gilolāगिलोला
ਗਿਲ (ਮਿੱਟੀ) ਦਾ ਓਲਾ. ਗੁਲੇਲਾ. ਗੁਲੇਲ ਵਿੱਚ ਚਲਾਉਣ ਦਾ ਗੋਲਾ। ੨. ਦੇਖੋ, ਗਲੋਲਾ.
गिल (मिॱटी) दा ओला. गुलेला. गुलेल विॱच चलाउण दा गोला। २. देखो, गलोला.
ਸੰ. गिल् ਧਾ- ਨਿਗਲਣਾ. ਦੇਖੋ, ਤਿਮਿੰਗਲ ਗਿਲ। ੨. ਵਿ- ਨਿਗਲਣ ਵਾਲਾ। ੩. ਫ਼ਾ. [گِل] ਸੰਗ੍ਯਾ- ਮਿੱਟੀ। ੪. ਚਿੱਕੜ....
ਦੇਖੋ, ਮਿਟੀ ਅਤੇ ਮਿਟੀਆ....
ਸੰਗ੍ਯਾ- ਉਪਲ. ਗੜਾ. ਦੇਖੋ, ਓਰਾ। ੨. ਖੰਡ ਅਥਵਾ ਮਿਸ਼ਰੀ ਦਾ ਗੋਲ ਪਿੰਡ, ਜੋ ਸ਼ਰਬਤ ਕਰਨ ਲਈ ਵਰਤੀਦਾ ਹੈ। ੩. ਓਲ੍ਹਾ. ਆਸਰਾ. "ਜੀਅਰੇ ਓਲਾ ਨਾਮ ਕਾ." (ਗਉ ਮਃ ੫) ੪. ਪੜਦਾ. ਓਟ....
ਦੇਖੋ ਗਲੋਲਾ ਅਤੇ ਗਿਲੋਲਾ....
ਫ਼ਾ. [غُلیل] ਸੰਗ੍ਯਾ- ਮਿੱਟੀ ਦੀ ਗੋਲੀ ਚਲਾਉਣ ਦਾ ਧਨੁਖ....
ਸੰਗ੍ਯਾ- ਗੋਲਾਕਾਰ ਪਿੰਡ। ੨. ਤੋਪ ਦਾ ਗੋਲਾ. "ਗੋਲਾ ਗਿਆਨ ਚਲਾਇਆ." (ਭੈਰ ਕਬੀਰ) ੩. ਗੋੱਲਾ. ਗ਼ੁਲਾਮ. "ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ." (ਮਾਝ ਅਃ ਮਃ ੫) ਦੇਖੋ, ਗੁਲਾਮ। ੪. ਪੇਸ਼ਾਵਰ ਦੇ ਜੁਲਾਹਿਆਂ ਦੀ ਗੋਲਾ ਸੰਗ੍ਯਾ ਹੈ। ੫. ਰਾਜਿਆਂ ਦੀਆਂ ਦਾਸੀਆਂ ਦੇ ਪੁਤ੍ਰ ਭੀ ਗੋਲੇ ਕਹੇ ਜਾਂਦੇ ਹਨ....
ਫ਼ਾ. [غلولہ] ਗ਼ਲੋਲਹ ਸੰਗ੍ਯਾ- ਗੋਲਾਕਾਰ ਪਿੰਡ। ੨. ਗੋਲੀ. ਵੱਟੀ. "ਅਮਲ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ." (ਸ੍ਰੀ ਮਃ ੧) ਝੂਠ ਦਾ ਮਾਵਾ ਮਾਇਆ ਨੇ ਦਿੱਤਾ। ੩. ਗੁਲੇਲਾ....