gajagāhaगजगाह
ਸੰਗ੍ਯਾ- ਹਾਥੀ ਦਾ ਗਹਿਣਾ. ਖ਼ਾਸ ਕਰਕੇ ਹਾਥੀ ਅਤੇ ਘੋੜੇ ਦੇ ਸਿਰ ਦਾ ਭੂਖਣ. "ਤੁਰਗ ਨਜ਼ਾਵਤ ਯੁਤ ਗਜਗਾਹਨ." (ਗੁਪ੍ਰਸੂ) ੨. ਯੋਧਾ ਦੇ ਸਿਰ ਦਾ ਭੂਖਣ, ਜੋ ਜਿਗਾ ਦੀ ਸ਼ਕਲ ਦਾ ਹੁੰਦਾ ਹੈ. "ਗਜੰਗਾਹ ਬੰਧੇ, ਪੁਨਾ ਭਾਗ ਜਾਨੋ!" (ਗੁਪ੍ਰਸੂ) ਗਜਗਾਹ ਬਨ੍ਹਕੇ ਫੇਰ ਨੱਠਣਾ! ੩. ਹਾਥੀ ਦਾ ਝੱਗ। ੪. ਹਾਥੀ ਦਾ ਹੌਦਾ.
संग्या- हाथी दा गहिणा. ख़ास करके हाथी अते घोड़े दे सिर दा भूखण. "तुरग नज़ावत युत गजगाहन." (गुप्रसू) २. योधा दे सिर दा भूखण, जो जिगा दी शकल दा हुंदा है. "गजंगाह बंधे, पुना भाग जानो!" (गुप्रसू) गजगाह बन्हके फेर नॱठणा! ३. हाथी दा झॱग। ४. हाथी दा हौदा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਦੇਖੋ, ਗਹਣਾ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਭੂਸਣ. ਗਹਿਣਾ ਜੇਵਰ। ੨. ਸਜਾਵਟ. ਸਿੰਗਾਰ. ਵਿਦ੍ਵਾਨਾਂ ਨੇ ਇਸਤ੍ਰੀ ਪੁਰਖ ਦੇ ਚਾਰ ਭੂਖਣ ਲਿਖੇ ਹਨ- ਰੂਪ, ਵਿਦ੍ਯਾ, ਸਦਾਚਾਰ ਅਤੇ ਉੱਤਮ ਲਿਬਾਸ। ੩. ਕਾਵ੍ਯ ਦਾ ਅਲੰਕਾਰ. ਦੇਖੋ, ਭੂਸ ੨। ੪. ਦੇਖੋ, ਦੁਆਦਸ ਭੂਖਣ। ਗੁਰੁਬਾਣੀ ਵਿੱਚ ਇਨ੍ਹਾਂ ਭੂਖਣਾਂ ਦਾ ਉਪਦੇਸ ਹੈ. "ਸੰਤਜਨਾ ਕੀ ਧੂੜਿ ਨਿਤ ਬਾਛਹਿ, ਨਾਮ ਸਚੇ ਕਾ ਗਹਣਾ." (ਮਾਝ ਮਃ ੫) "ਹਰਿ ਹਰਿ ਹਾਰੁ ਕੰਠਿ ×× ਕਰ ਕਰਿ ਕਰਤਾ ਕੰਗਨਾ ਪਹਿਰੈ." ×× (ਆਸਾ ਮਃ ੧) "ਹਰਿ ਹਰਿ ਹਾਰੁ ਕੰਠਿ ਹੈ ਬਨਿਆ, ਮਨੁ ਮੋਤੀਚੂਰੁ ਵਡ ਗਹਨ ਗਹਨਈਆ." (ਬਿਲਾ ਅਃ ਮਃ ੪)#"ਭਰਤਾ ਕਹੈ ਸੁ ਮਾਨੀਐ, ਇਹੁ ਸੀਗਾਰ ਬਨਾਇਰੀ। ਦੂਜਾਭਾਉ ਵਿਸਾਰੀਐ, ਇਹੁ ਤੰਬੋਲਾ ਖਾਇਰੀ." ×× (ਆਸਾ ਮਃ ੫) "ਹਰਿਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ, ਹਰਿਨਾਮ ਰੰਗ ਆਭਰਣੀ." (ਜੈਤ ਮਃ ੫)...
ਸੰ. ਸੰਗ੍ਯਾ- ਘੋੜਾ, ਜੋ ਤੁਰ (ਛੇਤੀ) ਗਮਨ ਕਰਦਾ ਹੈ। ੨. ਮਨ. ਚਿੱਤ। ੩. ਵਿ- ਤੇਜ਼ ਚਾਲ ਵਾਲਾ....
ਸੰ. युत. ਧਾ- ਚਮਕਣਾ (ਪ੍ਰਕਾਸ਼ਿਤ ਹੋਣਾ). ੨. ਵਿ- ਮਿਲਿਆ ਹੋਇਆ. ਸਾਥ. ਸਹਿਤ....
ਸੰ. योद्घृ- ਯੋਧ੍ਰਿ. ਯੁੱਧ ਕਰਨ ਵਾਲਾ. ਲੜਾਕਾ. ਵੀਰ....
ਤੁ. [جیِغہ] ਜੀਗ਼ਹ. ਸੰਗ੍ਯਾ- ਮਹਾਰਾਜੇ ਅਤੇ ਪ੍ਰਤਾਪੀ ਪੁਰਖਾਂ ਦੇ ਸਿਰ ਦਾ ਭੂਖਣ ਜਿਗਾ ਅਤੇ ਕਲਗੀ ਰਾਜਚਿੰਨ੍ਹ ਹਨ.#"ਕੋਰਦਾਰ ਚਹੁਁ ਓਰਨ ਚੀਰੇ।#ਜਰੇ ਬਿਕੀਮਤ ਤਿਸ ਮਹਿ ਹੀਰੇ।#ਜਬਰ ਜੇਬ ਜੁਤ ਜਗਮਗਕਾਰੀ।#ਜਿਗਾ ਦਈ ਸਿਰ ਬੰਧ ਉਦਾਰੀ." (ਗੁਪ੍ਰਸੂ)...
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਜਾਣੋ. ਸਮਝੋ। ੨. ਕ੍ਰਿ- ਜਾਣਾ. "ਜਹ ਜਾਨੋ ਸੋ ਚੀਤਿ ਨ ਆਵੈ." (ਆਸਾ ਮਃ ੫)...
ਸੰਗ੍ਯਾ- ਹਾਥੀ ਦਾ ਗਹਿਣਾ. ਖ਼ਾਸ ਕਰਕੇ ਹਾਥੀ ਅਤੇ ਘੋੜੇ ਦੇ ਸਿਰ ਦਾ ਭੂਖਣ. "ਤੁਰਗ ਨਜ਼ਾਵਤ ਯੁਤ ਗਜਗਾਹਨ." (ਗੁਪ੍ਰਸੂ) ੨. ਯੋਧਾ ਦੇ ਸਿਰ ਦਾ ਭੂਖਣ, ਜੋ ਜਿਗਾ ਦੀ ਸ਼ਕਲ ਦਾ ਹੁੰਦਾ ਹੈ. "ਗਜੰਗਾਹ ਬੰਧੇ, ਪੁਨਾ ਭਾਗ ਜਾਨੋ!" (ਗੁਪ੍ਰਸੂ) ਗਜਗਾਹ ਬਨ੍ਹਕੇ ਫੇਰ ਨੱਠਣਾ! ੩. ਹਾਥੀ ਦਾ ਝੱਗ। ੪. ਹਾਥੀ ਦਾ ਹੌਦਾ....
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਮੁਲਤਾਨ ਦੀ ਕਮਿਸ਼ਨਰੀ ਵਿੱਚ ਇੱਕ ਜਿਲਾ ਅਤੇ ਉਸ ਦਾ ਪ੍ਰਧਾਨ ਨਗਰ 'ਝੰਗ ਮਘਿਆਣਾ', ਜੋ N. W. Ry. ਦਾ ਸਟੇਸ਼ਨ ਹੈ. ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੦੫ ਵਿੱਚ ਝੰਗ ਪੁਰ ਕ਼ਬਜ਼ਾ ਕੀਤਾ ਸੀ। ੨. ਸਿੰਧੀ. ਜੰਗਲ. ਵਨ (ਬਣ)....
ਅ਼. [ہوَدج] ਹੌਦਜ. ਸੰਗ੍ਯਾ- ਉੱਠ ਹਾਥੀ ਆਦਿ ਦੀ ਅਮਾਰੀ. "ਕੰਚਨ ਰਜਤ ਘਰੇ ਜਿਨ ਹੋਦਾ." (ਗੁਪ੍ਰਸੂ)...