tikatikīटिकटिकी
ਸੰਗ੍ਯਾ- ਤਿਪਾਈ। ੨. ਆਧਾਰੀ. ਬੈਰਾਗਨ। ੩. ਨਜਰ ਦੀ ਟਕ. ਅਚਲਦ੍ਰਿਸ੍ਟਿ. ਨੀਝ.
संग्या- तिपाई। २. आधारी. बैरागन। ३. नजर दी टक. अचलद्रिस्टि. नीझ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਧਾਰੀ। ੨. ਸੰਗ੍ਯਾ- ਆਸ਼੍ਰਯ. ਆਸਰਾ. "ਸਭਨਾ ਜੀਆ ਕਾ ਆਧਾਰੀ." (ਮਾਰੂ ਸੋਲਹੇ ਮਃ ੩) ੩. ਝੋਲੀ. ਥੈਲੀ "ਡੰਡਾ ਮੁੰਦ੍ਰਾ ਖਿੰਥਾ ਆਧਾਰੀ." (ਬਿਲਾ ਕਬੀਰ)...
ਸੰਗ੍ਯਾ- ਵੈਰਾਗ੍ਯਵਾਨ ਸਾਧੁ ਦੀ ਆਧਾਰੀ. ਟਿਕਟਿਕੀ, ਜੋ ਇਸ T ਆਕਾਰ ਦੀ ਹੁੰਦੀ ਹੈ. ਇਸ ਉੱਤੇ ਬਾਂਹਾਂ ਰੱਖਕੇ ਸਾਧੂ ਬੈਠਦੇ ਹਨ....
ਅ਼. [نظر] ਨਜਰ. ਸੰਗ੍ਯਾ- ਨਿਗਾਹ. ਦ੍ਰਿਸ੍ਟਿ. "ਨਜਰਿ ਭਈ ਘਰੁ ਘਰ ਤੇ ਜਾਨਿਆ." (ਗਉ ਮਃ ੧) ੩. ਧ੍ਯਾਨ. ਤਵੱਜੋ। ੩. ਅ਼. [نزر] ਨਜਰ. ਭੇਟਾ. ਉਪਹਾਰ। ੪. ਪ੍ਰਤਿਗ੍ਯਾ. ਪ੍ਰਣ....
ਸੰਗ੍ਯਾ- ਟਕ. ਨਜਰ ਦਾ ਗਡਾਉ. ਗਹੁ ਨਾਲ ਵੇਖਣ ਦਾ ਭਾਵ....