gutāvāगुतावा
ਸੰਗ੍ਯਾ- ਗਊ ਮਹਿਂ ਆਦਿਕ ਪਸ਼ੂਆਂ ਲਈ ਅੰਨ ਅਤੇ ਨੀਰਾ ਮਿਲਾਕੇ ਬਣਾਇਆ ਹੋਇਆ ਚਾਰਾ.
संग्या- गऊ महिं आदिक पशूआं लई अंन अते नीरा मिलाके बणाइआ होइआ चारा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮਹਿ ੧। ੨. ਸੰਗ੍ਯਾ- ਭੈਂਸ. ਮਹਿਸੀ. ਮੱਝ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਤੂੜੀ ਭੋਹ ਆਦਿ ਪਸ਼ੂਆਂ ਦਾ ਚਾਰਾ। ੨. ਕ੍ਰਿ. ਵਿ- ਨੇੜੇ. ਪਾਸ. "ਦੂਰਿ ਬਤਾਵਤ ਪਾਇਓ ਨੀਰਾ." (ਗਉ ਥਿਤੀ ਕਬੀਰ) ੩. ਸੰਗ੍ਯਾ- ਸਮੀਪਤਾ। ੪. ਨੀਰ. ਜਲ. "ਮ੍ਰਿਗਤ੍ਰਿਸਨਾ ਕੋ ਹੇਰਹਿ ਨੀਰਾ। ਦੋਰਤ ਮ੍ਰਿਗ ਨਹਿ ਪਾਵਹਿ ਨੀਰਾ." (ਨਾਪ੍ਰ) ਮ੍ਰਿਗਤ੍ਰਿਸਨਾ ਦੇ ਪਾਣੀ ਦੀ, ਮ੍ਰਿਗ ਸਮੀਪਤਾ ਨਹੀਂ ਪਾਉਂਦਾ....
ਸੰਗ੍ਯਾ- ਚਰ੍ਯਾ. ਆਚਾਰ. "ਮਹਾ ਨਿਰਮਲ ਚਾਰਾ." (ਸੂਹੀ ਛੰਤ ਮਃ ੫) ੨. ਚਰਨ (ਖਾਣ) ਯੋਗ੍ਯ ਪਦਾਰਥ। ੩. ਖ਼ਾਸ ਕਰਕੇ ਪਸ਼ੂਆਂ ਦੇ ਚਰਨ ਦੀ ਵਸਤੁ। ੪. ਫ਼ਾ. [چارہ] ਚਾਰਹ. ਸਹਾਇਤਾ। ੫. ਉਪਾਉ. ਯਤਨ. "ਜਿਉ ਤੁਮ ਰਾਖਹੁ ਤਿਉ ਰਹਾ ਅਵਰ ਨਹੀ ਚਾਰਾ." (ਬਿਲਾ ਮਃ ੪) ੬. ਵਸ਼. ਜ਼ੋਰ. "ਜਿਸੁ ਠਾਕੁਰ ਸਿਉ ਨਾਹੀ ਚਾਰਾ." (ਸੁਖਮਨੀ)...