀਆਂ ਵਿੱਚ ਚਿਣਗਾਂ ਸੂਈ ਵਾਂਙ ਚੁਭਦੀਆਂ ਹਨ. ਇਸ ਰੋਗ ਦੇ ਦੂਰ ਕਰਨ ਦਾ ਉਪਾਉ ਹੈ ਕਿ ਸਰ੍ਹੋਂ ਦਾ ਤੇਲ ਸ਼ਰੀਰ ਤੇ ਮਲਣਾ. ਸਫੇਦ ਚੰਦਨ, ਕਚੂਰ, ਧਨੀਆਂ, ਗੁਲਖੈਰਾ, ਕਾਸਨੀ, ਇਹ ਸਭ ਸਮਾਨ ਲੈਕੇ ਪਾਣੀ ਵਿੱਚ ਪੀਸਕੇ ਵਟਣੇ ਦੀ ਤਰਾਂ ਸ਼ਰੀਰ ਤੇ ਮਾਲਿਸ਼ ਕਰਨੀ. ਲਹੂ ਸਾਫ ਕਰਨ ਵਾਲੀਆਂ ਕਬਜਕੁਸ਼ਾ ਦਵਾਈਆਂ ਵਰਤਣੀਆਂ, ਹਰੜ ਅਤੇ ਸ਼ਹਿਦ ਦਾ ਸੇਵਨ ਕਰਨਾ. ਦੁੱਧ ਚਾਉਲ ਖਿਚੜੀ ਆਦਿ ਨਰਮ ਗਿਜਾ ਖ਼ਾਣੀ....
ਸੰ. ਸੰਗ੍ਯਾ- ਲੋਹਾ. "ਗੁਰ ਪਾਰਸ, ਹਮ ਲੋਹ." (ਤੁਖਾ ਛੰਤ ਮਃ ੪) ੨. ਮੱਛੀ ਫਸਾਉਣ ਦੀ ਕੁੰਡੀ. "ਜਿਹਬਾ ਸੁਆਦੀ ਲੀਲਤ ਲੋਹ." (ਸਾਰ ਨਾਮਦੇਵ) ੩. ਲੋਹੇ ਦਾ ਵਡਾ ਤਵਾ। ੪. ਲੋਹੇ ਦਾ ਭਾਂਡਾ। ੫. ਧਾਤੁ. ਦੇਖੋ, ਤ੍ਰਿਲੋਹ। ੬. ਵਿ- ਲਾਲ ਰੰਗ ਦਾ। ੭. ਦੇਖੋ, ਲੋਹ....
ਸੰਗ੍ਯਾ- ਤੁਬਕਾ. ਬੂੰਦ. ਕ਼ਤ਼ਰਾ। ੨. ਚਿੱਕੜ ਦਾ ਕਣਕਾ। ੩. ਚਿੰਗਾਰੀ. ਚਿਨਗ. "ਲੋਹ ਕੀ ਛਿੱਟ ਛੁੱਟੇ." (ਰਾਮਾਵ) ੪. ਵਿ- ਦਾਗੀ ਕਰਨ ਵਾਲਾ. ਕਲੰਕਿਤ ਕਰ ਦੇਣ ਵਾਲਾ....
ਵਿ- ਦਾਗ਼ ਵਾਲਾ।. ੨ ਕਲੰਕਿਤ. ਦੋਸੀ। ੩. ਕਾਂਗੜੇ ਅਤੇ ਸ਼ਿਮਲੇ ਦੇ ਜਿਲੇ ਕੋਲੀਆਂ ਤੁੱਲ ਇੱਕ ਜਾਤਿ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....