gurudhvāra, guradhvārā, gurudhhāma, gurudhavāra, guradhavārā, gurudhhāmaगुरुद्वार, गुरद्वारा, गुरुधाम, गुरुदवार, गुरदवारा, गुरुधाम
ਦੇਖੋ, ਗੁਰੁਗ੍ਰਿਹ ਅਤੇ ਗੁਰਦੁਆਰਾ। ੨. ਗੁਰੂ ਕੇ ਮਹਿਲ। ੩. ਗੁਰੁਦ੍ਵਾਰਾ. ਸਿੱਖਾਂ ਦਾ ਧਰਮਮੰਦਰਿ। ੪. ਹਰਿਮੰਦਿਰ. "ਸੁਧਾ ਸਰੋਵਰ ਅਰੁ ਗੁਰੁਧਾਮੂ." (ਗੁਪ੍ਰਸੂ)
देखो, गुरुग्रिह अते गुरदुआरा। २. गुरू के महिल। ३. गुरुद्वारा. सिॱखां दा धरममंदरि। ४. हरिमंदिर. "सुधा सरोवर अरु गुरुधामू." (गुप्रसू)
ਸੰਗ੍ਯਾ- ਗੁਰੂ ਦਾ ਘਰ। ੨. ਗੁਰਦ੍ਵਾਰਾ। ੩. ਗੁਰੁਸੰਪ੍ਰਦਾਯ. ਗੁਰੁਪੱਧਤਿ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਗੁਰੁਦ੍ਵਾਰਾ. ਕ੍ਰਿ. ਵਿ- ਗੁਰੂ ਦਾ ਮਾਰਫਤ. ਗੁਰੂ ਦੇ ਜਿਰੀਏ। ੨. ਸੰਗ੍ਯਾ- ਗੁਰੂ ਦਾ ਘਰ। ੩. ਸਿੱਖਾਂ ਦਾ ਧਰਮ ਮੰਦਿਰ. ਉਹ ਅਸਥਾਨ, ਜਿਸ ਨੂੰ ਦਸ ਸਤਿਗੁਰਾਂ ਵਿੱਚੋਂ ਕਿਸੇ ਨੇ ਧਰਮਪ੍ਰਚਾਰ ਲਈ ਬਣਾਇਆ ਅਥਵਾ ਜਿੱਥੇ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਸ੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਅਰਜਨ ਦੇਵ ਤਕ ਸਿੱਖਾਂ ਦੇ ਧਰਮਮੰਦਿਰ ਦਾ ਨਾਮ. "ਧਰਮਸਾਲਾ" ਰਿਹਾ ਹੈ. ਸ੍ਰੀ ਗੁਰੂ ਅਰਜਨ ਦੇਵ ਨੇ ਸਭ ਤੋਂ ਪਹਿਲਾਂ ਅਮ੍ਰਿਤਸਰੋਵਰ ਦੇ ਧਰਮਮੰਦਿਰ ਦੀ "ਹਰਿਮੰਦਿਰ" ਸੰਗ੍ਯਾ ਥਾਪੀ ਅਰ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਧਰਮਸਾਲਾ ਦੀ "ਗੁਰਦੁਆਰਾ" ਸੰਗ੍ਯਾ ਹੋਈ ਹੈ.#ਸਿੱਖਾਂ ਦਾ ਗੁਰਦੁਆਰਾ ਵਿਦ੍ਯਾਰਥੀਆਂ ਲਈ ਸਕੂਲ, ਆਤਮਜਿਗ੍ਯਾਸਾ ਵਾਲਿਆਂ ਲਈ ਗ੍ਯਾਨਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗਾ, ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ.#ਸਤਿਗੁਰਾਂ ਦੇ ਵੇਲੇ ਅਤੇ ਬੁਢੇਦਲ ਦੇ ਸਮੇਂ ਗੁਰਦੁਆਰਿਆਂ ਦਾ ਖ਼ਾਸ ਧ੍ਯਾਨ ਰੱਖਿਆ ਜਾਂਦਾ ਸੀ, ਗੁਰਦੁਆਰੀਆ ਉਹ ਹੋਇਆ ਕਰਦਾ ਜੋ ਵਿਦ੍ਵਾਨ ਗੁਰਮਤ ਵਿੱਚ ਪੱਕਾ ਅਤੇ ਉੱਚੇ ਆਚਾਰ ਵਾਲਾ ਹੁੰਦਾ ਜਮਾਨੇ ਦੀ ਗਰਦਿਸ਼ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿੱਚ ਮੁੱਖ ਗੁਰੁਦਆਰਿਆਂ ਦਾ ਪ੍ਰਬੰਧ ਸਾਰਾ ਉਲਟ ਪੁਲਟ ਕਰ ਦਿੱਤਾ, ਜਿਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ ਤੇ ਭੀ ਹੌਲੀ ਹੌਲੀ ਹੋਇਆ ਅਰ ਕੌਮ ਵਿੱਚੋਂ ਜਿਉਂ ਜਿਉਂ ਗੁਰਮਤ ਦਾ ਪ੍ਰਚਾਰ ਲੋਪ ਹੁੰਦਾ ਗਿਆ, ਤਿਉਂ ਤਿਉਂ ਗੁਰਦੁਆਰਿਆਂ ਦੀ ਮਰਯਾਦਾ ਬਿਗੜਦੀ ਗਈ ਅਰ ਇੱਥੋਂ ਤਕ ਦੁਰਦਸ਼ਾ ਹੋਈ ਕਿ ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਗੁਰਧਾਮ ਰਹਿ ਗਏ.#ਗੁਰਦੁਆਰਿਆਂ ਦੇ ਸੇਵਕਾਂ ਨੇ ਗੁਰਦੁਆਰਿਆਂ ਦੀ ਜਾਯਦਾਦ ਨੂੰ ਆਪਣੀ ਘਰੋਗੀ ਬਣਾਲਿਆ ਅਰ ਪਵਿਤ੍ਰ ਅਸਥਾਨਾਂ ਵਿੱਚ ਉਹ ਅਪਵਿਤ੍ਰ ਕੰਮ ਹੋਣ ਲੱਗੇ, ਜਿਨ੍ਹਾਂ ਦਾ ਜਿਕਰ ਕਰਨਾ ਲੱਜਾ ਦਾ ਕਾਰਣ ਹੈ.#ਸਮੇਂ ਦੇ ਗੇੜ ਨਾਲ ਜਦ ਹਿੰਦੁਸਤਾਨ ਦੇ ਅਨੇਕ ਮਤ ਦੇ ਲੋਕਾਂ ਨੇ ਆਪਣੇ ਸਮਾਜ ਅਤੇ ਜਥੇ ਧਰਮ ਸੁਧਾਰ ਲਈ ਬਣਾਏ, ਤਾਂ ਸਿੱਖਾਂ ਨੂੰ ਭੀ ਹੋਸ਼ ਆਈ ਅਤੇ ਉਨ੍ਹਾਂ ਨੇ ਸਿੰਘਸਭਾਵਾਂ ਅਰ ਖਾਲਸਾਦੀਵਾਨ ਬਣਾਕੇ ਧਰਮ ਅਤੇ ਸਮਾਜ ਦਾ ਸੁਧਾਰ ਕਰਨਾ ਆਰੰਭਿਆ. ਖਾਲਸਾਅਖ਼ਬਾਰ, ਖਾਲਸਾਸਮਾਚਾਰ ਆਦਿਕ ਅਖ਼ਬਾਰ ਅਤੇ ਖਾਲਸਾ ਟ੍ਰੈਕਟ ਸੋਸਾਇਟੀਆਂ ਦ੍ਵਾਰਾ ਉੱਤਮ ਲੇਖ ਨਿਕਲਨ ਲੱਗੇ, ਜਿਸ ਤੋਂ ਕੌਮ ਜਾਗ੍ਰਤ ਅਵਸਥਾ ਵਿੱਚ ਆਈ.#ਇਸ ਵੇਲੇ ਜੋ "ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ" ਦੇਖੀ ਜਾਂਦੀ ਹੈ, ਇਹ ਭੀ ਇਸੇ ਯਤਨ ਦਾ ਫਲ ਹੈ. ਇਸ ਪ੍ਰਸੰਗ ਵਿੱਚ ਪ੍ਰਬੰਧਕ ਕਮੇਟੀ ਦੇ ਬਣਨ ਦਾ ਹਾਲ ਇਸ ਲੇਖ ਵਿੱਚ ਲਿਖਣਾਂ ਭੀ ਯੋਗ੍ਯ ਪ੍ਰਤੀਤ ਹੁੰਦਾ ਹੈ-#ਜਿਉਂ ਜਿਉਂ ਲੋਕਾਂ ਨੂੰ ਗੁਰਮਤ ਦਾ ਗ੍ਯਾਨ ਹੁੰਦਾ ਗਿਆ, ਤਿਉਂ ਤਿਉਂ ਉਨ੍ਹਾਂ ਨੇ ਆਪਣੇ ਧਰਮਮੰਦਿਰਾਂ ਦੀ ਵਿਗੜੀ ਹੋਈ ਹਾਲਤ ਨੂੰ ਵੇਖਕੇ ਸੁਧਾਰ ਕਰਨ ਦਾ ਜਤਨ ਕੀਤਾ, ਪਰ ਕੌਮ ਦੀ ਪ੍ਰਬਲ ਜਥੇਬੰਦੀ ਨਾ ਹੋਣ ਕਰਕੇ ਮਨਭਾਉਂਦਾ ਫਲ ਪ੍ਰਾਪਤ ਨਾ ਹੋਇਆ.#੧੨ ਅਕਤੂਬਰ ਸਨ ੧੯੨੦ ਨੂੰ ਖਾਲਸਾ ਬਰਾਦਰੀ ਸ਼ਹਿਰ ਅਮ੍ਰਿਤਸਰ ਦੇ ਸਾਲਾਨਾਦੀਵਾਨ ਵਿੱਚ ਕੁਝ ਕਹਿਣਮਾਤ੍ਰ ਦੇ ਅਛੂਤ ਅਮ੍ਰਿਤ ਛਕਕੇ ਕੜਾਹਪ੍ਰਸਾਦ ਅਤੇ ਮਾਇਆ ਲੈਕੇ ਸ੍ਰੀ ਹਰਿਮੰਦਿਰ ਸਾਹਿਬ ਭੇਟਾ ਕਰਨ ਗਏ, ਤਾਂ ਉੱਥੇ ਕੁਝ ਢਿੱਲ ਮੱਠ ਦੇ ਪਿੱਛੋਂ ਉਨ੍ਹਾਂ ਦਾ ਅਰਦਾਸਾ ਕੀਤਾ ਗਿਆ, ਪਰ ਜਦ ਉਹ ਪ੍ਰੇਮੀ ਸ੍ਰੀ ਅਕਾਲਤਖਤ ਹਾਜ਼ਿਰ ਹੋਏ ਤਾਂ ਉੱਥੋਂ ਦੇ ਪੁਜਾਰੀ ਸੇਵਾ ਛੱਡਕੇ ਭੱਜ ਗਏ. ਹਾਜ਼ਿਰ ਸੰਗਤ ਨੇ ਫੈਸਲਾ ਕੀਤਾ ਕਿ ਤਖ਼ਤਸਾਹਿਬ ਸੁੰਞਾਂ ਨਹੀਂ ਰਹਿਣਾ ਚਾਹੀਦਾ, ਸੋ ੨੫ ਸਿੰਘਾਂ ਦਾ ਜਥਾ ਸੇਵਾ ਲਈ ਨੀਯਤ ਕੀਤਾ ਗਿਆ ਅਤੇ ਇਸ ਦੀ ਇੱਤਲਾਹ ਸਰਬਰਾਹ ਨੂੰ ਦਿੱਤੀ ਗਈ। ਨੱਠੇ ਹੋਏ ਪੁਜਾਰੀ ਸਰਬਰਾਹ ਅਤੇ ਡਿਪਟੀਕਮਿਸ਼ਨਰ ਦੇ ਕਹਿਣ ਤੇ ਭੀ ਹਾਜਿਰ ਨਾ ਹੋਏ, ਜਿਸ ਪੁਰ ਡਿਪਟੀਕਮਿਸ਼ਨਰ ਨੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਅਤੇ ਸ੍ਰੀ ਅਕਾਲਤਖਤ ਦੇ ਪ੍ਰਬੰਧ ਲਈ ੯. ਆਦਮੀਆਂ ਦੀ, ਜੋ ਸਾਰੇ ਹੀ ਗੁਰਦੁਆਰਾਸੁਧਾਰ ਲਹਿਰ ਦੇ ਹਾਮੀ ਸਨ, ਆਰਜ਼ੀ ਕਮੇਟੀ ਬਣਾ ਦਿੱਤੀ.#ਸਾਰੇ ਪੰਥ ਨੂੰ ਜਥੇਬੰਦ ਕਰਕੇ ਪੰਥ ਦੀ ਇੱਕ ਪ੍ਰਤੀਨਿਧਿ ਤੇ ਸਾਂਝੀ ਕਮੇਟੀ ਕਾਇਮ ਕਰਨ ਦੀ ਲੋੜ ਨੂੰ ਪ੍ਰਤੀਤ ਕਰਕੇ ਨਵੇਂ ਪ੍ਰਬੰਧਕਾਂ ਨੇ ਸ੍ਰੀ ਅਕਾਲਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਕਿ ਸਾਰਾ ਪੰਥ ਅਜਿਹੀ ਕਮੇਟੀ ਕਾਇਮ ਕਰਨ ਲਈ ੧੫. ਨਵੰਬਰ ਸਨ ੧੯੨੦ ਨੂੰ ਸ੍ਰੀ ਅਕਾਲਤਖ਼ਤ ਸਾਹਿਬ ਇਕਤ੍ਰ ਹੋਵੇ। ੧੫- ੧੬ ਨਵੰਬਰ ਦੀ ਸਾਂਝੀ ਪੰਥਕ ਇਕਤ੍ਰਤਾ ਨੇ ੧੭੫ ਆਦਮੀਆਂ ਦੀ ਇੱਕ ਪ੍ਰਤੀਨਿਧਿ ਕਮੇਟੀ ਚੁਣੀ, ਜਿਸ ਦਾ ਨਾਉਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ. ਇਸ ਦੀ ਪਹਿਲੀ ਇਕਤ੍ਰਤਾ ੧੨. ਦਸੰਬਰ ਸੰਃ ੧੯੨੦ ਨੂੰ ਸ੍ਰੀ ਅਕਾਲਤਖ਼ਤ ਸਾਹਿਬ ਹੋਈ। ਇਸ ਇਕਤ੍ਰਤਾ ਤੇ ਸਾਰੇ ਮੈਂਬਰਾਂ ਦੀ ਸੋਧ ਕਰਕੇ ਅਹੁਦੇਦਾਰ ਚੁਣੇ ਗਏ, ਅਤੇ ਇੱਕ ਸਬਕਮੇਟੀ ਨਿਯਮਾਂ ਦਾ ਖਰੜਾ ਤਿਆਰ ਕਰਨ ਲਈ ਨੀਯਤ ਕੀਤੀ ਗਈ. ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ੩੦ ਅਪ੍ਰੈਲ ੧੯੨੧ ਨੂੰ ਰਜਿਸਟਰ ਕਰਾਈ ਗਈ ਅਤੇ ਨਿਯਮਾਂ ਦੇ ਬਣਨ ਪਿੱਛੋਂ ਇਸ ਦੀ ਨਵੀਂ ਚੋਣ ਜੁਲਾਈ ੧੯੨੧ ਵਿੱਚ ਕੀਤੀ ਗਈ। ਚੁਣੇ ਹੋਏ ਮੈਂਬਰਾਂ ਨੇ ਕੁੱਲ ਗਿਣਤੀ ਦਾ ਪੰਜਵਾਂ ਹਿੱਸਾ ੧੪. ਅਗਸਤ ਨੂੰ ਨਾਮਜ਼ਦ ਕੀਤਾ ਅਤੇ ਮੁਕੰਮਲ ਕਮੇਟੀ ਦੀ ਇਕਤ੍ਰਤਾ ੨੭ ਅਗਸਤ ਸਨ ੧੯੨੧ ਨੂੰ ਹੋਈ.#ਕਮੇਟੀ ਨੇ ਵਡੇ ਉਤਸ਼ਾਹ ਅਤੇ ਧਰਮਭਾਵ ਨਾਲ ਗੁਰਦੁਆਰਿਆਂ ਦੇ ਸੁਧਾਰ ਦਾ ਕੰਮ ਆਰੰਭਿਆ ਅਰ ਇਸ ਵਿੱਚ ਅਨੇਕ ਵਿਘਨ ਪਏ, ਜਿਸ ਤੋਂ ਬੇਹੱਦ ਕੁਰਬਾਨੀ ਕਰਨੀ ਪਈ, ਜਿਸ ਦਾ ਸੰਖੇਪ ਹਾਲ ਇਹ ਹੈ-#੨੫ ਜਨਵਰੀ ੧੯੨੧ ਨੂੰ ਜਦਕਿ ਸ੍ਰੀ ਤਰਨਤਾਰਨਸਾਹਿਬ ਦੇ ਪੁਜਾਰੀਆਂ ਅਤੇ ਸੁਧਾਰਕ ਸਿੰਘਾਂ ਦੇ ਵਿਚਕਾਰ ਸਮਝੌਤੇ ਦੀਆਂ ਸ਼ਰਤਾਂ ਉੱਤੇ ਵਿਚਾਰ ਹੋ ਰਹੀ ਸੀ, ਪੁਜਾਰੀਆਂ ਨੇ ਇੱਕਦਮ ਛਵੀਆਂ ਸੋਟਿਆਂ ਆਦਿ ਨਾਲ ਅਕਾਲੀਆਂ ਨੂੰ ਮਾਰਨਾ ਆਰੰਭ ਦਿੱਤਾ, ਜਿਸ ਨਾਲ ੧੭. ਸਿੰਘ ਜ਼ਖਮੀ ਹੋਏ, ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਸ਼ਹੀਦੀ ਪਾ ਗਏ।#ਸ਼੍ਰੀ ਨਨਕਾਣਾ ਸਾਹਿਬ ਦੇ ਮਹੰਤ ਨਰਾਇਣਦਾਸ ਦੀਆਂ ਕੁਰੀਤੀਆਂ ਵੇਖਕੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜਨਰਲ ਇਕਤ੍ਰਤਾ ਵਿੱਚ ੨੪ ਜਨਵਰੀ ੧੯੨੧ ਨੂੰ ਪਾਸ ਕੀਤਾ ਕਿ ੪, ੫. ਅਤੇ ੬. ਮਾਰਚ ਨੂੰ ਨਨਕਾਣੇ ਸਾਹਿਬ ਵਿੱਚ ਇੱਕ ਭਾਰੀ ਦੀਵਾਨ ਕੀਤਾ ਜਾਵੇ, ਜਿਸ ਵਿੱਚ ਸਾਰਾ ਪੰਥ ਇਕਤ੍ਰ ਹੋ ਕੇ ਮਹੰਤ ਨੂੰ ਕਹੇ ਕਿ ਉਹ ਆਪਣਾ ਸੁਧਾਰ ਕਰੇ. ਇਹ ਖ਼ਬਰ ਸੁਣਕੇ ਮਹੰਤ ਨੇ ਸੁਧਾਰ ਦੀ ਥਾਂ ਜੰਗ ਦਾ ਸਾਮਾਨ ਜਮਾਕਰਨਾ ਆਰੰਭ ਦਿੱਤਾ ਅਤੇ ੨੦. ਫਰਵਰੀ ੧੯੨੧ ਨੂੰ ੧੫੦ ਸਿੰਘਾਂ ਦਾ ਜਥਾ, ਜੋ ਸ੍ਰੀ ਨਨਕਾਣੇ ਸਾਹਿਬ ਸੁਧਾਰ ਦਾ ਭਾਵ ਲੈ ਕੇ ਦਰਸ਼ਨ ਕਰਨ ਗਿਆ ਸੀ, ਵਡੀ ਬੇਰਹਮੀ ਨਾਲ ਕਤਲ ਕਰ ਦਿੱਤਾ. ਇਨ੍ਹਾਂ ਵਿੱਚੋਂ ਕੁਝ ਸਿੰਘ ਗੋਲੀਆਂ, ਛਵੀਆਂ ਅਤੇ ਗੰਡਾਸਿਆਂ ਨਾਲ ਮਾਰੇ ਗਏ, ਕੁਝ ਜਿਉਂਦੇ ਹੀ ਤੇਲ ਪਾਕੇ ਸਾੜੇ ਗਏ. ਇਸ ਭਯੰਕਰ ਘਟਨਾ ਪਿੱਛੋਂ ਗਵਰਨਮੇਂਟ ਨੇ ੨੧. ਫਰਵਰੀ ਦੀ ਸ਼ਾਮ ਨੂੰ ਗੁਰਦੁਆਰਾ ਜਨਮ ਅਸਥਾਨ ਦੀਆਂ ਚਾਬੀਆਂ ਸ਼ਿਰੋਮਣੀ ਕਮੇਟੀ ਨੂੰ ਦੇ ਦਿੱਤੀਆਂ।#ਕੁਝ ਗ਼ਲਤਫ਼ਹਿਮੀ ਦੇ ਕਾਰਣ ੭. ਨਵੰਬਰ ਸਨ ੧੯੨੧ ਨੂੰ ਦਰਬਾਰ ਹਰਿਮੰਦਿਰ ਦੇ ਤੋਸ਼ੇਖ਼ਾਨੇ ਦੀ ਚਾਬੀਆਂ ਡਿਪਟੀਕਮਿਸ਼ਨਰ ਨੇ ਸ਼ਿਰੋਮਣੀ ਕਮੇਟੀ ਤੋਂ ਲੈ ਲਈਆਂ, ਜਿਸ ਤੇ ਬਹੁਤ ਮੁਆਮਲਾ ਵਧਿਆ ਅਤੇ ਬਹੁਤ ਸਿੰਘਾਂ ਨੂੰ ਜੇਲ ਜਾਣਾ ਪਿਆ, ਅੰਤ ਨੂੰ ੧੯. ਜਨਵਰੀ ਸਨ ੧੯੨੨ ਨੂੰ ਚਾਬੀਆਂ ਸਰਦਾਰ ਖੜਕ ਸਿੰਘ ਪ੍ਰਧਾਨ ਕਮੇਟੀ ਦੇ ਸਪੁਰਦ ਕੀਤੀਆਂ ਗਈਆਂ.#੮. ਅਗਸਤ ਸਨ ੧੯੨੨ ਨੂੰ ਲੰਗਰ ਦੀ ਲੱਕੜਾਂ ਬਾਬਤ ਗੁਰਦੁਆਰਾ ਗੁਰੂ ਕੇ ਬਾਗ (ਘੁੱਕੇਵਾਲੀ) ਦਾ ਮੁਆਮਲਾ ਇਤਨਾ ਵਧਿਆ ਕਿ ੧੨. ਅਗਸਤ ਤੋਂ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ ਅਤੇ ਪੁਲਿਸ ਵੱਲੋਂ ਸਖ਼ਤ ਮਾਰਕੁਟਾਈ ਹੋਈ. ਗੁਰਸਿੱਖ ਸਰ ਗੰਗਾਰਾਮ ਨੇ ਇਹ ਝਗੜਾ ੧੭. ਨਵੰਬਰ ਨੂੰ ਵਿੱਚ ਪੈ ਕੇ ਸ਼ਾਂਤ ਕੀਤਾ. ਇਸ ਮੋਰਚੇ ਵਿੱਚ ਗ੍ਰਿਫਤਾਰੀਆਂ ਦੀ ਗਿਣਤੀ ੫੬੦੫ ਤੱਕ ਪੁੱਜ ਗਈ ਸੀ, ਜਿਨ੍ਹਾਂ ਵਿੱਚੋਂ ੩੫ ਸ਼ਿਰੋਮਣੀ ਕਮੇਟੀ ਦੇ ਮੈਂਬਰ ਸਨ.#ਇਸ ਸੁਧਾਰ ਲਹਿਰ ਵਿੱਚ ਇੱਕ ਹੋਰ ਜਰੂਰੀ ਅਤੇ ਉੱਤਮ ਕੰਮ ਹੋਇਆ, ਅਰਥਾਤ ਸ਼੍ਰੀ ਅਮ੍ਰਿਤਸਰ ਜੀ ਦੇ ਸਰੋਵਰ ਦੀ ਕਾਰ ਕੱਢਣ ਦੀ ਸੇਵਾ ਕੀਤੀ ਗਈ. ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਅਮ੍ਰਿਤਸਰ ਪੁੱਜੀਆਂ ਅਤੇ ਪੰਥ ਦੇ ਹਰੇਕ ਫਿਰਕੇ ਅਰ ਦਰਜੇ ਦੇ ਸ਼੍ਰੱਧਾਲੂਆਂ ਨੇ ਵਡੇ ਪ੍ਰੇਮ ਅਤੇ ਉਤਸ਼ਾਹ ਨਾਲ ਸੇਵਾ ਕੀਤੀ. ਕਾਰਸੇਵਾ ੧੭. ਜੂਨ ਸਨ ੧੯੨੩ ਨੂੰ ਆਰੰਭ ਕੀਤੀ ਗਈ. ਇਹ ਨਜ਼ਾਰਾ ਵੇਖਣ ਯੋਗ੍ਯ ਸੀ.#ਗੁਰਦੁਆਰਾ ਸੁਧਾਰ ਲਹਿਰ ਦੀ ਤੇਜ਼ੀ ਅਤੇ ਸਿੱਖਾਂ ਦੇ ਦਿਲੀ ਜਜ਼ਬਾਤ ਨੂੰ ਵੇਖਕੇ ਗਵਰਨਮੈਂਟ ਨੇ ਪ੍ਰਤੀਤ ਕੀਤਾ ਕਿ ਗੁਰਦੁਆਰਿਆਂ ਦੇ ਪ੍ਰਬੰਧ ਲਈ ਕੋਈ ਕਾਰਵਾਈ ਹੋਣੀ ਚਾਹੀਦੀ ਹੈ. ਇਸ ਲਈ ੧੬. ਫਰਵਰੀ ਸਨ ੧੯੨੧ ਨੂੰ ਇੱਕ ਪੜਤਾਲੀਆ ਕਮੇਟੀ ਬਣਾਉਣ ਦਾ ਐਲਾਨ ਕੀਤਾ ਅਤੇ ਸ਼ੇਖ ਅਸਗਰਅਲੀ ਦੀ ਪ੍ਰਧਾਨਗੀ ਹੇਠ ਸ਼ਿਰੋਮਣੀ ਕਮੇਟੀ ਦੇ ਪ੍ਰਤਿਨਿਧਾਂ ਅਤੇ ਮਹੰਤਾਂ ਦੀ ਕਾਨਫ੍ਰੈਂਸ ਹੋਣ ਦਾ ਫੈਸਲਾ ਹੋਇਆ, ਪਰ ਇਹ ਸਕੀਮ ਵਿੱਚੇ ਰਹਿ ਗਈ। ੧੪. ਮਾਰਚ ਸਨ ੧੯੨੧ ਨੂੰ ਫੇਰ ਮੀਆਂ ਫ਼ਜ਼ਲਹੁਸੈਨ ਨੇ ਪੰਜਾਬ ਕੌਂਸਲ ਵਿੱਚ ਇੱਕ ਮਤਾ ਪੇਸ਼ ਕੀਤਾ ਕਿ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਨੂੰ ਠੀਕ ਕਰਨ ਲਈ ਇੱਕ ਬਿਲ ਪੇਸ਼ ਹੋਣਾ ਚਾਹੀਦਾ ਹੈ, ਬਿਲ ਦੇ ਬਣਨ ਤਕ ਤਿੰਨ ਮੈਂਬਰਾਂ ਦਾ ਇੱਕ ਗੁਰਦੁਆਰਾ ਕਮਿਸ਼ਨ ਨੀਯਤ ਕਰਨ ਦਾ ਫੈਸਲਾ ਹੋਇਆ, ਪਰ ਗਵਰਨਮੈਂਟ ਨੇ ਗੁਰਦੁਆਰਾ ਕਮਿਸ਼ਨ ਦਾ ਸਵਾਲ ਛੱਡਕੇ ਗੁਰਦੁਆਰਾ ਬਿਲ ੫. ਅਪ੍ਰੈਲ ਨੂੰ ਪੇਸ਼ ਕਰਨ ਦਾ ਫੈਸਲਾ ਕੀਤਾ, ਪਰ ਇਹ ਕਾਰਵਾਈ ਭੀ ਸਫਲ ਨਾ ਹੋਈ. ਅੰਤ ਨੂੰ ਵਡੀ ਬਹਿਸ ਅਤੇ ਕੋਸ਼ਿਸ਼ ਦੇ ਪਿੱਛੋਂ ਗੁਰਦੁਆਰਾ ਕਾਨੂੰਨ ਨੰਃ ੮. ਸਨ ੧੯੨੫ The Sikh Gurdwara Act, 1925. (Punjab) Act. No. VIII of 1925) ਪਾਸ ਹੋਇਆ, ਜਿਸ ਦੀ ਮਨਜੂਰੀ ਗਵਰਨਰ ਜਨਰਲ ਨੇ ੨੮ ਜੁਲਾਈ ੧੯੨੫ ਨੂੰ ਦਿੱਤੀ ਅਰ ਜਿਸ ਉੱਤੇ ੧. ਨਵੰਬਰ ੧੯੨੫ ਤੋਂ ਅਮਲ ਆਰੰਭ ਹੋਇਆ.#ਇਸ ਗੁਰਦੁਆਰਾ ਕਾਨੰੂਨ ਅਨੁਸਾਰ ਗੁਰਦੁਆਰਾ ਸੇਂਟ੍ਰਲਬੋਰਡ Central Board ਦੇ ਚੁਣੇ ਹੋਏ ਮੈਂਬਰਾਂ ਦੀ ਇਕਤ੍ਰਤਾ ੪. ਸਿਤੰਬਰ ੧੯੨੬ ਨੂੰ ਟਾਊਨਹਾਲ ਅਮ੍ਰਿਤਸਰ ਵਿੱਚ ਹੋਈ ਅਤੇ ੧੪. ਮੈਂਬਰ ਚੁਣੇ ਗਏ. ਪੂਰੇ ਸੇਂਟ੍ਰਲਬੋਰਡ ਦੀ ਪਹਿਲੀ ਇਕਤ੍ਰਤਾ ੨. ਅਕਤੂਬਰ, ੧੯੨੬ ਨੂੰ ਟਾਊਨਹਾਲ ਵਿੱਚ ਹੋਈ, ਜਿਸ ਵਿੱਚ ਅਹੁਦੇਦਾਰਾਂ ਅਤੇ ਅੰਤਰੰਗ ਕਮੇਟੀ ਦੀ ਚੋਣ ਦੇ ਪਿੱਛੋਂ ਪਾਸ ਹੋਇਆ ਕਿ ਸੇਂਟ੍ਰਲਬੋਰਡ ਦਾ ਨਾਉਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਖਿਆ ਜਾਵੇ ਅਤੇ ਗਵਰਨਮੈਂਟ ਨੇ ਭੀ ਇਹ ਨਾਮ ਆਪਣੇ ਨੋਟੀਫ਼ੀਕੇਸ਼ਨ ਤਾਰੀਖ਼ ੧੭. ਜਨਵਰੀ ੧੯੨੭ ਰਾਹੀਂ ਪ੍ਰਵਾਨ ਕਰ ਲਿਆ. ਪੁਰਾਣੀ ਸ਼ਿਰੋਮਣੀ ਕਮੇਟੀ ਨੇ ਨਵੀਂ ਸ਼ਿਰੋਮਣੀ ਕਮੇਟੀ ਨੂੰ ੨੭ ਨਵੰਬਰ, ੧੯੨੬ ਨੂੰ ਚਾਰਜ ਦੇਣਾ ਆਰੰਭ ਕੀਤਾ ਅਤੇ ੪. ਦਸੰਬਰ ੧੯੨੬ ਤਕ ਮੁਕੰਮਲ ਚਾਰਜ ਦੇ ਕੇ ਆਪਣੇ ਆਪ ਨੂੰ ਉਸ ਵਿੱਚ ਲੀਨ ਕਰ ਦਿੱਤਾ।#ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥ ਦੇ ਵਿਚਾਰਵਾਨ ਸਾਰੇ ਜਥੇ ਅਤੇ ਸਮਾਜ, ਦਿਲੋਂ ਚਾਹੁੰਦੇ ਹਨ ਕਿ ਗੁਰਦੁਵਾਰਿਆਂ ਦਾ ਪ੍ਰਬੰਧ ਹੋਰਨਾਂ ਲਈ ਉਦਾਹਰਣ ਰੂਪ ਹੋਵੇ, ਪਰ ਜਦ ਤੀਕ-#(ੳ) ਗੁਰਦੁਆਰਿਆਂ ਦੇ ਸੇਵਕ ਗੁਰਮਤ ਦੇ ਪੂਰੇ ਗ੍ਯਾਤਾ, ਵਿਦ੍ਵਾਨ ਅਤੇ ਸਦਾਚਾਰੀ ਨਹੀਂ ਹੁੰਦੇ,#(ਅ) ਜਦ ਤੀਕ ਉਦਾਸੀ, ਨਿਹੰਗ, ਨਿਰਮਲੇ, ਨਾਮਧਾਰੀ ਆਦਿਕ ਫਿਰਕੇ ਤਅੱਸੁਬ ਛੱਡਕੇ ਆਪਣੇ ਤਾਂਈ ਇੱਕ ਪਿਤਾ ਦੇ ਪੁਤ੍ਰ ਜਾਣਕੇ ਭ੍ਰਾਤ੍ਰਿਭਾਵ ਦਾ ਵਰਤਾਉ ਨਹੀਂ ਕਰਦੇ,#(ੲ) ਜਦ ਤੀਕ ਮਾਯਾ ਦੇ ਜਾਲ ਤੋਂ ਮੁਕਤ ਹੋਕੇ ਨਿਸਕਾਮ ਸੇਵਾ ਨੂੰ ਆਪਣਾ ਆਦਰਸ਼ ਨਹੀਂ ਬਣਾਉਂਦੇ, ਤਦ ਤੀਕ 'ਸੁਧਾਰ' ਅਤੇ 'ਪ੍ਰਬੰਧ' ਸ਼ਬਦ ਕੇਵਲ ਲਿਖਣ ਅਤੇ ਬੋਲਣ ਵਿੱਚ ਹੀ ਰਹਿਣਗੇ.#ਗੁਰਦੁਆਰਿਆਂ ਦੇ ਸੇਵਕਾਂ ਨੂੰ ਅਮ੍ਰਿਤਵੇਲੇ ਨਿੱਤਨੇਮ ਨਾਲ ਭਾਈ ਗੁਰਦਾਸ ਜੀ ਦੇ ਇਸ ਕਬਿੱਤ ਦਾ ਪਾਠ ਕਰਨਾ ਚਾਹੀਏ-#ਬਾਹਰ ਕੀ ਅਗਨਿ ਬੁਝਤ ਜਲ ਸਰਿਤਾ ਕੈ,#ਨਾਉ ਮੈ ਜੌ ਆਗ ਲਾਗੈ ਕੈਸੇ ਕੈ ਬੁਝਾਈਐ?#ਬਾਹਰ ਸੇ ਭਾਗ ਓਟ ਲੀਜੀਅਤ ਕੋਟਗੜ੍ਹ,#ਗੜ੍ਹ ਮੈਂ ਜੋ ਲੂਟਲੀਜੈ, ਕਹੋ ਕਤ ਜਾਈਐ?#ਚੋਰਨ ਕੇ ਤ੍ਰਾਸ ਜਾਇ ਸ਼ਰਨ ਗਹੇ ਨਰਿੰਦ,#ਮਾਰੇ ਮਹੀਪਤਿ ਜੀਉ ਕੈਸੇਕੈ ਬਚਾਈਐ?#ਮਾਯਾਡਰ ਡਰਪਤ ਹਾਰ ਗੁਰਦ੍ਵਾਰੇ ਜਾਵੈ,#ਤਹਾਂ ਜੌ ਮਾਯਾ ਬਿਆਪੈ, ਕਹਾਂ ਠਹਿਰਾਈਐ?#(ਕਬਿੱਤ ੫੪੪)#ਗ੍ਰੰਥਕਰਤਾ ਦੀ ਅਕਾਲਪੁਰਖ ਅੱਗੇ ਸੁੱਧਭਾਵ ਨਾਲ ਅਰਦਾਸ ਹੈ ਕਿ ਉਹ ਸਮਾ ਛੇਤੀ ਆਵੇ, ਜਦ ਅਸੀਂ ਆਪਣੇ ਗੁਰਦੁਆਰਿਆਂ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸੰਤ ਅਲਮਸਤ ਜੀ, ਭਾਈ ਕਨ੍ਹੈਯਾ ਜੀ, ਭਾਈ ਮਨੀ ਸਿੰਘ ਜੀ ਅਤੇ ਮਹਾਤਮਾ ਗੁਰਬਖ਼ਸ਼ ਜੇਹੇ ਗ੍ਰੰਥੀ, ਪੁਜਾਰੀ ਅਤੇ ਮਹੰਤ ਵੇਖੀਏ, ਜਿਸ ਤੋਂ ਗੁਰੂ ਨਾਨਕਦੇਵ ਦੇ ਪ੍ਰਚਾਰ ਕੀਤੇ ਅਕਾਲੀ ਧਰਮ ਦਾ ਝੰਡਾ ਸਾਰੇ ਸੰਸਾਰ ਤੇ ਝੂਲੇ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਮਹਲ....
ਵਾਹਗੁਰੂ ਦਾ ਮਹਲ. ਜਗਤ. "ਹਰਿਮੰਦਰ ਏਹੁ ਜਗਤ ਹੈ." (ਪ੍ਰਭਾ ਅਃ ਮਃ ੩) ੨. ਮਾਨੁਸ ਦੇਹ. "ਹਰਿਮੰਦਰੁ ਏਹੁ ਸਰੀਰ ਹੈ." (ਪ੍ਰਭਾ ਅਃ ਮਃ ੩) ੩. ਸਤਸੰਗ. "ਹਰਿਮੰਦਰ ਸੋਈ ਆਖੀਐ ਜਿਥਹੁ ਹਰਿ ਜਾਤਾ." (ਵਾਰ ਰਾਮ ੧. ਮਃ ੩) ੪. ਗੁਰੂ ਅਰਜਨ ਸਾਹਿਬ ਜੀ ਦਾ ਰਚਿਆ ਅਮ੍ਰਿਤ ਸਰੋਵਰ ਦੇ ਵਿਚਕਾਰ ਕਰਤਾਰ ਦਾ ਮੰਦਿਰ. "ਹਰਿ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ." (ਸੂਹੀ ਛੰਤ ਮਃ ੫) ਦੇਖੋ, ਅਮ੍ਰਿਤਸਰ। ੫. ਕੀਰਤਪੁਰ ਵਿੱਚ ਛੀਵੇਂ ਸਤਿਗੁਰੂ ਜੀ ਦਾ ਨਿਵਾਸ ਅਸਥਾਨ। ੬. ਪਟਨੇ ਦਾ ਉਹ ਮੰਦਿਰ ਜਿੱਥੇ ਸ਼੍ਰੀ ਦਸ਼ਮੇਸ਼ ਜੀ ਨੇ ਜਨਮ ਲਿਆ। ੭. ਠਾਕੁਰਦ੍ਵਾਰਾ. ਦੇਵਾਲਯ. "ਕਾਹੁਁ ਕਹ੍ਯੋ ਹਰਿਮੰਦਰ ਮੇ ਹਰਿ, ਕਾਹੁਁ ਮਸੀਤ ਕੇ ਬੀਚ ਪ੍ਰਮਾਨ੍ਯੋ." (੩੩ ਸਵੈਯੇ)...
ਦੇਖੋ, ਸੁੱਧਾ। ੨. ਸੰ. ਸੰਗ੍ਯਾ- ਅਮ੍ਰਿਤ। ੩. ਸ਼ਹਿਦ। ੪. ਜਲ। ੫. ਪਾਹੁਲ। ੬. ਚੂਨਾ. ਕਲੀ। ੭. ਦੇਖੋ, ਸ੍ਵਧਾ. "ਸੁਆਹਾ ਸੁਧਾਯੰ ਨਮੋ ਸੀਤਲੇਯੰ." (ਚੰਡੀ ੨)...
ਸੰਗ੍ਯਾ- ਉੱਤਮ ਤਾਲ. "ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ." (ਬਿਲਾ ਕਬੀਰ) ੨. ਸਮੁੰਦਰ....
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...