gaharaगहर
ਸੰਗ੍ਯਾ- ਧੁੰਦਲਾਪਨ। ੨. ਗ਼ੁਬਾਰ. ਆਸਮਾਨ ਵਿੱਚ ਛਾਈ ਹੋਈ ਗਰਦ। ੩. ਦੇਖੋ, ਗਹਬਰ ੧. "ਮਹਾਂ ਗਹਰ ਬਨ ਤਹਿਂ ਇਕ ਲਹਾ." (ਚਰਿਤ੍ਰ ੨੫੬) ਗਹ੍ਵਰ ਜੰਗਲ ਦੇਖਿਆ.
संग्या- धुंदलापन। २. ग़ुबार. आसमान विॱच छाई होई गरद। ३. देखो, गहबर १. "महां गहर बन तहिं इक लहा." (चरित्र २५६) गह्वर जंगल देखिआ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [غُبار] ਗ਼ੁਬਾਰ. ਸੰਗ੍ਯਾ- ਗਰਦ। ਅੰਧੇਰੀ ਦਾ ਛਾਇਆ ਹੋਇਆ ਘੱਟਾ. "ਭਰਮ ਗੁਬਾਰ ਮੋਹ ਬੰਧ ਪਰੇ." (ਬਿਲਾ ਮਃ ੫) "ਗੁਰੁ ਤੇ ਮਾਰਗ ਪਾਈਐ ਚੂਕੈ ਮੋਹ ਗੁਬਾਰੁ." (ਸ੍ਰੀ ਮਃ ੩) ੩. ਅੰਧਕਾਰ. ਅਨ੍ਹੇਰਾ (ਹਨੇ੍ਹਰਾ)....
ਆਸ (ਚੱਕੀ) ਮਾਨ (ਮਾਨਿੰਦ). ਦੇਖੋ, ਅਸਮਾਨ....
ਸੰਗ੍ਯਾ- ਛਾਇਆ. ਛਾਂਉ. "ਜਿਉ ਬਾਦਰ ਕੀ ਛਾਈ." (ਗਉ ਮਃ ੯) ੨. ਪ੍ਰਤਿਬਿੰਬ ਅ਼ਕਸ. "ਮੁਕਰ ਮਾਹਿ ਜੈਸੇ ਛਾਈ." (ਧਨਾ ਮਃ ੯) ੩. ਛਾਰ. ਸੁਆਹ. "ਸਿਰ ਛਾਈ ਪਾਈ." (ਵਾਰ ਆਸਾ) "ਮੁਖਿ ਨਿੰਦਕ ਕੈ ਛਾਈ." (ਸੋਰ ਮਃ ੫) ੪. ਖ਼ਾਕ. ਧੂਲ. "ਜਬ ਖਿੰਚੈ ਤਬ ਛਾਈ." (ਸਾਰ ਛੰਤ ਮਃ ੫) ੫. ਦਾਗ਼. ਮੈਲ. "ਲਥੀ ਸਭ ਛਾਈ." (ਵਾਰ ਬਸੰ) ੬. ਵਿ- ਫੈਲੀ. ਵਿਸਤੀਰਣ ਹੋਈ. "ਕੀਰਤਿ ਜਗ ਛਾਈ." (ਗੁਪ੍ਰਸੂ)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. ਵਿ- ਗਰ (ਜ਼ਹਿਰ) ਦੇਣ ਵਾਲਾ। ੨. ਸੰ. ਗਰ੍ਦ. ਤੁੰਦ. ਤੇਜ਼ਮਿਜ਼ਾਜ। ੩. ਫ਼ਾ. [گرد] ਸੰਗ੍ਯਾ- ਧੂਲਿ. ਰਜ. ਗੁਬਾਰ। ੪. ਨਫ਼ਾ. ਲਾਭ। ੫. ਆਨੰਦ....
ਸੰ. गहवर ਗਹ੍ਵਰ. ਸੰਗ੍ਯਾ- ਅਤਿ ਸੰਘਣਾ ਬਣ (ਵਨ), ਜਿਸ ਵਿੱਚ ਚਲਣਾ ਔਖਾ ਹੋਵੇ. "ਗਹਬਰ ਬਨ ਘੋਰ, ਗਹਬਰ ਬਨ ਘੋਰ ਹੇ!" (ਆਸਾ ਛੰਤ ਮਃ ੫) ੨. ਔਖਾ ਥਾਂ. ਜਿਸ ਜਗਾ ਪਹੁਚਣਾ ਮੁਸ਼ਕਿਲ ਹੈ। ੩. ਗੁਫ਼ਾ ਕੰਦਰਾ। ੪. ਦੰਭ. ਪਾਖੰਡ। ੫. ਗੰਭੀਰ ਅਰਥ। ੬. ਜਲ। ੭. ਵਿ- ਗੁਪ੍ਤ। ੮. ਗੂੜ੍ਹਾ. ਗਾੜ੍ਹਾ. "ਲਾਲ ਗੁਲਾਲ ਗਹਬਰਾ." (ਸ੍ਰੀ ਮਃ ੧)...
ਸੰਗ੍ਯਾ- ਧੁੰਦਲਾਪਨ। ੨. ਗ਼ੁਬਾਰ. ਆਸਮਾਨ ਵਿੱਚ ਛਾਈ ਹੋਈ ਗਰਦ। ੩. ਦੇਖੋ, ਗਹਬਰ ੧. "ਮਹਾਂ ਗਹਰ ਬਨ ਤਹਿਂ ਇਕ ਲਹਾ." (ਚਰਿਤ੍ਰ ੨੫੬) ਗਹ੍ਵਰ ਜੰਗਲ ਦੇਖਿਆ....
ਕ੍ਰਿ. ਵਿ- ਤਹਾਂ. ਤਤ੍ਰ. ਉਸ ਥਾਂ. ਉੱਥੇ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਦੇਖੋ, ਗਹਬਰ....
ਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ....