galaurāगलौरा
ਚਿਹਕਾ (ਚੀਕਾ) ਪਿੰਡ ਦਾ ਵਸਨੀਕ ਇੱਕ ਮਸੰਦ. ਇਸ ਨੂੰ ਸ੍ਰੀ ਗੁਰੂ ਤੇਗਬਹਾਦੁਰ ਸਾਹਿਬ ਨੇ ਹਾਂਸੀ ਅਤੇ ਹਿਸਾਰ ਦੇ ਇਲਾਕੇ ਗੁਰਸਿੱਖੀ ਦੇ ਪ੍ਰਚਾਰ ਲਈ ਭੇਜਿਆ ਸੀ. ਨੌਮੇ ਸਤਿਗੁਰੂ ਇਸ ਦੇ ਘਰ ਇੱਕ ਵੇਰ ਵਿਰਾਜੇ ਅਤੇ ਗਲੌਰੇ ਨੂੰ ਇੱਕ ਤੀਰਾਂ ਦਾ ਭਰਿਆ ਤਰਕਸ਼ ਬਖ਼ਸ਼ਿਆ. ਦੇਖੋ, ਚੀਕਾ.
चिहका (चीका) पिंड दा वसनीक इॱक मसंद. इस नूं स्री गुरू तेगबहादुर साहिब ने हांसी अते हिसार दे इलाके गुरसिॱखी दे प्रचार लई भेजिआ सी. नौमे सतिगुरू इस दे घर इॱक वेर विराजे अते गलौरे नूं इॱक तीरां दा भरिआ तरकश बख़शिआ. देखो, चीका.
ਦੇਖੋ, ਚੀਕਾ....
ਸੰਗ੍ਯਾ- ਦੁਤਾਰੇ ਦੀ ਸ਼ਕਲ ਦਾ ਇੱਕ ਸਾਜ਼, ਜੋ ਗਜ਼ ਨਾਲ ਵਜਾਈਦਾ ਹੈ। ੨. ਜਿਲਾ ਕਰਨਾਲ, ਤਸੀਲ ਕੈਥਲ ਥਾਣਾ ਗੂਲ੍ਹਾ ਦਾ ਇੱਕ ਪਿੰਡ, ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਮੰਦਿਰ ਬਣਿਆ ਹੋਇਆ ਹੈ, ਪਰ ਕੋਈ ਸੇਵਾਦਾਰ ਨਹੀਂ ਹੈ. ਰੇਲਵੇ ਸਟੇਸ਼ਨ ਪਟਿਆਲੇ ਤੋਂ ੨੦. ਮੀਲ ਨੈਰਤਕੋਣ ਕੱਚਾ ਰਸਤਾ ਹੈ. ਦੇਖੋ, ਗਲੌਰਾ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਮਸਨਦ (ਗੱਦੀ) ਨਾਲ ਸੰਬੰਧ ਰੱਖਣ ਵਾਲਾ. ਜੋ ਲੋਕ ਸਿੱਖਾਂ ਤੋਂ ਦਸੌਂਧ ਅਤੇ ਕਾਰ ਭੇਟਾ ਉਗਰਾਹੁਁਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ, ਉਹ ਮਸੰਦ ਕਹੇ ਜਾਂਦੇ ਸਨ.¹ ਚੌਥੇ ਸਤਿਗੁਰੂ ਦੇ ਸਮੇਂ ਤੋਂ ਲੈਕੇ ਸੰਮਤ ੧੭੫੫ ਤੀਕ ਇਹ ਸਿਲਸਿਲਾ ਰਿਹਾ. ਫੇਰ ਦਸ਼ਮੇਸ਼ ਨੇ ਮਸੰਦਾਂ ਦੀਆਂ ਬੁਰੀਆਂ ਕਰਤੂਤਾਂ ਦੇਖਕੇ ਇਹ ਅਹੁਦਾ ਹਟਾ ਦਿੱਤਾ, ਬਲਕਿ ਅਮ੍ਰਿਤ ਸਮੇਂ ਉਪਦੇਸ਼ ਦਿੱਤਾ ਕਿ ਮਸੰਦਾਂ ਨਾਲ ਨਹੀਂ ਵਰਤਣਾ. "ਤਜ ਮਸੰਦ, ਪ੍ਰਭੁ ਏਕ ਜਪ, ਯਹ ਬਿਬੇਕ ਤਹਿਂ ਕੀਨ." (ਗੁਰੁਸੋਭਾ) "ਜੌ ਕਰ ਸੇਵ ਮਸੰਦਨ ਕੀ, ਕਹਿਂ ਆਨ ਪ੍ਰਸਾਦ ਸਭੈ ਮੁਹਿ ਦੀਜੈ." (੩੩ ਸਵੈਯੇ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਤੇਗਬਹਾਦੁਰ ਸਤਿਗੁਰੂ। ੨. ਵਿ- ਤਲਵਾਰ ਚਲਾਉਣ ਵਿੱਚ ਦਿਲੇਰ ਅਤੇ ਨਿਪੁਣ. ਤਲਵਾਰ ਦਾ ਧਨੀ. "ਸ੍ਰੀ ਗੁਰੂ ਤੇਗਬਹਾਦੁਰ ਨੰਦਨ, ਤੇਗਬਹਾਦੁਰ ਯੌਂ ਸੁਧ ਪਾਈ." (ਗੁਪ੍ਰਸੂ)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਦੇਖੋ, ਹਾਸ. ਹਁਸੀ। ੨. ਪੰਜਾਬ ਦੇ ਹਿਸਾਰ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਹਿਸਾਰ ਤੋਂ ਪੰਦ੍ਰਾਂ ਮੀਲ ਹੈ. ਇਹ ਰਾਜਪੂਤਾਨਾ ਮਾਲਵਾ ਰੇਲਵੇ ਦਾ ਸਟੇਸ਼ਨ ਹੈ. ਹਾਂਸੀ ਅਨੰਗ ਪਾਲ ਪ੍ਰਿਥੀਰਾਜ, ਮਸਊਦ ਅਤੇ ਜਾਰਜ ਟਾਮਸ ਆਦਿਕਾਂ ਦੀ ਰਾਜਧਾਨੀ ਰਹੀ ਹੈ. ਸਨ ੧੮੦੩ ਵਿੱਚ ਇਹ ਅੰਗ੍ਰੇਜ਼ਾਂ ਦੇ ਹੱਥ ਆਈ. ਇਹ ਚਿਰ ਤੀਕ ਅੰਗ੍ਰੇਜ਼ੀ ਛਾਉਣੀ ਰਹੀ. ਸਨ ੧੮੫੭ ਦੇ ਗਦਰ ਵਿੱਚ ਇੱਥੋਂ ਦੀ ਫੌਜ ਨੇ ਬਾਗੀ ਹੋਕੇ ਬਹੁਤ ਅੰਗ੍ਰੇਜ਼ਾਂ ਦੇ ਪ੍ਰਾਣ ਲਏ. ਹੁਣ ਇਸ ਥਾਂ ਛਾਉਣੀ ਨਹੀਂ ਹੈ, ਪਰ ਕਾਸ਼ਤਕਾਰੀ ਦੀ ਫ਼ਾਰਮ ਬਹੁਤ ਸੁੰਦਰ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਕਿਸੇ ਕਾਰਜ ਦੇ ਚਲਾਉਣ ਅਤੇ ਫੈਲਾਉਣ ਦੀ ਕ੍ਰਿਯਾ। ੨. ਚਲਨ. ਰਿਵਾਜ। ੩. ਪ੍ਰਸਿੱਧਿ. ਸ਼ੁਹਰਤ....
ਸੰਗ੍ਯਾ- ਚਿਰ. ਦੇਰ. ਢਿੱਲ। ੨. ਸਮਾਂ. ਵੇਲਾ। ੩. ਸੰ. ਸ਼ਰੀਰ. ਦੇਹ। ੪. ਕੇਸਰ. ਕੁੰਕੁਮ....
ਪੂਰਿਆ ਹੋਇਆ. ਭਰਿਆ ਹੋਇਆ. "ਜਿਸੁ ਮਾਨੁਖ ਪਹਿ ਕਰਉ ਬੇਨਤੀ, ਸੋ ਅਪਨੈ ਦੁਖਿ ਭਰਿਆ." (ਗੂਜ ਮਃ ੫) ੨. ਲਿਬੜਿਆ. ਆਲੂਦਾ ਹੋਇਆ. ਦੇਖੋ, ਭਰਣਾ ੨. ਅਤੇ ਭਰਿ ੩....
ਫ਼ਾ. [ترکش] ਤੀਰਕਸ਼ ਦਾ ਸੰਖੇਪ. ਸੰਗ੍ਯਾ- ਭੱਥਾ. ਨਿਖੰਗ. "ਤਰਕਸ ਤੀਰ ਕਮਾਣ ਸਾਂਗ." (ਸ੍ਰੀ ਮਃ ੧)...
ਬਖ਼ਸ਼ਸ਼ ਨੂੰ ਪ੍ਰਾਪਤ ਹੋਇਆ. "ਮਤ ਕੋਈ ਬਖਸਿਆ ਮੈ ਮਿਲੈ." (ਸ. ਫਰੀਦ) ੨. ਦਾਨ ਕੀਤਾ। ੩. ਮੁਆਫ਼ ਕੀਤਾ....