gilāगिला
ਫ਼ਾ. [گِلہ] ਗਿਲਹ. ਸੰਗ੍ਯਾ- ਸ਼ਿਕਾਯਤ. "ਕਰੋ ਨ ਗਿਲਾ ਸੁਨਤ ਇਸ ਬੈਨ." (ਨਾਪ੍ਰ) ੨. ਗੁੱਛੇ ਤੋਂ ਟੁੱਟਿਆ ਅੰਗੂਰ ਦਾ ਦਾਣਾ। ੩. ਦੋ ਪਹਾੜਾਂ ਦੇ ਵਿਚਕਾਰ ਦਾ ਰਸਤਾ. ਦਰਾ। ੪. ਦੇਖੋ, ਗਿੱਲਾ.
फ़ा. [گِلہ] गिलह. संग्या- शिकायत. "करो न गिला सुनत इस बैन." (नाप्र) २. गुॱछे तों टुॱटिआ अंगूर दा दाणा। ३. दो पहाड़ां दे विचकार दा रसता. दरा। ४. देखो, गिॱला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [شکایت] ਸੰਗ੍ਯਾ- ਗਿਲਾ. ਮਾਖਤਾ....
ਫ਼ਾ. [گِلہ] ਗਿਲਹ. ਸੰਗ੍ਯਾ- ਸ਼ਿਕਾਯਤ. "ਕਰੋ ਨ ਗਿਲਾ ਸੁਨਤ ਇਸ ਬੈਨ." (ਨਾਪ੍ਰ) ੨. ਗੁੱਛੇ ਤੋਂ ਟੁੱਟਿਆ ਅੰਗੂਰ ਦਾ ਦਾਣਾ। ੩. ਦੋ ਪਹਾੜਾਂ ਦੇ ਵਿਚਕਾਰ ਦਾ ਰਸਤਾ. ਦਰਾ। ੪. ਦੇਖੋ, ਗਿੱਲਾ....
ਸੰਗ੍ਯਾ- ਵਾਣੀ. ਵਚਨ. "ਬੋਲਹਿ ਮੀਠੇ ਬੈਨ." (ਧਨਾ ਮਃ ੫) ੨. ਸੰ. ਵੈਣ. ਵੇਣ ਰਾਜਾ ਦਾ ਪੁਤ੍ਰ ਪ੍ਰਿਥੁ. "ਬਲਿ ਬੈਨ ਬਿਕ੍ਰਮ ਭੋਜ ਹੂੰ ਮੇ ਮੌਜ ਐਸੀ." (ਕਵਿ ੫੨)...
ਦੇਖੋ, ਅੰਕੁਰ. "ਪਾਛੈ ਹਰਿਓ ਅੰਗੂਰ." (ਸ੍ਰੀ ਮਃ ੧) ੨. ਫ਼ਾ. [انگور] ਦਾਖ. ਬੇਦਾਣਾ ਅੰਗੂਰ ਸੁੱਕਿਆ ਹੋਇਆ ਕਿਸ਼ਮਿਸ਼, ਅਤੇ ਦਾਣੇ ਦਾਰ ਮੁਨੱਕਾ ਕਹਾਉਂਦਾ ਹੈ. ਅੰਗੂਰ ਤੋਂ ਸ਼ਰਾਬ ਅਤੇ ਸਿਰਕਾ ਭੀ ਉਮਦਾ ਬਣਦਾ ਹੈ. ਭਾਰਤ ਵਿੱਚ ਕੋਇਟੇ (Quetta) ਅਤੇ ਕੰਧਾਰ ਦੇ ਅੰਗੂਰ ਬਹੁਤ ਚੰਗੇ ਹੁੰਦੇ ਹਨ। ੩. ਅੰਗੂਰ ਦੀ ਬੇਲ....
ਸੰਗ੍ਯਾ- ਅਨਾਜ ਦਾ ਬੀਜ. ਕਣ. ਦਾਨਾ ਫ਼ਾ. [دانہ] ਦਾਨਹ. "ਜਹਾ ਦਾਣੇ ਤਹਾ ਖਾਣੇ." (ਵਾਰ ਸੋਰ ਮਃ ੨) ੨. ਫ਼ਾ. [دانا] ਵਿ- ਦਾਨਾ. ਅ਼ਕਲਮੰਦ. ਗ੍ਯਾਤਾ. "ਸਤਗੁਰੁ ਸਾਹੁ ਪਾਇਓ ਵਡ ਦਾਣਾ." (ਜੈਤ ਮਃ ੪)...
ਦੇਖੋ, ਬਿਚਕਾਰ....
ਫ਼ਾ. [رستہ] ਰਾਸ੍ਤਹ. ਸੰਗ੍ਯਾ- ਮਾਰਗ. ਰਾਹ. ਸੰ. ਰਥ੍ਯਾ....
ਫ਼ਾ. [درہ] ਸੰਗ੍ਯਾ- ਘਾਟੀ. ਦੋ ਪਹਾੜਾਂ ਦੇ ਮਧ੍ਯ ਦਾ ਰਸਤਾ (pass). "ਕਾਬੁਲ ਦਰਾ ਬੰਦ ਜਬ ਭਯੋ." (ਚਰਿਤ੍ਰ ੧੯੫) ੨. ਦਰ (ਦਰਬਾਰ) ਦਾ. ਦੇਖੋ, ਦਰ. "ਏਕ ਮੁਕਾਮ ਖੁਦਾਇ ਦਰਾ." (ਮਾਰੂ ਸੋਲਹੇ ਮਃ ੫)...
ਵਿ- ਗੀਲਾ. ਭਿੱਜਿਆ ਹੋਇਆ. ਤਰ. ਨਮਦਾਰ....