chasakā, chasakāraचसका, चसकार
ਸੰਗ੍ਯਾ- ਸ਼ਰਾਬ ਪੀਣ ਦੀ ਵਾਦੀ। ੨. ਰਸਨਾ ਦੇ ਸਵਾਦ ਦੀ ਪ੍ਰਬਲਤਾ। ਦੇਖੋ, ਚਸ ਧਾ ਅਤੇ ਚਸਕ ੨.
संग्या- शराब पीण दी वादी। २. रसना दे सवाद दी प्रबलता। देखो, चस धा अते चसक २.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਦੇਖੋ, ਪੀਣਾ। ੨. ਦੇਖੋ, ਪੀਨ. "ਕ੍ਰੋਧ ਪੀਣ ਮਾਨੀਐ." (ਕਲਕੀ) ਕ੍ਰੋਧ ਨਾਲ ਭਰਿਆ ਹੋਇਆ....
ਦੇਖੋ, ਬਾਦੀ। ੨. ਸੰ. वादिन्. ਵਿ- ਵਕ੍ਤਾ. ਕਹਣ ਵਾਲਾ। ੩. ਝਗੜਾਲੂ. "ਸਸੁਰਾ ਵਾਦੀ." (ਵਾਰ ਰਾਮ ੨. ਮਃ ੫) ੪. ਵਿਰੋਧੀ। ੫. ਚਰਚਾ ਵੇਲੇ ਪਹਿਲੇ ਪੱਖ ਨੂੰ ਉਠਾਉਣ ਵਾਲਾ। ੬. ਸੰਗੀਤ ਅਨੁਸਾਰ ਉਹ ਸੁਰ, ਜੋ ਰਾਗ ਦਾ ਮੁੱਢ ਹੋਵੇ ਅਰ ਜਿਸ ਬਿਨਾ ਰਾਗ ਦਾ ਸਰੂਪ ਹੀ ਨਾ ਬਣ ਸਕੇ, ਜੈਸੇ ਸ੍ਰੀ ਰਾਗ ਦਾ ਰਿਸਭ ਹੈ। ੭. ਵਾਦੀਂ ਵਾਦਾਂ ਵਿੱਚ. "ਵਾਦੀ ਧਰਨਿ ਪਿਆਰੁ." (ਮਃ ੩. ਵਾਰ ਮਾਰੂ ੧) ੮. ਅ਼. [وادی] ਸੰਗ੍ਯਾ- ਨੀਵੀਂ ਧਰਤੀ। ੯. ਦੋ ਪਹਾੜਾਂ ਦੇ ਵਿਚਲੀ ਘਾਟੀ। ੧੦. ਜੰਗਲ. ਰੋਹੀ। ੧੧. ਦਰਿਆ ਦਾ ਲਾਂਘਾ....
ਸੰਗ੍ਯਾ- ਰਸ ਕਰੀਏ ਗ੍ਰਹਣ ਜਿਸ ਨਾਲ, ਜੀਭ. "ਏ ਰਸਨਾ, ਤੂੰ ਅਨਰਸਿ ਰਾਚਿਰਹੀ." (ਅਨੰਦੁ) ੨. ਸੰ. ਰਸ਼ਨਾ. ਰੱਸੀ. ਡੋਰ। ੩. ਤੜਾਗੀ. ਕਾਂਚੀ। ੪. ਘੋੜੇ ਦੀ ਬਾਗ....
ਸੰ. ਸ੍ਵਾਦ. ਸੰਗ੍ਯਾ- ਰਸਨਾ ਕਰਕੇ ਰਸ ਗ੍ਰਹਿਣ. ਲੱਜਤ. ਜਾਇਕਾ। ੨. ਅ਼. [سواد] ਕਾਲਿਸ. ਕਾਲਖ। ੩. ਪਿੰਡ ਦਾ ਗੋਇਰਾ। ੪. ਲਿਆਕਤ. ਯੋਗ੍ਯਤਾ। ੫. ਮਜਮੂਨ ਦਾ ਖਰੜਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਚੀਸ. ਕਰਕ. ਚੁਭਵੀਂ ਪੀੜ। ੨. ਸੰ. ਚਸਕ. ਸ਼ਰਾਬ ਪੀਣ ਦਾ ਪਾਤ੍ਰ। ੩. ਸ਼ਹਿਦ. ਮਧੁ....