gahuगहु
ਸੰਗ੍ਯਾ- ਬਾੜ ਲਈ ਬਣਾਇਆ ਟੋਆ, ਜੋ ਮੋੜ੍ਹੀ ਨੂੰ ਗ੍ਰਹਣ ਕਰ ਲੈਂਦਾ ਹੈ। ੨. ਗਰਿਫ਼ਤ. ਪਕੜ. "ਰਹਿਨ ਨਹੀ ਗਹੁ ਕਿਤਨੋ!" (ਗਉ ਮਃ ੫) ਦੇਖੋ, ਅਜਰ ੫। ੩. ਸੰ. ਆਗ੍ਰਹ. ਹਠ. ਜਿਦ. "ਦੂਰਿ ਕਰਹੁ ਆਪਨ ਗਹੁ ਰੇ." (ਕੇਦਾ ਮਃ ੫) ੪. ਗ੍ਰਹਣ ਕਰ. ਅੰਗੀਕਾਰ ਕਰ. "ਗਹੁ ਪਾਰਬ੍ਰਹਮ ਸਰਨ." (ਧਨਾ ਮਃ ੫)
संग्या- बाड़ लई बणाइआ टोआ, जो मोड़्ही नूं ग्रहण कर लैंदा है। २. गरिफ़त. पकड़. "रहिन नही गहु कितनो!" (गउ मः ५) देखो, अजर ५। ३. सं. आग्रह. हठ. जिद. "दूरि करहु आपन गहु रे." (केदा मः ५) ४. ग्रहण कर. अंगीकार कर. "गहु पारब्रहम सरन." (धना मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕੰਡੇਦਾਰ ਝਾੜੀ ਦੀ ਖੇਤ ਆਦਿ ਦੇ ਚਾਰੇ ਪਾਸੇ ਕੀਤੀ ਰਖ੍ਯਾ. ਸੰ. ਵਾਟ. "ਉਲਟੀ ਬਾੜ ਖੇਤ ਕੋ ਖਾਈ." (ਭਾਗੁ) ਭਾਵ- ਰੱਛਾ ਕਰਨ ਵਾਲੇ ਰਾਜੇ, ਪ੍ਰਜਾ ਨੂੰ ਖਾਂਦੇ ਹਨ। ੨. ਵਾਢ. ਸ਼ਸਤ੍ਰ ਦੀ ਧਾਰਾ "ਖੱਗ ਦੱਗੰ ਝਮਾਥੰਮ ਬਾੜੰ." (ਚੰਡੀ ੨) ੩. ਬੰਦੂਕਾਂ ਦੀ ਸ਼ਲਕ। ੪. ਦੇਖੋ, ਬਾੜਨਾ....
ਸੰਗ੍ਯਾ- ਖਾਤ. ਗਰਤ. ਗਢਾ....
ਬਿਰਛ ਦਾ ਕੰਡੇਦਾਰ ਜਾਂ ਬਿਨਾ ਕੰਡੇ ਵੱਢਿਆ ਹੋਇਆ ਟਾਹਣਾ, ਟਾਹਣੀ (ਝਾਫਾ), ਜੋ ਬਾੜ ਆਦਿ ਦੇ ਕੰਮ ਆਉਂਦਾ ਹੈ। ੨. ਪੋਠੌਹਾਰ ਵਿੱਚ ਛੋਟੇ ਪਿੰਡ ਨੂੰ ਮੋੜ੍ਹਾ ਸਦਦੇ ਹਨ....
ਸੰ. ग्रहण ਸੰਗ੍ਯਾ- ਅੰਗੀਕਾਰ ਕਰਨਾ। ੨. ਪਕੜਨਾ। ੩. ਅਰਥ ਦਾ ਸਮਝਣਾ। ੪. ਸੂਰਜ, ਚੰਦ੍ਰਮਾ ਦਾ ਆਵਰਣ (ਪੜਦੇ) ਵਿੱਚ ਆ ਜਾਣਾ, ਜਿਸ ਤੋਂ ਅਸੀਂ ਉਨ੍ਹਾਂ ਦਾ ਸਾਰਾ ਅਥਵਾ ਕੁਝ ਹਿੱਸਾ ਨਾ ਦੇਖ ਸਕੀਏ. ਪੁਰਾਣਾਂ ਵਿੱਚ ਗ੍ਰਹਣ ਦਾ ਕਾਰਣ ਰਾਹੁ ਅਤੇ ਕੇਤੁ ਕਰਕੇ ਸੂਰਜ ਅਤੇ ਚੰਦ੍ਰਮਾ ਦਾ ਗ੍ਰਸੇ ਜਾਣਾ ਮੰਨਿਆ ਹੈ, ਪਰ ਵਾਸਤਵ ਵਿੱਚ ਸੂਰਜ ਅਤੇ ਚੰਦ੍ਰਮਾ ਦੇ ਮੱਧ ਪ੍ਰਿਥਿਵੀ ਦੇ ਆਉਣ ਕਰਕੇ ਚੰਦ੍ਰਗ੍ਰਹਣ ਅਤੇ ਸੂਰਜ ਅਰ ਪ੍ਰਿਥਿਵੀ ਦੇ ਮੱਧ ਚੰਦਰਮਾ ਆਉਣ ਤੋਂ ਸੂਰਜਗ੍ਰਹਣ ਹੁੰਦਾ ਹੈ. ਸੂਰਜਗ੍ਰਹਣ ਕੇਵਲ ਅਮਾਵਸ੍ਯਾ ਨੂੰ ਅਤੇ ਚੰਦ੍ਰਗ੍ਰਹਣ ਕੇਵਲ ਪੂਰਣਿਮਾ (ਪੂਰਨਮਾਸੀ) ਦੀ ਰਾਤ ਨੂੰ ਹੋਇਆ ਕਰਦਾ ਹੈ. ਗ੍ਰਹਣ ਸਮੇਂ ਸੂਰਜ ਅਤੇ ਚੰਦ੍ਰਮਾ ਨੂੰ ਵਿਪਦਾ ਤੋਂ ਛੁਡਾਉਣ ਲਈ ਹਿੰਦੂ ਦਾਨ ਜਪ ਭੀ ਕਰਦੇ ਹਨ ਅਤੇ ਖਾਣ ਪੀਣ ਤੋਂ ਅਸ਼ੁੱਧਿ ਦੇ ਕਾਰਣ ਪਰਹੇਜ਼ ਕਰਦੇ ਹਨ, ਪਰ ਗੁਰੁਮਤ ਵਿੱਚ ਇਨ੍ਹਾਂ ਭਰਮਾਂ ਦਾ ਨਿਸੇਧ ਹੈ.#"ਹਰਿ ਹਰਿ ਨਾਮ ਮਜਨ ਕਰਿ ਸੂਚੇ,#ਕੋਟਿ ਗ੍ਰਹਣ ਪੁੰਨ ਫਲ ਮੂਚੇ."#(ਗਉ ਮਃ ੫)...
ਫ਼ਾ. [گرِفت] ਸੰਗ੍ਯਾ- ਪਕੜ....
ਦੇਖੋ, ਪਕਰ ਅਤੇ ਪਕੜਨਾ....
ਦੇਖੋ, ਰਹਨ। ੨. ਦੇਖੋ, ਰਹਿਣਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰਗ੍ਯਾ- ਬਾੜ ਲਈ ਬਣਾਇਆ ਟੋਆ, ਜੋ ਮੋੜ੍ਹੀ ਨੂੰ ਗ੍ਰਹਣ ਕਰ ਲੈਂਦਾ ਹੈ। ੨. ਗਰਿਫ਼ਤ. ਪਕੜ. "ਰਹਿਨ ਨਹੀ ਗਹੁ ਕਿਤਨੋ!" (ਗਉ ਮਃ ੫) ਦੇਖੋ, ਅਜਰ ੫। ੩. ਸੰ. ਆਗ੍ਰਹ. ਹਠ. ਜਿਦ. "ਦੂਰਿ ਕਰਹੁ ਆਪਨ ਗਹੁ ਰੇ." (ਕੇਦਾ ਮਃ ੫) ੪. ਗ੍ਰਹਣ ਕਰ. ਅੰਗੀਕਾਰ ਕਰ. "ਗਹੁ ਪਾਰਬ੍ਰਹਮ ਸਰਨ." (ਧਨਾ ਮਃ ੫)...
ਵਿ- ਕਿਯਤ. ਕੇਤਾ. "ਰਹਿਨ ਨਹੀ, ਗਹੁ ਕਿਤਨੋ!" (ਗਉ ਮਃ ੫) ਰਹਿਣਾ ਹੈ ਨਹੀਂ, ਪਰ ਪਕੜ (ਗਰਿਫ਼ਤ) ਕਿਤਨੀ ਹੈ!...
ਵਿ- ਜੋ ਵਸਤੁ ਜਰੀ ਨਾ ਜਾਵੇ. ਜੋ ਬਰਦਾਸ਼ਤ ਨਾ ਹੋ ਸਕੇ. ਜੋ ਸਹਾਰੀ ਨਾ ਜਾਵੇ. "ਸਾਧੂ ਕੈ ਸੰਗਿ ਅਜਰ ਸਹੈ." (ਸੁਖਮਨੀ) ੨. ਸੰ. ਜਰਾ (ਵ੍ਰਿੱਧ ਅਵਸਥਾ) ਰਹਿਤ. ਨਵਾਂ. ਜੁਆਨ। ੩. ਅ਼. [اجر] ਸੰਗਯਾ- ਪ੍ਰਤ਼ਿਬਦਲਾ. ਫਲ। ੪. ਦੇਖੋ, ਅਜਿਰ ੨। ੫. ਜੋ ਕਦੇ ਜਰਾ (ਬੁਢਾਪੇ) ਨੂੰ ਪ੍ਰਾਪਤ ਨਹੀਂ ਹੁੰਦੇ- ਚਿੱਤ ਦੇ ਸੰਕਲਪ. "ਅਜਰ ਗਹੁ ਜਾਰਿਲੈ ਅਮਰ ਗਹੁ ਮਾਰਿਲੈ." (ਮਾਰੂ ਮਃ ੧)...
ਸੰ. ਸੰਗ੍ਯਾ- ਹਠ. ਜਿਦ। ੨. ਹੌਸਲਾ. ਹਿੰਮਤ। ੩. ਆਸ਼੍ਰਮ. ਠਿਕਾਣਾ। ੪. ਕ੍ਰਿਪਾ। ੫. ਗਿਰਫ਼ਤਾਰੀ. ਪਕੜ। ੪. ਆਕ੍ਰਮਣ. ਹੱਲਾ....
ਕਰੋ. "ਕਰਹੁ ਅਨੁਗ੍ਰਹੁ ਪਾਰਬ੍ਰਹਮ." (ਆਸਾ ਮਃ ੫) ੨. ਕਰਵਾਓ. ਕਰਾਓ. "ਹਰਿ ਜੀਉ! ਤਿਨ ਕਾ ਦਰਸਨ ਨਾ ਕਰਹੁ." (ਵਾਰ ਸੋਰ ਮਃ ੪)...
ਸਰਵ- ਨਿਜ ਦਾ. ਆਪਣਾ. "ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ." (ਸੋਰ ਰਵਿਦਾਸ) ੨. ਖ਼ੁਦ ਆਪ. "ਅਵਰ ਮੂਏ ਕਿਆ ਸੋਗ ਕਰੀਜੈ। ਤਉ ਕੀਜੈ ਜਉ ਆਪਨ ਜੀਜੈ." (ਗਉ ਕਬੀਰ) ੩. ਸੰਗ੍ਯਾ- ਦੁਕਾਨ. ਹੱਟ. ਦੇਖੋ, ਆਪਣ. "ਬਨਜ ਸੌਜ ਸੋਂ ਆਪਨ ਪੂਰੀ." (ਨਾਪ੍ਰ)...
ਸੰ. अङ्गीकार. ਸੰਗ੍ਯਾ- ਕਬੂਲ. ਗ੍ਰਹਣ. ਸ੍ਵੀਕਾਰ. "ਅੰਗੀਕਾਰ ਕੀਓ ਮੇਰੈ ਕਰਤੈ." (ਗੂਜ ਮਃ ੫)...
ਦੇਖੋ, ਪਰਬ੍ਰਹਮ. "ਪਾਰਬ੍ਰਹਮ ਅਪਰੰਪਰ ਸੁਆਮੀ." (ਗਉ ਮਃ ੫)...
ਸੰਗ੍ਯਾ- ਖੂਹ ਪਾਸ ਉਹ ਰਸਤਾ ਜਿਸ ਵਿੱਚ ਚੜਸ ਖਿੱਚਣ ਸਮੇਂ ਬਲਦ ਚਲਦੇ ਹਨ, ਦੇਖੋ, ਸਰਣਿ. "ਆਪਨ ਸਰਨ ਦਿਸਾ ਤਬ ਗਯੋ." (ਗੁਪ੍ਰਸੂ) ੨. ਦੇਖੋ, ਸਰਣ ੩. "ਸਰਨ ਪਰਨ ਸਾਧੂ, ਆਨ ਥਾਨ ਬਿਸਾਰੇ." (ਸਾਰ ਪੜਤਾਲ ਮਃ ੫) ੩. ਇੱਕ ਪਸ਼ੂ ਰੋਗ, ਜਿਸ ਨਾਲ ਲੱਤਾਂ ਦੇ ਪੱਠੇ ਸੁਸਤ ਹੋ ਜਾਂਦੇ ਹਨ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...