chakarīचकरी
ਸੰਗ੍ਯਾ- ਚਕ੍ਰਿਕਾ. ਭੌਰੀ. ਜਲ ਦੀ ਘੁਮੇਰੀ. ਘੁੰਮਣਵਾਣੀ। ੨. ਛੋਟਾ ਚਕ੍ਰ। ੩. ਦੇਖੋ, ਚਕ੍ਰੀ.
संग्या- चक्रिका. भौरी. जल दी घुमेरी. घुंमणवाणी। २. छोटा चक्र। ३. देखो, चक्री.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਚਕਰੀ. ਛੋਟਾ ਚਕ੍ਰ। ੨. ਚਕਰੀ ਦੇ ਆਕਾਰ ਦੀ ਗੋਡੇ ਦੀ ਹੱਡੀ, ਚੱਪਣੀ। ੩. ਚੱਕੀ. ਆਟਾ ਪੀਹਣ ਦਾ ਯੰਤ੍ਰ। ੪. ਭੌਰੀ. ਜਲ ਦੀ ਘੁਮੇਰੀ। ੫. ਚਰਚਾ ਦਾ ਇੱਕ ਦੋਸ, ਮੁੜਘਿੜ ਦਲੀਲ ਦਾ ਉਸੇ ਥਾਂ ਆ ਜਾਣਾ ਅਤੇ ਯੁਕਤੀ ਦਾ ਅੱਗੇ ਨਾ ਵਧਣਾ....
ਪੈਰਾਂ ਦੀ ਉਂਗਲਾ ਤੇ ਪਿਆ ਅੱਟਣ, ਜੋ ਗੋਲ ਆਕਾਰ ਦਾ ਹੁੰਦਾ ਹੈ, ਇਸ ਤੋਂ ਤੁਰਣ ਵੇਲੇ ਪੀੜ ਹੁੰਦੀ ਹੈ. Corus। ੨. ਘੇਰਾ. "ਸਰਬ ਨਗਰ ਕੋ ਡੌਰੀ ਪਾਈ." (ਨਾਪ੍ਰ) ੩. ਜਲਚਕ੍ਰਿਕਾ ਘੁੰਮਣਵਾਣੀ. "ਕਹੂੰ ਬੇਗ ਜੋਰ ਤੇ ਮਰੋਰ ਤੇ ਸੁ ਭੌਰੀ ਪਰੈ." (ਗੁਪ੍ਰਸੂ) ੪. ਚੌਕੀ. ਪਹਿਰਾ. ਪਹਿਰਾ ਦੇਣ ਵੇਲੇ ਸਿਪਾਹੀ ਫਿਰਦੇ ਰਹਿਂਦੇ ਹਨ. "ਭੌਰੀ ਦੇਤ ਰਹੋਂ." (ਹਨੂ) ੫. ਭ੍ਰਮਰੀ. ਭ੍ਰਮਰ (ਭੌਰੇ) ਦੀ ਮਦੀਨ. "ਕਮਲ ਖਿਰੇ ਪਰ ਆਵਤ ਭੌਰੀ." (ਗੁਪ੍ਰਸੂ) ੬. ਘੋੜੇ ਨੂੰ ਕੱਟਣ ਵਾਲੀ ਇੱਕ ਜ਼ਹਿਰੀਲੀ ਮੱਖੀ। ੭. ਘੋੜੇ ਦੇ ਚਕ੍ਰਾਕਾਰ ਰੋਮਾਂ ਦਾ ਚਿੰਨ੍ਹ, ਜਿਸ ਦੇ ਅਨੇਕ ਸ਼ੁਭ ਅਸ਼ੁਭ ਫਲ ਸ਼ਾਲਿਹੋਤ੍ਰ ਵਿੱਚ ਲਿਖੇ ਹਨ। ੮. ਤੱਕਲੇ ਨਾਲ ਲਾਈ ਚੰਮ ਦੀ ਗੋਲ ਟਿੱਕੀ, ਜਿਸ ਦੇ ਅੱਗੇ ਗਲੋਟੇ ਦਾ ਮੁੱਢਾ ਲੱਗਦਾ ਹੈ....
ਸੰਗ੍ਯਾ- ਸਿਰ ਨੂੰ ਆਇਆ ਚੱਕਰ. ਗਿਰਦਣੀ....
ਸੰਗ੍ਯਾ- ਪਾਣੀ ਦੀ ਘੁਮੇਰੀ, ਭ੍ਰਮਰੀ. ਜਲਚਕ੍ਰਿਕਾ. "ਘਰ ਘੁੰਮਣਵਾਣੀ ਭਾਈ." (ਮਾਰੂ ਮਃ ੧) ਦੇਖੋ, ਘੁੰਮਣਘੇਰ ੨. ਅਤੇ ੩....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਸੰਗ੍ਯਾ- ਚਕਵਾ. ਚਕ੍ਰਵਾਕ. ਸੁਰਖ਼ਾਬ। ੨. ਸਮੁਦਾਯ. ਗਰੋਹ। ੩. ਦੇਸ਼. ਮੰਡਲ. "ਚਕ੍ਰਪਤਿ ਆਗ੍ਯਾਵਰਤੀ." (ਸਲੋਹ) ੪. ਦਿਸ਼ਾ. ਤਰਫ. "ਚਤੁਰ ਚਕ੍ਰ ਵਰਤੀ." (ਜਾਪੁ) ੫. ਸੈਨਾ. ਫ਼ੌਜ. "ਭੇਦਕੈ ਅਰਿਚਕ੍ਰ." (ਸਲੋਹ) ੬. ਰਥ ਦਾ ਪਹੀਆ. "ਸ੍ਯੰਦਨ ਚਕ੍ਰ ਸਬਦ ਦਿਸਿ ਠੌਰ." (ਗੁਪ੍ਰਸੂ) ੭. ਦੰਦੇਦਾਰ ਗੋਲ ਸ਼ਸਤ੍ਰ, ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ. "ਚਕ੍ਰ ਚਲਾਇ ਗਿਰਾਇ ਦਯੋ ਅਰਿ." (ਚੰਡੀ ੧) ੮. ਘੁਮਿਆਰ (ਕੁੰਭਕਾਰ) ਦਾ ਚੱਕ। ੯. ਆਗ੍ਯਾ. ਹੁਕੂਮਤ. "ਚਤੁਰ ਦਿਸ ਚਕ੍ਰ ਫਿਰੰ." (ਅਕਾਲ) ੧੦. ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ। ੧੧. ਦੇਹ ਦੇ ਛੀ ਚਕ੍ਰ. ਦੇਖੋ, ਖਟਚਕ੍ਰ। ੧੨. ਜਲ ਦੀ ਭੌਰੀ. ਘੁੰਮਣਵਾਣੀ. "ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ." (ਚੰਡੀ ੧) ੧੩. ਸਾਮਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. "ਚਕ੍ਰ ਚਿਹਨ ਅਰੁ ਬਰਣ ਜਾਤਿ." (ਜਾਪੁ) ੧੪. ਵਾਮਮਾਰਗੀਆਂ ਦਾ ਭੈਰਵਚਕ੍ਰ, ਕਾਲੀਚਕ੍ਰ ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ (ਦਾਇਰਾ). "ਚਕ੍ਰ ਬਣਾਇ ਕਰੈ ਪਾਖੰਡ." (ਭੈਰ ਮਃ ੫) ੧੫. ਪਾਖੰਡ. ਦੰਭ। ੧੬. ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿਸਨੁ ਦੇ ਚਕ੍ਰ ਦਾ ਚਿੰਨ੍ਹ. "ਕਰਿ ਇਸਨਾਨ ਤਨਿ ਚਕ੍ਰ ਬਣਾਏ." (ਪ੍ਰਭਾ ਅਃ ਮਃ ੫) "ਦੇਹੀ ਧੋਵੈ ਚਕ੍ਰ ਬਣਾਏ." (ਵਾਰ ਰਾਮ ੨. ਮਃ ੫) ੧੭. ਗ੍ਰਹਾਂ ਦੀ ਗਤਿ (ਗਰਦਿਸ਼). ਗ੍ਰਹਚਕ੍ਰ. ੧੮. ਵਲਗਣ. ਘੇਰਾ. Circle....
ਸੰ. चक्रिन ਵਿ- ਚਕ੍ਰਵਾਲਾ। ੨. ਸੰਗ੍ਯਾ- ਵਿਸਨੁ। ੩. ਕਰਤਾਰ। ੪. ਚਕਵਾ। ੫. ਚਕ੍ਰਵਰਤੀ ਰਾਜਾ। ੬. ਘੁਮਿਆਰ। ੭. ਸਰਪ। ੮. ਜਾਸੂਸ. ਮੁਖ਼ਬਿਰ। ੯. ਤੇਲੀ। ੧੦. ਗਧਾ। ੧੧. ਕਾਂਉਂ। ੧੨. ਰਥ ਦਾ ਸਵਾਰ। ੧੩. ਨਿਹੰਗ ਸਿੰਘ....