gālabaगालब
ਅ਼. [غالب] ਗ਼ਾਲਿਬ. ਵਿ- ਪ੍ਰਬਲ. ਜ਼ੋਰਾਵਰ। ੨. ਵਿਜਯੀ. ਫਤੇ ਪਾਉਣ ਵਾਲਾ। ੩. ਪੰਜਾਬੀ ਵਿੱਚ ਕ਼ਾਲਬ (ਸੰਚੇ) ਦੀ ਥਾਂ ਭੀ ਗਾਲਬ ਸ਼ਬਦ ਵਰਤੀਦਾ ਹੈ. "ਗੁਲਿਕਾ ਗਾਲਬ ਮਹਿ ਢਲਵਾਇ." (ਗੁਪ੍ਰਸੂ) ੪. ਉਰਦੂ ਦਾ ਇੱਕ ਪ੍ਰਸਿੱਧ ਕਵੀ। ੫. ਦੇਖੋ, ਗਾਲਵ.
अ़. [غالب] ग़ालिब. वि- प्रबल. ज़ोरावर। २. विजयी. फते पाउण वाला। ३. पंजाबी विॱच क़ालब (संचे) दी थां भी गालब शबद वरतीदा है. "गुलिका गालब महि ढलवाइ." (गुप्रसू) ४. उरदू दा इॱक प्रसिॱध कवी। ५. देखो, गालव.
ਵਿ- ਬਹੁਤ ਬਲ ਵਾਲਾ. ਜ਼ੋਰਾਵਰ....
ਫ਼ਾ. [زوراور] ਵਿ- ਜ਼ੋਰ ਵਾਲਾ. ਬਲੀ. ਜ਼ੋਰ- ਆਵਰ....
विजयिन. ਵਿ- ਜੱਤਣ ਵਾਲਾ....
ਦੇਖੋ, ਫਤਹ ਅਤੇ ਵਾਹਗੁਰੂ ਜੀ ਕੀ ਫਤਹ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਅ਼. [غالب] ਗ਼ਾਲਿਬ. ਵਿ- ਪ੍ਰਬਲ. ਜ਼ੋਰਾਵਰ। ੨. ਵਿਜਯੀ. ਫਤੇ ਪਾਉਣ ਵਾਲਾ। ੩. ਪੰਜਾਬੀ ਵਿੱਚ ਕ਼ਾਲਬ (ਸੰਚੇ) ਦੀ ਥਾਂ ਭੀ ਗਾਲਬ ਸ਼ਬਦ ਵਰਤੀਦਾ ਹੈ. "ਗੁਲਿਕਾ ਗਾਲਬ ਮਹਿ ਢਲਵਾਇ." (ਗੁਪ੍ਰਸੂ) ੪. ਉਰਦੂ ਦਾ ਇੱਕ ਪ੍ਰਸਿੱਧ ਕਵੀ। ੫. ਦੇਖੋ, ਗਾਲਵ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰ. ਸੰਗ੍ਯਾ- ਗੋਲੀ. ਵੱਟੀ। ੨. ਬੰਦੂਕ਼ ਦੀ ਗੋਲੀ. "ਗੋਲੇ ਗੁਲਿਕਾ ਲਾਗਹਿਂ ਆਇ." (ਗੁਪ੍ਰਸੂ)...
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਤੁ [اُردوُ] ਸੰਗ੍ਯਾ- ਸੈਨਾ. ਫ਼ੌਜ। ੨. ਛਾਵਣੀ. ਫ਼ੌਜ ਦਾ ਨਿਵਾਸਅਸਥਾਨ. ਕੈਂਪ। ੩. ਫ਼ੌਜ ਦਾ ਬਾਜ਼ਾਰ। ੪. ਲਸ਼ਕਰੀ ਲੋਕਾਂ ਦੀ ਮਿਲੀ ਜੁਲੀ ਬੋਲੀ. ਇਸ ਦਾ ਅਰੰਭ ਖਿਲਜੀਆਂ ਦੇ ਰਾਜ ਵੇਲੇ ਸ਼ਾਹੀ ਫੌਜ ਦੇ ਬਜਾਰਾਂ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਬੋਲੀਆਂ ਦੇ ਮੇਲ ਜੋਲ ਤੋਂ ਹੋਇਆ, ਇਸ ਲਈ ਇਸ ਨੂੰ 'ਉਰਦੂ' ਜਾਂ ਲਸ਼ਕਰੀ ਬੋਲੀ ਆਖਣ ਲਗ ਪਏ. ਮੁਗਲਾਂ ਦੇ ਰਾਜ ਸਮੇਂ, ਖ਼ਾਸ ਕਰਕੇ ਸ਼ਾਹ ਜਹਾਨ ਦੇ ਵੇਲੇ ਆਕੇ ਇਹ ਬੋਲੀ ਆਮ ਪ੍ਰਚਲਿਤ ਹੋ ਗਈ. ਇਸ ਦਾ ਢਾਂਚਾ ਹਿੰਦੀ ਹੈ, ਪਰ ਇਸ ਵਿਚ ਅਰਬੀ ਤੁਰਕੀ ਅਤੇ ਫਾਰਸੀ ਸ਼ਬਦ ਭੀ ਪਾਏ ਜਾਂਦੇ ਹਨ, ਲਿਖਣ ਲਈ ਫਾਰਸੀ ਅੱਖਰ ਵਰਤੀਦੇ ਹਨ. ਭਾਵੇਂ ਇਹ ਸਾਰੇ ਉੱਤਰੀ ਹਿੰਦ ਵਿੱਚ ਸਮਝੀ ਜਾਂਦੀ ਹੈ, ਪਰ ਸੰਮਿਲਤ ਪ੍ਰਾਂਤ ਇਸ ਦਾ ਖਾਸ ਘਰ ਹੈ. ਭਾਵੇਂ ਮਿਲੀ ਜੁਲੀ ਕੋਈ ਬੋਲੀ ਹੋਵੇ, ਉਸ ਨੂੰ ਅਸੀਂ ਉਰਦੂ ਆਖ ਸਕਦੇ ਹਾਂ, ਪਰ ਫਾਰਸੀ ਸ਼ਬਦਾਂ ਨਾਲ ਮਿਲੀ ਭਾਰਤ ਦੀ ਬੋਲੀ ਖ਼ਾਸ ਕਰਕੇ ਉਰਦੂ ਪ੍ਰਸਿੱਧ ਹੈ. ਇਸ ਦੇ ਲਿਖਣ ਲਈ ਭੀ ਫਾਰਸੀ ਅੱਖਰ ਵਰਤੇ ਜਾਂਦੇ ਹਨ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਦੇਖੋ, ਕਵਿ। ੨. ਕੁਮੁਦ. ਨੀਲੋਫ਼ਰ. ਭੰਮੂਲ. "ਚੰਦ੍ਰਮਾ ਸਿਵੈਯਾ ਕੋ ਕਵੀਕੈ ਪਹਿਚਾਨੀਐ." (ਅਕਾਲ) "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧)#੩. ਅ਼. [قوی] ਕ਼ਵੀ. ਕ਼ੁੱਵਤ ਵਾਲਾ. ਸ਼ਕ੍ਤਿਵਾਲਾ. ਬਲਵਾਨ....
ਵਿਸ਼੍ਵਾਮਿਤ੍ਰ ਰਿਖੀ ਦਾ ਇੱਕ ਪੁਤ੍ਰ। ੨. ਵਿਸ਼੍ਵਾਮਿਤ੍ਰ ਦਾ ਇੱਕ ਚੇਲਾ. ਮਹਾਂਭਾਰਤ ਵਿੱਚ ਕਥਾ ਹੈ ਕਿ ਜਦ ਗਾਲਵ ਵਿਦ੍ਯਾ ਪੜ੍ਹ ਚੁੱਕਾ, ਤਦ ਉਸ ਨੇ ਗੁਰੂ ਨੂੰ ਗੁਰੁਦਕ੍ਸ਼ਿਣਾ ਦੇਣੀ ਚਾਹੀ. ਵਿਸ਼੍ਵਾਮਿਤ੍ਰ ਨੇ ਕਈ ਵਾਰ ਦੱਛਣਾ ਲੈਣੋ ਨਾਂਹ ਕੀਤੀ, ਪਰ ਗਾਲਵ ਨੇ ਬਹੁਤ ਹਠ ਕੀਤਾ. ਅੰਤ ਵਿਸ਼੍ਵਾਮਿਤ੍ਰ ਨੇ ਖਿਝਕੇ ਆਖਿਆ ਕਿ ਜੇ ਤੂੰ ਦੱਖਣਾ ਦੇਣੀ ਚਾਹੁੰਦਾ ਹੈਂ, ਤਦ ਅੱਠ ਸੌ ਚਿੱਟੇ ਰੰਗ ਦੇ ਘੋੜੇ, ਜਿਨ੍ਹਾਂ ਦੇ ਕੰਨ ਕਾਲੇ ਹੋਣ ਮੈਨੂੰ ਅਰਪਣ ਕਰ. ਗਾਲਵ ਨੇ ਚਿੰਤਾਤੁਰ ਹੋਕੇ ਆਪਣੇ ਪ੍ਰੇਮੀ ਗਰੁੜ ਨੂੰ ਚੇਤੇ ਕੀਤਾ. ਗਰੁੜ ਉਸ ਨੂੰ ਆਪਣੇ ਉੱਪਰ ਚੜ੍ਹਾਕੇ ਰਾਜਾ ਯਯਾਤੀ ਪਾਸ ਲੈ ਗਿਆ. ਰਿਖੀ ਨੇ ਰਾਜਾ ਤੋਂ ਘੋੜੇ ਮੰਗੇ. ਰਾਜੇ ਨੇ ਆਖਿਆ ਕਿ ਮੇਰੇ ਪਾਸ ਅਜੇਹੇ ਘੋੜੇ ਤਾਂ ਨਹੀਂ, ਪਰ ਮੇਰੀ ਪੁਤ੍ਰੀ 'ਮਾਧਵੀ' ਨੂੰ ਤੂੰ ਲੈਜਾ, ਇਸ ਤੋਂ ਤੇਰਾ ਮਨੋਰਥ ਪੂਰਾ ਹੋ ਜਾਵੇਗਾ. ਗਾਲਵ ਮਾਧਵੀ ਨੂੰ ਲੈ ਕੇ ਰਾਜਾ ਹਰਯਸ਼੍ਵ ਪਾਸ ਗਿਆ ਅਤੇ ਆਖਿਆ ਕਿ ਆਪ ਇਸ ਕੰਨ੍ਯਾ ਤੋਂ ਇੱਕ ਪੁਤ੍ਰ ਪੈਦਾ ਕਰਕੇ ਮੈਨੂੰ ਦੋ ਸੌ ਘੋੜੇ ਦਿਓ. ਹਰਯਸ਼੍ਵ ਨੇ "ਸੁਮਨਾ" ਪੁਤ੍ਰ ਪੈਦਾ ਕਰਕੇ ਦੋ ਸੌ ਘੋੜੇ ਸਮੇਤ ਮਾਧਵੀ ਗਾਲਵ ਦੇ ਹਵਾਲੇ ਕੀਤੀ. ਫੇਰ ਰਿਖੀ ਕਾਸ਼ੀਪਤਿ ਰਾਜਾ ਦਿਵੋਦਾਸ ਪਾਸ ਗਿਆ, ਉਸ ਨੇ ਭੀ "ਪ੍ਰਤਰਦਨ" ਪੁਤ੍ਰ ਪੈਦਾ ਕਰਕੇ ਦੋ ਸੌ ਘੋੜੇ ਸਮੇਤ ਗਾਲਵ ਨੂੰ ਮਾਧਵੀ ਮੋੜ ਦਿੱਤੀ. ਫਿਰ ਗਾਲਵ ਨੇ ਮਾਧਵੀ ਉਸ਼ੀਨਰ ਨੂੰ ਦਿੱਤੀ, ਉਸ ਨੇ "ਸ਼ਿਵੀ" ਪੁਤ੍ਰ ਪੈਦਾ ਕਰਕੇ ਦੋ ਸੌ ਘੋੜੇ ਸਮੇਤ ਮਾਧਵੀ ਗਾਵਲ ਨੂੰ ਸੌਂਪੀ. ਜਦ ਹੋਰ ਕਿਤੇ ਇਸ ਕ਼ਿਸਮ ਦੇ ਘੋੜੇ ਮਿਲਦੇ ਨਾ ਦਿੱਸੇ, ਤਦ ਗਰੁੜ ਦੀ ਸਲਾਹ ਨਾਲ ਗਾਲਵ ਨੇ ਦੋ ਸੌ ਘੋੜੇ ਦੇ ਬਦਲੇ ਮਾਧਵੀ ਅਤੇ ਛੀ ਸੌ ਘੋੜੇ ਦੇ ਕੇ ਗੁਰਦੱਛਣਾ ਤੋਂ ਛੁਟਕਾਰਾ ਪਾਇਆ. ਵਿਸ਼੍ਵਾਮਿਤ੍ਰ ਨੇ ਮਾਧਵੀ ਤੋਂ "ਅਸ੍ਟਕ" ਨਾਮੀ ਪੁਤ੍ਰ ਪੈਦਾ ਕੀਤਾ. ਅੰਤ ਨੂੰ ਗਾਲਵ ਨੇ ਮਾਧਵੀ ਮੁੜ ਰਾਜਾ ਯਯਾਤਿ ਦੇ ਜਾ ਹਵਾਲੇ ਕੀਤੀ. "ਗਾਲਵ ਆਦਿ ਅਨੰਤ ਮੁਨੀਸਰ ਬ੍ਰਹਮ੍ਹੂੰ ਤੇ ਨਹਿ ਜਾਤ ਗਨਾਯੇ." (ਦੱਤਾਵ)...