angūraअंगूर
ਦੇਖੋ, ਅੰਕੁਰ. "ਪਾਛੈ ਹਰਿਓ ਅੰਗੂਰ." (ਸ੍ਰੀ ਮਃ ੧) ੨. ਫ਼ਾ. [انگور] ਦਾਖ. ਬੇਦਾਣਾ ਅੰਗੂਰ ਸੁੱਕਿਆ ਹੋਇਆ ਕਿਸ਼ਮਿਸ਼, ਅਤੇ ਦਾਣੇ ਦਾਰ ਮੁਨੱਕਾ ਕਹਾਉਂਦਾ ਹੈ. ਅੰਗੂਰ ਤੋਂ ਸ਼ਰਾਬ ਅਤੇ ਸਿਰਕਾ ਭੀ ਉਮਦਾ ਬਣਦਾ ਹੈ. ਭਾਰਤ ਵਿੱਚ ਕੋਇਟੇ (Quetta) ਅਤੇ ਕੰਧਾਰ ਦੇ ਅੰਗੂਰ ਬਹੁਤ ਚੰਗੇ ਹੁੰਦੇ ਹਨ। ੩. ਅੰਗੂਰ ਦੀ ਬੇਲ.
देखो, अंकुर. "पाछै हरिओ अंगूर." (स्री मः १) २. फ़ा. [انگور] दाख. बेदाणा अंगूर सुॱकिआ होइआ किशमिश, अते दाणे दार मुनॱका कहाउंदा है. अंगूर तों शराब अते सिरका भी उमदा बणदा है. भारत विॱच कोइटे (Quetta) अते कंधार दे अंगूर बहुत चंगे हुंदे हन। ३. अंगूर दी बेल.
ਸੰ. आङकुर. ਸੰਗ੍ਯਾ- ਲਹੂ. ਖ਼ੂਨ। ੨. ਜਲ. ਪਾਣੀ। ੩. ਬੀਜ ਵਿੱਚੋਂ ਨਿਕਲਿਆ ਹੋਇਆ ਡੰਘੂਰ. ਅੰਖੂਆ. ਕੂਮਲ. "ਪੂਰਬ ਕਰਮ ਅੰਕੁਰ ਜਬ ਪ੍ਰਗਟੇ." (ਗਉ ਮਃ ੫) ੪. ਭਾਗ. ਨਸੀਬ. "ਅੰਕੁਰ ਭਲੋ ਹਮਾਰਾ." (ਟੋਡੀ ਮਃ ੫. ) ੫. ਬੀਜ. ਮੂਲ. "ਭਗਤਨ ਕਾ ਅੰਕੁਰੁ ਰਾਖਿਓ." (ਧਨਾ ਮਃ ੫)...
ਕ੍ਰਿ. ਵਿ- ਪੀਛੇ. ਪਿੱਛੇ. "ਸਰਣਿ ਪ੍ਰਭੂ ਤਿਸੁ ਪਾਛੇ ਪਈਆ." (ਬਿਲਾ ਅਃ ਮਃ ੪) "ਅਗਲੇ ਮੁਏ ਸਿ ਪਾਛੈ ਪਰੇ." (ਗਉ ਮਃ ੫) ੨. ਭੂਤ ਕਾਲ ਮੇਂ. ਦੇਖੋ, ਆਗੈ ੩....
ਵਿ- ਹਰਿਤ. ਹਰਾ। ੨. ਚੁਰਾਇਆ। ੩. ਮਿਟਾਇਆ....
ਦੇਖੋ, ਅੰਕੁਰ. "ਪਾਛੈ ਹਰਿਓ ਅੰਗੂਰ." (ਸ੍ਰੀ ਮਃ ੧) ੨. ਫ਼ਾ. [انگور] ਦਾਖ. ਬੇਦਾਣਾ ਅੰਗੂਰ ਸੁੱਕਿਆ ਹੋਇਆ ਕਿਸ਼ਮਿਸ਼, ਅਤੇ ਦਾਣੇ ਦਾਰ ਮੁਨੱਕਾ ਕਹਾਉਂਦਾ ਹੈ. ਅੰਗੂਰ ਤੋਂ ਸ਼ਰਾਬ ਅਤੇ ਸਿਰਕਾ ਭੀ ਉਮਦਾ ਬਣਦਾ ਹੈ. ਭਾਰਤ ਵਿੱਚ ਕੋਇਟੇ (Quetta) ਅਤੇ ਕੰਧਾਰ ਦੇ ਅੰਗੂਰ ਬਹੁਤ ਚੰਗੇ ਹੁੰਦੇ ਹਨ। ੩. ਅੰਗੂਰ ਦੀ ਬੇਲ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਦ੍ਰਾਕ੍ਸ਼ਾ. ਸੰਗ੍ਯਾ- ਸੁੱਕਾ ਹੋਇਆ ਅੰਗੂਰ. "ਲੋੜੇ ਦਾਖ ਬਿਜਉਰੀਆ." (ਸ. ਫਰੀਦ)...
ਫ਼ਾ. [کِشمِش] ਸੰਗ੍ਯਾ- ਸੁੱਕੀ ਹੋਈ ਬੇਦਾਨਾ ਦਾਖ. ਸਾਉਗੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਦਾਲ. "ਗੋਧੂਮ ਕੋ ਚੂਨ ਮਾਖ ਦਾਰ ਲੌਨ ਘ੍ਰਿਤ ਬਹੁ." (ਨਾਪ੍ਰ) ੩. ਸੰ. ਭਾਰਯਾ. ਵਹੁਟੀ।. ੩. ਦੇਖੋ, ਦਾਰਿ ਅਤੇ ਦਾਰੁ। ੪. ਫ਼ਾ. [دار] ਪ੍ਰਤ੍ਯ ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ ਅਰਥ ਪ੍ਰਗਟ ਕਰਦਾ ਹੈ. ਜਿਵੇਂ- ਖ਼ਬਰਦਾਰ, ਜ਼ਮੀਂਦਾਰ ਆਦਿ। ੫. ਸੰਗ੍ਯਾ- ਸੂਲੀ. ਸਲੀਬ....
ਅ਼. [مُنقّا] ਵਿ- ਨਕ਼ੀ (ਸਾਫ) ਕੀਤਾ ਹੋਇਆ। ੨. ਸੰਗ੍ਯਾ- ਉਹ ਦਾਖ, ਜਿਸ ਦਾ ਬੀਜ ਕੱਢਕੇ (ਸਾਫ ਕਰਕੇ) ਖਾਈਏ. ਮੁਨੱਕ਼ੇ ਦੀ ਤਾਸੀਰ ਗਰਮਤਰ ਹੈ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਫ਼ਾ. [سرکہ] ਸੰ. शीतरस ਸੰਗ੍ਯਾ- ਅੰਗੂਰ ਅਥਵਾ ਇੱਖ ਦੇ ਰਸ ਨੂੰ ਸਾੜਕੇ ਬਣਾਇਆ ਹੋਇਆ ਇੱਕ ਰਸ, ਜੋ ਖੱਟਾ ਹੁੰਦਾ ਹੈ. Vinegar. ਇਹ ਅਚਾਰ ਚਟਨੀ ਆਦਿ ਵਿੱਚ ਵਰਤੀਦਾ ਹੈ ਅਤੇ ਵੈਦ ਦਵਾਈ ਕਰਕੇ ਭੀ ਕਈ ਰੋਗਾਂ ਦੇ ਨਾਸ਼ ਲਈ ਦਿੰਦੇ ਹਨ. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਕਬਜਾ ਕਰਦਾ ਹੈ, ਪੇਟ ਦੇ ਕੀੜੇ ਮਾਰਦਾ ਹੈ, ਹਾਜਿਮ ਹੈ, ਭੁੱਖ ਲਾਉਂਦਾ ਹੈ, ਜਾਮਣ (ਜਾਮਣੂ) ਦਾ ਸਿਰਕਾ ਲਿੱਫ ਅਤੇ ਅਫਾਰੇ ਲਈ ਖਾਸ ਗੁਣਕਾਰੀ ਹੈ....
ਅ਼. [عُمدہ] . ਉਮਦਹ. ਵਿ- ਉੱਤਮ. ਸ਼੍ਰੇਸ੍ਠ। ੨. ਹੱਛਾ. ਚੰਗਾ। ੩. ਚੁਣਿਆ ਹੋਇਆ। ੪. ਸੁੰਦਰ....
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਰਾਜਪੂਤਾਂ ਦਾ ਇੱਕ ਗੋਤ, ਜੋ "ਵਲ" ਦੀ ਸੰਤਾਨ ਹੈ। ੨. ਸੰ. स्कन्धावार ਸ੍ਕੰਧਾਵਾਰ. ਸੰਗ੍ਯਾ- ਯੁੱਧ ਸਮੇਂ ਸੈਨਾ ਦਾ ਬਾਕਾਇਦਾ ਅਸਥਾਪਨ. "ਦੁਹਾਂ ਕੰਧਾਰਾ ਮੁਹਜੁੜੇ ਢੋਲ ਸੰਖ ਨਗਾਰੇ ਬੱਜੇ." (ਚੰਡੀ ੩) ੩. ਫ਼ਾ. [قندھار] ਕ਼ੰਦਹਾਰ. ਸੰ ਗਾਂਧਾਰ. ਅਫ਼ਗ਼ਾਨਿਸਤਾਨ ਰਾਜ ਦਾ ਇੱਕ ਇਲਾਕਾ ਅਤੇ ਉਸ ਦਾ ਪ੍ਰਧਾਨ ਨਗਰ, ਜੋ ਚਮਨ ਤੋਂ ੬੨ ਮੀਲ, ਅਤੇ ਕਾਬੁਲ ਤੋਂ ੩੧੩ ਮੀਲ ਹੈ. ਇਸ ਦੀ ਸਮੁੰਦਰ ਤੋਂ ਬਲੰਦੀ ੩੪੬੨ ਫੁਟ ਹੈ. ਕੰਧਾਰ ਦੇ ਫਲ ਬਹੁਤ ਪ੍ਰਸਿੱਧ ਹਨ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰਗ੍ਯਾ- ਤਿੱਗ. ਧੜ. ਮੋਢੇ ਤੋਂ ਲੈ ਕੇ ਕਮਰ ਤੀਕ ਦਾ ਸ਼ਰੀਰ ਦਾ ਭਾਗ. "ਲਾਂਗੁਲ ਸਹਿਤ ਸੁ ਲੰਬੀ ਬੇਲ." (ਗੁਪ੍ਰਸੂ) ੨. ਲੋਹੇ ਦਾ ਲੰਮਾ ਸੰਗੁਲ. ਲੰਮਾ ਜੰਜੀਰ. "ਬੇਲ ਸੰਗ ਤਿਂਹ ਬੰਧਨ ਕਰ੍ਯੋ." (ਸਲੋਹ) ੩. ਗਵੈਯੇ ਨਟ ਆਦਿ ਦਾ ਉਹ ਪਾਤ੍ਰ. ਜਿਸ ਵਿੱਚ ਲੋਕ ਇਨਾਮ ਦਾ ਧਨ ਪਾਉਂਦੇ ਹਨ. "ਵਾਰਤ ਵਥੁ ਡਾਰਤ ਬਹੁ ਬੇਲ." (ਗੁਪ੍ਰਸੂ) ੪. ਸੰ. ਵੱਲੀ. ਲਤਾ. "ਜੰਗਲ ਮਧੇ ਬੇਲਗੋ." (ਟੋਡੀ ਨਾਮਦੇਵ) "ਉਠਿ ਬੈਲ ਗਏ ਚਰਿ ਬੇਲ." (ਆਸਾ ਮਃ ੪) ਨਵੀਂ ਬਿਜਾਈ ਲਈ ਖੂਹ ਜੋਤਦੇ ਹਨ, ਪਰ ਪਹਿਲੀ ਬੇਲਾਂ ਨੂੰ ਉੱਠਕੇ ਬਲਦ ਚਰਗਏ. ਭਾਵ- ਮੁਕਤਿ ਦੇ ਸਾਧਨਾਂ ਦਾ ਜਤਨ ਕਰਦੇ ਹਨ, ਪਰ ਕਾਮਾਦਿ ਵਿਕਾਰ ਸਾਰੇ ਪੁੰਨਕਰਮਾਂ ਨੂੰ ਮਿਟਾ ਦਿੰਦੇ ਹਨ। ੫. ਸੰਤਾਨਰੂਪ ਫਲ ਦੇਣ ਕਾਰਣ ਇਸਤ੍ਰੀ ਨੂੰ ਭੀ ਬੇਲ ਲਿਖਿਆ ਹੈ. ਦੇਖੋ, ਵੇਲਿ। ੬. ਇੱਕ ਰਾਖਸ, ਜੋ ਸੁਬੇਲ ਦਾ ਭਾਈ ਸੀ. ਇਸ ਦਾ ਦੁਰਗਾ ਨਾਲ ਜੰਗ ਹੋਇਆ. "ਬੇਲ ਸੁਬੇਲ ਦੈਤ ਦ੍ਵੈ ਦੀਰਘ." (ਗੁਪ੍ਰਸੂ) ਦੇਖੋ, ਸੁਬੇਲ। ੭. ਫ਼ਾ. [بیل] ਕੁਦਾਲ. ਜ਼ਮੀਨ ਖੋਦਣ ਦਾ ਸੰਦ। ੮. ਵੇਲਾ (ਬੇੱਲਾ) ਨਦੀ ਆਦਿ ਦੇ ਕਿਨਾਰੇ ਦਾ ਸੰਘਣਾ ਜੰਗਲ. ਝੱਲ....