chasakaचसक
ਸੰਗ੍ਯਾ- ਚੀਸ. ਕਰਕ. ਚੁਭਵੀਂ ਪੀੜ। ੨. ਸੰ. ਚਸਕ. ਸ਼ਰਾਬ ਪੀਣ ਦਾ ਪਾਤ੍ਰ। ੩. ਸ਼ਹਿਦ. ਮਧੁ.
संग्या- चीस. करक. चुभवीं पीड़। २. सं. चसक. शराब पीण दा पात्र। ३. शहिद. मधु.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਸਕ. ਪੀੜ ਦੀ ਚੋਭ। ੨. ਚੀਕ. ਚੀਤਕਾਰ. ਚਿੰਘਾਰ. "ਹਸਤਿ ਭਾਗਕੈ ਚੀਸਾ ਮਾਰੈ." (ਗੌਂਡ ਕਬੀਰ)...
ਸੰਗ੍ਯਾ- ਚੁਭਵੀਂ ਪੀੜ. ਚੀਸ. ਟਸਕ. "ਕਰਕ ਕਰੇਜੇ ਮਾਹੀ." (ਸੋਰ ਭੀਖਨ) ੨. ਬਿਜਲੀ ਆਦਿਕ ਦੀ ਕੜਕ. ਕੜਾਕਾ। ੩. ਸੰ. ਕਮੰਡਲੁ। ੪. ਅਨਾਰ। ੫. ਮੌਲਸਰੀ। ੬. ਕਰੀਰ। ੭. ਕਚਨਾਰ। ੮. ਸੰ. ਕਰ੍ਕ. ਕੇਕੜਾ। ੯. ਚੌਥੀ ਰਾਸ਼ਿ, ਜਿਸ ਦੇ ਨਛਤ੍ਰਾਂ ਦੀ ਸ਼ਕਲ ਕੇਕੜੇ ਜੇਹੀ ਹੈ. Capricornus । ੧੦. ਸੰ. ਕਰ੍ਕਸ਼. ਵਿ- ਕੌੜਾ. ਕਠੋਰ. "ਕਰਕ ਸਬਦ ਸਮ ਵਿਖ ਨ ਵਿਖਮ ਹੈ." (ਭਾਗੁ ਕ) ੧੧. ਓਲਾ. ਗੜਾ....
ਸੰ. पीङ्. ਧਾ- ਦੁੱਖ ਦੇਣਾ. ਨਚੋੜੇ ਜਾਣਾ. ਦਬਾਉਣਾ। ੨. ਸੰਗ੍ਯਾ- ਪੀੜਾ. ਦੁੱਖ. "ਹਰਿਸੇਵਕ ਨਾਹੀ ਜਮਪੀੜ." (ਬਿਲਾ ਮਃ ੫) ੩. ਦੇਖੋ, ਪੀੜਨ। ੪. ਮਰੋੜ. ਖ਼ਮ. ਮੁਰਝਾਕੇ ਮੁੜਨ ਦਾ ਭਾਵ. "ਹਰਿ ਹਰਿ ਕਰਹਿ ਸਿ ਸੂਕਹਿ ਨਾਹੀ, ਨਾਨਕ ਪੀੜ ਨ ਖਾਹਿ ਜੀਉ." (ਆਸਾ ਛੰਤ ਮਃ ੧)...
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਦੇਖੋ, ਪੀਣਾ। ੨. ਦੇਖੋ, ਪੀਨ. "ਕ੍ਰੋਧ ਪੀਣ ਮਾਨੀਐ." (ਕਲਕੀ) ਕ੍ਰੋਧ ਨਾਲ ਭਰਿਆ ਹੋਇਆ....
ਸੰ. ਸੰਗ੍ਯਾ- ਜਿਸ ਵਿੱਚ ਪੀਤਾ ਜਾਵੇ. ਭਾਂਡਾ. ਬਰਤਨ। ੨. ਅਧਿਕਾਰੀ. ਕਿਸੇ ਵਸਤੁ ਦੇ ਪਾਉਣ ਯੋਗ੍ਯ ਪੁਰੁਸ।#੩. ਨਾਟਕ ਦੇ ਨਾਇਕ ਨਾਇਕਾ ਆਦਿ। ੪. ਨਾਟਕ ਖੇਡਣ ਵਾਲੇ ਮਨੁੱਖ. ਨਟ। ੫. ਰਾਜਮੰਤ੍ਰੀ। ੬. ਇੱਕ ਤੋਲ, ਜੋ ਚਾਰ ਸੇਰ ਬਰਾਬਰ ਹੈ। ੭. ਪੱਤਾ. ਪਤ੍ਰ....
ਦੇਖੋ, ਸਹਦ ੨....
ਸੰ. ਸੰਗ੍ਯਾ- ਸ਼ਰਾਬ. ਮਦ੍ਯ। ੨. ਸ਼ਹਦ. ਮਾਧ੍ਵੀਕ. ਮਾਕ੍ਸ਼ਿਕ. ਮਧੁ ਲਹੂ ਦੇ ਵਿਕਾਰ ਹਟਾਉਂਦਾ ਹੈ. ਨੇਤ੍ਰਾਂ ਦੀ ਜੋਤ ਵਧਾਉਂਦਾ ਹੈ. ਵਸੰਤ ਰੁੱਤ ਦੈ ਸ਼ਹਦ ਹੋਰ ਰੁੱਤਾਂ ਤੋ, ਉੱਤਮ ਹੁੰਦਾ ਹੈ. L. Mel (honey). "ਮਧੁ ਲੀਨੋ, ਮੁਖਿ ਦੀਨੋ ਛਾਰੁ." (ਸਾਰ ਨਾਮਦੇਵ) ੩. ਚੇਤ ਦਾ ਮਹੀਨਾ. "ਮਧੁ ਮਾਸ ਕੀ ਪੂਰਨਮਾਸੀ." (ਗੁਪ੍ਰਸੂ) ੪. ਜਲ। ੫. ਮਿੱਠਾ ਰਸ। ੬. ਦੁੱਧ। ੭. ਮਹੂਆ ਬਿਰਛ। ੮. ਮੁਲੱਠੀ। ੯. ਲੇਲਾ ਦਾ ਪੁਤ੍ਰ ਇੱਕ ਦੈਤ, ਜੋ ਲਵਣਾਸੁਰ ਦਾ ਪਿਤਾ ਸੀ. ਇਸ ਦੀ ਵਸਾਈ ਮਧੁਪੁਰੀ (ਮਥੁਰਾ) ਇਤਿਹਾਸ ਪ੍ਰਸਿੱਧ ਹੈ. ਦੇਖੋ ਰਾਮਾਯਣ ਕਾਂਡ ੭, ਅਃ ੬੧। ੧੦. ਕੈਟਭ ਦੈਤ ਦਾ ਭਾਈ. ਮਹਾਭਾਰਤ ਅਤੇ ਕਾਲਿਕਾ ਪੁਰਾਣ¹ ਵਿੱਚ ਕਥਾ ਹੈ ਕਿ ਮਧੁ ਅਤੇ ਕੰਟਭ ਵਿਸਨੁ ਦੇ ਕੰਨ ਵਿੱਚੋਂ ਉਪਜੇ, ਜਦਕਿ ਉਹ ਸੁੱਤਾ ਪਿਆ ਸੀ, ਅਰ ਬ੍ਰਹਮਾ੍ ਜੋ ਅਜੇ ਨਾ ਭਿਕਮਲ ਵਿੱਚੋਂ ਜੰਮਿਆ ਹੀ ਸੀ, ਉਸ ਦੇ ਖਾਣ ਨੂੰ ਲਪਕੇ, ਇਸ ਪੁਰ ਵਿਸਨੁ ਨੇ ਦੋਹਾਂ ਨੂੰ ਮਾਰਿਆ, ਜਿਸ ਤੋਂ ਨਾਮ ਮਧੁਸੂਦਨ ਅਤੇ ਕੈਟਭਜਿਤ ਹੋਇਆ. "ਸਹਸਬਹੁ ਮਧੁ ਕੀਟ ਮਹਿ ਖਾਸਾ." (ਗਉ ਅਃ ਮਃ ੧) ਸਹਸ੍ਰਵਾਹੁ, ਮਧੁ, ਕੈਟਭ ਅਤੇ ਮਹਿਖਾਸੁਰ.#ਹਰਿਵੰਸ਼ ਵਿੱਚ ਲਿਖਿਆ ਹੈ ਕਿ ਸੰਧੁ ਅਤੇ ਕੈਟਭ ਦੀ ਮਿੰਜ (ਮੇਦਾ) ਜੋ ਸਮੁੰਦਰ ਤੇ ਫੈਲੀ, ਉਸ ਤੋਂ ਪ੍ਰਿਥਿਵੀ ਬਣੀ ਅਰ ਮੋਦਿਨੀ ਨਾਮ ਦਾ ਮੂਲ ਭੀ ਇਹੀ ਹੈ.#ਰਾਮਾਯਣ ਵਿੱਚ ਲੇਖ ਹੈ ਕਿ ਬ੍ਰਹਮਾ ਦੀ ਕੰਨ ਮੈਲ ਤੋਂ ਮਧੁ ਅਤੇ ਕੈਟਭ ਪੈਦਾ ਹੋਏ. ਦਸਮਗ੍ਰੰਥ ਵਿੱਚ ਇਸੇ ਦਾ ਅਨੁਵਾਦ ਹੈ. "ਏਕ ਸ੍ਵਰਣ ਤੇ ਮੈਲ ਨਿਕਾਰਾ। ਤਾਂਤੇ ਮਧੁ ਕੈਟਭ ਤਨ ਧਾਰਾ." (ਵਿਚਿਤ੍ਰ) ਦੇਖੋ, ਕੈਟਭ ੨। ੧੧. ਇੱਕ ਪ੍ਰਤਾਪੀ ਯਾਦਵ, ਜਿਸ ਤੋਂ ਮਾਧਵ ਗੋਤ੍ਰ ਚੱਲਿਆ, ਜਿਸ ਵਿੱਚ ਕ੍ਰਿਸਨ ਜੀ ਸਨ। ੧੨. ਘੀ। ੧੩. ਅਮ੍ਰਿਤ। ੧੪. ਆਕਾਸ਼। ੧੫. ਸ਼ੁਭਾਸ਼ੁਭ ਕਰਮ। ੧੬. ਵਿ- ਪ੍ਰਿਯ, ਜੋ ਮਨ ਨੂੰ ਭਾਵੇ. "ਮਧੁ ਬਾਸੁਰੀ ਬਾਜੈ." (ਰਾਮ ਮਃ ੫)...