chakrikāचक्रिका
ਸੰ. ਸੰਗ੍ਯਾ- ਚਕਰੀ. ਛੋਟਾ ਚਕ੍ਰ। ੨. ਚਕਰੀ ਦੇ ਆਕਾਰ ਦੀ ਗੋਡੇ ਦੀ ਹੱਡੀ, ਚੱਪਣੀ। ੩. ਚੱਕੀ. ਆਟਾ ਪੀਹਣ ਦਾ ਯੰਤ੍ਰ। ੪. ਭੌਰੀ. ਜਲ ਦੀ ਘੁਮੇਰੀ। ੫. ਚਰਚਾ ਦਾ ਇੱਕ ਦੋਸ, ਮੁੜਘਿੜ ਦਲੀਲ ਦਾ ਉਸੇ ਥਾਂ ਆ ਜਾਣਾ ਅਤੇ ਯੁਕਤੀ ਦਾ ਅੱਗੇ ਨਾ ਵਧਣਾ.
सं. संग्या- चकरी. छोटा चक्र। २. चकरी दे आकार दी गोडे दी हॱडी, चॱपणी। ३. चॱकी. आटा पीहण दा यंत्र। ४. भौरी. जल दी घुमेरी। ५. चरचा दा इॱक दोस, मुड़घिड़ दलील दा उसे थां आ जाणा अते युकती दा अॱगे ना वधणा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਕ੍ਰਿਕਾ. ਭੌਰੀ. ਜਲ ਦੀ ਘੁਮੇਰੀ. ਘੁੰਮਣਵਾਣੀ। ੨. ਛੋਟਾ ਚਕ੍ਰ। ੩. ਦੇਖੋ, ਚਕ੍ਰੀ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਸੰਗ੍ਯਾ- ਚਕਵਾ. ਚਕ੍ਰਵਾਕ. ਸੁਰਖ਼ਾਬ। ੨. ਸਮੁਦਾਯ. ਗਰੋਹ। ੩. ਦੇਸ਼. ਮੰਡਲ. "ਚਕ੍ਰਪਤਿ ਆਗ੍ਯਾਵਰਤੀ." (ਸਲੋਹ) ੪. ਦਿਸ਼ਾ. ਤਰਫ. "ਚਤੁਰ ਚਕ੍ਰ ਵਰਤੀ." (ਜਾਪੁ) ੫. ਸੈਨਾ. ਫ਼ੌਜ. "ਭੇਦਕੈ ਅਰਿਚਕ੍ਰ." (ਸਲੋਹ) ੬. ਰਥ ਦਾ ਪਹੀਆ. "ਸ੍ਯੰਦਨ ਚਕ੍ਰ ਸਬਦ ਦਿਸਿ ਠੌਰ." (ਗੁਪ੍ਰਸੂ) ੭. ਦੰਦੇਦਾਰ ਗੋਲ ਸ਼ਸਤ੍ਰ, ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ. "ਚਕ੍ਰ ਚਲਾਇ ਗਿਰਾਇ ਦਯੋ ਅਰਿ." (ਚੰਡੀ ੧) ੮. ਘੁਮਿਆਰ (ਕੁੰਭਕਾਰ) ਦਾ ਚੱਕ। ੯. ਆਗ੍ਯਾ. ਹੁਕੂਮਤ. "ਚਤੁਰ ਦਿਸ ਚਕ੍ਰ ਫਿਰੰ." (ਅਕਾਲ) ੧੦. ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ। ੧੧. ਦੇਹ ਦੇ ਛੀ ਚਕ੍ਰ. ਦੇਖੋ, ਖਟਚਕ੍ਰ। ੧੨. ਜਲ ਦੀ ਭੌਰੀ. ਘੁੰਮਣਵਾਣੀ. "ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ." (ਚੰਡੀ ੧) ੧੩. ਸਾਮਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. "ਚਕ੍ਰ ਚਿਹਨ ਅਰੁ ਬਰਣ ਜਾਤਿ." (ਜਾਪੁ) ੧੪. ਵਾਮਮਾਰਗੀਆਂ ਦਾ ਭੈਰਵਚਕ੍ਰ, ਕਾਲੀਚਕ੍ਰ ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ (ਦਾਇਰਾ). "ਚਕ੍ਰ ਬਣਾਇ ਕਰੈ ਪਾਖੰਡ." (ਭੈਰ ਮਃ ੫) ੧੫. ਪਾਖੰਡ. ਦੰਭ। ੧੬. ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿਸਨੁ ਦੇ ਚਕ੍ਰ ਦਾ ਚਿੰਨ੍ਹ. "ਕਰਿ ਇਸਨਾਨ ਤਨਿ ਚਕ੍ਰ ਬਣਾਏ." (ਪ੍ਰਭਾ ਅਃ ਮਃ ੫) "ਦੇਹੀ ਧੋਵੈ ਚਕ੍ਰ ਬਣਾਏ." (ਵਾਰ ਰਾਮ ੨. ਮਃ ੫) ੧੭. ਗ੍ਰਹਾਂ ਦੀ ਗਤਿ (ਗਰਦਿਸ਼). ਗ੍ਰਹਚਕ੍ਰ. ੧੮. ਵਲਗਣ. ਘੇਰਾ. Circle....
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਘੜੇ ਹਾਂਡੀ ਆਦਿ ਦਾ ਮੂੰਹ ਢਕਣ ਦੀ ਠੂਠੀ। ੨. ਚੱਪਣ ਦੇ ਆਕਾਰ ਦੀ ਗੋਡੇ ਦੀ ਹੱਡੀ. Patella....
ਸੰਗ੍ਯਾ- ਦੇਖੋ, ਚਕੀ। ੨. ਚੰਬੇ ਦੇ ਇ਼ਲਾਕੇ ਦੀ ਇੱਕ ਪਹਾੜੀ ਨਦੀ, ਜੋ ਗੁਰਦਾਸਪੁਰ ਦੇ ਇ਼ਲਾਕ਼ੇ ਵਿਆਸਾ (ਵਿਪਾਸ਼) ਵਿੱਚ ਮਿਲਦੀ ਹੈ। ੩. ਦੁੰਬੇ ਦੀ ਚਰਬੀਲੀ ਚੱਕੀ....
ਸੰਗ੍ਯਾ- ਆਰਦ. ਚੂਨ. ਪਿਸਾਨ. ਪੀਠਾ ਹੋਇਆ ਅਨਾਜ. "ਇਕਨਾ ਆਟਾ ਅਗਲਾ, ਇਕਨਾ ਨਾਹੀ ਲੋਣੁ." (ਸ. ਫਰੀਦ)...
ਦੇਖੋ, ਪੀਸਣਾ ਅਤੇ ਪੀਸਣੁ....
ਸੰ. यन्त्र्. ਧਾ- ਆਪਣੇ ਅਧੀਨ ਰੱਖਣਾ, ਸਿਕੋੜਨਾ। ੨. ਸੰਗ੍ਯਾ- ਕਲ. ਮਸ਼ੀਨ। ੩. ਬਾਜਾ। ੪. ਸ਼ਸਤ੍ਰ। ੫. ਜਿੰਦਾ. ਤਾਲਾ। ੬. ਤੰਤ੍ਰਸ਼ਾਸਤ੍ਰ ਅਨੁਸਾਰ ਦੇਵਤਾ ਗ੍ਰਹ ਆਦਿ ਦਾ ਲੀਕਾਂ ਖਿੱਚਕੇ ਬਣਾਇਆ, ਗੋਲ ਚੁਕੌਣਾ ਅੱਠ ਪਹਿਲੂ ਆਦਿ ਘੇਰਾ ਜਿਵੇਂ- ਜਨਮ ਕੁੰਡਲੀ ਦਾ ਬਾਰਾਂ ਖਾਨੇ ਦਾ ਯੰਤ੍ਰ ਹੁੰਦਾ ਹੈ....
ਪੈਰਾਂ ਦੀ ਉਂਗਲਾ ਤੇ ਪਿਆ ਅੱਟਣ, ਜੋ ਗੋਲ ਆਕਾਰ ਦਾ ਹੁੰਦਾ ਹੈ, ਇਸ ਤੋਂ ਤੁਰਣ ਵੇਲੇ ਪੀੜ ਹੁੰਦੀ ਹੈ. Corus। ੨. ਘੇਰਾ. "ਸਰਬ ਨਗਰ ਕੋ ਡੌਰੀ ਪਾਈ." (ਨਾਪ੍ਰ) ੩. ਜਲਚਕ੍ਰਿਕਾ ਘੁੰਮਣਵਾਣੀ. "ਕਹੂੰ ਬੇਗ ਜੋਰ ਤੇ ਮਰੋਰ ਤੇ ਸੁ ਭੌਰੀ ਪਰੈ." (ਗੁਪ੍ਰਸੂ) ੪. ਚੌਕੀ. ਪਹਿਰਾ. ਪਹਿਰਾ ਦੇਣ ਵੇਲੇ ਸਿਪਾਹੀ ਫਿਰਦੇ ਰਹਿਂਦੇ ਹਨ. "ਭੌਰੀ ਦੇਤ ਰਹੋਂ." (ਹਨੂ) ੫. ਭ੍ਰਮਰੀ. ਭ੍ਰਮਰ (ਭੌਰੇ) ਦੀ ਮਦੀਨ. "ਕਮਲ ਖਿਰੇ ਪਰ ਆਵਤ ਭੌਰੀ." (ਗੁਪ੍ਰਸੂ) ੬. ਘੋੜੇ ਨੂੰ ਕੱਟਣ ਵਾਲੀ ਇੱਕ ਜ਼ਹਿਰੀਲੀ ਮੱਖੀ। ੭. ਘੋੜੇ ਦੇ ਚਕ੍ਰਾਕਾਰ ਰੋਮਾਂ ਦਾ ਚਿੰਨ੍ਹ, ਜਿਸ ਦੇ ਅਨੇਕ ਸ਼ੁਭ ਅਸ਼ੁਭ ਫਲ ਸ਼ਾਲਿਹੋਤ੍ਰ ਵਿੱਚ ਲਿਖੇ ਹਨ। ੮. ਤੱਕਲੇ ਨਾਲ ਲਾਈ ਚੰਮ ਦੀ ਗੋਲ ਟਿੱਕੀ, ਜਿਸ ਦੇ ਅੱਗੇ ਗਲੋਟੇ ਦਾ ਮੁੱਢਾ ਲੱਗਦਾ ਹੈ....
ਸੰਗ੍ਯਾ- ਸਿਰ ਨੂੰ ਆਇਆ ਚੱਕਰ. ਗਿਰਦਣੀ....
ਸੰ. ਚਰ੍ਚਾ. ਸੰਗ੍ਯਾ- ਵਰਣਨ. ਬਯਾਨ (ਬਿਨਾ). ਕਥਨ। ੨. ਪ੍ਰਸ਼ਨ ਉੱਤਰ. ਵਿਦ੍ਵਾਨਾਂ ਨੇ ਚਰਚਾ ਦੇ ਚਾਰ ਭੇਦ ਥਾਪੇ ਹਨ-#(ੳ) ਵਾਦ, ਪ੍ਰੇਮਭਾਵ ਨਾਲ ਪਰਸਪਰ ਪ੍ਰਸ਼ਨ ਉੱਤਰ ਕਰਕੇ ਤਸੱਲੀ ਕਰਨੀ.#(ਅ) ਹਿਤ, ਬਿਨਾ ਈਰਖਾ ਤੋਂ ਖੰਡਨ ਮੰਡਨ ਕਰਨਾ.#(ੲ) ਜਲਪ, ਆਪਣੇ ਮਤ ਦੀ ਪੁਸ੍ਟੀ ਲਈ ਦੂਜੇ ਦੀ ਦਲੀਲ ਨੂੰ ਰੱਦ ਕਰਨਾ.#(ਸ) ਵਿਤੰਡਾ, ਦੂਜੇ ਦਾ ਪੱਖ ਡੇਗਣ ਵਾਸਤੇ ਛਲ ਕਪਟ ਈਰਖਾ ਹਠ ਨਾਲ ਮਿਲੀ ਚਰਚਾ। ੩. ਪੂਜਾ. ਚੰਦਨ ਆਦਿਕ ਪਦਾਰਥਾਂ ਦਾ ਲੇਪਨ। ੪. ਸ਼ੁਹਰਤ. ਅਫ਼ਵਾਹ....
ਕ੍ਰਿ. ਵਿ- ਬਾਰ ਬਾਰ. ਪੁਨਹ ਪੁਨਹ। ੨. ਹਟ ਹਟਕੇ....
ਅ਼. [دلیل] ਸੰਗ੍ਯਾ- ਤਰਕ. ਯੁਕ੍ਤਿ। ੨. ਚਰਚਾ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ- ਵਰ੍ਧਨ. ਵ੍ਰਿੱਧਿ ਨੂੰ ਪ੍ਰਾਪਤ ਹੋਣਾ। ੨. ਵਧ ਕਰਨਾ. ਮਾਰਨਾ....