khorhasapūja, khorhasopachāraखोड़सपूज, खोड़सोपचार
ਸੰ. षोडशोपचार ਪੂਜਨ ਦੇ ਸੋਲਾਂ ਸਾਮਾਨ- ਆਵਾਹਨ, ਆਸਨ, ਪੈਰ ਧੋਣੇ, ਮੁਖ ਧੋਣ ਲਈ ਜਲ, ਆਚਮਨ, ਸਨਾਨ, ਵਸਤ੍ਰ, ਭੂਸਣ, ਸੁਗੰਧ (ਚੰਦਨ), ਫੁੱਲ, ਧੂਪ, ਦੀਪ, ਨਈਵੇਦ੍ਯ (ਨੈਵੇਦ੍ਯ), ਨਮਸਕਾਰ, ਦਕ੍ਸ਼ਣਾ ਅਤੇ ਵਿਦਾਯਗੀ. "ਖੋੜਸੋਪਚਾਰ ਕਰ ਪੂਜਾ ਕੁਲਪੂਜ ਹੂੰ ਕੀ." (ਹਨੂ)
सं. षोडशोपचार पूजन दे सोलां सामान- आवाहन, आसन, पैर धोणे, मुख धोण लई जल, आचमन, सनान, वसत्र, भूसण, सुगंध (चंदन), फुॱल, धूप, दीप, नईवेद्य (नैवेद्य), नमसकार, दक्शणा अते विदायगी. "खोड़सोपचार कर पूजा कुलपूज हूं की." (हनू)
ਸੰ. ਸੰਗ੍ਯਾ- ਪੂਜਣ ਦੀ ਕ੍ਰਿਯਾ. ਅਰਚਨ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ)...
ਫ਼ਾ. [سامان] ਸੰਗ੍ਯਾ- ਸਾਮਗ੍ਰੀ. ਅਸਬਾਬ। ੨. ਸਮਾਨ ਤੁੱਲ. "ਬਿਆਪਿਕ ਰਾਮ ਸਗਲ ਸਾਮਾਨ." (ਗਉ ਕਬੀਰ ਥਿਤੀ ੩. ਦੇਖੋ, ਸਾਮਾਨ੍ਯ....
ਸੰ. ਸੰਗ੍ਯਾ- ਬੁਲਾਉਣ ਦੀ ਕ੍ਰਿਯਾ. ਸੱਦਣਾ। ੨. ਮੰਤ੍ਰ ਦ੍ਵਾਰਾ ਕਿਸੇ ਦੇਵਤੇ ਨੂੰ ਸੱਦਣ ਦੀ ਕ੍ਰਿਯਾ. "ਆਵਾਹਨ ਸਗਰੇ ਸੁਰ ਕਰੇ." (ਗੁਪ੍ਰਸੂ)...
ਦੇਖੋ, ਆਸਣ. "ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ." (ਮਾਝ ਮਃ ੫) ੨. ਘੋੜੇ ਦੀ ਪਿੱਠ ਉੱਪਰ ਨਿਸ਼ਸਤ. "ਆਸਨ ਆਏ ਬਾਗ ਗਹਿ ਬਲਵੰਡ ਵਿਸੇਸਾ." (ਗੁਪ੍ਰਸੂ) ੩. ਸੰ. आशन- ਆਸ਼ਨ. ਵਜ੍ਰ। ੪. ਇੰਦ੍ਰ। ੫. ਭੋਜਨ ਖਵਾਉਣ ਵਾਲਾ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਸੰਗ੍ਯਾ- ਉਹ ਜਲ, ਜਿਸ ਵਿੱਚ ਕੋਈ ਵਸ੍ਤੁ ਧੋਤੀ ਗਈ ਹੈ....
ਸੰ. ਆ- ਚਮ (ਚਮ ਧਾ- ਖਾਣਾ). ਸੰਗ੍ਯਾ- ਜਲ ਪੀਣਾ. ਪਾਨ ਕਰਨਾ। ੨. ਜਪ ਤੋਂ ਪਹਿਲਾਂ ਮੂੰਹ ਦੀ ਸ਼ੁੱਧੀ ਲਈ ਜਲ ਪੀਣਾ. ਗੋਤਮ ਸਿਮ੍ਰਿਤੀ ਵਿੱਚ ਇਸ ਦਾ ਪ੍ਰਮਾਣ ਪੰਦਰਾਂ ਬੂੰਦਾਂ ਹੈ। ੩. ਭਕ੍ਸ਼੍ਣ ਕਰਨਾ. ਖਾਣਾ....
ਦੇਖੋ, ਇਸਨਾਨ। ੨. ਦੇਖੋ, ਸਿਨਾਨ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰਗ੍ਯਾ- ਖ਼ੁਸ਼ਬੂ. ਉੱਤਮ ਗੰਧ। ੨. ਕਮਲ। ੩. ਚੰਦਨ। ੪. ਸੌਗੰਦ. ਪ੍ਰਣ. ਪ੍ਰਤਿਗ੍ਯਾ. "ਪਾਰਸ ਚੰਦਨੈ ਤਿਨ ਹੈ ਏਕ ਸੁਗੰਧ." (ਸ. ਕਬੀਰ) ਪਾਰਸ ਅਤੇ ਚੰਦਨ ਦਾ ਨੇਮ ਹੈ ਕਿ ਸਪਰਸ਼ ਕਰਨ ਵਾਲੇ ਨੂੰ ਕੰਚਨ ਅਤੇ ਚੰਦਨ ਕਰਨਾ....
ਸੰ. चन्दन ਸੰਗ੍ਯਾ- ਇੱਕ ਸੁਗੰਧ ਵਾਲਾ ਬਿਰਛ ਅਤੇ ਉਸ ਦਾ ਕਾਠ, ਜੋ ਸਭ ਦੇ ਚਿੱਤ ਨੂੰ ਚਦਿ (ਪ੍ਰਸੰਨ) ਕਰਦਾ ਹੈ. ਸ਼੍ਰੀਗੰਧ. ਸੰਦਲ. L. Santalum album. ਇਹ ਮੈਸੋਰ ਦੇ ਇਲਾਕੇ ਅਤੇ ਮਦਰਾਸ ਦੇ ਦੱਖਣੀ ਭਾਗ ਵਿੱਚ ਬਹੁਤ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਚੰਦਨ ਦੇ ਕਾਠ ਤੋਂ ਕੱਢਿਆ ਤੇਲ ਬਹੁਤ ਸੁਗੰਧ ਵਾਲਾ ਹੁੰਦਾ ਹੈ. ਇਸੇ ਤੋਂ ਸਾਰੇ ਇਤਰ ਬਣਾਏ ਜਾਂਦੇ ਹਨ ਅਤੇ ਅਨੇਕ ਰੋਗਾਂ ਲਈ ਵਰਤੀਦਾ ਹੈ. ਚੰਦਨ ਘਸਾਕੇ ਦੇਵਤਾ ਨੂੰ ਚੜ੍ਹਾਇਆ ਜਾਂਦਾ ਹੈ. ਮੱਥੇ ਤੇ ਟਿੱਕਾ ਅਨੇਕ ਹਿੰਦੁ ਲਾਉਂਦੇ ਹਨ. ਗਰਮੀ ਤੋਂ ਹੋਈ ਸਿਰ ਪੀੜ ਨੂੰ ਇਸ ਦਾ ਮੱਥੇ ਤੇ ਕੀਤਾ ਲੇਪ ਬਹੁਤ ਗੁਣਕਾਰੀ ਹੈ. ਚੰਦਨ ਦਾ ਸ਼ਰਬਤ ਪਿੱਤ ਤੋਂ ਹੋਏ ਤਾਪ ਨੂੰ ਦੂਰ ਕਰਦਾ ਹੈ. ਚੰਦਨ ਦੇ ਕਾਠ ਤੇ ਚਿਤਾਈ ਦਾ ਕੰਮ ਬਹੁਤ ਸੁੰਦਰ ਹੁੰਦਾ ਹੈ. ਇਸ ਤੋਂ ਬਣੇ ਕਲਮਦਾਨ ਡੱਬੇ ਆਦਿਕ ਦੂਰ ਦੂਰ ਜਾਂਦੇ ਅਤੇ ਬਹੁਤ ਮੁੱਲ ਪਾਉਂਦੇ ਹਨ. "ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ." (ਵਾਰ ਜੈਤ) ੨. ਇੱਕ ਕਵਿ, ਜੋ ਗੂਢ ਅਰਥ ਵਾਲਾ ਸਵੈਯਾ ਬਣਾਕੇ ਦਸ਼ਮੇਸ਼ ਦੇ ਦਰਬਾਰ ਹਾਜਿਰ ਹੋਇਆ ਸੀ ਅਤੇ ਖ਼ਿਆਲ ਕਰਦਾ ਸੀ ਕਿ ਕੋਈ ਇਸ ਦਾ ਅਰਥ ਨਹੀਂ ਕਰ ਸਕੇਗਾ, ਪਰ ਕਵਿ ਧੰਨਾ ਸਿੰਘ ਨੇ ਇਸ ਦਾ ਹੰਕਾਰ ਦੂਰ ਕਰ ਦਿੱਤਾ. ਦੇਖੋ, ਧੰਨਾ ਸਿੰਘ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਸੰ. धूप्. ਧਾ- ਗਰਮ ਕਰਨਾ, ਚਮਕਣਾ, ਬੋਲਣਾ। ੨. ਸੰ. ਸੰਗ੍ਯਾ- ਗੁੱਗਲ ਚੰਦਨ ਕੁਠ ਕੇਸਰ ਮੋਥਾ ਕਪੂਰ ਅਗੁਰ ਜਾਤੀਫਲ ਆਦਿ ਸੁਗੰਧ ਵਾਲੇ ਪਦਾਰਥਾਂ ਦਾ ਧੂਆਂ. "ਧੂਪ ਮਲਆਨਲੋ ਪਵਣ ਚਵਰੋ ਕਰੈ." (ਸੋਹਿਲਾ) ਦੇਵਮੰਦਿਰ ਅਤੇ ਸਮਾਜਾਂ ਵਿੱਚ ਧੂਪ ਧੁਖਾਉਣ ਦੀ ਰੀਤਿ ਬਹੁਤ ਪੁਰਾਣੀ ਹੈ. ਇਸ ਨੂੰ ਲਾਭਦਾਇਕ ਜਾਣਕੇ ਕਿਸੇ ਨੇ ਕਿਸੇ ਰੂਪ ਵਿਚ ਸਾਰੇ ਹੀ ਮਤਾਂ ਨੇ ਅੰਗੀਕਾਰ ਕੀਤਾ ਹੈ. ਦੇਖੋ, ਬਾਈਬਲ EX ਕਾਂਡ ੩੦ ਆਯਤ ੭. ਅਤੇ ੮। ੩. ਉਹ ਵਸਤੁ, ਜਿਸ ਦੇ ਜਲਾਉਣ ਤੋਂ ਸੁਗੰਧ ਵਾਲਾ ਧੂਆਂ ਪੈਦਾ ਹੋਵੇ। ੪. ਸੂਰਜ ਦਾ ਤਾਪ. ਆਤਪ. ਧੁੱਪ। ੫. ਚਮਕ. ਪ੍ਰਭਾ. ਸ਼ੋਭਾ. "ਕੁਲ ਰੂਪ ਧੂਪ ਗਿਆਨ ਹੀਨੀ." (ਆਸਾ ਛੰਤ ਮਃ ੫)...
ਸੰ. दीप. ਧਾ- ਪ੍ਰਕਾਸ਼ਿਤ ਹੋਣਾ, ਚਮਕਣਾ। ੨. ਸੰਗ੍ਯਾ- ਦੀਵਾ. ਚਰਾਗ਼. "ਅੰਧਿਆਰੇ ਮਹਿ ਦੀਪ." (ਜੈਤ ਮਃ ੫) ੩. ਸੰ. ਦ੍ਵੀਪ. ਦ੍ਵੀ- ਆਪ. ਦੋ ਜਲ. ਚਾਰੇ ਪਾਸਿਓ ਜਲ ਨਾਲ ਘਿਰਿਆ ਦੇਸ਼. ਟਾਪੂ. ਦੇਖੋ, ਸਪਤਦੀਪ. "ਦੀਪ ਲੋਅ ਪਾਤਾਲ ਤਹ ਖੰਡ ਮੰਡਲ." (ਵਾਰ ਮਲਾ ਮਃ ੧) ੪. ਸੱਤ ਦੀ ਗਿਣਤੀ, ਕ੍ਯੋਂਕਿ ਦ੍ਵੀਪ ਸੱਤ ਮੰਨੇ ਹਨ. "ਸਤ੍ਰੈ ਸੈ ਪੈਤਾਲਿ ਮੇ ਸਾਵਨ ਸੁਦਿ ਤਿਥਿ ਦੀਪ." (ਕ੍ਰਿਸਨਾਵ) ਸੰਮਤ ੧੭੪੫ ਸਾਵਨ ਸੁਦੀ ੭। ੫. ਦੀਪ੍ਤਿ (ਚਮਕ) ਦੀ ਥਾਂ ਭੀ ਦੀਪ ਸ਼ਬਦ ਆਇਆ ਹੈ. "ਚੰਦ ਦਿਨੀਸਹਿ ਦੀਪ ਦਈ." (ਅਕਾਲ)...
ਦੇਖੋ, ਨਈਬੇਦ. "ਠਾਕੁਰ ਕਉ ਨੈਵੇਦ ਕਰਉ." (ਆਸਾ ਨਾਮਦੇਵ)...
ਸੰ. ਸੰਗ੍ਯਾ- ਨਮਸ੍ਕਾਰ. ਪ੍ਰਣਾਮ ਬੰਦਨਾ. "ਨਮਸਕਾਰ ਡੰਡਉਤ ਬੰਦਨਾ." (ਬਿਲਾ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿਦਾ ਕਰਨ ਦੀ ਕ੍ਰਿਯਾ. ਛੁੱਟੀ। ੨. ਰੁਖਸਤਾਨਾ. ਵਿਦਾਅ਼ ਹੋਣ ਵੇਲੇ ਦਿੱਤੀ ਵਸ੍ਤੁ....
ਸੰ. षोडशोपचार ਪੂਜਨ ਦੇ ਸੋਲਾਂ ਸਾਮਾਨ- ਆਵਾਹਨ, ਆਸਨ, ਪੈਰ ਧੋਣੇ, ਮੁਖ ਧੋਣ ਲਈ ਜਲ, ਆਚਮਨ, ਸਨਾਨ, ਵਸਤ੍ਰ, ਭੂਸਣ, ਸੁਗੰਧ (ਚੰਦਨ), ਫੁੱਲ, ਧੂਪ, ਦੀਪ, ਨਈਵੇਦ੍ਯ (ਨੈਵੇਦ੍ਯ), ਨਮਸਕਾਰ, ਦਕ੍ਸ਼ਣਾ ਅਤੇ ਵਿਦਾਯਗੀ. "ਖੋੜਸੋਪਚਾਰ ਕਰ ਪੂਜਾ ਕੁਲਪੂਜ ਹੂੰ ਕੀ." (ਹਨੂ)...
ਸੰਗ੍ਯਾ- ਪੂਜਨ (ਅਰ੍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)...
ਵਿ- ਖ਼ਾਨਦਾਨ (ਵੰਸ਼) ਵਿੱਚ ਪੂਜਣ ਯੋਗ੍ਯ। ੨. ਸੰਗ੍ਯਾ- ਵੰਸ਼ ਦਾ ਦੇਵਤਾ....
ਸੰਗ੍ਯਾ- ਅਹੰਤਾ. ਹੌਮੈ. ਅਹੰਕਾਰ. "ਮੁਝ ਮੇ ਰਹਾ ਨ ਹੂੰ" (ਸ. ਕਬੀਰ) ੨. ਪੰਚਮੀ ਵਿਭਕ੍ਤਿ ਅਰਥ ਵਿੱਚ ਸੇ. ਤੋਂ. "ਊਚੀ ਹੂੰ ਊਚਾ ਥਾਨ." (ਵਾਰ ਗੂਜ ੨. ਮਃ ੫) ੩. ਸੰ. ਵ੍ਯ- ਦੇਖੋ, ਹੁੰ. "ਦ੍ਰੁਗਾ ਹੂੰ ਕਿਯੰ ਖੇਤ ਧੁੰਕੇ ਨਗਾਰੇ." (ਚੰਡੀ ੨) ਦੁਰਗਾ ਨੇ ਹੁੰਕਾਰ ਕੀਤਾ....
ਦੇਖੋ, ਹਨੁ. ਇਹ ਸ਼ਬਦ ਹਨੁ ਅਤੇ ਹਨੂ ਦੋਵੇਂ ਸੰਸਕ੍ਰਿਤ ਹਨ। ੨. ਇੱਕ ਰਾਜਪੂਤ ਯੋਧਾ. "ਹਾਥ ਲਗੇ ਅਰਿ ਹਾਸੀ ਹਨੂ ਕੇ." (ਚਰਿਤ੍ਰ ੨)...